Kotkapura police firing: SIT ਨੇ ਪੇਸ਼ ਕੀਤਾ 5ਵਾਂ ਸਪਲੀਮੈਂਟਰੀ ਚਲਾਨ, ਕੀ ਚੌਥੇ ਚਲਾਨ ਤੋਂ ਵੀ ਖ਼ਤਰਨਾਕ ਹੋਵੇਗਾ ਇਹ ਪੇਪਰ ! 211 ਪੰਨਿਆ 'ਚ ਕੀ ਹੈ ਲੁਕਿਆ ਰਾਜ ?
Kotkapura police firing: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੋਂ ਬਾਅਦ ਵਾਪਰੀ ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਫਰੀਦਕੋਟ ਦੀ ਅਦਾਲਤ ਵਿੱਚ ਪੰਜਵਾਂ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਹੈ।
Kotkapura police firing: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੋਂ ਬਾਅਦ ਵਾਪਰੀ ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਫਰੀਦਕੋਟ ਦੀ ਅਦਾਲਤ ਵਿੱਚ ਪੰਜਵਾਂ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਹੈ। ਇਸ ਚਲਾਨ ਵਿੱਚ ਵੀ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣ ਸਮੇਤ ਕਈਆਂ ਨੂੰ ਮੁਲਜ਼ਮ ਬਣਾਇਆ ਹੈ। SIT ਵੱਲੋਂ ਦਾਇਰ ਪੰਜਵਾਂ ਸਪਲੀਮੈਂਟਰੀ ਚਲਾਨ 211 ਪੰਨਿਆਂ ਦਾ ਹੈ।
ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਪਹਿਲੀ ਚਾਰਜਸ਼ੀਟ 24 ਫਰਵਰੀ ਨੂੰ ਦਾਇਰ ਕੀਤੀ ਗਈ ਸੀ, ਪਹਿਲੇ ਚਲਾਨ ਵਿੱਚ 7000 ਪੰਨੇ ਸਨ, ਅਤੇ ਇਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣ ਨੂੰ ਮੁੱਖ ਮੁਲਜ਼ਮ ਬਣਾਇਆ ਸੀ।
ਦੂਸਰਾ ਚਲਾਨ 24 ਅਪ੍ਰੈਲ 2023 ਨੂੰ ਐਸਆਈਟੀ ਨੇ 2400 ਪੰਨਿਆਂ ਦਾ ਪੇਸ਼ ਕੀਤਾ। ਤੀਸਰਾ ਚਲਾਨ ਸਿੱਟ ਨੇ 28 ਅਗਸਤ 2023 ਨੂੰ ਪੇਸ਼ ਕੀਤਾ, ਤੀਸਰਾ ਚਲਾਨ 2502 ਪੰਨਿਆ ਦਾ ਸੀ।
