Punjab Breaking News LIVE: ਨਿੱਝਰ ਦੀ ਹੱਤਿਆ ਬਾਰੇ ਜਸਟਿਨ ਟਰੂਡੋ ਦਾ ਮੁੜ ਵੱਡਾ ਦਾਅਵਾ, ਅਗਲੇ ਦਿਨ ਪੰਜ ਦਿਨ ਬਾਰਸ਼ ਦਾ ਅਲਰਟ, ਆਸਟ੍ਰੇਲੀਆ 'ਚ ਮੰਦਰ ਦੀ ਕੰਧ 'ਤੇ ਖਾਲਿਸਤਾਨੀਆਂ ਨੇ ਨਹੀਂ ਲਿਖੇ ਸੀ ਨਾਅਰੇ
Punjab Breaking News LIVE, 20 September, 2023: ਨਿੱਝਰ ਦੀ ਹੱਤਿਆ ਬਾਰੇ ਜਸਟਿਨ ਟਰੂਡੋ ਦਾ ਮੁੜ ਵੱਡਾ ਦਾਅਵਾ, ਅਗਲੇ ਦਿਨ ਪੰਜ ਦਿਨ ਬਾਰਸ਼ ਦਾ ਅਲਰਟ, ਆਸਟ੍ਰੇਲੀਆ 'ਚ ਮੰਦਰ ਦੀ ਕੰਧ 'ਤੇ ਖਾਲਿਸਤਾਨੀਆਂ ਨੇ ਨਹੀਂ ਲਿਖੇ ਸੀ ਨਾਅਰੇ
LIVE
Background
Punjab Breaking News LIVE, 20 September, 2023: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨ ਸਮਰਥਕ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ‘ਭਾਰਤ ਸਰਕਾਰ ਦੇ ਏਜੰਟਾਂ’ ਦੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧ ਗਿਆ ਹੈ। ਭਾਰਤ ਦੇ ਪਲਟਵਾਰ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੁੜ ਵੱਡਾ ਬਿਆਨ ਸਾਹਮਣੇ ਆਇਆ ਹੈ। ਖਾਲਿਸਤਾਨੀ ਲੀਡਰ ਨਿੱਝਰ ਦੀ ਹੱਤਿਆ ਬਾਰੇ ਜਸਟਿਨ ਟਰੂਡੋ ਦਾ ਮੁੜ ਵੱਡਾ ਦਾਅਵਾ
ਮੰਦਰ ਦੀ ਕੰਧ 'ਤੇ ਖਾਲਿਸਤਾਨੀਆਂ ਨੇ ਨਹੀਂ ਲਿਖੇ ਸੀ ਨਾਅਰੇ!
Australia Temple: ਆਸਟਰੇਲੀਆ ਦੀ ਕੁਈਨਜ਼ਲੈਂਡ ਸਟੇਟ ਪੁਲਿਸ ਨੇ ਬ੍ਰਿਸਬੇਨ ਦੇ ਇੱਕ ਮੰਦਰ ਦੀ ਕੰਧ ਦੀ ਦਿੱਖ ਵਿਗਾੜੇ ਜਾਣ ਦੇ ਮਾਮਲੇ ਦੀ ਕੀਤੀ ਗਈ ਜਾਂਚ ਦੀ ਰਿਪੋਰਟ ਰਿਲੀਜ਼ ਕੀਤੀ ਹੈ। ਇਸ ਵਿੱਚ ਮੰਦਰ ਦੇ ਪ੍ਰਬੰਧਕਾਂ ਦੀ ਭੂਮਿਕਾ ’ਤੇ ਸੁਆਲ ਉਠਾਏ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਮੰਦਰ ਦੇ ਪ੍ਰਬੰਧਕਾਂ ਨੇ ਹੀ ਇਸ ਦੀ ਸ਼ਿਕਾਇਤ ਕੀਤੀ ਸੀ ਤੇ ਹੁਣ ਮੰਦਰ ਦੇ ਪ੍ਰਬੰਧਕ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ, ਜਿਸ ਕਾਰਨ ਉਨ੍ਹਾਂ ਨੂੰ ਜਾਂਚ ਦੀ ਕਾਰਵਾਈ ਬੰਦ ਕਰਨੀ ਪਈ। ਮੰਦਰ ਦੀ ਕੰਧ 'ਤੇ ਖਾਲਿਸਤਾਨੀਆਂ ਨੇ ਨਹੀਂ ਲਿਖੇ ਸੀ ਨਾਅਰੇ!
ਅਗਲੇ ਦਿਨ ਪੰਜ ਦਿਨ ਬਾਰਸ਼ ਦਾ ਅਲਰਟ, ਕਿਸਾਨਾਂ ਦੇ ਸਾਹ ਸੂਤੇ
Punjab Weather Update: ਪੰਜਾਬ ਵਿੱਚ ਬਾਰਸ਼ ਮੁੜ ਕਹਿਰ ਵਰ੍ਹਾ ਰਹੀ ਹੈ। ਝੋਨੇ ਦੀ ਫਸਲ ਪੱਕਣ ਕਿਨਾਰੇ ਹੈ ਤੇ ਬਾਰਸ਼ ਨਾਲ ਨੁਕਸਾਨ ਹੋਣ ਦਾ ਖਦਸ਼ਾ ਹੈ। ਉਧਰ, ਮੌਸਮ ਵਿਗਿਆਨੀਆਂ ਨੇ ਅਗਲੇ ਪੰਜ ਦਿਨ ਸੂਬੇ ’ਚ ਕਈ ਥਾਵਾਂ ’ਤੇ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਉਂਝ ਅਗਲੇ ਹਫਤੇ ਤੱਕ ਮੌਨਸੂਨ ਦੀ ਵਾਪਸੀ ਹੋ ਜਾਏਗੀ ਜਿਸ ਮਗਰੋਂ ਮੌਸਮ ਸਾਫ ਰਹਿਣ ਦੀ ਉਮੀਦ ਹੈ। ਅਗਲੇ ਦਿਨ ਪੰਜ ਦਿਨ ਬਾਰਸ਼ ਦਾ ਅਲਰਟ, ਕਿਸਾਨਾਂ ਦੇ ਸਾਹ ਸੂਤੇ
ਦਿਵਾਲੀ ਤੋਂ ਪਹਿਲਾਂ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਕਿਸਾਨ ਹੋਣਗੇ ਮਾਲੋਮਾਲ
Agricultural Scheme: ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਕਿਸਾਨਾਂ ਲਈ ਕਈ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਮੌਕੇ ਇਸ ਹਫ਼ਤੇ ਕਿਸਾਨਾਂ ਲਈ ਅਣਗਿਣਤ ਤੋਹਫ਼ਿਆਂ ਦੀ ਸ਼ੁਰੂਆਤ ਕੀਤੀ ਹੈ । ਇਹ ਵੀ ਐਲਾਨ ਕੀਤਾ ਗਿਆ ਹੈ ਕਿ ਕੁਝ ਪੁਰਾਣੀਆਂ ਸਕੀਮਾਂ ਨੂੰ ਨਵੇਂ ਸਿਰੇ ਤੋਂ ਲਾਗੂ ਕੀਤਾ ਜਾਵੇਗਾ। ਕੇਂਦਰ ਸਰਕਾਰ ਦੀਆਂ ਇਹ ਪਹਿਲ ਕਦਮੀਆਂ ਦੇਸ਼ ਭਰ ਦੇ ਕਿਸਾਨਾਂ ਲਈ ਕਾਫੀ ਸਹਾਈ ਸਿੱਧ ਹੋਣਗੀਆਂ। ਦਿਵਾਲੀ ਤੋਂ ਪਹਿਲਾਂ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਕਿਸਾਨ ਹੋਣਗੇ ਮਾਲੋਮਾਲ
RDF ਦਾ ਨਹੀਂ ਮਿਲਿਆ ਪੈਸਾ, ਮਾਨ ਸਰਕਾਰ ਨੇ ਸੜਕਾਂ ਬਣਾਉਣ ਲਈ ਲਗਾ ਲਿਆ ਰੁਪਇਆਂ ਦਾ ਜੁਗਾੜ
Mann Govt Take Loan From NABARD: ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਪੇਂਡੂ ਵਿਕਾਸ ਫੰਡ ਯਾਨੀ RDF ਨਾ ਜਾਰੀ ਕੀਤੇ ਜਾਣ ਕਾਰਨ ਮਾਨ ਸਰਕਾਰ ਆਰਥਿਕ ਸੰਕਟ ਵੱਲ ਵੱਧਦੀ ਜਾ ਰਹੀ ਹੈ। ਕਿਉਂਕਿ ਕਰੀਬ 5800 ਕਰੋੜ ਰੁਪਏ ਦੇ ਕਰੀਬ ਕੇਂਦਰ ਵੱਲ ਬਕਾਇਆ ਪੰਜਾਬ ਦਾ ਖੜ੍ਹਾ ਹੈ। ਇਸ ਵਿਚਾਲੇ ਪੰਜਾਬ ਦੀਆਂ ਲਿੰਕ ਸੜਕਾਂ ਦੀ ਹਾਲਤ ਕਾਫ਼ੀ ਖਸਤਾ ਹੋ ਗਈ ਹੈ। ਅਤੇ ਇਹਨਾਂ ਲਿੰਕ ਸੜਕਾਂ ਦੀ ਕਈ ਸਾਲਾਂ ਤੋਂ ਮੁਰੰਮਤ ਨਹੀਂ ਹੋਈ। RDF ਦਾ ਨਹੀਂ ਮਿਲਿਆ ਪੈਸਾ, ਮਾਨ ਸਰਕਾਰ ਨੇ ਸੜਕਾਂ ਬਣਾਉਣ ਲਈ ਲਗਾ ਲਿਆ ਰੁਪਇਆਂ ਦਾ ਜੁਗਾੜ
Patiala News: ਕੈਨੇਡਾ ਤੋਂ ਬੁਰੀ ਖਬਰ! ਭਿਆਨਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
ਕੈਨੇਡਾ ਤੋਂ ਬੁਰੀ ਖਬਰ ਆਈ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਸਾਗਰਾ ਦੇ 24 ਸਾਲਾ ਨੌਜਵਾਨ ਗੁਰਪਿੰਦਰ ਸਿੰਘ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਹਾਦਸਾ ਟਰੱਕ ਤੇ ਤੇਲ ਟੈਂਕਰ ਵਿਚਾਲੇ ਟੱਕਰ ਹੋਣ ਕਰਕੇ ਵਾਪਰਿਆ। ਇਸ ਹਾਦਸੇ ਵਿੱਚ ਇੱਕ ਪੰਜਾਬੀ ਤੇ ਇੱਕ ਕੇਰਲਾ ਦੇ ਨੌਜਵਾਨ ਦੀ ਮੌਤ ਹੋ ਗਈ।
India Canada News: ਕੈਨੇਡਾ 'ਚ ਰਹਿੰਦੇ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ
ਭਾਰਤ ਨੇ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੈਨੇਡਾ ਵਿੱਚ ਉਨ੍ਹਾਂ ਇਲਾਕਿਆਂ ਤੇ ਸੰਭਾਵੀ ਥਾਵਾਂ ਦੀ ਯਾਤਰਾ ਕਰਨ ਤੋਂ ਬਚਣ ਜਿੱਥੇ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
Punjabi singer Shubh: ਬੋਟ-ਸਪੀਕਰ ਕੰਪਨੀ ਵੱਲੋਂ ਗਾਇਕ ਸ਼ੁਭ ਦੀ ਸਪਾਂਸਰਸ਼ਿਪ ਰੱਦ
ਖਾਲਿਸਤਾਨ ਦੇ ਮੁੱਦੇ 'ਤੇ ਕੈਨੇਡਾ ਨਾਲ ਭਾਰਤ ਦੇ ਚੱਲ ਰਹੇ ਵਿਵਾਦ ਕਰਕੇ ਹਲਚਲ ਸ਼ੁਰੂ ਹੋ ਗਈ ਹੈ। ਆਪਣੇ ਗੀਤਾਂ 'ਚੈਕਸ' ਤੇ 'ਐਲੀਵੇਟਿਡ' ਨਾਲ ਮਸ਼ਹੂਰ ਹੋਏ ਕੈਨੇਡੀਅਨ ਪੰਜਾਬੀ ਗਾਇਕ ਸ਼ੁਬਨੀਤ ਉਰਫ਼ ਸ਼ੁਭ ਦੀ ਸਪਾਂਸਰਸ਼ਿਪ ਬੋਟ-ਸਪੀਕਰ ਕੰਪਨੀ ਮੁੰਬਈ ਨੇ ਰੱਦ ਕਰ ਦਿੱਤੀ ਹੈ। ਗਾਇਕ ਸ਼ੁਭ ਨੇ 23 ਤੋਂ 25 ਸਤੰਬਰ ਤੱਕ ਮੁੰਬਈ ਵਿੱਚ ਸ਼ੋਅ ਕਰਨਾ ਸੀ।
Petrol Diesel Rate on 20 September 2023: ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ
ਦੇਸ਼ ਦੀਆਂ ਸਰਕਾਰੀ ਤੇਲ ਕੰਪਨੀਆਂ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ। ਅੱਜ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਕਈ ਸ਼ਹਿਰਾਂ 'ਚ ਈਂਧਨ ਦੀਆਂ ਕੀਮਤਾਂ 'ਚ ਕਮੀ ਆਈ ਹੈ ਪਰ ਚਾਰੇ ਮਹਾਨਗਰਾਂ 'ਚ ਕੀਮਤਾਂ ਸਥਿਰ ਰਹੀਆਂ ਹਨ। ਨਵੀਂ ਦਿੱਲੀ ਵਿੱਚ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਮੁੰਬਈ 'ਚ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਅਤੇ ਚੇਨਈ 'ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।
Ludhiana News: ਹਸਪਤਾਲ ਵੱਲੋਂ ਮਰਿਆ ਕਰਾਰ ਦਿੱਤਾ ਪੁਲਿਸ ਮੁਲਾਜ਼ਮ ਜ਼ਿੰਦਾ ਨਿਕਲਿਆ!
ਲੁਧਿਆਣਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਲੇਹ ਪਿੰਡ ਦੇ ਵਸਨੀਕ ਪੁਲਿਸ ਮੁਲਾਜ਼ਮ ਮਨਪ੍ਰੀਤ ਨੂੰ ਹਸਪਤਾਲ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਪਰ ਉਹ ਜ਼ਿਉਂਦਾ ਨਿਕਲਿਆ। ਪੁਲਿਸ ਮੁਲਾਜ਼ਮ ਮਨਪ੍ਰੀਤ ਨੂੰ ਜ਼ਹਿਰੀਲੇ ਕੀੜੇ ਦੇ ਕੱਟਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਦੱਸਿਆ ਕਿ ਮਨਪ੍ਰੀਤ ਦੀ ਮੌਤ ਹੋ ਚੁੱਕੀ ਹੈ।