ਪੜਚੋਲ ਕਰੋ

ਧਰਮ ਤੋਂ ਦੂਰ ਹੋਏ ਲੋਕਾਂ ਨੂੰ ਪ੍ਰੇਰ ਕੇ ਵਾਪਿਸ ਲਿਆਉਣ ਲਈ ਸਮੁੱਚੀਆਂ ਸੰਸਥਾਵਾਂ ਮਾਰਨ ਹੰਭਲਾ: ਜਥੇਦਾਰ ਅਕਾਲ ਤਖਤ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 316ਵਾਂ ਸੰਪੂਰਨਤਾ ਦਿਵਸ ਅੱਜ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਉਤਸ਼ਾਹ ਨਾਲ ਮਨ੍ਹਾਇਆ ਗਿਆ।

ਤਲਵੰਡੀ ਸਾਬੋ: ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 316ਵਾਂ ਸੰਪੂਰਨਤਾ ਦਿਵਸ ਅੱਜ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਉਤਸ਼ਾਹ ਨਾਲ ਮਨ੍ਹਾਇਆ ਗਿਆ।ਇਸ ਮੌਕੇ ਕਰਵਾਏ ਧਾਰਮਿਕ ਸਮਾਗਮਾਂ ਵਿੱਚ ਪੰਥ ਦੀਆਂ ਸਤਿਕਾਰਤ ਧਾਰਮਿਕ ਸਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਿਰੀ ਭਰੀ। 

ਸਭ ਤੋਂ ਪਹਿਲਾਂ ਅੱਜ ਤਖਤ ਸਾਹਿਬ ਦੇ ਗੁ:ਦਮਦਮਾ ਸਾਹਿਬ ਵਿਖੇ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਤਖਤ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ।ਗੁ: ਸ੍ਰੀ ਫਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਸੰਗਤਾਂ ਨੂੰ ਕਥਾ ਵੀਚਾਰਾਂ ਰਾਹੀਂ ਗੁਰਇਤਿਹਾਸ ਨਾਲ ਜੋੜਿਆ ਜਦੋਂਕਿ ਮਹੰਤ ਮਨਜੀਤ ਸਿੰਘ ਜੰਮੂ ਨੇ ਨੌਜਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਕੇਸਾਧਾਰੀ ਹੋਣ ਦੀ ਅਪੀਲ ਕੀਤੀ।

ਆਪਣੇ ਸੰਬੋਧਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਮਨੀ ਸਿੰਘ ਨੂੰ ਲਿਖਾਰੀ ਅਤੇ ਬਾਬਾ ਦੀਪ ਸਿੰਘ ਨੂੰ ਸਹਿ ਲਿਖਾਰੀ ਥਾਪ ਕੇ ਦਮਦਮਾ ਸਾਹਿਬ ਦੇ ਸਥਾਨ ਤੇ 1706 ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਉਣ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਉਂਦਿਆਂ ਸਿੱਖ ਧਰਮ ਤੋਂ ਦੂਰ ਹੋ ਰਹੇ ਲੋਕਾਂ ਨੂੰ ਪ੍ਰੇਰ ਕੇ ਵਾਪਿਸ ਲਿਆਉਣ ਲਈ ਵਿਚਾਰਕ ਮਤਭੇਦਾਂ ਤੋਂ ਉੱਪਰ ਉੱਠ ਕੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਹੰਭਲਾ ਮਾਰਨ ਦੀ ਅਪੀਲ ਕੀਤੀ।

ਉਨਾਂ ਕਿਹਾ ਕਿ ਪਹਿਲਾਂ ਡੇਰਾਵਾਦ ਵੱਲੋਂ ਸਿੱਖ ਪ੍ਰੰਪਰਾਵਾਂ ਨੂੰ ਢਾਹ ਲਾਈ ਗਈ ਅਤੇ ਹੁਣ ਨਕਲੀ ਇਸਾਈ ਪਾਸਟਰਾਂ ਵੱਲੋਂ ਕਰਵਾਇਆ ਜਾ ਰਿਹਾ ਧਰਮ ਪਰਿਵਰਤਨ ਚਿੰਤਾ ਦਾ ਵਿਸ਼ਾ ਹੈ।ਉਨਾਂ ਨੇ ਸਿੱਖਾਂ ਨੂੰ ਸਰਕਾਰਾਂ ਤੋਂ ਝਾਕ ਛੱਡ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਕੋਈ ਵੀ ਕਿਸੇ ਵੀ ਪਾਰਟੀ ਦੀ ਹੋਵੇ ਉਹ ਸਿੱਖਾਂ ਨਾਲ ਨਾ ਖੜੀ ਸੀ ਅਤੇ ਨਾ ਖੜੇਗੀ।

