Punjab News: 45 ਕਲਰਕਾਂ ਨੂੰ ਹਾਇਰ ਸਕੇਲ ਵਿੱਚ ਜੂਨੀਅਰ ਸਹਾਇਕਾਂ ਕੀਤਾ ਪਲੇਸਮੈਂਟ, 8 ਅੰਗਹੀਣ ਮੁਲਾਜ਼ਮ ਸ਼ਾਮਲ
ਜਿਨ੍ਹਾਂ ਕਲਰਕਾਂ ਨੇ 5 ਸਾਲ ਦੀ ਰੈਗੂਲਰ ਸੇਵਾ ਪੂਰੀ ਕਰ ਲਈ ਹੈ ਅਤੇ 50:50 ਦੇ ਅਨੁਪਾਤ ਨਾਲ ਵਿਭਾਗ ਵਿਚ ਕੰਮ ਕਰ ਰਹੇ ਹਨ ਅਤੇ ਪੰਜਾਬੀ ਟਾਈਪ ਟੈਸਟ ਪਾਸ ਕਰ ਚੁੱਕੇ ਹਨ, ਨੂੰ ਹਾਇਰ ਸਕੇਲ ਵਿੱਚ ਬਤੌਰ ਜੂਨੀਅਰ ਸਹਾਇਕ ਪਲੇਸਮੈਂਟ ਕੀਤਾ ਗਿਆ ਹੈ।
Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਜਿਸ ਦਾ ਮੁਲਾਜ਼ਮ ਬਹੁਤ ਅਹਿਮ ਹਿੱਸਾ ਹਨ। ਇਸੇ ਤਹਿਤ ਅੱਜ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ 45 ਕਲਰਕਾਂ ਨੂੰ ਹਾਇਰ ਸਕੇਲ ਵਿੱਚ ਜੂਨੀਅਰ ਸਹਾਇਕਾਂ ਪਲੇਸਮੈਂਟ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅੱਠ ਦਿਵਿਆਂਗ ਮੁਲਾਜ਼ਮ ਵੀ ਸ਼ਾਮਲ ਹਨ।
ਇਹ ਪ੍ਰਗਟਾਵਾ ਕਰਦੇ ਹੋਏ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜਿਨ੍ਹਾਂ ਕਲਰਕਾਂ ਨੇ 5 ਸਾਲ ਦੀ ਰੈਗੂਲਰ ਸੇਵਾ ਪੂਰੀ ਕਰ ਲਈ ਹੈ ਅਤੇ 50:50 ਦੇ ਅਨੁਪਾਤ ਨਾਲ ਵਿਭਾਗ ਵਿਚ ਕੰਮ ਕਰ ਰਹੇ ਹਨ ਅਤੇ ਪੰਜਾਬੀ ਟਾਈਪ ਟੈਸਟ ਪਾਸ ਕਰ ਚੁੱਕੇ ਹਨ, ਨੂੰ ਹਾਇਰ ਸਕੇਲ ਵਿੱਚ ਬਤੌਰ ਜੂਨੀਅਰ ਸਹਾਇਕ ਪਲੇਸਮੈਂਟ ਕੀਤਾ ਗਿਆ ਹੈ।
Social Security, Women and Child Development Minister Dr. Baljit Kaur said that among the clerks who have completed 5 years of regular service & are working in the dept with a ratio of 50:50, and have passed Punjabi type test have been placed as Junior Assistants in higher scale. pic.twitter.com/M4BhqRjv50
— Government of Punjab (@PunjabGovtIndia) January 13, 2023
ਇਸ ਮੌਕੇ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦਾ ਹੈ। ਇਸ ਲਈ ਮੁਲਾਜ਼ਮਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਸੇਵਾ ਭਾਵਨਾ ਨਾਲ ਡਿਉਟੀ ਨਿਭਾਉਣ।
ਡਾ. ਬਲਜੀਤ ਕੌਰ ਨੇ ਕਿਹਾ ਕਿ ਮੌਜੂਦਾ ਸਰਕਾਰ ਇਮਾਨਦਾਰੀ ਦੀ ਨੀਂਹ 'ਤੇ ਬਣੀ ਹੈ, ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਲੋਕਾਂ ਤੱਕ ਇਹ ਸੁਨੇਹਾ ਪਹੁੰਚੇ ਕਿ ਵਿਭਾਗ ਦੇ ਕਰਮਚਾਰੀ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਲੋਕਾਂ ਨੂੰ ਸਮਾਂਬੱਧ ਸੇਵਾਵਾਂ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਵਿਭਾਗ ਦੇ ਹਾਇਰ ਸਕੇਲ ਵਿੱਚ ਪਲੇਸਮੈਂਟ ਕੀਤੇ 45 ਜੂਨੀਅਰ ਸਹਾਇਕਾਂ ਵਿੱਚੋਂ ਅੱਠ ਦਿਵਿਆਂਗ ਮੁਲਾਜ਼ਮ ਵੀ ਸ਼ਾਮਲ ਹਨ।