Punjab Breaking News Live 19 June 2024:ਅਰਮੇਨੀਆ ਦੀ ਜੇਲ੍ਹ 'ਚ ਬੰਦ 12 ਪੰਜਾਬੀ ਨੌਜਵਾਨ, ਦਲ ਬਦਲੂਆਂ ਨੂੰ ਸੁਖਜਿੰਦਰ ਰੰਧਾਵਾ ਦੀ ਲਲਕਾਰ, ਗੁਜਰਾਤ 'ਚ ਕਿਵੇਂ ਸੇਫ ਰੱਖਿਆ ਲਾਰੈਂਸ?
Punjab Breaking News Live 19 June 2024:ਅਰਮੇਨੀਆ ਦੀ ਜੇਲ੍ਹ 'ਚ ਬੰਦ 12 ਪੰਜਾਬੀ ਨੌਜਵਾਨ, ਦਲ ਬਦਲੂਆਂ ਨੂੰ ਸੁਖਜਿੰਦਰ ਰੰਧਾਵਾ ਦੀ ਲਲਕਾਰ, ਗੁਜਰਾਤ 'ਚ ਕਿਵੇਂ ਸੇਫ ਰੱਖਿਆ ਲਾਰੈਂਸ?
LIVE
Background
Punjab Breaking News Live 19 June 2024: ਗੈਂਗਸਟਰ ਲਾਰੈਂਸ ਦੀ 17 ਸੈਕਿੰਡ ਦੀ ਵੀਡੀਓ ਕਾਲ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਬਲਕੌਰ ਸਿੰਘ ਨੇ ਸਰਕਾਰ ’ਤੇ ਆਪਣੇ ਪੁੱਤਰ ਦੇ ਕਤਲ ਦੇ ਮਾਸਟਰਮਾਈਂਡ ਨੂੰ ਪਨਾਹ ਦੇਣ ਦਾ ਦੋਸ਼ ਲਾਇਆ ਹੈ। ਇੰਨਾ ਹੀ ਨਹੀਂ, ਪੁਰਾਣੇ ਇੰਟਰਵਿਊ ਮਾਮਲੇ ਵਿੱਚ ਵੀ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕਰਕੇ ਸਰਕਾਰ ਉੱਤੇ ਕੇਸ ਤੋਂ ਬਚਣ ਦਾ ਦੋਸ਼ ਲਗਾਇਆ ਹੈ।
ਅਰਮੇਨੀਆ ਦੀ ਜੇਲ੍ਹ 'ਚ ਬੰਦ 12 ਪੰਜਾਬੀ ਨੌਜਵਾਨ, ਏਜੰਟਾਂ ਦੀ ਠੱਗੀ ਦਾ ਹੋਏ ਸ਼ਿਕਾਰ
Punjab News: ਪੰਜਾਬ ਦੇ 12 ਨੌਜਵਾਨ ਅਰਮੇਨੀਆ ਦੀ ਜੇਲ੍ਹ ਵਿੱਚ ਫਸੇ ਹੋਏ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲ ਕੇ ਉਨ੍ਹਾਂ ਨੂੰ ਅਰਮੇਨੀਆ ਦੀ ਜੇਲ੍ਹ ਵਿੱਚੋਂ ਰਿਹਾਅ ਕਰਨ ਦੀ ਅਪੀਲ ਕੀਤੀ। ਇਨ੍ਹਾਂ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਟਰੈਵਲ ਏਜੰਟਾਂ ਨੇ ਨਾ ਸਿਰਫ਼ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ, ਸਗੋਂ ਉਨ੍ਹਾਂ ਦੇ ਪੁੱਤਰਾਂ ਨੂੰ ਵੀ ਅਰਮੇਨੀਆ ਦੀ ਜੇਲ੍ਹ ਵਿੱਚ ਫਸਾ ਦਿੱਤਾ।
ਦਲ ਬਦਲੂਆਂ ਨੂੰ ਸੁਖਜਿੰਦਰ ਰੰਧਾਵਾ ਦੀ ਲਲਕਾਰ, ਪਿੱਠ 'ਚ ਛੁਰਾ ਮਾਰਣਨ ਵਾਲਿਆਂ ਦਾ ਕਰਨਗੇ ਹਿਸਾਬ
