(Source: ECI/ABP News/ABP Majha)
ਕਰਤਾਰਪੁਰ ਕੋਰੀਡੋਰ 'ਤੇ ਨੌਕਰੀ ਕਰਦੇ ਨੌਜਵਾਨ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਬਟਾਲਾ ਦੇ ਨੇੜੇ ਪਿੰਡ ਕਿਲਾ ਲਾਲ ਸਿੰਘ ਨਹਿਰ 'ਚ ਛਾਲ ਮਾਰ ਇਕ ਨੌਜਵਾਨ ਨੇ ਆਤਮ ਹੱਤਿਆ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਲਾਸ਼ ਸਿਵਲ ਹਸਪਤਾਲ ਪਹੁੰਚੀ ਤੇ ਉਕਤ ਨੌਜਵਾਨ ਕੋਲੋਂ ਉਸ ਦਾ ਪਛਾਣ ਪੱਤਰ ਮਿਲਿਆ ਹੈ।
Amritsar News: ਬਟਾਲਾ ਦੇ ਨੇੜੇ ਪਿੰਡ ਕਿਲਾ ਲਾਲ ਸਿੰਘ ਨਹਿਰ 'ਚ ਛਾਲ ਮਾਰ ਇਕ ਨੌਜਵਾਨ ਨੇ ਆਤਮ ਹੱਤਿਆ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਲਾਸ਼ ਸਿਵਲ ਹਸਪਤਾਲ ਪਹੁੰਚੀ ਤੇ ਉਕਤ ਨੌਜਵਾਨ ਕੋਲੋਂ ਉਸ ਦਾ ਪਛਾਣ ਪੱਤਰ ਮਿਲਿਆ ਹੈ। ਇਸ ਤੋਂ ਇਹ ਸਾਹਮਣੇ ਆਇਆ ਕਿ ਉਹ ਨੌਜਵਾਨ ਅਕਾਸ਼ਦੀਪ ਸਿੰਘ ਭਾਰਤ-ਪਾਕਿਸਤਾਨ ਸਰਹੱਦ 'ਤੇ ਕਰਤਾਰਪੁਰ ਕੋਰੀਡੋਰ ਤੇ ਲੈਂਡ ਪੋਰਟ ਅਥਾਰਿਟੀ ਵਿੱਚ ਹਾਊਸਕੀਪਿੰਗ ਦੀ ਨੌਕਰੀ 'ਤੇ ਤਾਇਨਾਤ ਸੀ।
ਉਕਤ ਮ੍ਰਿਤਕ ਨੌਜਵਾਨ ਅਕਾਸ਼ਦੀਪ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਮੱਛੀਆਂ ਦਾ ਰਹਿਣ ਵਾਲਾ ਹੈ। ਅਕਾਸ਼ ਦਾ ਪਰਿਵਾਰ ਬਟਾਲਾ ਹਸਪਤਾਲ ਪਹੁੰਚਿਆ ਜਿੱਥੇ ਨੌਜਵਾਨ ਦੀ ਲਾਸ਼ ਵੇਖ ਮਾਂ ਦਾ ਰੋ-ਰੋ ਬੁਰਾ ਹਾਲ ਹੈ। ਅਕਾਸ਼ਦੀਪ ਸਿੰਘ ਦੇ ਰਿਸ਼ਤੇਦਾਰ ਤੇ ਗੁਆਂਢੀ ਰਾਜੂ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਘਰ ਦਾ ਵੱਡਾ ਪੁੱਤ ਸੀ। 20 ਸਾਲ ਦੇ ਕਰੀਬ ਉਮਰ ਸੀ। ਜਦਕਿ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁਕੀ ਹੈ। ਇਹ ਘਰ ਵਿੱਚ ਵੱਡਾ ਤੇ ਕਮਾਊ ਪੁੱਤ ਸੀ। ਪਰਿਵਾਰ ਵਿੱਚ ਉਸ ਦੀ ਮਾਂ ਤੇ ਇਕ ਛੋਟਾ ਭਰਾ ਹੈ।
ਉਸ ਨੇ ਦੱਸਿਆ ਕਿ ਇਹ ਕਾਫੀ ਸਮੇਂ ਤੋਂ ਕਰਤਾਰਪੁਰ ਕੋਰੀਡੋਰ ਵਿੱਚ ਨੌਕਰੀ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਬਿਮਾਰ ਸੀ ਪਰ ਅੱਜ ਘਰ ਤੋਂ ਆਪਣੀ ਡਿਊਟੀ ਤੇ ਗਿਆ ਤੇ ਛੋਟਾ ਭਰਾ ਇਸ ਨੂੰ ਛੱਡ ਕੇ ਆਇਆ ਸੀ। ਸੁਨੇਹਾ ਮਿਲਿਆ ਕਿ ਉਸ ਨੇ ਬਟਾਲਾ ਦੇ ਨਜ਼ਦੀਕ ਨਹਿਰ ਵਿੱਚ ਛਾਲ ਮਾਰੀ ਹੈ ਤੇ ਉਸ ਨੂੰ ਨਹਿਰ ਵਿੱਚੋਂ ਕੱਢ ਸਿਵਲ ਹਸਪਤਾਲ ਬਟਾਲਾ ਐਂਬੂਲੈਂਸ ਰਾਹੀਂ ਭੇਜਿਆ ਗਿਆ ਹੈ। ਇੱਥੇ ਉਹ ਆਏ ਤਾਂ ਪਤਾ ਲੱਗਾ ਕਿ ਅਕਾਸ਼ ਦੀ ਮੌਤ ਹੋ ਗਈ ਹੈ।
ਉਧਰ, ਸਿਵਲ ਹਸਪਤਾਲ ਵਿੱਚ ਡਿਊਟੀ ਮੈਡੀਕਲ ਅਫਸਰ ਡਾ. ਅਰਵਿੰਦਰ ਸ਼ਰਮਾ ਨੇ ਦੱਸਿਆ ਕਿ ਅਕਾਸ਼ਦੀਪ ਨੂੰ ਐਂਬੂਲੈਂਸ ਰਾਹੀਂ ਇੱਥੇ ਭੇਜਿਆ ਗਿਆ ਸੀ। ਲੇਕਿਨ ਜਦ ਉਹ ਹਸਪਤਾਲ ਪਹੁੰਚਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਤੇ ਆਤਮ ਹੱਤਿਆ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਪਰਿਵਾਰ ਤੇ ਸੰਬਧਤ ਪੁਲਿਸ ਥਾਣਾ ਨੂੰ ਸੂਚਿਤ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