ਆਪ ਨੂੰ ਮੋਗਾ ਤੋਂ ਮਿਲੇਗਾ ਪੰਜਾਬ ਦਾ ਪਹਿਲਾ ਮੇਅਰ, 50 ਚੋਂ 42 ਕੌਂਸਲਰਾਂ ਨੇ ਆਪ ਨੂੰ ਦਿੱਤਾ ਸਮਰਥਨ
ਮੋਗਾ ਨਗਰ ਨਿਗਮ ਦੀਆਂ ਚੋਣਾਂ 13 ਫਰਵਰੀ 2021 ਨੂੰ ਹੋਈਆਂ ਸਨ। 50 ਵਾਰਡਾਂ ਵਿੱਚੋਂ 20 ਕੌਂਸਲਰ ਕਾਂਗਰਸ ਦੇ ਜੇਤੂ ਰਹੇ। 10 ਆਜ਼ਾਦ ਸਨ ਤੇ ਆਮ ਆਦਮੀ ਪਾਰਟੀ ਦੇ 4 ਅਤੇ ਅਕਾਲੀ ਦਲ ਦੇ 15 ਕੌਂਸਲਰ ਜੇਤੂ ਰਹੇ। ਇੱਕ ਕੌਂਸਲਰ ਭਾਜਪਾ ਨਾਲ ਸਬੰਧਤ ਸੀ।
Aam Aadmi Party: ਮੋਗਾ ਨਗਰ ਨਿਗਮ 'ਤੇ ਆਮ ਆਦਮੀ ਪਾਰਟੀ ਕਾਬਜ਼ ਹੋ ਗਈ ਹੈ। ਮੰਗਲਵਾਰ ਨੂੰ ਪਾਰਟੀ ਨੇ ਮੇਅਰ ਨੀਤਿਕਾ ਭੱਲਾ ਖਿਲਾਫ ਬੇਭਰੋਸਗੀ ਮਤਾ ਜਿੱਤ ਲਿਆ। 50 ਵਿੱਚੋਂ 42 ਕੌਂਸਲਰਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਹੈ। ਹੁਣ ਨਵੇਂ ਮੇਅਰ ਦੀ ਚੋਣ ਹੋਵੇਗੀ। 7 ਜੂਨ ਨੂੰ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ 42 ਕੌਂਸਲਰਾਂ ਨਾਲ ਮਿਲ ਕੇ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਸਿਰਫ਼ ਛੇ ਕੌਂਸਲਰਾਂ ਨੇ ਮੇਅਰ ਨੀਤਿਕਾ ਭੱਲਾ ਦਾ ਸਮਰਥਨ ਕੀਤਾ।
ਜ਼ਿਕਰ ਕਰ ਦਈਏ ਕਿ ਮੋਗਾ ਨਗਰ ਨਿਗਮ ਦੀਆਂ ਚੋਣਾਂ 13 ਫਰਵਰੀ 2021 ਨੂੰ ਹੋਈਆਂ ਸਨ। 50 ਵਾਰਡਾਂ ਵਿੱਚੋਂ 20 ਕੌਂਸਲਰ ਕਾਂਗਰਸ ਦੇ ਜੇਤੂ ਰਹੇ। 10 ਆਜ਼ਾਦ ਸਨ ਤੇ ਆਮ ਆਦਮੀ ਪਾਰਟੀ ਦੇ 4 ਅਤੇ ਅਕਾਲੀ ਦਲ ਦੇ 15 ਕੌਂਸਲਰ ਜੇਤੂ ਰਹੇ। ਇੱਕ ਕੌਂਸਲਰ ਭਾਜਪਾ ਨਾਲ ਸਬੰਧਤ ਸੀ। ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਤੇ 10 ਆਜ਼ਾਦ ਕੌਂਸਲਰ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਕਾਂਗਰਸ ਨੇ 13 ਮਈ ਨੂੰ ਆਪਣਾ ਮੇਅਰ ਬਣਾਇਆ ਸੀ। ਫਿਰ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਰਕਾਰ ਦਾ ਕੰਮ ਦੇਖ ਕੇ ਅਕਾਲੀ ਦਲ ਦੇ 7 ਕੌਂਸਲਰ ਅਤੇ ਕਾਂਗਰਸ ਦੇ 28 ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।
AAP to get its FIRST MAYOR in Punjab from Moga 🔥🔥
— AAP Punjab (@AAPPunjab) July 4, 2023
👉 42/50 Councilors from announced their support to AAP
Inspired by CM @BhagwantMann's vision towards Punjab's development, the people have been continuously supporting the AAP in Punjab ✅ pic.twitter.com/vaHhw73SsF
ਇਸ ਤੋਂ ਇਲਾਵਾ ਕੁਝ ਕੌਂਸਲਰਾਂ ਨੇ ‘ਆਪ’ ਨੂੰ ਬਾਹਰੋਂ ਸਮਰਥਨ ਦਿੱਤਾ। ਮੰਗਲਵਾਰ ਨੂੰ ਬੇਭਰੋਸਗੀ ਮਤੇ ਦੌਰਾਨ 50 ਵਿੱਚੋਂ 42 ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ। ਮੋਗਾ ਪਹਿਲੀ ਨਿਗਮ ਹੈ, ਜਿਸ 'ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਹੈ। ਮੰਗਲਵਾਰ ਨੂੰ ਬਹੁਮਤ ਸਬੂਤ ਸਮੇਂ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ, ਧਰਮਕੋਟ ਦੇ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਵੀ ਹਾਜ਼ਰ ਸਨ |
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।