Arvind kejriwal: ED ਤੋਂ ਬਚਣ ਦਾ ਨਵਾਂ ਤਰੀਕਾ! ਕੇਜਰੀਵਾਲ ਵਿਪਾਸਨਾ ਕੇਂਦਰ 'ਚ 10 ਦਿਨ ਰਹਿਣ ਲਈ ਪਹੁੰਚੇ ਹੁਸ਼ਿਆਰਪੁਰ
Arvind kejriwal: ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 10 ਦਿਨ ਰਹਿਣ ਲਈ ਹੁਸ਼ਿਆਰਪੁਰ ਦੇ ਪਿੰਡ ਆਨੰਦਗੜ੍ਹ ਪਹੁੰਚੇ।
Arvind kejriwal in hoshiarpur: ਸ਼ਰਾਬ ਘੋਟਾਲੇ ਨਾਲ ਸਬੰਧਿਤ ਮਾਮਲੇ ਵਿੱਚ ਪੁੱਛਗਿਛ ਕਰਨ ਲਈ ਈਡੀ ਲਗਾਤਾਰ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਜਾਰੀ ਕਰ ਰਹੀ ਹੈ ਅਤੇ ਹੁਣ ਕੇਜਰੀਵਾਲ ਨੇ ਇਸ ਤੋਂ ਬਚਣ ਲਈ ਨਵਾਂ ਪੈਂਤਰਾ ਅਪਣਾਇਆ ਹੈ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਪਾਸਨਾ ਲਈ ਹੁਸ਼ਿਆਰਪੁਰ ਪਹੁੰਚੇ। ਅਰਵਿੰਦ ਕੇਜਰੀਵਾਲ ਭਾਰੀ ਸੁਰੱਖਿਆ ਹੇਠ ਪੰਜਾਬ ਦੇ ਪਿੰਡ ਆਨੰਦਗੜ੍ਹ ਵਿਖੇ ਪਹੁੰਚੇ, ਜਿੱਥੇ ਉਹ 30 ਦਸੰਬਰ ਤੱਕ ਧਾਮਾ ਧਜ ਵਿਪਾਸਨਾ ਕੇਂਦਰ ਵਿਖੇ ਰਹਿਣਗੇ।
ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਾਮਲੇ ਵਿੱਚ 2 ਵਾਰ ਈਡੀ ਨੇ ਪੇਸ਼ ਹੋਣ ਲਈ ਨੋਟਿਸ ਭੇਜ ਦਿੱਤਾ ਹੈ, ਪਹਿਲਾ ਨੋਟਿਸ 2 ਨਵੰਬਰ ਨੂੰ ਭੇਜਿਆ ਸੀ ਤੇ ਪੇਸ਼ ਹੋਣ ਲਈ ਕਿਹਾ ਸੀ। ਉਦੋਂ ਕੇਜਰੀਵਾਲ ਨੇ ਤਿੰਨ ਸੂਬਿਆਂ ਵਿੱਚ ਚੋਣ ਪਰ੍ਚਾਰ ਦਾ ਹਵਾਲਾ ਦੇ ਕੇ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਸਨ।
ਇਹ ਵੀ ਪੜ੍ਹੋ: Mimicry Row: 'ਸਾਡੇ 150 ਸੰਸਦ ਮੈਂਬਰਾਂ ਨੂੰ ਬਾਹਰ ਕੱਢ ਦਿੱਤਾ ਤੇ ਮੀਡੀਆ 'ਚ...', ਧਨਖੜ ਮਾਮਲੇ 'ਤੇ ਬੋਲੇ ਰਾਹੁਲ ਗਾਂਧੀ
ਹੁਣ ਜਦੋਂ ਦੁਬਾਰਾ 18 ਦਸੰਬਰ ਨੂੰ ਨੋਟਿਸ ਭੇਜਿਆ ਗਿਆ ਤੇ 21 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ ਤਾਂ ਕੇਜਰੀਵਾਲ ਨੇ ਪੰਜਾਬ ਨੂੰ ਚਾਲੇ ਪਾ ਲਏ ਹਨ, ਜਿੱਥੇ ਉਹ ਵਿਪਾਸਨਾ ਕੇਂਦਰ ਵਿੱਚ 10 ਦਿਨਾਂ ਲਈ ਰਹਿਣਗੇ।
ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਕੇਜਰੀਵਾਲ ਈਡੀ ਸਾਹਮਣੇ ਪੇਸ਼ ਹੋਣ ਲਈ ਜਾਣਗੇ ਜਾਂ ਫਿਰ ਟਾਲਾ ਪਾ ਦੇਣਗੇ, ਇਹ ਤਾਂ ਹੁਣ ਭਲਕੇ ