SYL: ਖੁੱਲ੍ਹੀ ਬਹਿਸ ਬਣ ਗਿਆ ਇੱਜਤ ਦਾ ਸਵਾਲ, ਕੌਣ ਭੱਜ ਰਿਹਾ ਕੌਣ ਬਚ ਰਿਹਾ ? ਅਕਾਲੀ ਦਲ ਦੇ ਸਵਾਲਾਂ ਦਾ ਇੰਝ ਮਿਲਿਆ ਜਵਾਬ
Akali Dal Vs AAP - ਰੋਸ ਮਾਰਚ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਟਵੀਟ ਕੀਤੇ ਜਿੱਥੇ ਲਿਖਿਆ ਕਿ ਮੈਂ ਤਾਂ ਆ ਗਿਆ ਸੀ ਪਰ ਤੂੰ ਖਿਸਕ ਗਿਆ। ਇੱਥੇ ਖਿਸਕ ਜਾਣ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਲਈ
ਪੰਜਾਬ ਦੇ ਪਾਣੀਆਂ ਦੀ ਲੜਾਈ ਸੁਪਰੀਮ ਕੋਰਟ ਤੋਂ ਲੈ ਕੇ ਪੰਜਾਬ ਦੀ ਸਿਆਸਤ ਤੱਕ ਗਰਮਾ ਗਈ ਹੈ। ਬੀਤੇ ਦਿਨ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਮਾਰਚ ਕੱਢਿਆ ਗਿਆ ਸੀ। ਇਸ ਮਾਰਚ ਵਿੱਚ ਦੋ ਅਜਿਹੀਆਂ ਕੁਰਸੀਆਂ ਦੇਖਣ ਨੂੰ ਮਿਲੀਆਂ ਜਿਸ ਵਿੱਚ ਇੱਕ ਕੁਰਸੀ 'ਤੇ ਮੁੱਖ ਮੰਤਰੀ ਪੰਜਾਬ ਲਿਖਿਆ ਹੋਇਆ ਸੀ। ਅਕਾਲੀ ਦਲ ਦਾ ਦਾਅਵ ਸੀ ਕਿ ਇਹ ਕੁਰਸੀ ਮੁੱਖ ਮੰਤਰੀ ਭਗਵੰਤ ਮਾਨ ਲਈ ਲਿਆਂਦੀ ਗਈ ਸੀ ਕਿ ਉਹਨਾਂ ਨਾਲ ਬੈਠ ਕੇ ਖੁੱਲ੍ਹੀ ਬਹਿਸ ਕੀਤੀ ਜਾ ਸਕੇ। ਪਰ ਮੁੱਖ ਮੰਤਰੀ ਭਗਵੰਤ ਮਾਨ ਡਿਬੇਟ ਤੋਂ ਪਹਿਲਾਂ ਹੀ ਭੱਜ ਗਿਆ।
ਹੁਣ ਖ਼ਬਰ ਇਹ ਹੈ ਕਿ ਰੋਸ ਮਾਰਚ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਟਵੀਟ ਕੀਤੇ ਜਿੱਥੇ ਲਿਖਿਆ ਕਿ ਮੈਂ ਤਾਂ ਆ ਗਿਆ ਸੀ ਪਰ ਤੂੰ ਖਿਸਕ ਗਿਆ। ਇੱਥੇ ਖਿਸਕ ਜਾਣ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਲਈ ਕੀਤਾ ਗਿਆ ਗਿਆ ਹੈ। ਇਸ ਟਵੀਟ ਦਾ ਸਿਆਸੀ ਮਤਲਬ ਇਹ ਹੈ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਨੂੰ ਖੁੱਲ੍ਹੀ ਬਹਿਸ ਦੇ ਲਈ 1 ਨਵੰਬਰ ਨੂੰ ਸੱਦਾ ਦਿੱਤਾ ਸੀ ਅਕਾਲੀ ਦਲ ਉਹ ਬਹਿਸ ਬੀਤੇ ਦਿਨ 10 ਅਕਤੂਬਰ ਨੂੰ ਕਰਨਾ ਚਾਹੁੰਦਾ ਸੀ।
ਹੁਣ ਖੁੱਲ੍ਹੀ ਬਹਿਸ ਇੱਜਤ ਦਾ ਸਵਾਲ ਬਣ ਗਿਆ ਹੈ। ਕੌਣ ਇਸ ਤੋਂ ਭੱਜ ਰਿਹਾ ਤੇ ਕੌਣ ਬੱਚ ਰਿਹਾ ਇਹ ਤਾਂ 1 ਨਵੰਬਰ ਨੂੰ ਹੀ ਪਤਾ ਲੱਗੇਗਾ। ਫਿਲਹਾਲ ਪੰਜਾਬ ਸਰਕਾਰ ਵੀ ਡਿਬੇਟ ਲਈ ਕੋਈ ਥਾਂ ਲੱਭ ਰਹੀ ਹੈ।
