ਪੜਚੋਲ ਕਰੋ
Advertisement
ਦਿੱਲੀ ਦੰਗਿਆਂ ਦੀ ਸੁਣਵਾਈ ਦੌਰਾਨ ਰਾਤੋ-ਰਾਤ ਪੰਜਾਬ ਤਬਦੀਲ ਹੋਏ ਜਸਟਿਸ ਮੁਰਲੀਧਰ ਨੇ ਦੱਸੀ ਸਾਰੀ ਕਹਾਣੀ
ਗਰਜਦੀਆਂ ਤਾੜੀਆਂ ਨਾਲ ਜਸਟਿਸ ਐਸ. ਮੁਰਲੀਧਰ ਨੇ ਇੱਕ ਚੁਟਕਲਾ ਸ਼ੇਅਰ ਕੀਤਾ ਜੋ ਮਜ਼ਾਕ ਲਈ ਉਨ੍ਹਾਂ ਦਾ ਪਿਆਰ ਦਰਸਾਉਂਦਾ ਹੈ।
ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਦਿੱਲੀ ਹਿੰਸਾ ਮਾਮਲੇ ਵਿੱਚ ਪੁਲਿਸ ਦੀ ਖਿਚਾਈ ਕਰਲ ਵਾਲੇ ਜਸਟਿਸ ਐਸ. ਮੁਰਲੀਧਰ ਦੇ ਵਿਦਾਈ ਸਮਾਰੋਹ 'ਚ ਉਸ ਦੀ ਤੁਲਨਾ “ਕੋਹਿਨੂਰ” ਨਾਲ ਕੀਤੀ ਗਈ। ਉਨ੍ਹਾਂ ਨੇ ਮਜ਼ਾਕ ਨਾਲ ਵੀਰਵਾਰ ਨੂੰ ਵਿਦਾਈ ਵਿੱਚ ਆਪਣੇ ਤਬਾਦਲੇ ਦੀ ਕਹਾਣੀ ਸੁਣਾ ਦਿੱਤੀ। ਕੇਂਦਰ ਸਰਕਾਰ ਵੱਲੋਂ 26 ਫਰਵਰੀ ਦੀ ਰਾਤ ਨੂੰ ਜਸਟਿਸ ਮੁਰਲੀਧਰ ਦੇ ਤਬਾਦਲੇ ਦੀ ਨੋਟੀਫਿਕੇਸ਼ਨ ਤੋਂ ਬਾਅਦ ਵਿਵਾਦ ਖੜ੍ਹਾ ਹੋਇਆ ਸੀ।
ਉਸੇ ਦਿਨ, ਉਨ੍ਹਾਂ ਦੀ ਅਗਵਾਈ ਵਾਲੇ ਬੈਂਚ ਨੇ ਦਿੱਲੀ ਪੁਲਿਸ ਨੂੰ ਖਿੱਚ-ਧੂਹ ਕੇ ਭਾਸ਼ਣ ਦੇਣ ਦੇ ਦੋਸ਼ 'ਚ ਤਿੰਨ ਭਾਜਪਾ ਨੇਤਾਵਾਂ ਵਿਰੁੱਧ ਐਫਆਈਆਰ ਦਰਜ ਕਰਨ 'ਚ ਅਸਫਲ ਰਹਿਣ ਲਈ ਝਾੜ ਪਾਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਤਬਾਦਲੇ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਤਬਾਦਲੇ ਕਰਕੇ ਸਰਕਾਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
ਜਸਟਿਸ ਮੁਰਲੀਧਰ ਨੇ ਕਿਹਾ, "ਜਦੋਂ ਨਿਆਂ ਨੇ ਜਿੱਤਣਾ ਹੁੰਦਾ ਹੈ, ਤਾਂ ਇਹ ਜਿੱਤ ਕੇ ਹਾਸਲ ਕਰਕੇ ਹੀ ਰਹਿੰਦਾ ਹੈ। ਸੱਚ ਨਾਲ ਬਣੇ ਰਹੋ, ਨਿਆਂ ਆਪਣੇ ਆਪ ਹੋ ਜਾਵੇਗਾ।" ਉਨ੍ਹਾਂ ਨੇ ਆਪਣੇ ਸਾਥੀ ਜੱਜਾਂ ਤੇ ਵਕੀਲਾਂ ਨੂੰ ਦੱਸਿਆ ਕਿ ਚੀਫ਼ ਜਸਟਿਸ ਆਫ਼ ਇੰਡੀਆ ਐਸਏ ਬੋਬੜੇ ਨੇ ਮੈਨੂੰ 17 ਫਰਵਰੀ ਨੂੰ ਤਬਾਦਲੇ ਬਾਰੇ ਜਾਣਕਾਰੀ ਦਿੱਤੀ ਸੀ। ਮੈਂ ਪੱਤਰ ਮਿਲਣ ਦੀ ਖ਼ਬਰ ਦਿੱਤੀ, ਫਿਰ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਚਾਹੁੰਦੇ ਹੋ। ਮੈਂ ਕਿਹਾ ਕਿ ਜੇ ਮੈਨੂੰ ਦਿੱਲੀ ਹਾਈਕੋਰਟ ਤੋਂ ਤਬਦੀਲ ਕੀਤਾ ਜਾਂਦਾ ਹੈ, ਤਾਂ ਮੈਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਜਾਣ 'ਚ ਕੋਈ ਦਿੱਕਤ ਨਹੀਂ।"
