Punjab Breaking News LIVE: ਐਸਵਾਈਐਲ 'ਤੇ ਬਹਿਸ ਲਈ ਥਾਂ ਤੈਅ, ਬਾਸਮਤੀ ਨੇ ਕੀਤੇ ਕਿਸਾਨਾਂ ਦੇ ਵਾਰੇ-ਨਿਆਰੇ, 13 ਅਕਤੂਬਰ ਤੋਂ ਮੁੜ ਵਿਗੜੇਗਾ ਮੌਸਮ
Punjab Breaking News LIVE, 11 October, 2023: ਐਸਵਾਈਐਲ 'ਤੇ ਬਹਿਸ ਲਈ ਥਾਂ ਤੈਅ, ਬਾਸਮਤੀ ਨੇ ਕੀਤੇ ਕਿਸਾਨਾਂ ਦੇ ਵਾਰੇ-ਨਿਆਰੇ, 13 ਅਕਤੂਬਰ ਤੋਂ ਮੁੜ ਵਿਗੜੇਗਾ ਮੌਸਮ
LIVE
Background
Punjab Breaking News LIVE, 11 October, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਦੇ ਪ੍ਰਧਾਨਾਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਗਈ ਸੀ। ਜਿਸ ਨੂੰ ਲੈ ਕੇ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਖੁੱਲ੍ਹੀ ਬਹਿਸ ਦੇ ਲਈ ਪੰਜਾਬ ਸਰਕਾਰ ਨੇ ਥਾਂ ਤੈਅ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਨ ਸਰਕਾਰ ਦੀ ਤਰਫੋਂ 1 ਨਵੰਬਰ ਨੂੰ ਹੋਣ ਵਾਲੇ ਇਸ ਸਮਾਗਮ ਲਈ ਪ੍ਰਸ਼ਾਸਨ ਤੋਂ ਟੈਗੋਰ ਥੀਏਟਰ ਸਥਾਨ ਦੀ ਮੰਗ ਕੀਤੀ ਗਈ ਹੈ। ਖੁੱਲ੍ਹੀ ਬਹਿਸ ਲਈ ਮਾਨ ਸਰਕਾਰ ਨੇ ਸਥਾਨ ਕੀਤਾ ਤੈਅ !
ਇੱਕ ਰਿਪੋਰਟ ਮੁਤਾਬਿਕ ਇਜ਼ਰਾਈਲ-ਹਮਾਸ ਯੁੱਧ ਵਿੱਚ ਘੱਟੋ-ਘੱਟ 40 ਬੱਚੇ ਮਾਰੇ ਗਏ
Israel-Hamas war update: ਸ਼ਨੀਵਾਰ ਨੂੰ ਫਲਸਤੀਨੀ ਇਸਲਾਮੀ ਕੱਟੜਪੰਥੀ ਸਮੂਹ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ ਅਚਾਨਕ ਹਮਲਾ ਬੋਲ ਦਿੱਤਾ ਸੀ। ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਕਾਰ ਜੰਗ ਸ਼ੁਰੂ ਹੋ ਗਈ ਹੈ। ਹਮਾਸ ਵੱਲੋਂ ਕੀਤੇ ਗਏ ਹਮਲੇ ਦੇ ਖੌਫਨਾਕ ਮੰਜ਼ਰ ਦੀਆਂ ਦਰਦ ਭਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਜ਼ਰਾਈਲ 'ਤੇ ਹਮਾਸ ਦੇ ਹਮਲੇ ਦੇ ਖੂਨ ਨਾਲ ਭਰੇ ਵੇਰਵਿਆਂ ਵਿੱਚੋਂ ਇੱਕ ਵਿੱਚ ਦੱਸਿਆ ਗਿਆ ਹੈ । ਇਜ਼ਰਾਈਲ ਅਧਾਰਤ i24 ਨਿਊਜ਼ ਨੇ ਮੰਗਲਵਾਰ ਨੂੰ ਰਿਪੋਰਟ ਕੀਤਾ ਕਿਵੇਂ ਅੱਤਵਾਦੀ ਸਮੂਹ ਦੁਆਰਾ ਘੱਟੋ-ਘੱਟ 40 ਬੱਚੇ ਮਾਰੇ ਗਏ। ਇੱਕ ਰਿਪੋਰਟ ਮੁਤਾਬਿਕ ਇਜ਼ਰਾਈਲ-ਹਮਾਸ ਯੁੱਧ ਵਿੱਚ ਘੱਟੋ-ਘੱਟ 40 ਬੱਚੇ ਮਾਰੇ ਗਏ