Sukhjinder Randhawa: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਛੱਡ ਕੇ ਹੋਰਾਂ ਪਾਰਟੀਆਂ 'ਚ ਸ਼ਾਮਲ ਹੋਏ ਆਪਣਿਆਂ ਪ੍ਰਤੀ ਨਾਰਾਜ਼ ਦਿਖਾਈ ਦੇ ਰਹੇ ਹਨ। ਖਾਸ ਕਰਕੇ ਉਹਨਾਂ ਖਿਲਾਫ਼ ਆਪਣੀ ਭੜਾਸ ਕੱਢ ਰਹੇ ਹਨ ਜੋ ਚੋਣਾਂ ਸਮੇਂ ਕਾਂਗਰਸ ਛੱਡ ਗਏ ਸੀ ਤੇ ਹੁਣ ਦੁਬਾਰਾ ਵਾਪਸ ਆਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਹ ਸਭ ਦੇਖ ਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੋ ਵੀ ਆਗੂ ਔਖੇ ਸਮੇਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕੇ ਦੂਸਰੀਆਂ ਪਾਰਟੀਆਂ 'ਚ ਡਰ ਕੇ ਭੱਜ ਗਏ ਸਨ ਉਹਨਾਂ ਦੀ ਘਰ ਵਾਪਸੀ ਦਾ ਡੱਟ ਕੇ ਵਿਰੋਧ ਕਰਾਂਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਮਾੜੇ ਟਾਈਮ ਡੱਟ ਕੇ ਸਾਥ ਦੇਣ ਵਾਲੇ ਆਗੂਆਂ ਅਤੇ ਕਾਂਗਰਸ ਪਾਰਟੀ ਲਈ ਜੀਅ ਜਾਨ ਕਰਨ ਵਾਲੇ ਵਰਕਰਾਂ ਨੂੰ ਸਾਨੂੰ ਮਜ਼ਬੂਤ ਕਰਨ ਲਈ ਉਹਨਾਂ ਨੂੰ ਥਾਪੜਾ ਦੇਣਾ ਚਾਹੀਦਾ ਹੈ।
Punjab News: ਤਨਖਾਹ ਨਾ ਮਿਲਣ ਤੋਂ ਭੜਕੇ ਮੁਲਾਜ਼ਮ, ਪਨਬਸ ਦੇ 18 ਡਿਪੂਆਂ 'ਚ ਚੱਕਾ ਜਾਮ
Punjab News: ਤਨਖਾਹ ਨਾ ਮਿਲਣ ਤੋਂ ਭੜਕੇ ਪਨਬਸ ਮੁਲਾਜ਼ਮਾਂ ਨੇ ਅੱਜ 18 ਡਿਪੂਆਂ 'ਚ ਚੱਕਾ ਜਾਮ ਕਰ ਦਿੱਤਾ ਹੈ। ਯੂਨੀਅਨ ਲੀਡਰਾਂ ਨੇ ਇਲਜਾਮ ਲਾਇਆ ਹੈ ਮਈ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ। ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਿੱਚ ਵਿਭਾਗ ਦੇ ਅਧਿਕਾਰੀ ਕੋਈ ਵੀ ਦਿਲਚਸਪੀ ਨਹੀਂ ਲੈ ਰਹੇ। ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਨਾਲ ਵਿਤਕਰੇ ਕੀਤੇ ਜਾਂਦੇ ਹਨ। ਮੁਲਜ਼ਾਮ ਲੀਡਰਾਂ ਨੇ ਕਿਹਾ ਕਿ ਯੂਨੀਅਨ ਵੱਲੋਂ 14 ਜੂਨ ਮੀਟਿੰਗ ਕਰਕੇ ਚਿਤਾਵਨੀ ਦਿੱਤੀ ਗਈ ਸੀ ਕਿ 19 ਜੂਨ ਨੂੰ ਪਹਿਲੇ ਟਾਇਮ ਤੋਂ ਡਿੱਪੂ ਬੰਦ ਕਰਕੇ ਸੰਘਰਸ਼ ਵਿੱਢਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਮੇਨੈਜਮੇਟ ਤਨਖਾਹ ਪਾਉਣ ਵਿੱਚ ਅਸਫਲ ਰਹੀ ਹੈ ਜਿਸ ਦੇ ਰੋਸ ਵਜੋਂ ਪੂਰੇ ਪਨਬਸ ਦਾ 18 ਡਿੱਪੂਆਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ। ਜੇਕਰ ਯੂਨੀਅਨ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਯੂਨੀਅਨ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ।
Amritpal Singh News: ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਖਿਲਾਫ NSA ਇੱਕ ਸਾਲ ਹੋਰ ਵਧਾਈ