ਉਨਾਂ ਕਿਹਾ ਕਿ ਪਹਿਲਾਂ ਡੇਰਾਵਾਦ ਦੀ ਸਰਕਾਰਾਂ ਪੁਸ਼ਤਪਨਾਹੀ ਕਰਦੀਆਂ ਰਹੀਆਂ ਅਤੇ ਹੁਣ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਵਾਲੇ ਨਕਲੀ ਇਸਾਈ ਪਾਸਟਰਾਂ ਦੀ ਪਿੱਠ ਥਾਪੜੀ ਜਾ ਰਹੀ ਹੈ।ਸਿੰਘ ਸਾਹਿਬ ਨੇ ਕਿਹਾ ਕਿ ਪਿਛਲੇ ਦਿਨੀਂ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ ਰੋਕਣ ਵਾਲੇ ਨਿਹੰਗ ਸਿੰਘਾਂ ਤੇ ਮਾਮਲਾ ਦਰਜ਼ ਕਰਨਾ ਇਸਦੀ ਜਿਉਂਦੀ ਜਾਗਦੀ ਮਿਸਾਲ ਹੈ।

ਉਨਾਂ ਨੇ ਸੰਗਤਾਂ ਨੂੰ ਦੇਹਧਾਰੀ ਗੁਰੂਡੰਮ ਦਾ ਤਿਆਗ ਕਰਕੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਅਪੀਲ ਕੀਤੀ। 

ਇਸ ਮੌਕੇ ਭਾਈ ਕਰਨੈਲ ਸਿੰਘ ਅਤੇ ਭਾਈ ਸੁਖਜਿੰਦਰ ਸਿੰਘ ਬਾਬਾ ਬਕਾਲਾ ਹਜ਼ੂਰੀ ਰਾਗੀ ਜਥੇ ਸ੍ਰੀ ਦਰਬਾਰ ਸਾਹਿਬ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਅਰਦਾਸ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕੀਤੀ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Advertisement
ABP Premium

ਵੀਡੀਓਜ਼

ਕੈਬਨਿਟ ਮੰਤਰੀ ਤੇ SDM ਦੀ ਤਿੱਖੀ ਬਹਿਸ  ਮੰਤਰੀ ਨੇ ਲਿਆ ਵੱਡਾ Action!ਕਿਸਾਨਾਂ ਨੇ ਲਾਇਆ ਥਾਣੇ ਬਾਹਰ ਧਰਨਾ! ਪੁਲਿਸ ਨੇ ਆਕੇ...ਅੰਮ੍ਰਿਤਸਰ 'ਚ ਲੋਕਾਂ ਨੇ ਤੋੜੇ RULES. ਸਿੱਧਾ ਲੈਣ ਆਇਆ ਯਮਰਾਜ!SDM ਸਾਬ੍ਹ ਹੁਣ ਤੁਸੀਂ ਲੋਕਾਂ ਨੂੰ ਡਰਾਓਗੇ! ਕਾਂਗਰਸ MLA ਦਾ ਪਿਆ ਅਫਸਰ ਨਾਲ ਪੰਗਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
ਕੀ ਪਿਸ਼ਾਬ 'ਚ ਖੂਨ ਦਾ ਮਤਲਬ ਕੈਂਸਰ ਹੁੰਦੈ ਜਾਂ ਫਿਰ ਕੋਈ ਹੋਰ ਵਜ੍ਹਾ? ਇੱਥੇ ਜਾਣੋ ਜਵਾਬ
ਕੀ ਪਿਸ਼ਾਬ 'ਚ ਖੂਨ ਦਾ ਮਤਲਬ ਕੈਂਸਰ ਹੁੰਦੈ ਜਾਂ ਫਿਰ ਕੋਈ ਹੋਰ ਵਜ੍ਹਾ? ਇੱਥੇ ਜਾਣੋ ਜਵਾਬ
Saif Ali Khan Discharged: ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਹਿਲੀ ਝਲਕ ਆਈ ਸਾਹਮਣੇ
Saif Ali Khan Discharged: ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਹਿਲੀ ਝਲਕ ਆਈ ਸਾਹਮਣੇ
ਕੀ ਚਾਹ 'ਚ ਲੌਂਗ ਅਤੇ ਕਾਲੀ ਮਿਰਚ ਪਾਉਣ ਨਾਲ ਸਰੀਰ ਨੂੰ ਮਿਲਦੀ ਗਰਮਾਹਟ? ਇੱਥੇ ਜਾਣੋ ਸਹੀ ਜਵਾਬ
ਕੀ ਚਾਹ 'ਚ ਲੌਂਗ ਅਤੇ ਕਾਲੀ ਮਿਰਚ ਪਾਉਣ ਨਾਲ ਸਰੀਰ ਨੂੰ ਮਿਲਦੀ ਗਰਮਾਹਟ? ਇੱਥੇ ਜਾਣੋ ਸਹੀ ਜਵਾਬ
Punjab News: ਪੰਜਾਬ 'ਚ Smart Meter ਲਗਾਉਣ ਨੂੰ ਲੈ ਕੇ ਆਈ ਵੱਡੀ ਖਬਰ, ਹੋਇਆ ਨਵਾਂ ਐਲਾਨ
Punjab News: ਪੰਜਾਬ 'ਚ Smart Meter ਲਗਾਉਣ ਨੂੰ ਲੈ ਕੇ ਆਈ ਵੱਡੀ ਖਬਰ, ਹੋਇਆ ਨਵਾਂ ਐਲਾਨ
Embed widget