(Source: ECI/ABP News)
ਫਾਜ਼ਿਲਕਾ 'ਚ 2 ਲੜਕੀਆਂ ਨਾਲ ਸਮੂਹਿਕ ਬਲਾਤਕਾਰ, ਢਾਬੇ 'ਤੋਂ 10-12 ਲੜਕਿਆਂ ਨੇ ਅਗਵਾ ਕਰ ਦਿੱਤਾ ਵਾਰਦਾਤ ਨੂੰ ਅੰਜਾਮ
ਲੜਕੀਆਂ ਦਾ ਕਹਿਣਾ ਹੈ ਕਿ ਉਹ ਜਲਾਲਾਬਾਦ ਦੀ ਰਹਿਣ ਵਾਲੀਆਂ ਹਨ ਅਤੇ ਫਾਜ਼ਿਲਕਾ 'ਚ ਆਪਣੀ ਤਾਈ ਨੂੰ ਮਿਲਣ ਲਈ ਇੱਥੇ ਪਹੁੰਚੀਆਂ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਭੁੱਖ ਲੱਗੀ ਅਤੇ ਫਿਰੋਜ਼ਪੁਰ ਰੋਡ 'ਤੇ ਇੱਕ ਢਾਬੇ 'ਤੇ ਖਾਣਾ ਖਾਣ ਚਲੀਆਂ ਗਈਆਂ।
![ਫਾਜ਼ਿਲਕਾ 'ਚ 2 ਲੜਕੀਆਂ ਨਾਲ ਸਮੂਹਿਕ ਬਲਾਤਕਾਰ, ਢਾਬੇ 'ਤੋਂ 10-12 ਲੜਕਿਆਂ ਨੇ ਅਗਵਾ ਕਰ ਦਿੱਤਾ ਵਾਰਦਾਤ ਨੂੰ ਅੰਜਾਮ 2 girls were gang raped in Fazilka 10-12 boys abducted the girls sitting at the dhaba ਫਾਜ਼ਿਲਕਾ 'ਚ 2 ਲੜਕੀਆਂ ਨਾਲ ਸਮੂਹਿਕ ਬਲਾਤਕਾਰ, ਢਾਬੇ 'ਤੋਂ 10-12 ਲੜਕਿਆਂ ਨੇ ਅਗਵਾ ਕਰ ਦਿੱਤਾ ਵਾਰਦਾਤ ਨੂੰ ਅੰਜਾਮ](https://feeds.abplive.com/onecms/images/uploaded-images/2023/06/10/820076bc7bf6b83cc0a936a89d23c54b1686389780379737_original.jpg?impolicy=abp_cdn&imwidth=1200&height=675)
Punjab News: ਫਾਜ਼ਿਲਕਾ 'ਚ ਦੋ ਲੜਕੀਆਂ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਢਾਬੇ 'ਤੇ ਖਾਣਾ ਖਾਂਦੇ ਸਮੇਂ 10-12 ਮੁੰਡੇ ਕੁੜੀਆਂ ਨੂੰ ਬਾਈਕ 'ਤੇ ਜ਼ਬਰੀ ਚੁੱਕ ਕੇ ਲੈ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇੱਕ ਲੜਕੀ ਨੇ ਦੱਸਿਆ ਕਿ ਅਗਵਾ ਦੌਰਾਨ ਕਿਸੇ ਨੇ ਵਿਅਕਤੀ ਨੇ ਉਨ੍ਹਾਂ ਨੂੰ ਦੇਖ ਲਿਆ ਜਿਸ ਤੋਂ ਬਾਅਦ ਇਸ ਪੂਰੀ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਢਾਬੇ ਤੇ ਬੈਠੀਆਂ ਕੁੜੀਆਂ ਨੂੰ ਕੀਤਾ ਅਗਵਾ
ਲੜਕੀਆਂ ਦਾ ਕਹਿਣਾ ਹੈ ਕਿ ਉਹ ਜਲਾਲਾਬਾਦ ਦੀ ਰਹਿਣ ਵਾਲੀਆਂ ਹਨ ਅਤੇ ਫਾਜ਼ਿਲਕਾ 'ਚ ਆਪਣੀ ਤਾਈ ਨੂੰ ਮਿਲਣ ਲਈ ਇੱਥੇ ਪਹੁੰਚੀਆਂ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਭੁੱਖ ਲੱਗੀ ਅਤੇ ਫਿਰੋਜ਼ਪੁਰ ਰੋਡ 'ਤੇ ਇੱਕ ਢਾਬੇ 'ਤੇ ਖਾਣਾ ਖਾਣ ਚਲੀਆਂ ਗਈਆਂ। ਉੱਥੇ ਮੌਜੂਦ 10-12 ਲੜਕਿਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਉਨ੍ਹਾਂ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ।
ਪੀੜਤ ਲੜਕੀਆਂ ਨੇ ਸੁਣਾਈ ਹੱਡਬੀਤੀ
ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇੱਕ ਲੜਕੀ ਮੁਤਾਬਕ, ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਅਗਵਾ ਹੁੰਦੇ ਹੋਏ ਦੇਖਿਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਉਕਤ ਵਿਅਕਤੀਆਂ ਤੋਂ ਬਚਾ ਕੇ ਫਾਜ਼ਿਲਕਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਜਦੋਂਕਿ ਦੂਜੀ ਲੜਕੀ ਅਗਲੇ ਦਿਨ ਸਵੇਰੇ ਖ਼ੁਦ ਸਿਵਲ ਹਸਪਤਾਲ ਪਹੁੰਚ ਗਈ। ਦੂਜੀ ਲੜਕੀ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਉਸ ਨੂੰ ਪਾਣੀ ਦੀ ਟੈਂਕੀ ਕੋਲ ਲੈ ਗਿਆ, ਜਿੱਥੇ ਉਨ੍ਹਾਂ ਨੇ ਰਾਤ ਭਰ ਉਸ ਨਾਲ ਬਲਾਤਕਾਰ ਕੀਤਾ। ਸਵੇਰੇ ਉਨ੍ਹਾਂ ਨੇ ਉਸ ਨੂੰ ਪਾਣੀ ਦੀ ਟੈਂਕੀ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਉਥੋਂ ਫਰਾਰ ਹੋ ਗਈ।
ਇਸ ਪੂਰੇ ਮਾਮਲੇ ਸਬੰਧਿਤ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)