ਪੜਚੋਲ ਕਰੋ
(Source: ECI/ABP News)
ਦਿਨੇ ਹੀ ਛਾਇਆ ਹਨ੍ਹੇਰਾ, ਅਚਾਨਕ ਬਦਲਿਆ ਮੌਸਮ
ਅੱਜ ਸਵੇਰੇ ਅਚਾਨਕ ਪੰਜਾਬ ਵਿੱਚ ਕਈ ਥਾਵਾਂ 'ਤੇ ਦਿਨ 'ਚ ਹੀ ਹਨੇਰਾ ਛਾ ਗਿਆ। ਜਲੰਧਰ ਵਿੱਚ ਵੇਖਦਿਆਂ ਹੀ ਵੇਖਦਿਆਂ ਅਸਮਾਨ ‘ਚ ਸੰਘਣੇ ਕਾਲੇ ਬਦਲ ਛਾ ਗਏ।
![ਦਿਨੇ ਹੀ ਛਾਇਆ ਹਨ੍ਹੇਰਾ, ਅਚਾਨਕ ਬਦਲਿਆ ਮੌਸਮ Punjab Weather Update: Dark shadows during the day, suddenly weather changed ਦਿਨੇ ਹੀ ਛਾਇਆ ਹਨ੍ਹੇਰਾ, ਅਚਾਨਕ ਬਦਲਿਆ ਮੌਸਮ](https://static.abplive.com/wp-content/uploads/sites/5/2020/03/06204945/Cloudy-weather.jpg?impolicy=abp_cdn&imwidth=1200&height=675)
ਚੰਡੀਗੜ੍ਹ: ਅੱਜ ਸਵੇਰੇ ਅਚਾਨਕ ਪੰਜਾਬ ਵਿੱਚ ਕਈ ਥਾਵਾਂ 'ਤੇ ਦਿਨ 'ਚ ਹੀ ਹਨੇਰਾ ਛਾ ਗਿਆ। ਜਲੰਧਰ ਵਿੱਚ ਵੇਖਦਿਆਂ ਹੀ ਵੇਖਦਿਆਂ ਅਸਮਾਨ ‘ਚ ਸੰਘਣੇ ਕਾਲੇ ਬਦਲ ਛਾ ਗਏ। ਕਈ ਦਿਨਾਂ ਦੀ ਗਰਮੀ ਤੋਂ ਬਾਅਦ ਅਚਾਨਕ ਅੱਜ ਕਈ ਥਾਈਂ ਪਹਿਲਾਂ ਹਲਕੀ ਬਾਰਸ਼ ਹੋਣ ਲੱਗ ਗਈ। ਅਜਿਹੀਆਂ ਹੀ ਰਿਪੋਰਟਾਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋਂ ਹਨ।
ਮੌਸਮ 'ਚ ਆਈ ਤਬਦੀਲੀ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਸੋਮਵਾਰ ਤੋਂ ਨਿਰੰਤਰ ਸੂਰਜ ਖਿੜਣ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸਵੇਰ ਦੇ ਸਮੇਂ ਬੱਦਲਵਾਈ ਵਾਲਾ ਮੌਸਮ ਰਿਹਾ ਤੇ ਸਵੇਰੇ 11 ਵਜੇ ਦੇ ਕਰੀਬ ਹਲਕੀ ਬੂੰਦਾਂ ਬਾਂਦੀ ਮੌਸਮ ਬਦਲ ਦਿੱਤਾ। ਤੇਜ਼ ਹਵਾਵਾਂ ਨਾਲ ਲੋਕਾਂ ਨੂੰ ਠੰਡ ਵੀ ਮਹਿਸੂਸ ਹੋਈ।
ਬਦਲੇ ਮੌਸਮ ਦੌਰਾਨ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟੋ ਘੱਟ ਤਾਪਮਾਨ 22 ਡਿਗਰੀ ਸੈਲਸੀਅਸ ਸੀ। ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਸ਼ੁੱਕਰਵਾਰ ਨੂੰ ਵੀ ਆਸਮਾਨ ‘ਚ ਬੱਦਲਵਾਈ ਰਹੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਧਰਮ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)