ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਐਂਟਰੀ
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਰਵੀਕਾਂਤ ਸ਼ਰਮਾ ਵਾਰਡ ਨੰ: 17 ਤੋਂ 'ਆਪ' ਉਮੀਦਵਾਰ ਤੋਂ 828 ਵੋਟਾਂ ਨਾਲ ਹਾਰ ਗਏ ਹਨ, ਸਾਬਕਾ ਭਾਜਪਾ ਮੇਅਰ ਦਵੇਸ਼ ਮੌਦਗਿੱਲ ਵਾਰਡ ਨੰ: 21 ਤੋਂ 939 ਵੋਟਾਂ ਨਾਲ ਹਾਰ ਗਏ ਹਨ
ਰੋਹਿਤ ਪੱਕਾ ਦੀ ਰਿਪੋਰਟ : ਚੰਡੀਗੜ੍ਹ 'ਚ ਨਗਰ ਨਿਗਮ ਲਈ 24 ਦਸੰਬਰ ਨੂੰ ਵੋਟਾਂ ਪਈਆਂ ਸਨ ਜਿਸ ਕਾਰਨ ਅੱਜ ਸਵੇਰੇ 9 ਵਜੇ ਤੋਂ ਗਿਣਤੀ ਸ਼ੁਰੂ ਹੋ ਗਈ।ਆਮ ਆਦਮੀ ਪਾਰਟੀ ਨੇ 14 ਸੀਟਾਂ ਜਿੱਤੀਆਂ ਭਾਜਪਾ 12 ਸੀਟਾਂ ਜਿੱਤ ਕੇ ਦੂਜੇ ਨੰਬਰ 'ਤੇ ਆਈ ਅਤੇ ਤੀਜੇ ਨੰਬਰ 'ਤੇ ਕਾਂਗਰਸ ਪਾਰਟੀ ਸਿਰਫ 8 ਸੀਟਾਂ ਹੀ ਜਿੱਤ ਸਕੀ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ਜਿੱਤੀ। ਜੇਕਰ ਅੱਜ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਕੁਝ ਵੱਡੇ ਚਹਿਰਿਆਂ ਨੂੰ ਮਾਤ ਦਿੱਤੀ।
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਰਵੀਕਾਂਤ ਸ਼ਰਮਾ ਵਾਰਡ ਨੰ: 17 ਤੋਂ 'ਆਪ' ਉਮੀਦਵਾਰ ਤੋਂ 828 ਵੋਟਾਂ ਨਾਲ ਹਾਰ ਗਏ ਹਨ, ਸਾਬਕਾ ਭਾਜਪਾ ਮੇਅਰ ਦਵੇਸ਼ ਮੌਦਗਿੱਲ ਵਾਰਡ ਨੰ: 21 ਤੋਂ 939 ਵੋਟਾਂ ਨਾਲ ਹਾਰ ਗਏ ਹਨ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਦੇ ਵਾਰਡ ਨੰ: 25 ਤੋਂ ਭਾਜਪਾ ਦੇ ਸੀਨੀਅਰ ਆਗੂ ਚੰਦਰ ਮੁਖੀ ਸ਼ਰਮਾ ਵਾਰਡ ਨੰ 13 ਤੋਂ 285 ਵੋਟਾਂ ਨਾਲ ਹਾਰ ਗਏ ਸਨ, ਪਿਛਲੇ ਦਿਨੀਂ ਉਕਤ ਲੋਕ ਕਾਂਗਰਸ ਤੋਂ ਬਗਾਵਤ ਕਰਕੇ ਆਮ ਆਦਮੀ ਪਾਰਟੀ ਵਿਚ ਆ ਗਏ ਸਨ ਅਤੇ ਇਸ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈ।
ਜੇਕਰ ਇਹੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਵੋਟਾਂ ਲੈਣ ਵਾਲੀ ਕਾਂਗਰਸ ਨੂੰ 29.79%, ਭਾਜਪਾ ਨੂੰ 29.30% ਅਤੇ ਸਭ ਤੋਂ ਘੱਟ ਵੋਟਾਂ ਲੈਣ ਵਾਲੀ 'ਆਪ' ਨੂੰ 27.08% ਵੋਟਾਂ ਮਿਲੀਆਂ, ਇਸ ਹਿਸਾਬ ਨਾਲ ਸਭ ਤੋਂ ਵੱਧ ਵੋਟਾਂ ਕਾਂਗਰਸ ਪਾਰਟੀ ਨੂੰ ਮਿਲੀਆਂ ਹਨ। ਸੀਟਾਂ ਦੇ ਮਾਮਲੇ 'ਚ ਕਾਂਗਰਸ ਪਿੱਛੇ ਰਹਿ ਗਈ। ਸਭ ਤੋਂ ਘੱਟ ਵੋਟਾਂ ਲੈਣ ਵਾਲੀ ਪਾਰਟੀ ਸਭ ਤੋਂ ਵੱਧ ਸੀਟਾਂ ਲੈ ਕੇ ਸਾਹਮਣੇ ਆਈ ਪਰ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ 'ਚ ਆਪਣਾ ਮੇਅਰ ਬਣਾਉਣ ਵਿੱਚ ਕਾਮਯਾਬ ਹੁੰਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ: Coronavirus: ਰਿਪੋਰਟ ਆਉਣ 'ਤੇ ਭੱਜਿਆ ਕੋਰੋਨਾ ਪਾਜ਼ੇਟਿਵ ਨੌਜਵਾਨ, ਇਸ ਸ਼ਹਿਰ 'ਚ ਹਲਚਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin