ਪੜਚੋਲ ਕਰੋ

 Nupur Sharma: ਪੈਗੰਬਰ ਮੁਹੰਮਦ 'ਤੇ ਵਿਵਾਦਤ ਟਿੱਪਣੀ ਦੇ ਦੋਸ਼ 'ਚ ਬੀਜੇਪੀ ਲੀਡਰ ਨੂਪੁਰ ਸ਼ਰਮਾ ਖਿਲਾਫ FIR ਦਰਜ

Prophet Mohammad Remark: ਪੁਲਿਸ ਨੇ ਦੱਸਿਆ ਕਿ ਸੁੰਨੀ ਬਰੇਲਵੀ ਸੰਗਠਨ ਰਜ਼ਾ ਅਕੈਡਮੀ ਨੇ ਨੂਪੁਰ ਸ਼ਰਮਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਦਰਅਸਲ ਨੂਪੁਰ ਸ਼ਰਮਾ ਗਿਆਨਵਾਪੀ ਮਸਜਿਦ 'ਤੇ ਚੱਲ ਰਹੀ ਬਹਿਸ 'ਚ ਹਿੱਸਾ ਲੈਣ ਗਈ ਸੀ। ਉਨ੍ਹਾਂ ਨੇ ਪੈਗੰਬਰ ਮੁਹੰਮਦ ਖਿਲਾਫ ਵਿਵਾਦਤ ਸ਼ਬਦ ਬੋਲੇ। ਉਦੋਂ ਤੋਂ ਹੀ ਉਨ੍ਹਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।

Prophet Mohammad Remark: ਮੁੰਬਈ ਪੁਲਿਸ (Mumbai Police) ਨੇ ਭਾਜਪਾ ਦੀ ਰਾਸ਼ਟਰੀ ਬੁਲਾਰੀ ਨੂਪੁਰ ਸ਼ਰਮਾ (Nupur Sharma) ਖਿਲਾਫ ਐਫਆਈਆਰ (FIR) ਦਰਜ ਕੀਤੀ ਹੈ। ਉਨ੍ਹਾਂ 'ਤੇ ਪੈਗੰਬਰ ਮੁਹੰਮਦ (Prophet Mohammad)  'ਤੇ ਵਿਵਾਦਤ ਟਿੱਪਣੀ (Controversial Statement) ਕਰਨ ਦਾ ਦੋਸ਼ ਲੱਗਾ ਹੈ। ਇੱਕ ਨਿਊਜ਼ ਚੈਨਲ (News Channel) ਦੇ ਪ੍ਰੋਗਰਾਮ 'ਚ ਪੈਗੰਬਰ ਮੁਹੰਮਦ 'ਤੇ ਕਥਿਤ ਤੌਰ 'ਤੇ ਵਿਵਾਦਤ ਟਿੱਪਣੀ ਕਰਨ ਤੋਂ ਬਾਅਦ ਮੁੰਬਈ ਪੁਲਿਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਨੂਪੁਰ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਨਫਰਤ ਫੈਲਾਉਣ ਤੇ ਦੂਜੇ ਧਰਮਾਂ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਸੁੰਨੀ ਬਰੇਲਵੀ ਸੰਗਠਨ ਰਜ਼ਾ ਅਕੈਡਮੀ ਨੇ ਨੂਪੁਰ ਸ਼ਰਮਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਦਰਅਸਲ ਨੂਪੁਰ ਸ਼ਰਮਾ ਗਿਆਨਵਾਪੀ ਮਸਜਿਦ 'ਤੇ ਚੱਲ ਰਹੀ ਬਹਿਸ 'ਚ ਹਿੱਸਾ ਲੈਣ ਗਈ ਸੀ। ਉਨ੍ਹਾਂ ਨੇ ਪੈਗੰਬਰ ਮੁਹੰਮਦ ਖਿਲਾਫ ਵਿਵਾਦਤ ਸ਼ਬਦ ਬੋਲੇ। ਉਦੋਂ ਤੋਂ ਹੀ ਉਨ੍ਹਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।

ਕੀ ਕਿਹਾ ਨੂਪੁਰ ਸ਼ਰਮਾ ਨੇ
ਦਰਅਸਲ, ਬਹਿਸ ਦੌਰਾਨ ਨੂਪੁਰ ਸ਼ਰਮਾ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਜੇਕਰ ਲੋਕ ਲਗਾਤਾਰ ਹਿੰਦੂ ਧਰਮ ਦਾ ਮਜ਼ਾਕ ਉਡਾ ਰਹੇ ਹਨ ਤਾਂ ਉਹ ਇਸਲਾਮ ਲਈ ਵੀ ਅਜਿਹਾ ਕਰ ਸਕਦੀ ਹੈ। ਇਸ ਤੋਂ ਬਾਅਦ ਉਸ ਨੇ ਕਥਿਤ ਤੌਰ 'ਤੇ ਪੈਗੰਬਰ ਮੁਹੰਮਦ ਨਾਲ ਜੁੜੀ ਇੱਕ ਘਟਨਾ ਦਾ ਮਜ਼ਾਕੀਆ ਅੰਦਾਜ਼ 'ਚ ਜ਼ਿਕਰ ਕੀਤਾ। ਉਨ੍ਹਾਂ ਦੇ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਤੇ ਹੰਗਾਮਾ ਸ਼ੁਰੂ ਹੋ ਗਿਆ।

ਸਿਰ ਕਲਮ ਕਰਨ ਦੀ ਧਮਕੀ ਦਿੱਤੀ
ਇਸ ਮਾਮਲੇ ਤੋਂ ਬਾਅਦ ਨੂਪੁਰ ਸ਼ਰਮਾ (Nupur Sharma) ਨੂੰ ਕਈ ਧਮਕੀਆਂ ਵੀ ਮਿਲੀਆਂ ਤੇ ਟਵਿੱਟਰ (Twitter) 'ਤੇ ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦਿੱਲੀ ਪੁਲਿਸ (Delhi Police) ਨੂੰ ਦੱਸਿਆ ਕਿ ਉਸ ਨੂੰ ਇਸਲਾਮਿਕ ਕੱਟੜਪੰਥੀਆਂ (islamic radicals) ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਨੂਪੁਰ ਨੇ ਦੱਸਿਆ ਕਿ ਕੁਝ ਲੋਕ ਉਸ ਦਾ ਸਿਰ ਵੱਢਣ ਦੀਆਂ ਧਮਕੀਆਂ ਵੀ ਦੇ ਰਹੇ ਹਨ।

ਨੂਪੁਰ ਨੇ ਅਲਟ ਨਿਊਜ਼ (Ault News) ਦੇ ਸਹਿ-ਸੰਸਥਾਪਕ 'ਤੇ ਖੁਦ ਨੂੰ ਇਨ੍ਹਾਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਮੁਹੰਮਦ ਜ਼ੁਬੈਰ (Mohammad Zubair) ਦੇ ਉਕਸਾਉਣ ਕਾਰਨ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਕਿਉਂਕਿ ਜ਼ੁਬੈਰ ਨੇ ਉਨ੍ਹਾਂ ਦੀ ਗੱਲ (Speech) ਨੂੰ ਤੋੜ-ਮਰੋੜ (Twist) ਕੇ ਟਵਿੱਟਰ 'ਤੇ ਪਾ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ। ਨੂਪੁਰ ਸ਼ਰਮਾ ਨੇ ਆਪਣੇ ਟਵਿੱਟਰ ਅਕਾਊਂਟ (Twitter Account) 'ਤੇ ਧਮਕੀ ਭਰੀਆਂ ਪੋਸਟਾਂ ਦਾ ਸਕਰੀਨ ਸ਼ਾਟ (Screenshot) ਪਾ ਕੇ ਦਿੱਲੀ ਪੁਲਿਸ (Delhi Police) ਨੂੰ ਵੀ ਟੈਗ ਕੀਤਾ ਤੇ ਉਨ੍ਹਾਂ ਨੂੰ ਮਾਮਲੇ ਦਾ ਨੋਟਿਸ ਲੈਣ ਲਈ ਕਿਹਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Katrina Kaif : ਕੈਟਰੀਨਾ ਕੈਫ ਦੀ ਖੁੱਲ੍ਹੀ ਪੋਲ ? ਅਭਿਨੇਤਰੀ ਦੀ ਅਜਿਹੀ ਹਾਲਤ ਵੇਖ ਫੈਨਜ਼ Shock
ਕੈਟਰੀਨਾ ਕੈਫ ਦੀ ਖੁੱਲ੍ਹੀ ਪੋਲ ? ਅਭਿਨੇਤਰੀ ਦੀ ਅਜਿਹੀ ਹਾਲਤ ਵੇਖ ਫੈਨਜ਼ Shock
Virat Kohli ਨੂੰ ਕਿਉਂ ਕਰ ਦੇਣਾ ਚਾਹੀਦਾ ਸੰਨਿਆਸ ਦਾ ਐਲਾਨ ? ਯੂਜ਼ਰਸ ਬੋਲੇ- 'ਟੀਮ ਇੰਡੀਆ ਦੀ ਜਰਸੀ ਦਾ ਨਹੀਂ ਹੱਕਦਾਰ'
Virat Kohli ਨੂੰ ਕਿਉਂ ਕਰ ਦੇਣਾ ਚਾਹੀਦਾ ਸੰਨਿਆਸ ਦਾ ਐਲਾਨ ? ਯੂਜ਼ਰਸ ਬੋਲੇ- 'ਟੀਮ ਇੰਡੀਆ ਦੀ ਜਰਸੀ ਦਾ ਨਹੀਂ ਹੱਕਦਾਰ'
Parents: ਇਹ ਸਮਲਿੰਗੀ ਜੋੜਾ ਬਣਨ ਜਾ ਰਿਹਾ ਮਾਤਾ-ਪਿਤਾ, ਮਹਿਲਾ ਕ੍ਰਿਕਟਰ ਨੇ ਫੈਨਜ਼ ਨੂੰ ਸੁਣਾਈ ਖੁਸ਼ਖਬਰੀ
Parents: ਇਹ ਸਮਲਿੰਗੀ ਜੋੜਾ ਬਣਨ ਜਾ ਰਿਹਾ ਮਾਤਾ-ਪਿਤਾ, ਮਹਿਲਾ ਕ੍ਰਿਕਟਰ ਨੇ ਫੈਨਜ਼ ਨੂੰ ਸੁਣਾਈ ਖੁਸ਼ਖਬਰੀ
Sunita Williams: ਸਪੇਸ ਸਟੇਸ਼ਨ 'ਚ ਫਸੀ ਸੁਨੀਤਾ ਵਿਲੀਅਮਜ਼, ਜਾਣੋ ਬੋਇੰਗ ਕਿਵੇਂ ਨਾਸਾ ਦੇ ਇਨ੍ਹਾਂ ਵਿਗਿਆਨੀਆਂ ਨੂੰ ਵਾਪਸ ਧਰਤੀ 'ਤੇ ਲਿਆ ਸਕਦਾ?
Sunita Williams: ਸਪੇਸ ਸਟੇਸ਼ਨ 'ਚ ਫਸੀ ਸੁਨੀਤਾ ਵਿਲੀਅਮਜ਼, ਜਾਣੋ ਬੋਇੰਗ ਕਿਵੇਂ ਨਾਸਾ ਦੇ ਇਨ੍ਹਾਂ ਵਿਗਿਆਨੀਆਂ ਨੂੰ ਵਾਪਸ ਧਰਤੀ 'ਤੇ ਲਿਆ ਸਕਦਾ?
Advertisement
metaverse

ਵੀਡੀਓਜ਼

Fazilka Police | 'ਨਸ਼ਾ ਤਸਕਰਾਂ ਦੇ ਜ਼ਮਾਨਤੀ ਨਾ ਬਣੋ'-ਫ਼ਾਜ਼ਿਲਕਾ ਪੁਲਿਸ ਦਾ 'ਮਿਸ਼ਨ ਨਿਸ਼ਚੈ'SGPC vs Dera Clash | ਜ਼ਮੀਨੀ ਵਿਵਾਦ ਨੂੰ ਲੈ ਕੇ SGPC ਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਕਾਰ ਖ਼ੂਨੀ ਝੜਪSAD |'ਸਾਡੇ ਵਲੋਂ ਦਰਵਾਜ਼ਾ ਬੰਦ' -ਮਹੇਸ਼ ਇੰਦਰ ਗਰੇਵਾਲ ਨੇ ਬਾਗ਼ੀ ਧੜੇ ਨੂੰ ਵਿਖਾਏ ਤਲਖ਼ ਤੇਵਰ | Sukhbir BadalTarantaran | ਨਹਿਰ 'ਚ ਪਿਆ ਪਾੜ, 200 ਏਕੜ ਦੇ ਕਰੀਬ ਫ਼ਸਲ ਖ਼ਰਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Katrina Kaif : ਕੈਟਰੀਨਾ ਕੈਫ ਦੀ ਖੁੱਲ੍ਹੀ ਪੋਲ ? ਅਭਿਨੇਤਰੀ ਦੀ ਅਜਿਹੀ ਹਾਲਤ ਵੇਖ ਫੈਨਜ਼ Shock
ਕੈਟਰੀਨਾ ਕੈਫ ਦੀ ਖੁੱਲ੍ਹੀ ਪੋਲ ? ਅਭਿਨੇਤਰੀ ਦੀ ਅਜਿਹੀ ਹਾਲਤ ਵੇਖ ਫੈਨਜ਼ Shock
Virat Kohli ਨੂੰ ਕਿਉਂ ਕਰ ਦੇਣਾ ਚਾਹੀਦਾ ਸੰਨਿਆਸ ਦਾ ਐਲਾਨ ? ਯੂਜ਼ਰਸ ਬੋਲੇ- 'ਟੀਮ ਇੰਡੀਆ ਦੀ ਜਰਸੀ ਦਾ ਨਹੀਂ ਹੱਕਦਾਰ'
Virat Kohli ਨੂੰ ਕਿਉਂ ਕਰ ਦੇਣਾ ਚਾਹੀਦਾ ਸੰਨਿਆਸ ਦਾ ਐਲਾਨ ? ਯੂਜ਼ਰਸ ਬੋਲੇ- 'ਟੀਮ ਇੰਡੀਆ ਦੀ ਜਰਸੀ ਦਾ ਨਹੀਂ ਹੱਕਦਾਰ'
Parents: ਇਹ ਸਮਲਿੰਗੀ ਜੋੜਾ ਬਣਨ ਜਾ ਰਿਹਾ ਮਾਤਾ-ਪਿਤਾ, ਮਹਿਲਾ ਕ੍ਰਿਕਟਰ ਨੇ ਫੈਨਜ਼ ਨੂੰ ਸੁਣਾਈ ਖੁਸ਼ਖਬਰੀ
Parents: ਇਹ ਸਮਲਿੰਗੀ ਜੋੜਾ ਬਣਨ ਜਾ ਰਿਹਾ ਮਾਤਾ-ਪਿਤਾ, ਮਹਿਲਾ ਕ੍ਰਿਕਟਰ ਨੇ ਫੈਨਜ਼ ਨੂੰ ਸੁਣਾਈ ਖੁਸ਼ਖਬਰੀ
Sunita Williams: ਸਪੇਸ ਸਟੇਸ਼ਨ 'ਚ ਫਸੀ ਸੁਨੀਤਾ ਵਿਲੀਅਮਜ਼, ਜਾਣੋ ਬੋਇੰਗ ਕਿਵੇਂ ਨਾਸਾ ਦੇ ਇਨ੍ਹਾਂ ਵਿਗਿਆਨੀਆਂ ਨੂੰ ਵਾਪਸ ਧਰਤੀ 'ਤੇ ਲਿਆ ਸਕਦਾ?