ਇਸ ਤੋਂ ਬਾਅ ਚੌਥਾ ਚਲਾਨ 15 ਸਤੰਬਰ 2023 ਨੂੰ ਦਾਇਰ ਕੀਤਾ ਸੀ ਜੋ 22 ਪੰਨਿਆ ਦਾ ਸੀ। ਇਸ ਵਿੱਚ ਪਹਿਲਾਂ ਹੀ ਨਾਮਜ਼ਦ ਪੁਲਿਸ ਅਧਿਕਾਰੀਆਂ ਖਿਲਾਫ ਧਾਰਾ 118 ਤੇ 119 ਤਹਿਤ ਚਲਾਨ ਪੇਸ਼ ਕੀਤਾ ਗਿਆ। ਚਲਾਨ ਵਿੱਚ ਤੱਥਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ ਗਏ ਹਨ।
ਵਿਸ਼ੇਸ਼ ਜਾਂਚ ਟੀਮ ਦੇ ਚੌਥੇ ਚਲਾਨ ਵਿੱਚ ਕਈ ਵੱਡੇ ਖੁਲਾਸੇ ਹੋਏ ਹਨ। ਚੌਥੀ ਚਾਰਜਸ਼ੀਟ ਵਿੱਚ ਇੱਕ ਵੀਡੀਓ ਦਾ ਜ਼ੀਕਰ ਕੀਤਾ ਗਿਆ ਹੈ। ਜਿਸ ਨੇ ਸਭ ਨੂੰ ਸੋਚਣ ਲਗਾ ਦਿੱਤੀ ਹੈ। ਦਰਅਲਸ ਪੰਜਾਬ ਪੁਲਿਸ ਦੀ ਜਾਂਚ ਟੀਮ ਨੇ ਅਦਾਲਤ ਵਿੱਚ ਗੋਲਕਾਂਡ ਮੌਕੇ ਦੀ ਇਕ ਸੀਸੀਟੀਵੀ ਫੂਟੇਜ ਵਾਲੀ ਸੀ.ਡੀ ਜਮ੍ਹਾਂ ਕਰਵਾਈ ਸੀ।
ਇਸ ਚਲਾਨ ਪੇਪਰ 'ਚ ਦੱਸੇ ਮੁਤਾਬਕ ਇਸ ਸੀਸੀਟੀਵੀ ਦੀ ਵੀਡੀਓ ਵਿੱਚ ਪ੍ਰਦਰਸ਼ਨਕਾਰੀ ਅਜੀਤ ਸਿੰਘ ਨੂੰ ਗੋਲੀ ਪੁਲਿਸ ਵਾਲੇ ਪਾਸਿਓਂ ਨਹੀਂ ਸਗੋਂ ਪ੍ਰਦਰਸ਼ਨਕਾਰੀਆਂ ਦੀ ਭੀੜ ਵਾਲੇ ਪਾਸਿਓਂ ਵੱਜੀ ਹੈ। ਅਜੀਤ ਸਿੰਘ ਉਹ ਸ਼ਖਸ ਹੈ, ਜਿਸਦੇ ਕੋਟਕਪੁਰਾ ਵਿੱਚ ਪ੍ਰਦਰਸ਼ਨ ਦੌਰਾਨ ਗੋਲੀ ਸੱਜੇ ਪੱਟ ਤੋਂ ਵੱਜਦੀ ਹੋਈ ਉਸਦੇ ਖੱਬੇ ਪੱਟ ਉੱਤੇ ਦਾਖਲ ਹੋਈ ਸੀ, ਜਿਸ ਕਰਕੇ ਉਹ ਸਾਰੀ ਉਮਰ ਦੇ ਲਈ ਅਪਾਹਜ ਹੋ ਗਿਆ ਸੀ।
ਵੀਡੀਓ ਮੁਤਾਬਕ ਪ੍ਰਦਰਸ਼ਨਕਾਰੀ ਅਜੀਤ ਸਿੰਘ ਨੂੰ ਜੋ ਗੋਲੀ ਵੱਜਦੀ ਹੈ ਉਹ ਗੋਲੀ ਉਸਦੇ ਸੱਜੇ ਪੱਟ ਉੱਤੇ ਵੱਜੀ ਹੈ, ਜੋ ਲੋਕਾਂ ਵਾਲੇ ਪਾਸੇ ਸੀ। ਅਜੀਤ ਸਿੰਘ ਦਾ ਖੱਬਾ ਪਾਸਾ ਪੁਲਿਸ ਵਾਲਿਆਂ ਦੇ ਸਾਹਮਣੇ ਸੀ ਅਤੇ ਸੱਜਾ ਪਾਸਾ ਲੋਕਾਂ ਵਾਲੇ ਪਾਸੇ ਸੀ। ਗੋਲੀ ਐੱਸਐੱਲਆਰ ਤੋਂ ਵੱਜੀ ਸੀ। ਇਸ ਵੀਡੀਓ ਤੋਂ ਇਹ ਦੱਸ ਰਹੀ ਹੈ ਕਿ ਗੋਲੀ ਪੁਲਿਸ ਵੱਲੋਂ ਨਹੀਂ, ਲੋਕਾਂ ਵਾਲੇ ਪਾਸੇ ਤੋਂ ਚੱਲੀ ਹੈ।