ਗਰਜਦੀਆਂ ਹੋਈ ਤਾੜੀਆਂ ਨਾਲ ਉਨ੍ਹਾਂ ਨੇ ਇੱਕ ਚੁਟਕਲਾ ਸ਼ੇਅਰ ਕੀਤਾ ਜੋ ਮਜ਼ਾਕ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਦੱਬੇ ਹਾਸੇ ਨਾਲ ਕਿਹਾ, "ਪਿਛਲੇ ਹਫਤੇ ਇੱਕ ਜਵਾਨ ਵਕੀਲ ਮੇਰੇ ਕੋਲ ਆਇਆ ਤੇ ਉਸ ਨੂੰ ਪੁੱਛਿਆ- ਸਰ, ਕੀ ਤੁਸੀਂ ਡਾਈ ਹੋ? ਮੈਂ ਚੁਟਕੀ ਲੈਣ ਦਾ ਮੌਕਾ ਕਿਵੇਂ ਛੱਡ ਦਿੰਦਾ। ਮੈਂ ਕਿਹਾ ਕਿ ਹਰ ਕਿਸੇ ਨੂੰ ਇੱਕ ਨਾ ਇੱਕ ਦਿਨ ਅਜਿਹਾ ਕਰਨਾ ਪੈਂਦਾ ਹੈ...ਹੁਣ ਮੈਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚਾਰਜ ਲੈਣ ਲਈ ਤਿਆਰ ਹਾਂ।”
ਜਸਟਿਸ ਮੁਰਲੀਧਰ ਨੇ ਇਹ ਕਹਿ ਕੇ ਭਾਸ਼ਨ ਦੀ ਸਮਾਪਤੀ ਕੀਤੀ ਕਿ 26 ਫਰਵਰੀ ਦੀ ਅੱਧੀ ਰਾਤ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਦੋ ਗੱਲਾਂ ਹੋਈਆਂ। ਉਨ੍ਹਾਂ ਕਿਹਾ, “ਪਹਿਲਾਂ ਮੈਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਤਬਦੀਲ ਕੀਤਾ ਗਿਆ ਸੀ। ਦੂਜਾ, ਇਸ 'ਚ ਮੈਂ ਉਸ ਅਹੁਦੇ ਲਈ ਨਿਯੁਕਤੀ ਪ੍ਰਾਪਤ ਕੀਤੀ ਜਿੱਥੋਂ ਮੈਨੂੰ ਕਦੇ ਤਬਾਦਲਾ ਨਹੀਂ ਕੀਤਾ ਜਾਏਗਾ ਜਾਂ ਮੈਨੂੰ ਹਟਾਇਆ ਨਹੀਂ ਜਾਵੇਗਾ ਤੇ ਮੈਨੂੰ ਉੱਥੇ ਹੋਣ 'ਤੇ ਮਾਣ ਹੋਵੇਗਾ। ਦੇਸ਼ ਦੇ ਸਰਬੋਤਮ ਹਾਈਕੋਰਟ ਦੇ ‘ਸਾਬਕਾ ਜੱਜ’ ਦਿੱਲੀ ਹਾਈਕੋਰਟ।
ਜਸਟਿਸ ਮੁਰਲੀਧਰ ਨੂੰ ਵਿਦਾਈ ਦਿੰਦੇ ਹੋਏ, ਦਿੱਲੀ ਹਾਈਕੋਰਟ ਦੇ ਚੀਫ ਜਸਟਿਸ ਡੀਐਨ ਪਟੇਲ ਨੇ ਕਿਹਾ ਕਿ ਉਹ ਦੁਖੀ ਹਨ ਤੇ ਉਨ੍ਹਾਂ ਦੀ ਗੈਰਹਾਜ਼ਰੀ ਹਮੇਸ਼ਾਂ ਮਹਿਸੂਸ ਕੀਤੀ ਜਾਵੇਗੀ। ਦਿੱਲੀ ਸਰਕਾਰ ਦੇ ਵਕੀਲ ਰਾਹੁਲ ਮਹਿਰਾ ਨੇ ਜਸਟਿਸ ਮੁਰਲੀਧਰ ਨੂੰ “ਕਾਫ਼ੀ ਵਿਦਵਾਨ, ਦਲੇਰ, ਨੈਤਿਕ ਤੇ ਇਮਾਨਦਾਰ ਜੱਜ” ਦੱਸਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement