ਪੜਚੋਲ ਕਰੋ

ਬਹੁਤੇ ਸਿੱਖਾਂ ਦੇ ਮਨ 'ਚ ਰਹਿ ਗਈਆਂ ਕਰਤਾਰਪੁਰ ਲਾਂਘੇ ਰਾਹੀਂ ਜਾਣ ਦੀਆਂ ਸੱਧਰਾਂ

ਸਿੱਖ ਸੰਗਤਾਂ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਬੇਸਬਰੀ ਨਾਲ ਉਡੀਕ ਸੀ ਪਰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਲਾਈਆਂ ਸ਼ਰਤਾਂ ਕਰਕੇ ਸੰਗਤ ਨੂੰ ਖੱਜਲ-ਖੁਆਰ ਤੇ ਨਿਰਾਸ਼ ਹੋਣਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਪਹਿਲੇ ਤਿੰਨ ਦਿਨਾਂ ਦੌਰਾਨ ਕਾਫ਼ੀ ਘੱਟ ਸ਼ਰਧਾਲੂਆਂ ਨੇ ਸਰਹੱਦ ਪਾਰ ਕਰ ਕੇ ਗੁਰਦੁਆਰਾ ਦਰਬਾਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕੀਤੇ।

ਚੰਡੀਗੜ੍ਹ: ਸਿੱਖ ਸੰਗਤਾਂ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਬੇਸਬਰੀ ਨਾਲ ਉਡੀਕ ਸੀ ਪਰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਲਾਈਆਂ ਸ਼ਰਤਾਂ ਕਰਕੇ ਸੰਗਤ ਨੂੰ ਖੱਜਲ-ਖੁਆਰ ਤੇ ਨਿਰਾਸ਼ ਹੋਣਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਪਹਿਲੇ ਤਿੰਨ ਦਿਨਾਂ ਦੌਰਾਨ ਕਾਫ਼ੀ ਘੱਟ ਸ਼ਰਧਾਲੂਆਂ ਨੇ ਸਰਹੱਦ ਪਾਰ ਕਰ ਕੇ ਗੁਰਦੁਆਰਾ ਦਰਬਾਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕੀਤੇ। ਦਰਅਸਲ ਆਨਲਾਈਨ ਰਜਿਸਟਰੇਸ਼ਨ ਬਾਰੇ ਜਾਗਰੂਕਤਾ ਦੀ ਘਾਟ, ਪਾਸਪੋਰਟ ਲਾਜ਼ਮੀ ਹੋਣ ਤੇ ਪਾਕਿ ਵੱਲੋਂ ਲਾਈ ਜਾ ਰਹੀ ਸੇਵਾ ਫ਼ੀਸ ਕਰਕੇ ਸ਼ਰਧਾਲੂ ਨਿਰਾਸ਼ ਹਨ। ਸੂਤਰਾਂ ਮੁਤਾਬਕ ਪਿੰਡਾਂ ਦੇ ਬਹੁਤੇ ਲੋਕਾਂ ਨੂੰ ਆਨਲਾਈਨ ਰਜਿਸਟਰੇਸ਼ਨ ਦੀ ਬਹੁਤੀ ਜਾਣਕਾਰੀ ਨਹੀਂ। ਇਸ ਤੋਂ ਇਲਾਵਾ ਬਜ਼ੁਰਗਾਂ ਕੋਲ ਪਾਸਪੋਰਟ ਵੀ ਨਹੀਂ ਹਨ। ਇਸ ਦੇ ਬਾਵਜੂਦ ਲੋਕ ਪਹੁੰਚ ਰਹੇ ਹਨ ਪਰ ਉਨ੍ਹਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪੈ ਰਿਹਾ ਹੈ। ਹਾਸਲ ਜਾਣਕਾਰੀ ਮੁਤਾਬਕ 9 ਨਵੰਬਰ ਨੂੰ ਉਦਘਾਟਨ ਵਾਲੇ ਦਿਨ 897 ਸ਼ਰਧਾਲੂਆਂ ਨੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾ ਕੇ ਗੁਰਦੁਆਰੇ ਦੇ ਦਰਸ਼ਨ ਕੀਤੇ। 