![ABP Premium](https://cdn.abplive.com/imagebank/Premium-ad-Icon.png)
ਵਰੁਣ ਗਾਂਧੀ ਕਰਨਗੇ ਸੰਸਦ 'ਚ ਵੱਡਾ ਧਮਾਕਾ, ਕਿਸਾਨਾਂ ਲਈ ਲਿਆਉਣਗੇ ਨਿੱਜੀ ਬਿੱਲ, ਬੀਜੇਪੀ ਫਸ ਸਕਦੀ ਕਸੂਤੀ
ਲੋਕ ਸਭਾ ਮੈਂਬਰ ਵਰੁਣ ਗਾਂਧੀ ਸੰਸਦ (Lok Sabha member Varun Gandhi MP) ਵਿੱਚ ਵੱਡਾ ਧਮਾਕਾ ਕਰਨਗੇ। ਉਹ ਕਿਸਾਨਾਂ ਨੂੰ ਖੇਤੀ ਉਪਜ 'ਤੇ ਗਾਰੰਟੀਸ਼ੁਦਾ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦਾ ਹੱਕ ਦਿਵਾਉਣ ਲਈ ਨਿੱਜੀ ਬਿੱਲ ਪੇਸ਼ ਕਰਨਗੇ।
![ਵਰੁਣ ਗਾਂਧੀ ਕਰਨਗੇ ਸੰਸਦ 'ਚ ਵੱਡਾ ਧਮਾਕਾ, ਕਿਸਾਨਾਂ ਲਈ ਲਿਆਉਣਗੇ ਨਿੱਜੀ ਬਿੱਲ, ਬੀਜੇਪੀ ਫਸ ਸਕਦੀ ਕਸੂਤੀ Varun Gandhi will make a big explosion in the Parliament, will bring a personal bill for farmers, BJP may be trapped ਵਰੁਣ ਗਾਂਧੀ ਕਰਨਗੇ ਸੰਸਦ 'ਚ ਵੱਡਾ ਧਮਾਕਾ, ਕਿਸਾਨਾਂ ਲਈ ਲਿਆਉਣਗੇ ਨਿੱਜੀ ਬਿੱਲ, ਬੀਜੇਪੀ ਫਸ ਸਕਦੀ ਕਸੂਤੀ](https://static.abplive.com/wp-content/uploads/2017/09/26221112/varun-gandhi.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਲੋਕ ਸਭਾ ਮੈਂਬਰ ਵਰੁਣ ਗਾਂਧੀ ਸੰਸਦ (Lok Sabha member Varun Gandhi MP) ਵਿੱਚ ਵੱਡਾ ਧਮਾਕਾ ਕਰਨਗੇ। ਉਹ ਕਿਸਾਨਾਂ ਨੂੰ ਖੇਤੀ ਉਪਜ 'ਤੇ ਗਾਰੰਟੀਸ਼ੁਦਾ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦਾ ਹੱਕ ਦਿਵਾਉਣ ਲਈ ਨਿੱਜੀ ਬਿੱਲ ਪੇਸ਼ ਕਰਨਗੇ। ਇਸ ਬਿੱਲ ਨਾਲ ਬੀਜੇਪੀ ਲਈ ਔਖੀ ਹਾਲਤ ਬਣ ਸਕਦੀ ਹੈ।
ਲੋਕ ਸਭਾ ਸਕੱਤਰੇਤ ਦੀ ਲੈਜਿਸਲੇਟਿਵ ਬ੍ਰਾਂਚ ਦੇ 20 ਜੁਲਾਈ ਦੇ ਬੁਲੇਟਿਨ ਅਨੁਸਾਰ ਰਾਸ਼ਟਰਪਤੀ ਨੇ ਸੰਵਿਧਾਨ ਦੀ ਧਾਰਾ 117(3) ਦੇ ਤਹਿਤ ਸੰਸਦ ਮੈਂਬਰ ਵਰੁਣ ਗਾਂਧੀ ਦੇ ਗੈਰ-ਸਰਕਾਰੀ ਬਿੱਲ ’ਤੇ ਵਿਚਾਰ ਕਰਨ ਦੀ ਸਿਫਾਰਸ਼ ਕੀਤੀ। ਇਸ ਨਿੱਜੀ ਬਿੱਲ ਦਾ ਉਦੇਸ਼ 22 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਪ੍ਰਦਾਨ ਕਰਨਾ ਹੈ।
ਦੱਸ ਦਈਏ ਕਿ ਇਸ ਵੇਲੇ ਮੋਦੀ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਬਾਰੇ ਬਣੀ ਕਮੇਟੀ ਕਰਕੇ ਸਵਾਲਾਂ ਦੇ ਘੇਰੇ ਵਿੱਚ ਹੈ। ਵਿਰੋਧੀ ਧਿਰਾਂ ਇਲਜ਼ਾਮ ਲਾ ਰਹੀਆਂ ਹਨ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਣ ਤੋਂ ਭੱਜ ਰਹੀ ਹੈ। ਅਜਿਹੇ ਵਿੱਚ ਬੀਜੇਪੀ ਦੇ ਹੀ ਸੰਸਦ ਮੈਂਬਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਬਾਰੇ ਨਿੱਜੀ ਬਿੱਲ ਲਿਆਉਣਾ ਅਜੀਬ ਸਥਿਤੀ ਪੈਦਾ ਕਰ ਸਕਦਾ ਹੈ।
ਇਹ ਵੀ ਪੜ੍ਹੋ
ਕੇਜਰੀਵਾਲ ਸਰਕਾਰ ਦੀ ਸ਼ਰਾਬ ਨੀਤੀ 'ਤੇ ਸੀਬੀਆਈ ਦਾ ਡੰਡਾ, 'ਆਪ' ਤੋਂ ਡਰ ਗਈ ਬੀਜੇਪੀ?
ਪ੍ਰੇਮ ਵਿਆਹ ਤੋਂ ਨਾਰਾਜ਼ ਸਹੁਰੇ ਪਰਿਵਾਰ ਨੇ ਔਰਤ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਫਿਰ ਅਜਿਹੀ ਹਰਕਤ ਕਰ ਕੇ ਹੋਏ ਫਰਾਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)