ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਇਮਰਾਨ ਖਾਨ ਦੀ ਮੁਸਕਰਾਹਟ 'ਤੇ ਫਿਦਾ ਮਹਿਲਾ ਮੰਤਰੀ, ਸੋਸ਼ਲ ਮੀਡੀਆ 'ਤੇ ਛਿੜੀ ਚਰਚਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਤਾਰੀਫਾਂ ਕਰਕੇ ਇੱਕ ਮੰਤਰੀ ਮਜ਼ਾਕ ਦਾ ਪਾਤਰ ਬਣ ਰਹੀ ਹੈ। ਪਾਕਿਸਤਾਨ 'ਚ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
![ਇਮਰਾਨ ਖਾਨ ਦੀ ਮੁਸਕਰਾਹਟ 'ਤੇ ਫਿਦਾ ਮਹਿਲਾ ਮੰਤਰੀ, ਸੋਸ਼ਲ ਮੀਡੀਆ 'ਤੇ ਛਿੜੀ ਚਰਚਾ Pakistan Minister Zartaj Gul Wazir praises on PM ਇਮਰਾਨ ਖਾਨ ਦੀ ਮੁਸਕਰਾਹਟ 'ਤੇ ਫਿਦਾ ਮਹਿਲਾ ਮੰਤਰੀ, ਸੋਸ਼ਲ ਮੀਡੀਆ 'ਤੇ ਛਿੜੀ ਚਰਚਾ](https://static.abplive.com/wp-content/uploads/sites/5/2020/01/27183258/zartaj-gul-wazir.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਤਾਰੀਫਾਂ ਕਰਕੇ ਇੱਕ ਮੰਤਰੀ ਮਜ਼ਾਕ ਦਾ ਪਾਤਰ ਬਣ ਰਹੀ ਹੈ। ਪਾਕਿਸਤਾਨ 'ਚ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪਾਕਿਸਤਾਨ ਦੀ ਰਾਜ ਮੰਤਰੀ ਜਰਤਾਜ ਗੁਲ ਵਜੀਰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸ਼ਾਨ 'ਚ ਕਸੀਦੇ ਪੜ੍ਹਦੇ ਨਜ਼ਰ ਆ ਰਹੀ ਹੈ।
ਜਰਤਾਜ ਨੇ ਵੀਡੀਓ 'ਚ ਕਿਹਾ, "ਪ੍ਰਧਾਨ ਮੰਤਰੀ ਦੀ ਸ਼ਖਸੀਅਤ ਬੇਹੱਦ ਖ਼ਾਸ ਹੈ। ਜੇਕਰ ਤੁਸੀਂ ਬਾਡੀ ਲੈਂਗੂਏਜ ਦੀ ਗੱਲ ਕਰੋ ਤਾਂ ਮੈਨੂੰ ਲੱਗਦਾ ਹੈ ਕਿ ਉਹ ਸਭ ਤੋਂ ਚੰਗੇ, ਕ੍ਰਿਸ਼ਮਾਈ ਸ਼ਖ਼ਸ ਹਨ। ਜਦ ਕਦੇ ਵੀ ਉਹ ਕਿਸੇ ਸਮੱਸਿਆ ਨੂੰ ਹੱਥ ਲਾਉਂਦੇ ਹਨ, ਉਹ ਜੋ ਉਨ੍ਹਾਂ ਦੀ ਕਾਤਿਲ ਮੁਸਕਾਨ ਹੈ, ਜਦ ਕਦੇ ਵੀ ਉਹ ਬੈਠਕ 'ਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਦਾ ਕ੍ਰਿਸ਼ਮਾ ਚੱਲ ਜਾਂਦਾ ਹੈ। ਉਨ੍ਹਾਂ ਦੀ ਬਾਡੀ ਲੈਂਗੂਏਜ ਦੀ ਕਾਫੀ ਤਾਰੀਫ਼ ਹੁੰਦੀ ਹੈ। ਉਹ ਜਿਵੇਂ ਚੱਲਦੇ ਹਨ, ਜਿਵੇਂ ਬੈਠਦੇ ਹਨ, ਉਹ ਕਾਫੀ ਆਕਰਸ਼ਤ ਹੈ।
ਇਮਰਾਨ ਦੀ ਤਾਰੀਫ ਕਰਨਾ ਜਰਤਾਜ ਨੂੰ ਮਹਿੰਗਾ ਪੈ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਮਜ਼ਾਕ ਉੱਡ ਰਿਹਾ ਹੈ। ਇੱਕ ਸ਼ਖ਼ਸ ਨੇ ਟਵੀਟ ਕਰਦਿਆਂ ਲਿਖਿਆ,"ਖੂਬਸੂਰਤ ਹੈ....ਪ੍ਰਧਾਨ ਮੰਤਰੀ ਹੋਰ ਕੀ ਚਾਹੁੰਦੇ ਹੋ ਤੁਸੀਂ? ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਪੂਰੀ ਦੁਨੀਆ 'ਚ ਇਸ ਸਭ ਤੋਂ ਵੱਧ ਬਿਨਾਂ ਕੰਮ ਵਾਲੀ ਮਹਿਲਾ ਮੰਤਰੀ ਹੈ।"
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)