ਸਰਕਾਰ ਨੇ ਕਿਸਾਨਾਂ ਨੂੰ ਬਣਾਇਆ ਐਪ੍ਰਲ ਫੂਲ, CM ਦੇ ਵਾਅਦੇ ਤੋਂ ਬਾਅਦ ਵੀ ਨਹੀਂ ਆਇਆ ਨਹਿਰਾਂ 'ਚ ਪਾਣੀ
Fazilka News : ਫਾਜ਼ਿਲਕਾ ਵਿੱਚ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸਨ ,ਜਿਨ੍ਹਾਂ ਨੇ ਇਲਾਕੇ ਦੇ ਕਿਸਾਨਾਂ ਨੂੰ ਸਟੇਜ ਤੋਂ ਹੀ ਦਾਅਵਾ ਕੀਤਾ ਸੀ ਕਿ ਫਾਜ਼ਿਲਕਾ ਦੀਆਂ ਨਹਿਰਾਂ ਵਿੱਚ ਇਕ ਅਪ੍ਰੈਲ ਨੂੰ ਪਾਣੀ ਪੁੱਜਦਾ

Fazilka News : ਫਾਜ਼ਿਲਕਾ ਵਿੱਚ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸਨ ,ਜਿਨ੍ਹਾਂ ਨੇ ਇਲਾਕੇ ਦੇ ਕਿਸਾਨਾਂ ਨੂੰ ਸਟੇਜ ਤੋਂ ਹੀ ਦਾਅਵਾ ਕੀਤਾ ਸੀ ਕਿ ਫਾਜ਼ਿਲਕਾ ਦੀਆਂ ਨਹਿਰਾਂ ਵਿੱਚ ਇਕ ਅਪ੍ਰੈਲ ਨੂੰ ਪਾਣੀ ਪੁੱਜਦਾ ਹੋ ਜਾਵੇਗਾ ,ਅੱਜ 1 ਅਪ੍ਰੈਲ ਹੈ ਤੇ ਕਿਸਾਨ ਨਹਿਰੀ ਪਾਣੀ ਦਾ ਇੰਤਜ਼ਾਰ ਕਰ ਰਹੇ ਹਨ ਪਰ ਨਹਿਰਾਂ ਸੁੱਕੀਆਂ ਪਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਐਪ੍ਰਲ ਫੂਲ ਬਣਾਇਆ ਹੈ।
ਤਸਵੀਰਾਂ ਫਾਜ਼ਿਲਕਾ ਦੇ ਪਿੰਡਾਂ ਦੀਆਂ ਨੇ ਜਿੱਥੇ ਇਲਾਕੇ ਦੇ ਵਿੱਚ ਸੁੱਕੀਆਂ ਨਹਿਰਾਂ ਸਰਕਾਰ ਦੇ ਦਾਅਵੇ 'ਤੇ ਸਵਾਲ ਖੜੇ ਕਰ ਰਹੀਆਂ ਹਨ , ਵੱਡੀ ਤੋਂ ਲੈ ਕੇ ਛੋਟੀ ਨਹਿਰ ਤਾਂ ਕਿ ਅਜੇ ਤੱਕ ਪਾਣੀ ਨਹੀ ਪੁੱਜਿਆ ਹੈ ਤੇ ਕਿਸਾਨ ਸਰਕਾਰ ਦੇ ਵਾਅਦੇ ਨੂੰ ਯਾਦ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਐਪ੍ਰਲ ਫੂਲ ਬਣਾ ਦਿਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
