India Canada Row: ਜਨਵਰੀ ਸੈਸ਼ਨ ਲਈ 36 ਹਜ਼ਾਰ ਪੰਜਾਬੀ ਲੈ ਚੁੱਕੇ ਨੇ ਦਾਖ਼ਲਾ, ਵਿਗੜੇ ਸਬੰਧਾਂ ਨੇ ਸੂਤੇ ਪੰਜਾਬੀਆਂ ਦੇ ਸਾਹ ! ਜਾਣੋ ਤਾਜ਼ਾ ਅੱਪਡੇਟ
India Canada Visa: ਜੇ ਮੌਜੂਦਾ ਸਮੇਂ ਉੱਤੇ ਝਾਤ ਮਾਰੀ ਜਾਵੇ ਤਾਂ 2,09, 930 ਭਾਰਤੀ ਵਿਦਿਆਰਥੀ ਕੈਨੇਡਾ ਦੇ ਕਾਲਜਾਂ ਵਿੱਚ ਪੜ੍ਹ ਰਹੇ ਹਨ ਜਦੋਂ ਕਿ 80,270 ਵਿਦਿਆਰਥੀ ਯੂਨੀਵਰਸਿਟੀਆਂ ਵਿੱਚ ਸਿੱਖਿਆ ਹਾਸਲ ਕਰ ਹਹੇ ਹਨ।
Punjab News: ਕੈਨੇਡਾ ਵਿੱਚ 8 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੇ ਵਿੱਦਿਅਕ ਸੈਸ਼ਨ ਲਈ 70 ਫ਼ੀਸਦੀ ਵਿਦਿਆਰਥੀਆਂ ਦਾ ਵੀਜ਼ਾ ਆ ਚੁੱਕਿਆ ਹੈ ਤੇ ਕਈਆਂ ਨੇ ਟਿਕਟਾਂ ਵੀ ਬੁੱਕ ਕਰ ਲਈਆਂ ਹਨ ਪਰ ਇਸ ਦੌਰਾਨ ਭਾਰਤ ਤੇ ਕੈਨੇਡਾ ਵਿੱਚ ਵਿਗੜੇ ਸਬੰਧਾਂ ਨੇ ਵਿਦਿਆਰਥੀਆਂ ਨੂੰ ਖ਼ਾਸ ਕਰਕੇ ਮਾਪਿਆਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ
ਪਰਿਵਾਰ ਵਾਲਿਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇ ਰਿਸ਼ਤੇ ਹੋਰ ਵਿਗੜ ਗਏ ਤਾਂ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਕੀ ਹੋਵੇਗਾ ਕਿਉਂਕਿ ਜ਼ਿਆਦਾਤਰ ਪੰਜਾਬੀਆਂ ਵੱਲੋਂ ਕਰਜ਼ੇ ਲੈ ਕੇ ਜਾਂ ਜ਼ਮੀਨਾਂ ਵੇਚ ਕੇ ਜਾਂ ਗਹਿਣੇ ਰੱਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਪੜ੍ਹਾਈ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਜੇ ਰਿਸ਼ਤਿਆਂ ਵਿੱਚ ਸੁਧਾਰ ਨਾ ਹੋਇਆ ਤਾਂ ਉਨ੍ਹਾਂ ਦੀ ਕੀ ਹੋਵੇਗਾ।
ਜੇ ਮੌਜੂਦਾ ਸਮੇਂ ਉੱਤੇ ਝਾਤ ਮਾਰੀ ਜਾਵੇ ਤਾਂ 2,09, 930 ਭਾਰਤੀ ਵਿਦਿਆਰਥੀ ਕੈਨੇਡਾ ਦੇ ਕਾਲਜਾਂ ਵਿੱਚ ਪੜ੍ਹ ਰਹੇ ਹਨ ਜਦੋਂ ਕਿ 80,270 ਵਿਦਿਆਰਥੀ ਯੂਨੀਵਰਸਿਟੀਆਂ ਵਿੱਚ ਸਿੱਖਿਆ ਹਾਸਲ ਕਰ ਹਹੇ ਹਨ। ਜੇ ਇਸ ਨਾਲ ਕੈਨੇਡਾ ਦੀ ਅਰਥ ਵਿਵਸਥਾ ਉੱਤੇ ਵਿਦਿਆਰਥੀਆਂ ਦੇ ਅਸਰ ਦੀ ਗੱਲ ਕੀਤੀ ਜਾਵੇ ਤਾਂ ਇਹ 22.3 ਬਿਲੀਅਨ ਕੈਨੇਡੀਅਨ ਡਾਲਰ ਪ੍ਰਤੀ ਸਾਲ ਹੈ ਤੇ ਜੇ ਇਸ ਦਾ ਭਾਰਤੀ ਕਰੰਸੀ ਦੇ ਨਾਲ ਹਿਸਾਬ ਕੀਤਾ ਜਾਵੇ ਤਾਂ ਤਕਰੀਬਨ 65 ਹਜ਼ਾਰ ਕਰੋੜ ਬਣ ਜਾਂਦਾ ਹੈ ਜੋ ਭਾਰਤੀ ਵਿਦਿਆਰਥੀ ਫ਼ੀਸ ਤੇ ਹੋਰਨਾਂ ਖ਼ਰਚਿਆਂ ਵਜੋਂ ਕੈਨੇਡਾ ਸਰਕਾਰ ਨੂੰ ਦਿੰਦੇ ਹਨ। ਇਸ ਲਈ ਰਿਸ਼ਤਿਆਂ ਵਿੱਚ ਆ ਰਹੀ ਖਟਾਸ ਦੋਵਾਂ ਮੁਲਕਾਂ ਲਈ ਚੰਗਾ ਸੰਕੇਤ ਨਹੀਂ ਹੈ।
ਇਸ ਬਾਬਤ ਜਨਵਰੀ ਸੈਸ਼ਨ ਵਿੱਚ ਜਾਣ ਵਾਲੇ ਕੁਝ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਗਿਆ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਵੀਜ਼ਾ ਆ ਚੁੱਕਿਆ ਹੈ ਤੇ ਟਿਕਟਾਂ ਵੀ ਬੁੱਕ ਕਰਵਾ ਲਈਆਂ ਗਈਆਂ ਹਨ ਪਰ ਵਿਗੜਦੇ ਰਿਸ਼ਤੇ ਕਾਰਨ ਉਹ ਤੇ ਉਨ੍ਹਾਂ ਦੇ ਪਰਿਵਾਰ ਵਾਲੇ ਫਿਕਰਾਂ ਵਿੱਚ ਹਨ ਕਿਉਂਕਿ ਵੀਜ਼ਾ ਤੇ ਟਿਕਟਾਂ ਤੇ ਪੜ੍ਹਾਈ ਦੇ ਖ਼ਰਚ ਵਿੱਚ 25 ਲੱਖ ਦੇ ਕਰੀਬ ਦਾ ਖ਼ਰਚਾ ਆ ਚੁੱਕਿਆ ਹੈ ਜੇ ਹਲਾਤ ਹੋਰ ਵਿਗੜ ਜਾਂਦੇ ਹਨ ਤਾਂ ਸਭ ਕੁਝ ਬਰਬਾਦ ਹੋ ਜਾਵੇਗਾ।
ਜ਼ਿਕਰ ਕਰ ਦਈਏ ਕਿ ਭਾਰਤ ਵੱਲੋਂ ਬੇਸ਼ੱਕ ਵੀਜ਼ਿਆਂ ਉੱਤੇ ਰੋਕ ਲਾ ਦਿੱਤੀ ਗਈ ਹੈ ਪਰ ਹਾਲ ਦੀ ਘੜੀ ਤੱਕ ਕੈਨੇਡਾ ਵੱਲੋਂ ਇਸ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਤੇ ਇਹ ਵੀ ਆਸ ਪ੍ਰਗਟਾਈ ਜਾ ਰਹੀ ਹੈ ਕੈਨੇਡਾ ਇਸ ਵੀਜ਼ਿਆਂ ਉੱਤੇ ਰੋਕ ਨਹੀਂ ਲਾਵੇਗਾ। ਦੱਸ ਦਈਏ ਕਿ ਕੁਝ ਥਾਵਾਂ ਤੋਂ ਆਸਵੰਦ ਹੋਣ ਵਾਲੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਕਿ ਲੰਘੇ ਦਿਨ ਤੱਕ ਵੀ ਪੰਜਾਬੀ ਵਿਦਿਆਰਥੀਆਂ ਦੇ ਕੈਨੇਡਾ ਦੇ ਵੀਜ਼ੇ ਆ ਰਹੇ ਹਨ। ਦੇਸ਼ ਵਾਸੀਆਂ ਨੂੰ ਖ਼ਾਸ ਕਰਕੇ ਪੰਜਾਬੀਆਂ ਨੂੰ ਇਸ ਸਬੰਧੀ ਹਾਲ ਦੀ ਘੜੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂ ਕਿ ਕੈਨੇਡਾ ਪਹਿਲਾਂ ਵਾਂਗ ਯੋਗ ਵਿਦਿਆਰਥੀਆਂ ਨੂੰ ਵੀਜ਼ੇ ਦੇ ਰਿਹਾ ਹੈ।