ਬਾਸਮਤੀ ਨੇ ਕੀਤੇ ਕਿਸਾਨਾਂ ਦੇ ਵਾਰੇ-ਨਿਆਰੇ, 5000 ਰੁਪਏ ਪ੍ਰਤੀ ਕੁਇੰਟਲ ਤੋਂ ਟੱਪਿਆ ਭਾਅ
Basmati price in Punjab: ਬਾਸਮਤੀ ਇਸ ਵਾਰ ਕਿਸਾਨਾਂ ਦੇ ਵਾਰੇ-ਨਿਆਰੇ ਕਰ ਰਹੀ ਹੈ। ਸੂਬੇ ਦੀਆਂ ਕਈ ਮੰਡਿਆਂ ਵਿੱਚ ਬਾਸਮਤੀ ਦਾ ਭਾਅ 5000 ਰੁਪਏ ਪ੍ਰਤੀ ਕੁੰਇਟਲ ਤੱਕ ਪਹੁੰਚ ਗਿਆ ਹੈ। ਉਂਝ ਸੂਬੇ ਅੰਦਰ ਬਾਸਮਤੀ ਔਸਤਨ 3700 ਤੋਂ 3800 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਪਿਛਲੇ ਸਾਲ ਇਹ ਭਾਅ ਔਸਤਨ 3300 ਤੋਂ 3400 ਰੁਪਏ ਪ੍ਰਤੀ ਕੁਇੰਟਲ ਸੀ। ਇਸ ਲਈ ਬਾਸਮਤੀ ਦੇ ਭਾਅ ਵਿੱਚ ਵੱਡਾ ਉਛਾਲ ਵੇਖਿਆ ਜਾ ਸਕਦਾ ਹੈ। ਬਾਸਮਤੀ ਨੇ ਕੀਤੇ ਕਿਸਾਨਾਂ ਦੇ ਵਾਰੇ-ਨਿਆਰੇ, 5000 ਰੁਪਏ ਪ੍ਰਤੀ ਕੁਇੰਟਲ ਤੋਂ ਟੱਪਿਆ ਭਾਅ
ਕੁਦਰਤ ਨੇ ਫਿਰ ਝੰਬਿਆ ਅੰਨਦਾਤਾ! 13 ਅਕਤੂਬਰ ਤੋਂ ਮੁੜ ਵਿਗੜੇਗਾ ਮੌਸਮ
Rain in Punjab: ਪੰਜਾਬ ਅੰਦਰ ਮੌਸਮ ਨੇ ਇੱਕ ਵਾਰ ਮੁੜ ਕਿਸਾਨਾਂ ਨੂੰ ਝੰਬ ਸੁੱਟਿਆ ਹੈ। ਬਾਰਸ਼ ਤੇ ਝੱਖੜ ਨੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਅਗਲੇ ਦਿਨਾਂ ਅੰਦਰ ਹੋਰ ਬਾਰਸ਼ ਹੋ ਸਕਦੀ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 13 ਅਕਤੂਬਰ ਤੋਂ ਮੁੜ ਮੌਸਮ ਖਰਾਬ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਵਿਗਾੜ ਦੇ ਚਲਦਿਆਂ 13 ਤੋਂ 16 ਅਕਤੂਬਰ ਤੱਕ ਮੌਸਮ ਖਰਾਬ ਹੋ ਸਕਦਾ ਹੈ। ਕੁਦਰਤ ਨੇ ਫਿਰ ਝੰਬਿਆ ਅੰਨਦਾਤਾ! 13 ਅਕਤੂਬਰ ਤੋਂ ਮੁੜ ਵਿਗੜੇਗਾ ਮੌਸਮ
ਖੁੱਲ੍ਹੀ ਬਹਿਸ ਬਣ ਗਿਆ ਇੱਜਤ ਦਾ ਸਵਾਲ, ਕੌਣ ਭੱਜ ਰਿਹਾ ਕੌਣ ਬਚ ਰਿਹਾ ?
