(Source: ECI/ABP News)
ਵਿਸਾਖੀ ਮੌਕੇ ਨਨਕਾਣਾ ਸਾਹਿਬ ਜਾਵੇਗਾ ਸ਼ਰਧਾਲੂਆਂ ਦਾ ਜਥਾ, ਪਾਕਿਸਤਾਨ ਨੇ ਦਿੱਤੀ ਇਜਾਜ਼ਤ
ਵਿਸਾਖੀ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧਾਂ 'ਚ ਨਰਮਾਈ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਤਿਉਹਾਰ ਮੌਕੇ 'ਤੇ ਭਾਰਤੀ ਸਿੱਖ ਸ਼ਰਧਾਲੂਆਂ ਦਾ ਸਮੂਹ ਪਾਕਿਸਤਾਨ ਦਾ ਦੌਰਾ ਕਰੇਗਾ।
![ਵਿਸਾਖੀ ਮੌਕੇ ਨਨਕਾਣਾ ਸਾਹਿਬ ਜਾਵੇਗਾ ਸ਼ਰਧਾਲੂਆਂ ਦਾ ਜਥਾ, ਪਾਕਿਸਤਾਨ ਨੇ ਦਿੱਤੀ ਇਜਾਜ਼ਤ On the occasion of Baisakhi, a group of pilgrims will go to Nankana Sahib, with permission from Pakistan ਵਿਸਾਖੀ ਮੌਕੇ ਨਨਕਾਣਾ ਸਾਹਿਬ ਜਾਵੇਗਾ ਸ਼ਰਧਾਲੂਆਂ ਦਾ ਜਥਾ, ਪਾਕਿਸਤਾਨ ਨੇ ਦਿੱਤੀ ਇਜਾਜ਼ਤ](https://feeds.abplive.com/onecms/images/uploaded-images/2021/04/11/57f33bd0fd76d0c0d36152d62eaebace_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਵਿਸਾਖੀ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧਾਂ 'ਚ ਨਰਮਾਈ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਤਿਉਹਾਰ ਮੌਕੇ 'ਤੇ ਭਾਰਤੀ ਸਿੱਖ ਸ਼ਰਧਾਲੂਆਂ ਦਾ ਸਮੂਹ ਪਾਕਿਸਤਾਨ ਦਾ ਦੌਰਾ ਕਰੇਗਾ।
ਇਸ ਜੱਥੇ 'ਚ 437 ਲੋਕ ਹਨ। ਇਹ ਜੱਥਾ ਨਨਕਾਣਾ ਸਾਹਿਬ ਸਮੇਤ ਪਾਕਿਸਤਾਨ ਦੇ ਵੱਖ-ਵੱਖ ਸਿੱਖ ਤੀਰਥ ਸਥਾਨਾਂ ਦਾ ਦੌਰਾ ਕਰੇਗਾ। ਇਸ ਗੱਲ ਦੀ ਮਨਜ਼ੂਰੀ ਪਾਕਿਸਤਾਨ ਤੋਂ ਮਿਲੀ ਹੈ। ਇਨ੍ਹਾਂ ਸਾਰੇ ਯਾਤਰੀਆਂ ਦੀ ਪਾਕਿਸਤਾਨ ਜਾਣ ਤੋਂ ਪਹਿਲਾਂ ਇੱਕ ਕੋਰੋਨਾ ਜਾਂਚ ਹੋਈ।
ਜਿਨ੍ਹਾਂ ਵਿੱਚੋਂ 5 ਸ਼ਰਧਾਲੂਆਂ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ। ਪੌਜ਼ੇਟਿਵ ਆਏ ਸ਼ਰਧਾਲੂਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।ਬਾਕੀ ਨੈਗੇਟਿਵ ਯਾਤਰੀ ਕੱਲ ਸੋਮਵਾਰ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ ਤੇ 22 ਅਪ੍ਰੈਲ ਨੂੰ ਵਾਪਸ ਪਰਤਣਗੇ। ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਅਹਲੀ ਨੇ ਇਹ ਜਾਣਕਾਰੀ ਦਿੱਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)