ਪੜਚੋਲ ਕਰੋ
ਕੋਰੋਨਾ ਤੋਂ ਬਚਿਆ ਤਾਂ ਇਸ ਬਿਮਾਰੀ ਨੇ ਨਾ ਬਖਸ਼ਿਆ, ਕੋਰੋਨਾ ਜਿੱਤਣ ਤੋਂ ਅਗਲੇ ਹੀ ਦਿਨ ਹੋਈ ਮੌਤ
ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਠੀਕ ਹੋਣ ਤੋਂ ਅਗਲੇ ਦਿਨ ਹੀ ਪਠਾਨਕੋਟ ਵਿਖੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਆਈ ਹੈ। ਮਮੂਨ ਦੇ ਰਹਿਣ ਵਾਲੇ 35 ਸਾਲਾ ਆਟੋ ਚਾਲਕ ਜੈਪਾਲ ਨੇ 40 ਦਿਨਾਂ ਤੱਕ ਕੋਰੋਨਾ ਨਾਲ ਲੜਾਈ ਕੀਤੀ ਅਤੇ ਉਸ ਦੀ ਰਿਪੋਰਟ 17 ਮਈ ਨੂੰ ਨਕਾਰਾਤਮਕ ਆਈ ਸੀ।

ਸੰਕੇਤਕ ਤਸਵੀਰ
ਪਠਾਨਕੋਟ: ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਠੀਕ ਹੋਣ ਤੋਂ ਅਗਲੇ ਦਿਨ ਹੀ ਪਠਾਨਕੋਟ ਵਿਖੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਆਈ ਹੈ। ਮਮੂਨ ਦੇ ਰਹਿਣ ਵਾਲੇ 35 ਸਾਲਾ ਆਟੋ ਚਾਲਕ ਜੈਪਾਲ ਨੇ 40 ਦਿਨਾਂ ਤੱਕ ਕੋਰੋਨਾ ਨਾਲ ਲੜਾਈ ਕੀਤੀ ਅਤੇ ਉਸ ਦੀ ਰਿਪੋਰਟ 17 ਮਈ ਨੂੰ ਨਕਾਰਾਤਮਕ ਆਈ ਸੀ। ਪਰ ਤੜਕੇ ਸਵੇਰੇ ਉਸ ਨੂੰ ਸਾਹ ਲੈਣ 'ਚ ਤਕਲੀਫ ਹੋਈ ਅਤੇ ਉਸ ਨੂੰ ਵੈਂਟੀਲੇਟਰ 'ਤੇ ਪਾਉਣ ਦੇ 6 ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ।
ਪਰਿਵਾਰ ਨੇ ਜੈਪਾਲ ਦੀ ਮੌਤ ਨੂੰ ਜੀਐਨਡੀਐਚ ਅੰਮ੍ਰਿਤਸਰ ਅਤੇ ਪਠਾਨਕੋਟ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਰਾਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੈਪਾਲ ਨੂੰ ਕੋਰੋਨਾਵਾਇਰਸ ਨਹੀਂ ਹੋਇਆ ਸੀ। ਉਹ ਟੀ ਬੀ ਦਾ ਮਰੀਜ਼ ਸੀ। ਪਰ ਪ੍ਰਸ਼ਾਸਨ ਨੇ ਉਸ ਨੂੰ ਕੋਰੋਨਾ ਸੰਕਰਮਿਤ ਐਲਾਨ ਕਰ ਦਿੱਤਾ ਅਤੇ ਸਹੀ ਇਲਾਜ ਨਾ ਮਿਲ ਕਾਰਨ ਅੰਮ੍ਰਿਤਸਰ ਵਿਖੇ ਉਸ ਦੀ ਮੌਤ ਹੋ ਗਈ।ਜੈਪਾਲ ਪਹਿਲਾਂ ਹੀ ਟੀਬੀ ਦਾ ਮਰੀਜ਼ ਸੀ ਅਤੇ 4 ਮਹੀਨਿਆਂ ਤੋਂ ਇਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ।
ਛਾਤੀ 'ਚ ਇਨਫੈਕਸ਼ਨ ਕਾਰਨ ਉਸ ਨੂੰ ਸਾਹ ਲੈਣ 'ਚ ਦਿੱਕਤ ਆਈ, ਤਾਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਉਸ ਦਾ ਸੈਂਪਲ ਲਿਆ ਗਿਆ। 40 ਦਿਨ ਪਹਿਲਾਂ ਰਿਪੋਰਟ ਸਕਾਰਾਤਮਕ ਆਈ, ਜਿਸ ਤੋਂ ਬਾਅਦ ਉਸ ਨੂੰ ਪਠਾਨਕੋਟ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪਰ ਵਿਗੜਦੀ ਸਥਿਤੀ ਵੇਖਦਿਆਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿਥੇ ਉਸ ਦਾ ਇਲਾਜ ਚੱਲਿਆ ਅਤੇ 15 ਮਈ ਨੂੰ ਪਹਿਲੇ ਫੇਜ਼ ਦਾ ਸੈਂਪਲ ਲਿਆ। ਜਿਸਦੀ ਰਿਪੋਰਟ ਨੇ ਨੈਗੇਟਿਵ ਹੋਣ 'ਤੇ ਦੂਜਾ ਸੈਂਪਲ ਲਿਆ।
ਹੁਣ ਪੰਜਾਬ ਦੀਆਂ ਸੜਕਾਂ ‘ਤੇ ਦੋੜਣਗੀਆਂ ਬੱਸਾਂ, 50% ਸਵਾਰੀਆਂ ਬੈਠਾਉਣ ਦਾ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