Amritpal Singh News: ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਉਪਰ ਐਨਐਸਏ ਇੱਕ ਸਾਲ ਹੋਰ ਵਧਾ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਪੱਪਲਪ੍ਰੀਤ ਸਿੰਘ, ਪ੍ਰਧਾਨ ਮੰਤਰੀ ਬਾਜੇਕੇ, ਸਰਬਜੀਤ ਕਲਸੀ ਉਪਰ ਐਨਐਸਏ ਦੀ ਮਿਆਦ ਇੱਕ ਸਾਲ ਹੋਰ ਵਧਾ ਦਿੱਤੀ ਹੈ।
Ludhiana News: ਸੇਵਾਮੁਕਤ DSP ਨੇ ਖੁਦ ਨੂੰ ਮਾਰੀ ਗੋਲੀ, ਮਾਨਸਿਕ ਤੌਰ 'ਤੇ ਸੀ ਬਿਮਾਰ
Ludhiana News: ਲੁਧਿਆਣਾ ਵਿੱਚ ਮੰਗਲਵਾਰ ਦੇਰ ਸ਼ਾਮ ਨੂੰ ਸੇਵਾਮੁਕਤ ਡੀਐਸਪੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੇਵਾ ਮੁਕਤ ਡੀਐਸਪੀ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਉਹ ਕਰੀਬ ਇੱਕ ਸਾਲ ਪਹਿਲਾਂ ਸੇਵਾਮੁਕਤ ਹੋਏ ਸਨ। ਉਹ ਮਾਨਸਿਕ ਤੌਰ 'ਤੇ ਬਿਮਾਰ ਸੀ। ਮ੍ਰਿਤਕ ਸੇਵਾਮੁਕਤ ਡੀਐਸਪੀ ਦਾ ਨਾਮ ਬਰਜਿੰਦਰ ਸਿੰਘ ਭੁੱਲਰ ਹੈ।
Punjab News: ਪੰਜਾਬ 'ਚ ਗਰਮੀ ਦੇ ਨਾਲ ਨਾਲ ਬਿਜਲੀ ਦੀ ਮੰਗ ਨੇ ਤੋੜੇ 65 ਸਾਲਾਂ ਦੇ ਰਿਕਾਰਡ, ਆਹ ਰਿਹਾ ਪੂਰਾ ਹਿਸਾਬ
Electricity demand in Punjab: ਪੰਜਾਬ ਵਿੱਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਗਰਮੀ ਪਿਛਲੇ 65 ਸਾਲਾਂ ਦੇ ਪੁਰਾਣੇ ਰਿਕਾਰਡ ਤੋੜ ਰਹੀ ਹੈ ਤਾਂ ਓਧਰ ਪੰਜਾਬ 'ਚ ਬਿਜਲੀ ਦੀ ਮੰਗ ਵੀ ਰਿਕਾਰਡ ਬਣਾ ਗਈ ਹੈ। ਮੌਜੂਦਾ ਹਾਲਾਤ ਵਿਚ ਆਉਂਦੇ ਦਿਨਾਂ 'ਚ ਜੇ ਗਰਮੀ ਤੋਂ ਕੋਈ ਰਾਹਤ ਨਾ ਮਿਲੀ ਤਾਂ ਪਾਵਰਕੌਮ ਕੋਲ ਬਿਜਲੀ ਕੱਟ ਲਾਉਣ ਤੋਂ ਸਿਵਾਏ ਕੋਈ ਚਾਰਾ ਨਹੀਂ ਬਚੇਗਾ। ਬਿਜਲੀ ਦੀ ਮੰਗ 15,390 ਮੈਗਾਵਾਟ ਨੂੰ ਛੂਹ ਗਈ ਹੈ, ਜੋ ਪਾਵਰਕੌਮ ਦੇ ਇਤਿਹਾਸ 'ਚ ਨਵਾਂ ਰਿਕਾਰਡ ਹੈ। ਬਿਜਲੀ ਦੀ ਮੰਗ ਕਦੇ ਵੀ ਏਨੀ ਨਹੀਂ ਰਹੀ ਹੈ। ਪਾਵਰਕੌਮ ਨੇ 16 ਹਜ਼ਾਰ ਮੈਗਾਵਾਟ ਬਿਜਲੀ ਦਾ ਪ੍ਰਬੰਧ ਕੀਤਾ ਹੋਇਆ ਹੈ। ਪੰਜਾਬ ਦੇ ਬਹੁਤੇ ਹਿੱਸਿਆਂ ਵਿਚ ਕਿਸਾਨਾਂ ਨੇ ਤਪਸ਼ ਕਾਰਨ ਹਾਲੇ ਝੋਨੇ ਦੀ ਲੁਆਈ ਸ਼ੁਰੂ ਨਹੀਂ ਕੀਤੀ, ਪਰ 20 ਜੂਨ ਮਗਰੋਂ ਝੋਨੇ ਦੀ ਲੁਆਈ ਦੇ ਜ਼ੋਰ ਫੜਨ ਨਾਲ ਬਿਜਲੀ ਦੀ ਮੰਗ ਹੋਰ ਉੱਤੇ ਜਾਏਗੀ।