'ਆਪ' ਵਿਧਾਇਕਾ ਪੁਲਿਸ ਅਫਸਰ 'ਤੇ ਭੜਕੀ, ਅੱਗੋਂ ਏਸੀਪੀ ਡਾ. ਜੋਤੀ ਯਾਦਵ ਨੇ ਦਿੱਤਾ ਖੂਬਸੂਰਤ ਜਵਾਬ
ਲੁਧਿਆਣਾ ਦੇ ਸਾਊਥ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਏਸੀਪੀ ਉਤੇ ਆਪਣੇ ਅਹੁਦੇ ਦਾ ਰੋਅਬ ਝਾੜਦੀ ਨਜ਼ਰ ਆਈ। ਵਿਧਾਇਕਾ ਨੇ ਆਪਣੇ ਅੱਗੇ ਖੜ੍ਹੀ ਮਹਿਲਾ ਏਸੀਪੀ ਦੀ ਵਰਦੀ ਦੀ ਪ੍ਰਵਾਹ ਨਾ ਕਰਦਿਆਂ ਸੜਕ ਦੇ ਵਿਚਕਾਰ ਉਸ ਨਾਲ ਬੇਰੁਖੀ ਨਾਲ ਗੱਲਬਾਤ
ਲੁਧਿਆਣਾ: ਲੁਧਿਆਣਾ ਦੇ ਸਾਊਥ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਏਸੀਪੀ ਉਤੇ ਆਪਣੇ ਅਹੁਦੇ ਦਾ ਰੋਅਬ ਝਾੜਦੀ ਨਜ਼ਰ ਆਈ। ਵਿਧਾਇਕਾ ਨੇ ਆਪਣੇ ਅੱਗੇ ਖੜ੍ਹੀ ਮਹਿਲਾ ਏਸੀਪੀ ਦੀ ਵਰਦੀ ਦੀ ਪ੍ਰਵਾਹ ਨਾ ਕਰਦਿਆਂ ਸੜਕ ਦੇ ਵਿਚਕਾਰ ਉਸ ਨਾਲ ਬੇਰੁਖੀ ਨਾਲ ਗੱਲਬਾਤ ਕੀਤੀ।
ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਸਾਊਥ ਹਲਕੇ ਦੀ ਆਪ ਦੀ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਏਸੀਪੀ ਨੂੰ ਸੜਕ 'ਤੇ ਰੋਕ ਕੇ ਰੋਹਬ ਝਾੜਿਆ। ਆਈਪੀਐਸ ਡਾ. ਜੋਤੀ ਯਾਦਵ ਨੇ ਸਰਦਾਰ ਵੱਲਭ ਭਾਈ ਪਟੇਲ ਦਾ ਇੱਕ ਕਥਨ ਸਾਂਝਾ ਕੀਤਾ ਹੈ, "ਚਾਹੇ ਕੋਈ ਕਿੰਨਾ ਵੀ ਭੜਕਾਏ, ਮੈਂ ਤੁਹਾਨੂੰ ਠੰਢੇ ਰਹਿਣ ਦੀ ਅਪੀਲ ਕਰਾਂਗਾ, ਇਹ ਪੁਲਿਸ ਦਾ ਮੁੱਢਲਾ ਫਰਜ਼ ਹੈ। ਜਿਹੜਾ ਆਪਣਾ ਆਪਾ ਗੁਆ ਲੈਂਦਾ ਹੈ, ਉਹ ਪੁਲਿਸ ਵਾਲਾ ਨਹੀਂ ਰਹਿੰਦਾ।"
The quote I live by in my professional life. #IPS pic.twitter.com/NF4019kLmh
— Dr Jyoti Yadav, IPS (@DrJY_IPS) July 14, 2022
ਦੱਸ ਦੇਈਏ ਕਿ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੀਡੀਓ 'ਚ ਸੁਣੇ ਜਾ ਸਕਦੇ ਹਨ ਕਿ ਕੀਹਦੇ ਕੋਲੋਂ ਪੁੱਛ ਕੇ ਮੇਰੇ ਹਲਕੇ ਵਿੱਚ ਆਏ ਹੋ। ਏਸੀਪੀ ਨੇ ਅੱਗੋਂ ਕਿਹਾ ਕਮਿਸ਼ਨਰ ਸਾਬ੍ਹ ਦਾ ਹੁਕਮ ਹੈ। ਵਿਧਾਇਕ ਨੇ ਅੱਗੋਂ ਆਖਿਆ ਕਮਿਸ਼ਨਰ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਹਲਕੇ ਵਿੱਚ ਪੁੱਜਣ ਸਮੇਂ ਵਿਧਾਇਕ ਨੂੰ ਨਾਲ ਰੱਖਣਾ। ਇਸ ਤੋਂ ਬਾਅਦ ਏਸੀਪੀ ਆਪਣੀ ਤਲਾਸ਼ੀ ਮੁਹਿੰਮ ਲਈ ਚਲੇ ਗਏ।
ਇਸ 'ਤੇ ਅਲਕਾ ਲਾਂਬਾ ਨੇ ਸਵਾਲ ਕੀਤਾ ਕਿ, "ਪੁਲਿਸ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਕੇ ਡਰੱਗ ਮਾਫੀਆ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ AAP ਦੇ ਇਸ MLA ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ ???"
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :