ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
'ਆਪ' 'ਚ ਆਡੀਓ ਧਮਾਕਾ! ਉਮੀਦਵਾਰ ਨੂੰ ਹੀ ਨਹੀਂ ਪਤਾ ਪਾਰਟੀ 'ਚ ਕਿਵੇਂ ਆਈ?
ਆਡੀਓ ਵਿੱਚ ਮਹਿਲਾ ਕਾਂਗਰਸ 'ਤੇ ਵੀ ਇਲਜ਼ਾਮ ਲਾ ਰਹੀ ਹੈ। ਉਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਕਾਂਗਰਸ ਨੇ ਉਸ ਨੂੰ ਕਿਸੇ ਚੇਅਰਮੈਨੀ ਦੀ ਪੇਸ਼ਕਸ਼ ਨਹੀਂ ਕੀਤੀ ਜਦਕਿ ਉਹ ਲੰਮੇ ਸਮੇਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਰਦੀ ਰਹੀ ਜਦਕਿ ਉਸ ਦੇ ਪਤੀ ਸ਼ਮਸ਼ੇਰ ਦੂਲੋ ਦੀ ਉਨ੍ਹਾਂ ਨਾਲ ਅਣਬਣ ਚੱਲ ਰਹੀ ਸੀ।
!['ਆਪ' 'ਚ ਆਡੀਓ ਧਮਾਕਾ! ਉਮੀਦਵਾਰ ਨੂੰ ਹੀ ਨਹੀਂ ਪਤਾ ਪਾਰਟੀ 'ਚ ਕਿਵੇਂ ਆਈ? aap lok sabha candidate purportedly Harbans Dullo fluster in audio that she don't know how she came to the party 'ਆਪ' 'ਚ ਆਡੀਓ ਧਮਾਕਾ! ਉਮੀਦਵਾਰ ਨੂੰ ਹੀ ਨਹੀਂ ਪਤਾ ਪਾਰਟੀ 'ਚ ਕਿਵੇਂ ਆਈ?](https://static.abplive.com/wp-content/uploads/sites/5/2019/04/16163529/shamsher-singh-Dullo-wife-harbans-kaur-dullo-joined-aap-in-jalandhar-by-aman-arora.jpg?impolicy=abp_cdn&imwidth=1200&height=675)
ਚੰਡੀਗੜ੍ਹ: ਵਾਇਰਲ ਆਡੀਓ ਕਲਿੱਪ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਹਰਬੰਸ ਕੌਰ ਦੂਲੋ ਨੂੰ ਨਹੀਂ ਪਤਾ ਕਿ ਉਹ ਪਾਰਟੀ ਵਿੱਚ ਕਿਵੇਂ ਆਈ ਹੈ। ਆਡੀਓ ਵਿੱਚ ਸੁਣਾਈ ਦੇ ਰਿਹਾ ਹੈ ਕਿ ਔਰਤ ਕਿਸੇ ਤੋਂ ਸਮਰਥਨ ਦੀ ਅਪੀਲ ਕਰਦੀ ਕਹਿੰਦੀ ਹੈ ਕਿ ਉਸ ਨੇ 'ਆਪ' 'ਚ ਆ ਕੇ ਗ਼ਲਤੀ ਕਰ ਲਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਡੀਓ ਵਿੱਚ ਕਥਿਤ ਆਵਾਜ਼ ਹਰਬੰਸ ਦੂਲੋ ਦੀ ਹੀ ਹੈ।
ਆਡੀਓ ਵਿੱਚ ਮਹਿਲਾ ਕਾਂਗਰਸ 'ਤੇ ਵੀ ਇਲਜ਼ਾਮ ਲਾ ਰਹੀ ਹੈ। ਉਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਕਾਂਗਰਸ ਨੇ ਉਸ ਨੂੰ ਕਿਸੇ ਚੇਅਰਮੈਨੀ ਦੀ ਪੇਸ਼ਕਸ਼ ਨਹੀਂ ਕੀਤੀ ਜਦਕਿ ਉਹ ਲੰਮੇ ਸਮੇਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਰਦੀ ਰਹੀ ਜਦਕਿ ਉਸ ਦੇ ਪਤੀ ਸ਼ਮਸ਼ੇਰ ਦੂਲੋ ਦੀ ਉਨ੍ਹਾਂ ਨਾਲ ਅਣਬਣ ਚੱਲ ਰਹੀ ਸੀ।
ਆਪਣੇ ਉਮੀਦਵਾਰ ਵੱਲੋਂ ਹੀ ਪੈਰ ਪਿੱਛੇ ਖਿੱਚੇ ਜਾਣ ਸਬੰਧੀ ਕਥਿਤ ਆਡੀਓ ਕਾਰਨ 'ਆਪ' ਵੀ ਹੱਕੀ-ਬੱਕੀ ਜਾਪਦੀ ਹੈ। ਹਾਲਾਂਕਿ, 'ਆਪ' ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਦੂਲੋ ਦੀ ਉਮੀਦਵਾਰੀ ਨੂੰ ਮੁੜ ਵਿਚਾਰੇ ਜਾਣ ਦਾ ਸਿੱਧਾ ਜਵਾਬ ਤਾਂ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੇ ਪਹਿਲੇ ਉਮੀਦਵਾਰ ਨੇ ਹੀ ਦੂਲੋ ਨੂੰ ਖੜ੍ਹੇ ਕਰਨ ਦਾ ਪ੍ਰਸਤਾਵ ਰੱਖਿਆ ਸੀ, ਪਰ ਉਹ ਵਲੰਟੀਅਰਜ਼ ਤੇ ਸਮਰਥਕਾਂ ਦੀ ਸਹਿਮਤੀ ਨਾਲ ਹੀ ਕੋਈ ਫੈਸਲਾ ਲੈਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)