Punjab Municipal Election 2021: ਪੰਜਾਬ ਮਿਊਂਸਪਲ ਚੋਣਾਂ ਦਾ 'ਸਟਾਰ ਪ੍ਰਚਾਰਕ', ਛੋਟੇ ਬੱਚੇ ਨੇ ਵਿਖਾਈ ਸੋਸ਼ਲ ਮੀਡੀਆ ਦੀ ਤਾਕਤ, ਵੇਖੋ ਦਿਲਚਸਪ ਵੀਡੀਓ
ਪੰਜਾਬ 'ਚ 14 ਫਰਵਰੀ ਨੂੰ ਮਿਊਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਣਗੀਆਂ। ਅਜਿਹੇ 'ਚ ਹਰ ਪਾਰਟੀ ਵੱਲੋਂ ਖੁਦ ਦੀ ਕਾਮਯਾਬੀ ਲਈ ਪੂਰਾ ਜ਼ੋਰ ਲੱਗਿਆ ਹੋਇਆ ਹੈ। ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ 'ਆਪ' ਦੇ ਉਮੀਦਵਾਰ ਲਈ ਪ੍ਰਚਾਰਕ ਬਣੇ ਬੱਚੇ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਲੋਕਾਂ ਲਈ ਪ੍ਰਚਾਰ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਦਾ ਸਭ ਤੋਂ ਵਧੀਆ ਸਾਧਨ ਅਜੋਕੇ ਸਮੇਂ 'ਚ ਸੋਸ਼ਲ ਮੀਡੀਆ ਹੀ ਹੈ। ਅਜਿਹੇ 'ਚ ਪੰਜਾਬ 'ਚ 14 ਫਰਵਰੀ ਨੂੰ ਹੋਣ ਵਾਲੀਆਂ ਮਿਊਂਸਪਲ ਚੋਣਾਂ ਲਈ ਉਮੀਦਵਾਰ ਇਸ ਦੀ ਖੂਬ ਵਰਤੋਂ ਕਰ ਰਹੇ ਹੈ।
ਇਸੇ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਜਿਸ 'ਚ ਛੋਟਾ ਬੱਚਾ ਮਿਉਂਸਪਲ ਚੋਣਾਂ ਵਿੱਚ ਆਪਣੇ ਪਿਤਾ ਲਈ ਵੋਟਾਂ ਦੀ ਅਪੀਲ ਕਰਨ ਘਰ-ਘਰ ਜਾ ਰਿਹਾ ਹੈ। ਬੱਚੇ ਦਾ ਪਿਤਾ ‘ਆਪ’ ਦਾ ਉਮੀਦਵਾਰ ਹੈ।
ਵੀਡੀਓ ਵਿਚ ਬੱਚਾ ਇਹ ਕਹਿੰਦਾ ਨਜ਼ਰ ਆ ਰਿਹਾ ਹੈ, 'ਮੇਰੇ ਪਿਤਾ ਨੂੰ ਵੋਟ ਦਿਓ। ਇਹ ਮੇਰਾ ਪਿਤਾ ਹਨ, ਆਮ ਆਦਮੀ ਪਾਰਟੀ ਤੋਂ ਖੜ੍ਹੇ ਹਨ। ਟ੍ਰੈਕਟਰ ਚੋਣ ਨਿਸ਼ਾਨ ਹੈ। ਇਹ ਮੇਰੇ ਪਿਤਾ ਦਾ ਕਾਰਡ ਹੈ ਤੇ ਇਸ ਵਿੱਚ ਸਭ ਕੁਝ ਲਿਖਿਆ ਹੋਇਆ ਹੈ।"
ਟਵਿੱਟਰ 'ਤੇ ਸ਼ੇਅਰ ਕੀਤੀ ਗਈ ਵੀਡੀਓ ਵਾਇਰਲ ਹੋ ਗਈ ਹੈ। ਇਸ ਨੂੰ 10,700 ਤੋਂ ਵੱਧ ਵਾਰ ਦੇਖਿਆ ਗਿਆ ਹੈ। ਇੱਕ ਉਪਭੋਗਤਾ ਨੇ ਕਿਹਾ, "ਕਿਊਟੇਸਟ ਕੈਂਪੇਨਰ ਐਵਾਰਡ ਇਸ ਬੱਚੇ ਨੂੰ ਦਿੱਤਾ ਜਾਂਦਾ ਹੈ।" ਕਲਿੱਪ ਨੇ ਦਿੱਲੀ ਜਲ ਬੋਰਡ ਦੇ ਉਪ-ਪ੍ਰਧਾਨ ਰਾਘਵ ਚੱਢਾ ਦਾ ਵੀ ਧਿਆਨ ਖਿੱਚਿਆ, ਜਿਸ ਨੇ ਟਵੀਟ ਕੀਤਾ, "ਪੰਜਾਬ ਵਿੱਚ ਆਉਣ ਵਾਲੀਆਂ ਮਿਊਂਸਪਲ ਚੋਣਾਂ ਵਿੱਚ 'ਆਪ' ਦਾ ਸਟਾਰ ਪ੍ਰਚਾਰਕ।"
ਦੱਸ ਦਈਏ ਕਿ ਅਧਿਕਾਰੀਆਂ ਨੇ ਦੱਸਿਆ ਕਿ 14 ਫਰਵਰੀ ਨੂੰ ਪੰਜਾਬ ਵਿੱਚ ਨਾਗਰਿਕ ਚੋਣਾਂ ਲਈ ਕੁੱਲ 9,222 ਉਮੀਦਵਾਰ ਮੈਦਾਨ ਵਿੱਚ ਹਨ। ਉਨ੍ਹਾਂ ਦੱਸਿਆ ਕਿ ਅੱਠ ਮਿਉਂਸਪਲ ਕਾਰਪੋਰੇਸ਼ਨਾਂ ਤੇ 109 ਸਿਟੀ ਕੌਂਸਲਾਂ ਤੇ ਨਗਰ ਪੰਚਾਇਤ ਚੋਣਾਂ ਲਈ 15303 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸੀ।
ਇਹ ਵੀ ਪੜ੍ਹੋ: ਸਰਕਾਰ ਦੀ ਸਖ਼ਤੀ ਮਗਰੋਂ ਟਵਿੱਟਰ ਦਾ ਵੱਡਾ ਐਕਸ਼ਨ, 1178 'ਚੋਂ 500 ਟਵਿੱਟਰ ਅਕਾਊਂਟ ਹਮੇਸ਼ਾ ਲਈ ਬੰਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904