10 ਨਵੰਬਰ ਨੂੰ 229, 11 ਨਵੰਬਰ ਨੂੰ 122 ਤੇ 12 ਨਵੰਬਰ ਨੂੰ 546 ਸ਼ਰਧਾਲੂਆਂ ਨੇ ਲਾਂਘੇ ਦੀ ਵਰਤੋਂ ਕੀਤੀ ਹੈ। ਦੋਵੇਂ ਮੁਲਕ ਰੋਜ਼ਾਨਾ 5,000 ਸ਼ਰਧਾਲੂਆਂ ਦੀ ਆਵਾਜਾਈ ਲਈ ਸਹਿਮਤ ਹੋਏ ਸਨ ਤੇ ਇਹ ਗਿਣਤੀ ਉਸ ਤੋਂ ਕਾਫ਼ੀ ਘੱਟ ਹੈ। ਆਮ ਆਦਮੀ ਪਾਰਟੀ (ਆਪ) ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਲਈ ਪ੍ਰਕਿਰਿਆ ਹੋਰ ਸੌਖੀ ਕਰਨ ਤੇ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਮੌਜੂਦਾ ਪ੍ਰਕਿਰਿਆ ਤੇ ਸ਼ਰਤਾਂ ਦੇ ਹਿਸਾਬ ਨਾਲ ਦੇਸ਼ ਤੇ ਸੂਬੇ ਦੀ ਵੱਡੀ ਗਿਣਤੀ ਚਾਹ ਕੇ ਵੀ ਕੌਰੀਡੋਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੀ, ਕਿਉਂਕਿ ਦਰਸ਼ਨਾਂ ਲਈ ਦਰਖਾਸਤ ਦੇਣ ਦੀ ਪ੍ਰਕਿਰਿਆ ਜ਼ਿਆਦਾ ਜਟਿਲ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਇਸ ਲਈ ਜ਼ਰੂਰੀ ਹੈ ਕਿ ਇਹ ਪ੍ਰਕਿਰਿਆ ਸੌਖੀ ਬਣਾਈ ਜਾਵੇ। ਚੀਮਾ ਨੇ ਕੋਰੀਡੋਰ ਰਾਹੀਂ ਖੁੱਲ੍ਹੇ ਦਰਸ਼ਨ ਦੀਦਾਰਾਂ ਲਈ ਸਭ ਤੋਂ ਵੱਡਾ ਅੜਿੱਕਾ ਪਾਸਪੋਰਟ ਦੀ ਸ਼ਰਤ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਇਹ ਗੈਰ-ਜ਼ਰੂਰੀ ਸ਼ਰਤ ਹੈ, ਜਿਸ ਕਾਰਨ ਅੱਧੇ ਤੋਂ ਜ਼ਿਆਦਾ ਆਬਾਦੀ ਚਾਹ ਕੇ ਵੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੋਚ ਨਹੀਂ ਸਕਦੀ, ਕਿਉਂਕਿ ਉਸ ਕੋਲ ਪਾਸਪੋਰਟ ਹੀ ਨਹੀਂ। ਚੀਮਾ ਨੇ ਕਿਹਾ, 'ਅੰਦਾਜ਼ਾ ਹੈ ਕਿ 60 ਪ੍ਰਤੀਸ਼ਤ ਲੋਕਾਂ ਕੋਲ ਪਾਸਪੋਰਟ ਹੀ ਨਹੀਂ ਹਨ। ਜਿੰਨਾ 'ਚ ਗ਼ਰੀਬ ਅਤੇ ਆਮ ਲੋਕ ਸ਼ੁਮਾਰ ਹਨ, ਜੋ ਪਾਸਪੋਰਟ ਬਣਾਉਣ ਦੀ ਵਿੱਤੀ ਗੁੰਜਾਇਸ਼ ਨਹੀਂ ਰੱਖਦੇ। ਇਹ ਵੀ ਹਕੀਕਤ ਹੈ ਕਿ ਇਨ੍ਹਾਂ 'ਚੋਂ ਬਹੁਤਿਆਂ ਨੂੰ ਪਾਸਪੋਰਟ ਦੀ ਜ਼ਰੂਰਤ ਹੀ ਨਹੀਂ।'
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਖ਼ਤਮ, ਚੱਲੀਆਂ ਗੋਲ਼ੀਆਂ, ਕਾਗ਼ਜ਼ਾਂ ਦੇ ਨਾਲ-ਨਾਲ ਪਾੜੇ ਕੱਪੜੇ, ਅਕਾਲੀਆਂ ਦਾ ਇਲਜ਼ਾਮ-ਲੋਕਤੰਤਰ ਦਾ ਹੋਇਆ ਘਾਣ !

Israel ਨੇ lebanon 'ਤੇ ਕੀਤਾ ਜ਼ਮੀਨੀ ਹਮਲਾ, ਵੱਡੇ 'ਚੱਕਰਵਿਊ' 'ਚ ਜਾ ਫਸਿਆ ਯਹੂਦੀ ਮੁਲਕ, 2006 'ਚ ਵੀ ਕੀਤੀ ਸੀ ਇਹੋ ਗ਼ਲਤੀ, ਪੜ੍ਹੋ ਇਤਿਹਾਸ ਦੇ ਖ਼ੂਨੀ ਪੰਨੇ !

Israel Iran War: ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਕੀ ਬੋਲੇ ਸੀ ਅਟਲ ਬਿਹਾਰੀ ਵਾਜਪਾਈ? ਆਖਰ 47 ਸਾਲਾਂ ਬਾਅਦ ਕਿਉਂ ਵਾਇਰਲ ਹੋ ਰਹੀ ਵੀਡੀਓ?

Israel-Lebanon : ਇਜ਼ਰਾਈਲ-ਲੇਬਨਾਨ ਜੰਗ ਦੌਰਾਨ ਗਰਾਊਂਡ ਜ਼ੀਰੋ 'ਤੇ ਡਟੇ ਰਹਿਣਗੇ ਭਾਰਤੀ ਫੌਜ ਦੇ ਜਵਾਨ, ਜਾਣੋ ਕਾਰਨ

