ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਭਗਵੰਤ ਮਾਨ ਸਰਕਾਰ ਦਾ ਰਿਪੋਰਟ ਕਾਰਡ: 2022 'ਚ ਪਿਛਲੇ ਸਾਲ ਦੇ ਮੁਕਾਬਲੇ ਖੇਡਾਂ ਦੇ ਬਜਟ 'ਚ 38.14 ਫੀਸਦੀ ਵਾਧਾ, ਜਾਣੋ ਖੇਡ ਮੰਤਰੀ ਮੀਤ ਹੇਅਰ ਕੀ-ਕੀ ਗਿਣਾਈਆਂ ਪ੍ਰਾਪਤੀਆਂ

ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਉਤੇ ਵਿਭਾਗ ਵੱਲੋਂ ਬਲਾਕ ਤੋਂ ਸੂਬਾ ਪੱਧਰ ਤੱਕ 'ਖੇਡਾਂ ਵਤਨ ਪੰਜਾਬ ਦੀਆਂ-2022' ਕਰਵਾਈਆਂ ਗਈਆਂ। ਪੰਜਾਬ ਵਿੱਚ ਪਹਿਲੀ ਵਾਰ ਕਰਵਾਈਆਂ ਗਈਆਂ ਇਸ ਤਰ੍ਹਾਂ ਦੀਆਂ ਖੇਡਾਂ ਵਿੱਚ ਖਿਡਾਰੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਗਈ। 

ਚੰਡੀਗੜ੍ਹ: ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕਰਨ ਤੇ ਮੁੜ ਸੂਬੇ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਇਹੋ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪਹਿਲੇ ਬਜਟ ਨੇ ਹੀ ਇਸ ਉਪਰ ਮੋਹਰ ਲਾ ਦਿੱਤੀ ਜਦੋਂ ਸਾਲ 2022-23 ਲਈ ਪਿਛਲੇ ਸਾਲ ਦੇ ਮੁਕਾਬਲੇ ਖੇਡਾਂ ਦੇ ਬਜਟ ਵਿੱਚ 38.14 ਫੀਸਦੀ ਵਾਧਾ ਕੀਤਾ ਗਿਆ। ਕੁੱਲ 229 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ। ਸਾਲ ਭਰ ਖੇਡਾਂ ਦੇ ਖੇਤਰ ਵਿੱਚ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਰਹੇ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਲ ਭਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਉਤੇ ਵਿਭਾਗ ਵੱਲੋਂ ਬਲਾਕ ਤੋਂ ਸੂਬਾ ਪੱਧਰ ਤੱਕ 'ਖੇਡਾਂ ਵਤਨ ਪੰਜਾਬ ਦੀਆਂ-2022' ਕਰਵਾਈਆਂ ਗਈਆਂ। ਪੰਜਾਬ ਵਿੱਚ ਪਹਿਲੀ ਵਾਰ ਕਰਵਾਈਆਂ ਗਈਆਂ ਇਸ ਤਰ੍ਹਾਂ ਦੀਆਂ ਖੇਡਾਂ ਵਿੱਚ ਖਿਡਾਰੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਗਈ। 

3 ਲੱਖ ਦੇ ਕਰੀਬ ਖਿਡਾਰੀਆਂ ਨੇ 29 ਖੇਡ ਵੰਨਗੀਆਂ ਵਿੱਚ ਹਿੱਸਾ ਲਿਆ ਜਦੋਂ ਕਿ ਪਹਿਲਾਂ ਕਰਵਾਈਆਂ ਜਾਂਦੀਆਂ ਖੇਡਾਂ ਵਿੱਚ ਖਿਡਾਰੀਆਂ ਦੀ ਗਿਣਤੀ 20 ਹਜ਼ਾਰ ਨਹੀਂ ਟੱਪੀ ਸੀ। ਮੁੱਖ ਮੰਤਰੀ ਵੱਲੋਂ ਕੌਮੀ ਖੇਡ ਦਿਵਸ ਵਾਲੇ ਦਿਨ 29 ਅਗਸਤ ਨੂੰ ਜਲੰਧਰ ਵਿਖੇ ਖੁਦ ਵਾਲੀਬਾਲ ਖੇਡ ਕੇ ਉਦਘਾਟਨ ਕੀਤਾ। ਢਾਈ ਮਹੀਨੇ ਇਸ ਖੇਡ ਮਹਾਂਕੁੰਭ ਵਿੱਚ ਜੇਤੂ ਰਹੇ 9961 ਖਿਡਾਰੀਆਂ ਨੂੰ 6.85 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਗਈ।

ਇਸ ਸਾਲ ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬ ਦੇ 19 ਖਿਡਾਰੀਆਂ ਨੇ ਹਾਕੀ, ਕ੍ਰਿਕਟ, ਵੇਟਲਿਫਟਿੰਗ ਵਿੱਚ ਤਿੰਨ ਚਾਂਦੀ ਤੇ ਚਾਰ ਕਾਂਸੀ ਦੇ ਤਮਗ਼ੇ ਜਿੱਤੇ। ਇਸ ਤੋਂ ਇਲਾਵਾ ਚਾਰ ਖਿਡਾਰੀਆਂ ਨੇ ਜੂਡੋ, ਸਾਈਕਲਿੰਗ ਤੇ ਅਥਲੈਟਿਕਸ ਵਿੱਚ ਹਿੱਸਾ ਲਿਆ। 23 ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਨੇ ਕੁੱਲ 9.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ। ਪਹਿਲੀ ਵਾਰ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਰਾਸ਼ੀ ਦਿੱਤੀ ਗਈ।

ਪੰਜਾਬ ਦੇ ਉਭਰਦੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਨਾਮ ਹੇਠ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਸ ਸਕੀਮ ਤਹਿਤ 12.50 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ ਜਿਸ ਤਹਿਤ ਸੀਨੀਅਰ ਨੈਸ਼ਨਲ ਮੁਕਾਬਲਿਆਂ ਵਿੱਚ ਕੋਈ ਵੀ ਤਮਗਾ ਜੇਤੂ ਖਿਡਾਰੀ ਨੂੰ 8000 ਰੁਪਏ ਪ੍ਰਤੀ ਮਹੀਨਾ ਅਤੇ ਜੂਨੀਅਰ ਨੈਸ਼ਨਲ ਵਿੱਚ ਜੇਤੂ ਖਿਡਾਰੀ ਨੂੰ 6000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਇਕ ਸਾਲ ਲਈ ਦਿੱਤਾ ਜਾਵੇਗਾ।

ਪੰਜਾਬ ਵਿੱਚ ਖੇਡਾਂ ਦਾ ਪੱਧਰ ਉਚਾ ਚੁੱਕਣ, ਖਿਡਾਰੀਆਂ ਨੂੰ ਸਨਮਾਨ, ਨੌਕਰੀ ਦੇਣ ਅਤੇ ਲੰਬੇ ਸਮੇਂ ਦੀਆਂ ਯੋਜਨਾਵਾਂ ਉਲੀਕਣ ਲਈ ਕਾਰਗਾਰ ਖੇਡ ਨੀਤੀ ਬਣਾਉਣ ਲਈ ਖੇਡ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ ਜਿਸ ਦੀ ਰਿਪੋਰਟ ਦੇ ਆਧਾਰ ਉਤੇ ਨੀਤੀ ਲਾਗੂ ਹੋਵੇਗੀ। ਇਸ ਸੈਸ਼ਨ ਦੌਰਾਨ 4750 ਖਿਡਾਰੀ ਸਪੋਰਟਸ ਵਿੰਗ ਸਕੂਲਾਂ ਵਿੱਚ ਅਤੇ 1000 ਖਿਡਾਰੀ ਸਪੋਰਟਸ ਵਿੰਗ ਕਾਲਜਾਂ ਵਿੱਚ ਦਾਖਲ ਕੀਤੇ ਗਏ। ਕੋਚਾਂ ਦੀ ਨਵੀਂ ਭਰਤੀ ਲਈ ਯੋਜਨਾ ਉਲੀਕੀ ਗਈ। ਰੋਇੰਗ ਖਿਡਾਰੀਆਂ ਨੂੰ ਕਿਸ਼ਤੀਆਂ ਅਤੇ ਸ਼ੂਟਿੰਗ ਰੇਂਜਾਂ ਲਈ ਬਜਟ ਐਲਾਨਿਆ ਗਿਆ।

ਮੁੱਖ ਮੰਤਰੀ ਦੇ ਫੈਸਲੇ ਤਹਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਇਸ ਸਾਲ ਨੌਜਵਾਨਾਂ ਨੂੰ ਸ਼ਹੀਦ-ਏ ਆਜ਼ਮ ਸ. ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਹਰੇਕ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਪੁਰਸਕਾਰ ਲਈ ਚੁਣਿਆ ਜਾਵੇਗਾ ਜਿਨ੍ਹਾਂ ਨੂੰ 51,000 ਰੁਪਏ ਦੀ ਰਾਸ਼ੀ, ਮੈਡਲ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜਿਵੇਂ ਕਈ ਸਾਲਾਂ ਤੋਂ ਰੁਕੇ ਇਸ ਪੁਰਸਕਾਰ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਉਥੇ ਕਈ ਵਰ੍ਹਿਆਂ ਤੋਂ ਨਹੀਂ ਕਰਵਾਏ ਗਏ ਰਾਜ ਪੱਧਰੀ ਅੰਤਰ-ਵਰਸਿਟੀ ਯੁਵਕ ਮੇਲੇ ਨੂੰ ਇਸ ਵਾਰ ਦਸੰਬਰ ਮਹੀਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ ਗਿਆ। 

ਇਸ ਯੁਵਕ ਮੇਲੇ ਦਾ ਮਨੋਰਥ ਨੌਜਵਾਨਾਂ ਨੂੰ ਅਮੀਰ ਵਿਰਸੇ ਨਾਲ ਜੋੜਨਾ ਹੈ। ਯੁਵਕ ਸੇਵਾਵਾਂ ਵਿਭਾਗ ਵੱਲੋਂ ਨੌਜਵਾਨਾਂ ਨੂੰ ਦੂਸਰੇ ਰਾਜਾਂ ਵਿੱਚ ਭੇਜ ਕੇ ਉੱਥੋਂ ਦੇ ਸੱਭਿਆਚਾਰ, ਪੌਣ-ਪਾਣੀ ਅਤੇ ਰੀਤੀ ਰਿਵਾਜ਼ਾਂ ਨੂੰ ਸਮਝਣ ਲਈ ਰਾਜ ਦੇ 300 ਨੌਜਵਾਨਾਂ ਦੇ ਅੰਤਰ-ਰਾਜੀ ਦੌਰੇ ਕਰਵਾਏ ਗਏ। ਇਸ ਤੋਂ ਇਲਾਵਾ ਪੇਂਡੂ ਯੂਥ ਕਲੱਬਾਂ ਦੇ 200 ਅਹੁਦੇਦਾਰਾਂ/ਮੈਂਬਰਾਂ ਦੀ ਯੂਥ ਟ੍ਰੇਨਿੰਗ ਵਰਕਸ਼ਾਪ ਵੀ ਲਗਾਈ ਗਈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮਣਿਪੁਰ ਦੇ CM ਐਨ ਬੀਰੇਨ ਸਿੰਘ ਨੇ ਦਿੱਤਾ ਅਸਤੀਫਾ, ਦਿੱਲੀ 'ਚ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ; ਰਾਜ 'ਚ 21 ਮਹੀਨਿਆਂ ਤੋਂ ਹਿੰਸਾ ਜਾਰੀ
ਮਣਿਪੁਰ ਦੇ CM ਐਨ ਬੀਰੇਨ ਸਿੰਘ ਨੇ ਦਿੱਤਾ ਅਸਤੀਫਾ, ਦਿੱਲੀ 'ਚ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ; ਰਾਜ 'ਚ 21 ਮਹੀਨਿਆਂ ਤੋਂ ਹਿੰਸਾ ਜਾਰੀ
Income Tax: ਆਮਦਨੀ ਕਰ ਵਿਭਾਗ ਤੋਂ ਆਇਆ SMS! ਇਹ ਕੋਈ ਵਾਰਨਿੰਗ ਹੈ ਜਾਂ ਨਹੀਂ? ਜਾਣੋ ਪੂਰਾ ਮਾਮਲਾ
Income Tax: ਆਮਦਨੀ ਕਰ ਵਿਭਾਗ ਤੋਂ ਆਇਆ SMS! ਇਹ ਕੋਈ ਵਾਰਨਿੰਗ ਹੈ ਜਾਂ ਨਹੀਂ? ਜਾਣੋ ਪੂਰਾ ਮਾਮਲਾ
Punjab News: ਸੂਬੇ 'ਚ ਮੈਰਿਜ਼-ਫੰਕਸ਼ਨ ’ਤੇ ਸ਼ਰਾਬ ਦੀ ਵਰਤੋਂ ਨੂੰ ਲੈ ਕੇ ਆਬਕਾਰੀ ਵਿਭਾਗ ਵੱਲੋਂ ਸੁਖਤ ਹੁਕਮ ਜਾਰੀ
Punjab News: ਸੂਬੇ 'ਚ ਮੈਰਿਜ਼-ਫੰਕਸ਼ਨ ’ਤੇ ਸ਼ਰਾਬ ਦੀ ਵਰਤੋਂ ਨੂੰ ਲੈ ਕੇ ਆਬਕਾਰੀ ਵਿਭਾਗ ਵੱਲੋਂ ਸੁਖਤ ਹੁਕਮ ਜਾਰੀ
Auto News: ਇਸ ਸਸਤੀ ਇਲੈਕਟ੍ਰਿਕ ਕਾਰ 'ਤੇ 70000 ਰੁਪਏ ਦਾ ਡਿਸਕਾਊਂਟ, ਗਾਹਕਾਂ ਵਿਚਾਲੇ ਮੱਚੀ ਹਲਚਲ; ਮੌਕਾ ਸਿਰਫ...
Auto News: ਇਸ ਸਸਤੀ ਇਲੈਕਟ੍ਰਿਕ ਕਾਰ 'ਤੇ 70000 ਰੁਪਏ ਦਾ ਡਿਸਕਾਊਂਟ, ਗਾਹਕਾਂ ਵਿਚਾਲੇ ਮੱਚੀ ਹਲਚਲ; ਮੌਕਾ ਸਿਰਫ...
Advertisement
ABP Premium

ਵੀਡੀਓਜ਼

ਡੱਲੇਵਾਲ ਦੀ ਵਿਗੜੀ ਸਿਹਤ! ਜ਼ਿਆਦਾਤਰ ਨਸਾ ਬਲੋਕਪੁਲਿਸ ਨੇ ਰੋਕਿਆ ਹਾਰਡੀ ਸੰਧੂ ਦਾ ਸ਼ੋਅ , ਸ਼ੋਅ ਤੋਂ ਪਹਿਲਾਂ ਹੀ ਕੀਤਾ ਡਿਟੇਨਗੁਰਪਤਵੰਤ ਪੰਨੂ ਨੇ ਡਿਪੋਰਟ ਹੋਏ ਪੰਜਾਬੀਆਂ ਲਈ ਚੁੱਕੀ ਆਵਾਜ਼  ਕੀਤਾ ਵੱਡਾ ਐਲਾਨ!ਦਿੱਲੀ ਮਾਡਲ ਕਿਵੇਂ ਹੋਇਆ ਫ਼ੇਲ੍ਹ? MLA ਪ੍ਰਗਟ ਸਿੰਘ ਦਾ ਵੱਡਾ ਖ਼ੁਲਾਸਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਣਿਪੁਰ ਦੇ CM ਐਨ ਬੀਰੇਨ ਸਿੰਘ ਨੇ ਦਿੱਤਾ ਅਸਤੀਫਾ, ਦਿੱਲੀ 'ਚ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ; ਰਾਜ 'ਚ 21 ਮਹੀਨਿਆਂ ਤੋਂ ਹਿੰਸਾ ਜਾਰੀ
ਮਣਿਪੁਰ ਦੇ CM ਐਨ ਬੀਰੇਨ ਸਿੰਘ ਨੇ ਦਿੱਤਾ ਅਸਤੀਫਾ, ਦਿੱਲੀ 'ਚ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ; ਰਾਜ 'ਚ 21 ਮਹੀਨਿਆਂ ਤੋਂ ਹਿੰਸਾ ਜਾਰੀ
Income Tax: ਆਮਦਨੀ ਕਰ ਵਿਭਾਗ ਤੋਂ ਆਇਆ SMS! ਇਹ ਕੋਈ ਵਾਰਨਿੰਗ ਹੈ ਜਾਂ ਨਹੀਂ? ਜਾਣੋ ਪੂਰਾ ਮਾਮਲਾ
Income Tax: ਆਮਦਨੀ ਕਰ ਵਿਭਾਗ ਤੋਂ ਆਇਆ SMS! ਇਹ ਕੋਈ ਵਾਰਨਿੰਗ ਹੈ ਜਾਂ ਨਹੀਂ? ਜਾਣੋ ਪੂਰਾ ਮਾਮਲਾ
Punjab News: ਸੂਬੇ 'ਚ ਮੈਰਿਜ਼-ਫੰਕਸ਼ਨ ’ਤੇ ਸ਼ਰਾਬ ਦੀ ਵਰਤੋਂ ਨੂੰ ਲੈ ਕੇ ਆਬਕਾਰੀ ਵਿਭਾਗ ਵੱਲੋਂ ਸੁਖਤ ਹੁਕਮ ਜਾਰੀ
Punjab News: ਸੂਬੇ 'ਚ ਮੈਰਿਜ਼-ਫੰਕਸ਼ਨ ’ਤੇ ਸ਼ਰਾਬ ਦੀ ਵਰਤੋਂ ਨੂੰ ਲੈ ਕੇ ਆਬਕਾਰੀ ਵਿਭਾਗ ਵੱਲੋਂ ਸੁਖਤ ਹੁਕਮ ਜਾਰੀ
Auto News: ਇਸ ਸਸਤੀ ਇਲੈਕਟ੍ਰਿਕ ਕਾਰ 'ਤੇ 70000 ਰੁਪਏ ਦਾ ਡਿਸਕਾਊਂਟ, ਗਾਹਕਾਂ ਵਿਚਾਲੇ ਮੱਚੀ ਹਲਚਲ; ਮੌਕਾ ਸਿਰਫ...
Auto News: ਇਸ ਸਸਤੀ ਇਲੈਕਟ੍ਰਿਕ ਕਾਰ 'ਤੇ 70000 ਰੁਪਏ ਦਾ ਡਿਸਕਾਊਂਟ, ਗਾਹਕਾਂ ਵਿਚਾਲੇ ਮੱਚੀ ਹਲਚਲ; ਮੌਕਾ ਸਿਰਫ...
Punjab News: ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ, ਸੂਬਾ ਸਰਕਾਰ ਨੇ ਮਾਲੀ ਸਹਾਇਤਾ ਦੇਣ ਦਾ ਕੀਤਾ ਐਲਾਨ
Punjab News: ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ, ਸੂਬਾ ਸਰਕਾਰ ਨੇ ਮਾਲੀ ਸਹਾਇਤਾ ਦੇਣ ਦਾ ਕੀਤਾ ਐਲਾਨ
Asia Cup 2025 ਲਈ 15 ਮੈਂਬਰੀ ਟੀਮ ਇੰਡੀਆ ਹੋਈ Fix! ਸੂਰਿਆ ਬਣੇ ਕਪਤਾਨ, ਰੈੱਡੀ, ਪਰਾਗ, ਸੰਜੂ ਤੇ ਅਰਸ਼ਦੀਪ ਨੂੰ ਮਿਲਿਆ ਮੌਕਾ
Asia Cup 2025 ਲਈ 15 ਮੈਂਬਰੀ ਟੀਮ ਇੰਡੀਆ ਹੋਈ Fix! ਸੂਰਿਆ ਬਣੇ ਕਪਤਾਨ, ਰੈੱਡੀ, ਪਰਾਗ, ਸੰਜੂ ਤੇ ਅਰਸ਼ਦੀਪ ਨੂੰ ਮਿਲਿਆ ਮੌਕਾ
ਸੁਰੱਖਿਆ ਬਲਾਂ ਨੇ 12 ਨਕਸਲੀਆਂ ਨੂੰ ਕੀਤਾ ਢੇਰ, 2 ਜਵਾਨ ਸ਼ਹੀਦ
ਸੁਰੱਖਿਆ ਬਲਾਂ ਨੇ 12 ਨਕਸਲੀਆਂ ਨੂੰ ਕੀਤਾ ਢੇਰ, 2 ਜਵਾਨ ਸ਼ਹੀਦ
Delhi Election Result 2025: ਕੇਜਰੀਵਾਲ ਦੀ ਹਾਰ ਦਾ ਇਨ੍ਹਾਂ ਹਸਤੀਆਂ ਨੇ ਲਿਆ ਸਵਾਦ, ਤੰਜ ਕੱਸਦੇ ਹੋਏ ਬੋਲੇ- ਹੁਣ ਭਾਜਪਾ 'ਚ ਹੋਣਗੇ ਸ਼ਾਮਲ!
ਕੇਜਰੀਵਾਲ ਦੀ ਹਾਰ ਦਾ ਇਨ੍ਹਾਂ ਹਸਤੀਆਂ ਨੇ ਲਿਆ ਸਵਾਦ, ਤੰਜ ਕੱਸਦੇ ਹੋਏ ਬੋਲੇ- ਹੁਣ ਭਾਜਪਾ 'ਚ ਹੋਣਗੇ ਸ਼ਾਮਲ!
Embed widget