(Source: ECI/ABP News)
Punjab Election: ਆਮ ਆਦਮੀ ਪਾਰਟੀ 'ਚ ਟਿਕਟਾਂ ਨੂੰ ਲੈ ਕੇ ਛਿੜੀ ਜੰਗ, ਦੂਜੀਆਂ ਪਾਰਟੀਆਂ ਤੋਂ ਆਇਆਂ ਨੂੰ ਵੰਡੀਆਂ ਟਿਕਟਾਂ
Puajab Election: ਪਾਰਟੀ ਦੇ ਲੀਡਰ ਸ਼ੇਰਾ ਸਿੰਘ ਨੇ ਕਿਹਾ ਕਿ ਜੋ ਲੋਕ ਬਾਹਰੀ ਪਾਰਟੀ ਵਿੱਚੋਂ ਆਏ ਪਰ ਰਾਤੋ-ਰਾਤ ਉਨ੍ਹਾਂ ਨੂੰ ਸੀਟ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ 56 ਤੋਂ 57 ਟਿਕਟਾਂ ਉਨ੍ਹਾਂ ਨੂੰ ਦਿੱਤੀਆਂ ਹਨ ਜੋ ਬਾਹਰੀ ਪਾਰਟੀ ਤੋਂ ਆਏ ਹਨ।
![Punjab Election: ਆਮ ਆਦਮੀ ਪਾਰਟੀ 'ਚ ਟਿਕਟਾਂ ਨੂੰ ਲੈ ਕੇ ਛਿੜੀ ਜੰਗ, ਦੂਜੀਆਂ ਪਾਰਟੀਆਂ ਤੋਂ ਆਇਆਂ ਨੂੰ ਵੰਡੀਆਂ ਟਿਕਟਾਂ AAP Punajb started a new discussion regarding ticket distribution, party's youth leader Gurtej Singh Pannu alleged on party for ticket distribution Punjab Election: ਆਮ ਆਦਮੀ ਪਾਰਟੀ 'ਚ ਟਿਕਟਾਂ ਨੂੰ ਲੈ ਕੇ ਛਿੜੀ ਜੰਗ, ਦੂਜੀਆਂ ਪਾਰਟੀਆਂ ਤੋਂ ਆਇਆਂ ਨੂੰ ਵੰਡੀਆਂ ਟਿਕਟਾਂ](https://feeds.abplive.com/onecms/images/uploaded-images/2022/01/10/6a9c43278eb01bc706effd3ff787de7f_original.png?impolicy=abp_cdn&imwidth=1200&height=675)
ਚੰਡੀਗੜ੍ਹ: ਆਮ ਆਦਮੀ ਪਾਰਟੀ 'ਆਪ' ਵਿੱਚ ਟਿਕਟ ਵੰਡ ਨੂੰ ਲੈ ਕੇ ਨਵੀਂ ਚਰਚਾ ਛਿੜ ਗਈ ਹੈ। ਪਾਰਟੀ ਦੇ ਯੂਥ ਲੀਡਰ ਗੁਰਤੇਜ ਸਿੰਘ ਪੰਨੂ ਨੇ ਇਲਜ਼ਾਮ ਲਾਇਆ ਹੈ ਕਿ ਬਾਹਰੋਂ ਉਮੀਦਵਾਰ ਲਿਆ ਕੇ ਟਿਕਟ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਹੈ ਕਿ ਜੋ ਲੋਕ ਬਾਹਰੋਂ ਆ ਰਹੇ ਹਨ, ਕੀ ਉਹ ਹੁਣ ਦੁੱਧ ਧੋਤੇ ਹੋ ਗਏ ਹਨ।
ਉਨ੍ਹਾਂ ਸਵਾਲ ਉਠਾਇਆ ਹੈ ਕਿ ਪਾਰਟੀ ਦੇ ਆਮ ਵਰਕਰ ਨੂੰ ਸੀਟ ਕਿਉਂ ਨਹੀਂ ਦਿੱਤੀ ਜਾ ਰਹੀ। ਅੱਜ ਵੱਡੇ-ਵੱਡੇ ਲੀਡਰ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਪੈਸੇ ਦਿੱਤੇ ਅੱਜ ਉਨ੍ਹਾਂ ਨੂੰ ਪਾਰਟੀ ਟਿਕਟ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਜਿਸ ਨੂੰ ਮੁਹਾਲੀ ਤੋਂ ਟਿਕਟ ਦਿੱਤੀ ਹੈ, ਉਹ ਹਰ ਪਾਰਟੀ ਨਾਲ ਕੰਮ ਕਰ ਚੁੱਕਾ ਹੈ। ਹੁਣ ਆਮ ਆਦਮੀ ਪਾਰਟੀ ਨੇ ਉਸ ਨੂੰ ਸੀਟ ਦੇ ਦਿੱਤੀ ਹੈ।
ਪਾਰਟੀ ਦੇ ਲੀਡਰ ਸ਼ੇਰਾ ਸਿੰਘ ਨੇ ਕਿਹਾ ਕਿ ਜੋ ਲੋਕ ਬਾਹਰੀ ਪਾਰਟੀ ਵਿੱਚੋਂ ਆਏ ਪਰ ਰਾਤੋ-ਰਾਤ ਉਨ੍ਹਾਂ ਨੂੰ ਸੀਟ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ 56 ਤੋਂ 57 ਟਿਕਟਾਂ ਉਨ੍ਹਾਂ ਨੂੰ ਦਿੱਤੀਆਂ ਹਨ ਜੋ ਬਾਹਰੀ ਪਾਰਟੀ ਤੋਂ ਆਏ ਹਨ। ਉਨ੍ਹਾਂ ਇੱਕ ਲਿਸਟ ਵੀ ਜਾਰੀ ਕੀਤੀ ਜਿਸ ਵਿੱਚ ਉਹ ਉਮੀਦਵਾਰ ਹਨ ਜਿਨ੍ਹਾਂ ਨੂੰ ਪਾਰਟੀ ਵਿੱਚ ਆਉਣ ਮਗਰੋਂ 24 ਘੰਟੇ ਵਿੱਚ ਹੀ ਟਿਕਟ ਮਿਲ ਗਈ।
ਉਨ੍ਹਾਂ ਕਿਹਾ ਕਿ ਕਿਸਾਨ ਲੀਡਰ ਬਲਬੀਰ ਰਾਜੇਵਾਲ ਨੇ ਜੋ ਇਲਜ਼ਾਮ ਕੇਜਰੀਵਾਲ 'ਤੇ ਲਾਏ, ਉਸ ਦਾ ਜਵਾਬ ਕਿਉਂ ਨਹੀਂ ਆਇਆ। ਅੱਜ ਡਾ. ਧਰਮਵੀਰ ਗਾਂਧੀ ਕਿੱਥੇ ਹਨ। ਅੱਜ ਇਸ ਦਾ ਜਵਾਬ ਨਹੀਂ ਹੈ। ਆਮ ਆਦਮੀ ਪਾਰਟੀ ਹੁਣ ਖਾਸ ਬਣ ਗਈ ਹੈ। ਅੱਜ ਇਨ੍ਹਾਂ ਕੋਲ ਇਨਕਲਾਬ ਦਾ ਨਾਅਰਾ ਨਹੀਂ ਰਿਹਾ।
ਇਹ ਵੀ ਪੜ੍ਹੋ: Bank Holidays: ਇਸ ਹਫ਼ਤੇ 5 ਦਿਨ ਬੰਦ ਰਹਿਣਗੇ ਬੈਂਕ, ਕੋਈ ਕੰਮ ਤਾਂ ਚੈੱਕ ਕਰੋ ਛੁੱਟੀਆਂ ਦੀ ਲਿਸਟ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)