ABP Premium

ਵੀਡੀਓਜ਼

Rice Miller ਐਸੋਸੀਏਸ਼ਨ ਨੇ ਲਿਆ ਵੱਡਾ ਫੈਸਲਾ, ਝੋਨੇ ਦੀ ਫ਼ਸਲ ਦੀ ਖਰੀਦ 'ਚ ਪਿਆ ਅੜਿਕਾਉਮੀਦਵਾਰਾਂ ਨੂੰ NOC ਦੇ ਰਹੇ ਅਧਿਕਾਰੀਆਂ ਦਾ ਅਨੌਖਾ ਢੰਗਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹਸਪਤਾਲ ਦਾਖਲਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਖ਼ਤਮ, ਚੱਲੀਆਂ ਗੋਲ਼ੀਆਂ, ਕਾਗ਼ਜ਼ਾਂ ਦੇ ਨਾਲ-ਨਾਲ ਪਾੜੇ ਕੱਪੜੇ, ਅਕਾਲੀਆਂ ਦਾ ਇਲਜ਼ਾਮ-ਲੋਕਤੰਤਰ ਦਾ ਹੋਇਆ ਘਾਣ !
Panchayat Election: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਖ਼ਤਮ, ਚੱਲੀਆਂ ਗੋਲ਼ੀਆਂ, ਕਾਗ਼ਜ਼ਾਂ ਦੇ ਨਾਲ-ਨਾਲ ਪਾੜੇ ਕੱਪੜੇ, ਅਕਾਲੀਆਂ ਦਾ ਇਲਜ਼ਾਮ-ਲੋਕਤੰਤਰ ਦਾ ਹੋਇਆ ਘਾਣ !
Israel ਨੇ lebanon 'ਤੇ ਕੀਤਾ ਜ਼ਮੀਨੀ ਹਮਲਾ, ਵੱਡੇ 'ਚੱਕਰਵਿਊ' 'ਚ ਜਾ ਫਸਿਆ ਯਹੂਦੀ ਮੁਲਕ, 2006 'ਚ ਵੀ ਕੀਤੀ ਸੀ ਇਹੋ ਗ਼ਲਤੀ, ਪੜ੍ਹੋ ਇਤਿਹਾਸ ਦੇ ਖ਼ੂਨੀ ਪੰਨੇ !
Israel ਨੇ lebanon 'ਤੇ ਕੀਤਾ ਜ਼ਮੀਨੀ ਹਮਲਾ, ਵੱਡੇ 'ਚੱਕਰਵਿਊ' 'ਚ ਜਾ ਫਸਿਆ ਯਹੂਦੀ ਮੁਲਕ, 2006 'ਚ ਵੀ ਕੀਤੀ ਸੀ ਇਹੋ ਗ਼ਲਤੀ, ਪੜ੍ਹੋ ਇਤਿਹਾਸ ਦੇ ਖ਼ੂਨੀ ਪੰਨੇ !
Israel Iran War: ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਕੀ ਬੋਲੇ ਸੀ ਅਟਲ ਬਿਹਾਰੀ ਵਾਜਪਾਈ? ਆਖਰ 47 ਸਾਲਾਂ ਬਾਅਦ ਕਿਉਂ ਵਾਇਰਲ ਹੋ ਰਹੀ ਵੀਡੀਓ?
Israel Iran War: ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਕੀ ਬੋਲੇ ਸੀ ਅਟਲ ਬਿਹਾਰੀ ਵਾਜਪਾਈ? ਆਖਰ 47 ਸਾਲਾਂ ਬਾਅਦ ਕਿਉਂ ਵਾਇਰਲ ਹੋ ਰਹੀ ਵੀਡੀਓ?
Israel-Lebanon : ਇਜ਼ਰਾਈਲ-ਲੇਬਨਾਨ ਜੰਗ ਦੌਰਾਨ ਗਰਾਊਂਡ ਜ਼ੀਰੋ 'ਤੇ ਡਟੇ ਰਹਿਣਗੇ ਭਾਰਤੀ ਫੌਜ ਦੇ ਜਵਾਨ, ਜਾਣੋ ਕਾਰਨ
Israel-Lebanon : ਇਜ਼ਰਾਈਲ-ਲੇਬਨਾਨ ਜੰਗ ਦੌਰਾਨ ਗਰਾਊਂਡ ਜ਼ੀਰੋ 'ਤੇ ਡਟੇ ਰਹਿਣਗੇ ਭਾਰਤੀ ਫੌਜ ਦੇ ਜਵਾਨ, ਜਾਣੋ ਕਾਰਨ
Israel-Lebanon: ਵਿਸ਼ਵ ਜੰਗ ਦਾ ਖਤਰਾ! ਸੁਪਰੀਮ ਲੀਡਰ ਵੱਲੋਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ

Panchyat Election: ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾ ਆਖਰੀ ਦਿਨ, ਆਪ ਵਰਕਰਾਂ 'ਤੇ ਗ਼ੁੰਡਾਗਰਦੀ ਕਰਕੇ ਕਾਗ਼ਜ਼ ਪਾੜਨ ਦੇ ਇਲਜ਼ਾਮ, ਦੇਖੋ ਵੀਡੀਓ

4,5 ਅਤੇ 6 ਅਕਤੂਬਰ ਨੂੰ ਇਥੇ ਸਾਰੇ ਰਹਿਣਗੇ ਸਕੂਲ ਬੰਦ, ਸਰਕਾਰ ਨੇ ਜਾਰੀ ਕੀਤਾ ਹੁਕਮ

Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ

Embed widget