Twitter war on SYL: ਪੰਜਾਬ ਦੇ ਪਾਣੀਆਂ ਦੀ ਲੜਾਈ ਸੁਪਰੀਮ ਕੋਰਟ ਤੋਂ ਲੈ ਕੇ ਪੰਜਾਬ ਦੀ ਸਿਆਸਤ ਤੱਕ ਗਰਮਾ ਗਈ ਹੈ। ਬੀਤੇ ਦਿਨ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਮਾਰਚ ਕੱਢਿਆ ਗਿਆ ਸੀ। ਇਸ ਮਾਰਚ ਵਿੱਚ ਦੋ ਅਜਿਹੀਆਂ ਕੁਰਸੀਆਂ ਦੇਖਣ ਨੂੰ ਮਿਲੀਆਂ ਜਿਸ ਵਿੱਚ ਇੱਕ ਕੁਰਸੀ 'ਤੇ ਮੁੱਖ ਮੰਤਰੀ ਪੰਜਾਬ ਲਿਖਿਆ ਹੋਇਆ ਸੀ। ਅਕਾਲੀ ਦਲ ਦਾ ਦਾਅਵ ਸੀ ਕਿ ਇਹ ਕੁਰਸੀ ਮੁੱਖ ਮੰਤਰੀ ਭਗਵੰਤ ਮਾਨ ਲਈ ਲਿਆਂਦੀ ਗਈ ਸੀ ਕਿ ਉਹਨਾਂ ਨਾਲ ਬੈਠ ਕੇ ਖੁੱਲ੍ਹੀ ਬਹਿਸ ਕੀਤੀ ਜਾ ਸਕੇ। ਪਰ ਮੁੱਖ ਮੰਤਰੀ ਭਗਵੰਤ ਮਾਨ ਡਿਬੇਟ ਤੋਂ ਪਹਿਲਾਂ ਹੀ ਭੱਜ ਗਿਆ। ਖੁੱਲ੍ਹੀ ਬਹਿਸ ਬਣ ਗਿਆ ਇੱਜਤ ਦਾ ਸਵਾਲ, ਕੌਣ ਭੱਜ ਰਿਹਾ ਕੌਣ ਬਚ ਰਿਹਾ ?
Sunil jakhar: ਸੀਐਮ ਭਗਵੰਤ ਮਾਨ ਵੱਲੋਂ ਸੱਦੀ ਮੀਟਿੰਗ 'ਚ ਨਹੀਂ ਜਾਣਗੇ ਜਾਖੜ, ਬੋਲੇ, ਅਬੋਹਰ ਜਾਂ ਲੁਧਿਆਣੇ ਮਿਲ ਸਕਦੇ ਹਾਂ..
ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਨਵੰਬਰ ਨੂੰ ਬੁਲਾਈ ਗਈ ਮੀਟਿੰਗ ਵਿੱਚ ਨਹੀਂ ਜਾਵਾਂਗਾ। ਉਨ੍ਹਾਂ ਨੇ ਸੀਐਮ ਮਾਨ ਨੂੰ ਕਿਹਾ ਕਿ ਅਬੋਹਰ ਆ ਜਾਉ, ਜਿੱਥੇ ਐਸਵਾਈਐਲ ਦਾ ਪਾਣੀ ਹੈ, ਉੱਥੇ ਮੀਟਿੰਗ ਰੱਖੀ ਜਾਵੇ, ਜਾਂ ਲੁਧਿਆਣਾ ਸਥਿਤ ਖੇਤੀਬਾੜੀ ਯੂਨੀਵਰਸਿਟੀ ਵਿੱਚ ਮੀਟਿੰਗ ਰੱਖ ਲਈ ਜਾਵੇ।
Mohali News: ਐੱਨਆਈਏ ਅਦਾਲਤ ਨੇ ਅਤਵਿਾਦੀ ਲਖਬੀਰ ਸਿੰਘ ਰੋਡੇ ਦੀ ਜ਼ਮੀਨ ਕੁਰਕ ਕਰਨ ਦੇ ਹੁਕਮ ਦਿੱਤੇ
ਇਥੋਂ ਦੀ ਕੌਮੀ ਜਾਂਚ ਏਜੰਸੀ(ਐੱਨਆਈਏ) ਅਦਾਲਤ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ‘ਚ ਅਤਵਿਾਦੀ ਲਖਬੀਰ ਸਿੰਘ ਉਰਫ ਰੋਡੇ ਦੀ ਜ਼ਮੀਨ ਕੁਰਕ ਕਰਨ ਦੇ ਹੁਕਮ ਦਿੱਤੇ ਹਨ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਹਾਲੀ ਦੀ ਐਨਆਈਏ ਅਦਾਲਤ ਨੇ ਮੋਗਾ ਜ਼ਿਲ੍ਹੇ ਵਿੱਚ ਨਾਮਜ਼ਦ ਅਤਵਿਾਦੀ ਅਤੇ ਖਾਲਿਸਤਾਨ ਲਬਿਰੇਸ਼ਨ ਫਰੰਟ ਦੇ ਪਾਕਿਸਤਾਨ ਸਥਿਤ ਮੁਖੀ ਲਖਬੀਰ ਸਿੰਘ ਉਰਫ ਰੋਡੇ ਦੀ ਜ਼ਮੀਨ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਇਹ ਜ਼ਮੀਨ ਪਿੰਡ ਕੋਠੇ ਗੁਰੂਪੁਰਾ (ਰੋਡੇ) ਵਿੱਚ ਸਥਿਤ ਹੈ। ਅਦਾਲਤ ਦਾ ਇਹ ਹੁਕਮ ਕੌਮੀ ਜਾਂਚ ਏਜੰਸੀ (ਐਨਆਈਏ) ਦੁਆਰਾ 1 ਜਨਵਰੀ 2021 ਨੂੰ ਯੂਏਪੀਏ, ਭਾਰਤੀ ਦੰਡਾਵਲੀ ਅਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਕੀਤੇ ਕੇਸ ਵਿੱਚ ਆਇਆ ਹੈ। ਅਦਾਲਤ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 33 (5) ਦੇ ਤਹਿਤ ਜ਼ਮੀਨ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ, ਜਿਸ ਤਹਿਤ ਜੱਜ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਭਗੌੜਾ ਅਪਰਾਧੀ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ ਜ਼ਬਤ ਕਰ ਸਕਦਾ ਹੈ।
Mohali News: ਐੱਨਆਈਏ ਅਦਾਲਤ ਨੇ ਅਤਵਿਾਦੀ ਲਖਬੀਰ ਸਿੰਘ ਰੋਡੇ ਦੀ ਜ਼ਮੀਨ ਕੁਰਕ ਕਰਨ ਦੇ ਹੁਕਮ ਦਿੱਤੇ
ਇਥੋਂ ਦੀ ਕੌਮੀ ਜਾਂਚ ਏਜੰਸੀ(ਐੱਨਆਈਏ) ਅਦਾਲਤ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ‘ਚ ਅਤਵਿਾਦੀ ਲਖਬੀਰ ਸਿੰਘ ਉਰਫ ਰੋਡੇ ਦੀ ਜ਼ਮੀਨ ਕੁਰਕ ਕਰਨ ਦੇ ਹੁਕਮ ਦਿੱਤੇ ਹਨ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਹਾਲੀ ਦੀ ਐਨਆਈਏ ਅਦਾਲਤ ਨੇ ਮੋਗਾ ਜ਼ਿਲ੍ਹੇ ਵਿੱਚ ਨਾਮਜ਼ਦ ਅਤਵਿਾਦੀ ਅਤੇ ਖਾਲਿਸਤਾਨ ਲਬਿਰੇਸ਼ਨ ਫਰੰਟ ਦੇ ਪਾਕਿਸਤਾਨ ਸਥਿਤ ਮੁਖੀ ਲਖਬੀਰ ਸਿੰਘ ਉਰਫ ਰੋਡੇ ਦੀ ਜ਼ਮੀਨ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਇਹ ਜ਼ਮੀਨ ਪਿੰਡ ਕੋਠੇ ਗੁਰੂਪੁਰਾ (ਰੋਡੇ) ਵਿੱਚ ਸਥਿਤ ਹੈ। ਅਦਾਲਤ ਦਾ ਇਹ ਹੁਕਮ ਕੌਮੀ ਜਾਂਚ ਏਜੰਸੀ (ਐਨਆਈਏ) ਦੁਆਰਾ 1 ਜਨਵਰੀ 2021 ਨੂੰ ਯੂਏਪੀਏ, ਭਾਰਤੀ ਦੰਡਾਵਲੀ ਅਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਕੀਤੇ ਕੇਸ ਵਿੱਚ ਆਇਆ ਹੈ। ਅਦਾਲਤ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 33 (5) ਦੇ ਤਹਿਤ ਜ਼ਮੀਨ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ, ਜਿਸ ਤਹਿਤ ਜੱਜ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਭਗੌੜਾ ਅਪਰਾਧੀ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ ਜ਼ਬਤ ਕਰ ਸਕਦਾ ਹੈ।
Punjab news: CM ਮਾਨ ਨੇ ਸੁਨੀਲ ਜਾਖੜ ਸਮੇਤ ਇਨ੍ਹਾਂ ਆਗੂਆਂ ਨੂੰ ਦਿੱਤੀ ਚੁਣੌਤੀ
Punjab news: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਉਤੇ ਮਗਰਮੱਛ ਦੇ ਹੰਝੂ ਵਹਾਉਣ ਤੋਂ ਪਹਿਲਾਂ ਉਹ ਆਪਣੇ ਪੁਰਖਿਆਂ ਵੱਲੋਂ ਪੰਜਾਬ ਨਾਲ ਕੀਤੀ ਗੱਦਾਰੀ ਨੂੰ ਜ਼ਰੂਰ ਚੇਤੇ ਰੱਖਣ।
Israel Palestine War: ਇਜ਼ਰਾਈਲ ਵੱਲੋਂ ਤਿੱਖੇ ਹਮਲੇ, ਮਾਰ ਸੁੱਟੇ 950 ਫਲਸਤੀਨੀ ਲੋਕ
ਇਜ਼ਰਾਈਲ ਤੇ ਫਲਸਤੀਨੀ ਹਮਾਸ ਲੜਾਕਿਆਂ ਵਿਚਕਾਰ ਲਗਾਤਾਰ ਚੌਥੇ ਦਿਨ ਵੀ ਭਿਆਨਕ ਜੰਗ ਜਾਰੀ ਹੈ। ਦੋਵਾਂ ਪਾਸਿਆਂ ਤੋਂ ਹਵਾਈ ਹਮਲੇ ਜਾਰੀ ਹਨ। ਇਜ਼ਰਾਈਲ ਦੇ ਹਮਲੇ ਕਾਰਨ ਗਾਜ਼ਾ ਪੱਟੀ ਵਿੱਚ ਹੁਣ ਤੱਕ 950 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਲਸਤੀਨ ਦੇ ਸਿਹਤ ਮੰਤਰਾਲੇ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਇਜ਼ਰਾਈਲ ਵਿੱਚ 1200 ਲੋਕਾਂ ਦੀ ਮੌਤ ਹੋ ਚੁੱਕੀ ਹੈ।