ਓਧਰ ਸੁਖਬੀਰ ਬਾਦਲ ਦੇ ਇਸ ਟਵੀਟ ਦਾ ਜਵਾਬ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਰਾਹੀਂ ਦਿੱਤਾ ਹੈ। ਮਾਲਵਿੰਦਰ ਸਿੰਘ ਨੇ ਤੰਜ ਕੱਸਦੇ ਹੋਏ ਲਿਖਿਆ ਕਿ - ''ਸੁਖਬੀਰ ਬਾਦਲ ਦੀ ਅਗਵਾਈ ਵਿੱਚ ਬਾਦਲਾਂ ਦਾ ਪੰਜਾਬ ਵਿੱਚ ਰਾਜ। ਜਦੋਂ ਦਾ ਮੈਂ (ਛੋਟਾ ਬਾਦਲ )ਆ ਗਿਆ, ਤੂੰ (ਅਕਾਲੀ ਦਲ)ਖਿਸਕ ਗਿਆ।''
ਮਾਲਵਿੰਦਰ ਸਿੰਘ ਕੰਗ ਨੇ ਇਸ ਟਵੀਟ ਰਾਹੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਕਾਰਗੁਜਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ। ਕੰਗ ਦੇ ਇਸ ਟਵੀਟ ਦਾ ਸਿਆਸੀ ਮਤਲਬ ਇਹ ਹੈ ਕਿ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਆਏ ਯਾਨੀ ਪ੍ਰਧਾਨ ਬਣੇ ਉਦੋਂ ਤੋਂ ਹੀ ਅਕਾਲੀ ਦਲ ਖਿਸਕ ਗਿਆ ਭਾਵ ਕੇ ਅਕਾਲੀ ਦਲ ਹਾਸ਼ੀਏ 'ਤੇ ਆ ਗਿਆ ਹੈ।
ਵੈਸੇ ਦੇਖਿਆ ਜਾਵੇ ਤਾਂ ਅਕਾਲੀ ਦਲ ਪਿਛਲੇ 10 ਸਾਲਾਂ ਤੋਂ ਸਿਆਸੀ ਤੌਰ 'ਤੇ ਕਾਫ਼ੀ ਪਿੱਛੇ ਚਲਾ ਗਿਆ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਮਹਿਜ਼ 25 ਫੀਸਦ ਹੀ ਵੋਟਾਂ ਪਈਆਂ ਸਨ। ਇਸ ਤੋਂ ਬਾਅਦ ਸਾਲ 2022 'ਚ ਤਾਂ ਅਕਾਲੀ ਦਲ ਦੇ ਇਤਿਹਾਸ ਦੀ ਸਭ ਤੋਂ ਮਾੜੀ ਸਥਿਤੀ ਸੀ। ਸਿਰਫ਼ 3 ਵਿਧਾਇਕ ਹੀ ਚੋਣ ਜਿੱਤ ਸਕੇ ਸਨ। ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਵੀ ਆਪੋ ਆਪਣੀ ਸੀਟ ਹਾਰ ਗਏ ਸਨ।
ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਇੱਕ ਵਾਰ ਮੁੜ ਤੋਂ SYL ਨਹਿਰ ਦਾ ਮੁੱਦਾ ਉੱਠ ਗਿਆ ਹੈ। ਅਕਾਲੀ ਦਲ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਵਿੱਚ ਕੇਸ ਦੀ ਚੰਗੀ ਤਰ੍ਹਾਂ ਪੈਰਵਾਈ ਨਹੀਂ ਕਰ ਰਹੀ। ਮਾਨ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਹਾ ਹੈ ਕਿ ਵਿਰੋਧੀ ਧਿਰਾਂ ਸਾਨੂੰ ਨਹਿਰ ਦਾ ਨਿਰਮਾਣ ਨਹੀਂ ਕਰਨ ਦੇ ਰਹੀਆਂ। ਜਿਸ ਕਰਕੇ ਅਕਾਲੀ ਦਲ ਨੇ ਬੀਤੇ ਦਿਨ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ।