Punjab Breaking News LIVE: NRI ਲਾੜਿਆਂ ਦੀ ਹੁਣ ਆਵੇਗੀ ਸ਼ਾਮਤ, ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ 'ਚ ਕਤਲ, ਪੰਜਾਬ ਪੁਲਿਸ ਦਾ ਸਾਰੇ ਜ਼ਿਲ੍ਹਿਆਂ 'ਚ ਵੱਡਾ ਐਕਸ਼ਨ
Punjab Breaking News LIVE, 21 September, 2023: NRI ਲਾੜਿਆਂ ਦੀ ਹੁਣ ਆਵੇਗੀ ਸ਼ਾਮਤ, ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ 'ਚ ਕਤਲ, ਪੰਜਾਬ ਪੁਲਿਸ ਦਾ ਸਾਰੇ ਜ਼ਿਲ੍ਹਿਆਂ 'ਚ ਵੱਡਾ ਐਕਸ਼ਨ

Background
Punjab Breaking News LIVE, 21 September, 2023: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਭਾਰਤ ’ਤੇ ਲਾਏ ਗਏ ਦੋਸ਼ਾਂ ਦਾ ਸੇਕ ਬ੍ਰਿਟੇਨ ਤੱਕ ਵੀ ਪਹੁੰਚਿਆ ਹੈ। ਬਰਤਾਨਵੀ ਸਿੱਖ ਸੰਸਦ ਮੈਂਬਰਾਂ ਪ੍ਰੀਤ ਕੌਰ ਗਿੱਲ ਤੇ ਤਨਮਨਜੀਤ ਸਿੰਘ ਢੇਸੀ ਨੇ ਇਸ ਨੂੰ ਬੇਹੱਦ ਚਿੰਤਾਜਨਕ ਕਰਾਰ ਦਿੱਤਾ ਹੈ। ਇੰਗਲੈਂਡ ’ਚ ਸਿੱਖ ਵੱਸੋਂ ਵਾਲੇ ਇਲਾਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਕਿ ਟਰੂਡੋ ਦੇ ਦੋਸ਼ਾਂ ਬਾਰੇ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ। ਸਿੱਖ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਆਪਣੀਆਂ ਚਿੰਤਾਵਾਂ ਨੂੰ ਸਿੱਧੇ ਸਰਕਾਰ ਦੇ ਮੰਤਰੀਆਂ ਕੋਲ ਚੁੱਕ ਰਹੇ ਹਨ। ਬ੍ਰਿਟੇਨ ਤੱਕ ਪਹੁੰਚਿਆ ਨਿੱਝਰ ਦੀ ਹੱਤਿਆ ਦਾ ਸੇਕ! ਬਰਤਾਨਵੀ ਸੰਸਦ ਮੈਂਬਰਾਂ ਨੇ ਕਹੀ ਵੱਡੀ ਗੱਲ
ਕੈਨੇਡਾ ਤੇ ਭਾਰਤ 'ਚ ਖੜਕਣ ਮਗਰੋਂ ‘ਫਾਈਵ ਆਈਜ਼’ ਦਾ ਸਟੈਂਡ!
Canada-India Controversy: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੇ ਦੋਸ਼ ਲਾਉਣ ਮਗਰੋਂ ਦੁਨੀਆ ਭਰ ਦੇ ਦੇਸ਼ਾਂ ਨੇ ਫਿਕਰ ਜ਼ਾਹਿਰ ਕੀਤਾ ਹੈ। ਆਸਟਰੇਲੀਆ ਨੇ ਕੈਨੇਡਾ ਦੇ ਦੋਸ਼ਾਂ ਨੂੰ ਚਿੰਤਾਜਨਕ ਦੱਸਦਿਆਂ ਕਿਹਾ ਹੈ ਕਿ ਉਹ ਇਸ ਨਾਲ ਸਬੰਧਤ ਘਟਨਾਕ੍ਰਮ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਤੇ ਉਸ ਨੇ ਇਹ ਮੁੱਦਾ ਭਾਰਤ ਕੋਲ ਉਠਾਇਆ ਹੈ। ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿੱਚ ਇਹ ਗੱਲ ਕਹੀ। ਕੈਨੇਡਾ ਤੇ ਭਾਰਤ 'ਚ ਖੜਕਣ ਮਗਰੋਂ ‘ਫਾਈਵ ਆਈਜ਼’ ਦਾ ਸਟੈਂਡ!
NRI ਲਾੜਿਆਂ ਦੀ ਹੁਣ ਆਵੇਗੀ ਸ਼ਾਮਤ, ਪਿੰਡਾਂ 'ਚ ਬੈਠੀਆਂ ਵੋਹਟੀਆਂ ਦੀਆਂ ਉਡੀਕਾਂ ਹੋਣਗੀਆਂ ਖ਼ਤਮ
NRI Marriages issue: ਅੱਜ ਤੋਂ ਕਈ ਸਾਲ ਪਹਿਲਾਂ NRI ਲਾੜਿਆਂ ਦਾ ਪੰਜਾਬ ਵਿੱਚ ਵਿਆਹ ਕਰਵਾਉਣ ਤੇ ਫਿਰ ਵਿਦੇਸ਼ ਚਲੇ ਜਾਣਾ ਅਤੇ ਬਾਅਦ ਵਿੱਚ ਵਾਪਸ ਨਾ ਪਰਤਨਾ, ਇਹ ਸਿਲਸਿਲਾ ਦੇਖਣ ਨੂੰ ਮਿਲਿਆ ਸੀ। ਵੋਹਟੀਆਂ ਵਿਚਾਰੀਆਂ ਆਪਣੇ ਹਮਸਫ਼ਰ ਦੀ ਉਡੀਕ 'ਚ ਬੈਠੀਆਂ ਰਹਿੰਦੀਆਂ ਸਨ ਪਰ ਉਹ ਵਾਪਸ ਪੰਜਾਬ ਨਾ ਪਰਤੇ। ਅਜਿਹੇ ਹੀ NRI ਲਾੜਿਆਂ ਖਿਲਾਫ਼ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। NRI ਲਾੜਿਆਂ ਦੀ ਹੁਣ ਆਵੇਗੀ ਸ਼ਾਮਤ, ਪਿੰਡਾਂ 'ਚ ਬੈਠੀਆਂ ਵੋਹਟੀਆਂ ਦੀਆਂ ਉਡੀਕਾਂ ਹੋਣਗੀਆਂ ਖ਼ਤਮ
ਟਰੂਡੋ ਦੇ ਬਿਆਨ ’ਤੇ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ
India Canada news: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨ ਸਮਰਥਕ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ‘ਭਾਰਤ ਸਰਕਾਰ ਦੇ ਏਜੰਟਾਂ’ ਦੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਡਿਪਲੋਮੈਟ ਨੂੰ ਵੀ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਟਰੂਡੋ ਦੇ ਬਿਆਨ ’ਤੇ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ
Asian Games 2023: ਸਿਰਫ਼ ਤਿੰਨ ਮੈਚ ਜਿੱਤ ਟੀਮ ਇੰਡੀਆ ਆਪਣੇ ਨਾਂਅ ਕਰੇਗੀ ਗੋਲਡ ਮੈਡਲ
ਏਸ਼ੀਆਈ ਖੇਡਾਂ 2023 ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਾਰ ਇਸ ਦਾ ਆਯੋਜਨ ਚੀਨ ਦੇ ਹਾਂਗਜ਼ੂ 'ਚ ਕੀਤਾ ਜਾ ਰਿਹਾ ਹੈ। ਏਸ਼ੀਆਈ ਖੇਡਾਂ 'ਚ ਔਰਤਾਂ ਦੇ ਨਾਲ-ਨਾਲ ਪੁਰਸ਼ਾਂ ਦੇ ਕ੍ਰਿਕਟ ਮੁਕਾਬਲੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਉਸ ਨੇ ਵੀਰਵਾਰ ਨੂੰ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਭਾਰਤ ਦੀਆਂ ਮਹਿਲਾ ਅਤੇ ਪੁਰਸ਼ ਟੀਮਾਂ ਨੂੰ ਸਿਰਫ਼ ਤਿੰਨ-ਤਿੰਨ ਮੈਚ ਜਿੱਤਣੇ ਹਨ ਅਤੇ ਇਸ ਨਾਲ ਉਹ ਗੋਲਡ ਮੈਡਲ ਜਿੱਤ ਜਾਣਗੇ।
India-Canada Row: ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ...ਹੁਣ ਪਤਾ ਨਹੀਂ ਕੀ ਹੋਵੇਗਾ ?: ਬਾਦਲ
ਕੈਨੇਡਾ ਤੇ ਭਾਰਤ ਵਿਚਾਲੇ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਛਿੜਿਆ ਵਿਵਾਦ ਆਏ ਦਿਨ ਨਵੀਆਂ ਪੌੜ੍ਹੀਆਂ ਚੜ੍ਹਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਲੀਡਰਾਂ ਦੇ ਵੱਖੋ-ਵੱਖਰੇ ਪ੍ਰਤੀਕਰਮ ਵੀ ਆ ਰਹੇ ਹਨ ਪਰ ਇਸ ਕਲੇਸ਼ ਨਾਲ ਕਿਤੇ ਨਾ ਕਿਤੇ ਪੰਜਾਬੀ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ ਤੇ ਜਿਸ ਨੂੰ ਲੈ ਕੇ ਪੰਜਾਬ ਦੇ ਲੀਡਰ ਵੀ ਤੌਖਲਾ ਪ੍ਰਗਟ ਕਰ ਰਹੇ ਹਨ। ਇਸ ਨੂੰ ਲੈ ਸੁਖਬੀਰ ਬਾਦਲ ਨੇ ਕਿਹਾ ਹੈ ਦੋਵਾਂ ਦੇਸ਼ਾਂ ਨੂੰ ਮਿਲ ਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।






