Sunita Williams: ਸਪੇਸ ਸਟੇਸ਼ਨ 'ਚ ਫਸੀ ਸੁਨੀਤਾ ਵਿਲੀਅਮਜ਼, ਜਾਣੋ ਬੋਇੰਗ ਕਿਵੇਂ ਨਾਸਾ ਦੇ ਇਨ੍ਹਾਂ ਵਿਗਿਆਨੀਆਂ ਨੂੰ ਵਾਪਸ ਧਰਤੀ 'ਤੇ ਲਿਆ ਸਕਦਾ?
Frank Duckworth Death: ਕ੍ਰਿਕਟ ਜਗਤ ਤੋਂ ਬੁਰੀ ਖਬਰ! DLS ਦਾ ਨਿਯਮ ਦੇਣ ਵਾਲੇ Frank Duckworth ਦਾ ਦੇਹਾਂਤ, 84 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
Frank Duckworth Death: ਕ੍ਰਿਕਟ ਜਗਤ ਤੋਂ ਬੁਰੀ ਖਬਰ! DLS ਦਾ ਨਿਯਮ ਦੇਣ ਵਾਲੇ Frank Duckworth ਦਾ ਦੇਹਾਂਤ, 84 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਰਾਹੁਲ ਗਾਂਧੀ ਹੋਣਗੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ, ਕਾਂਗਰਸ ਦੀ ਬੈਠਕ 'ਚ ਲੱਗੀ ਮੋਹਰ
ਰਾਹੁਲ ਗਾਂਧੀ ਹੋਣਗੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ, ਕਾਂਗਰਸ ਦੀ ਬੈਠਕ 'ਚ ਲੱਗੀ ਮੋਹਰ
Stale Food: ਬਾਸੀ ਭੋਜਨ ਖਾਣ ਵਾਲੇ ਸਾਵਧਾਨ! ਸਿਹਤ ਨੂੰ ਪਹੁੰਚਦੇ ਇਹ ਵੱਡੇ ਨੁਕਸਾਨ
Stale Food: ਬਾਸੀ ਭੋਜਨ ਖਾਣ ਵਾਲੇ ਸਾਵਧਾਨ! ਸਿਹਤ ਨੂੰ ਪਹੁੰਚਦੇ ਇਹ ਵੱਡੇ ਨੁਕਸਾਨ
Punjab Politics: ਸ਼੍ਰੋਮਣੀ ਅਕਾਲੀ ਦਲ ਦੇ ਹੋਣਗੇ ਦੋ ਧੜੇ ? 'ਬਾਗ਼ੀਆਂ' ਨੇ ਵੱਖਰੀ ਮੀਟਿੰਗ ਕਰਕੇ ਮੰਗਿਆ ਬਾਦਲ ਦਾ ਅਸਤੀਫ਼ਾ
Punjab Politics: ਸ਼੍ਰੋਮਣੀ ਅਕਾਲੀ ਦਲ ਦੇ ਹੋਣਗੇ ਦੋ ਧੜੇ ? 'ਬਾਗ਼ੀਆਂ' ਨੇ ਵੱਖਰੀ ਮੀਟਿੰਗ ਕਰਕੇ ਮੰਗਿਆ ਬਾਦਲ ਦਾ ਅਸਤੀਫ਼ਾ
Embed widget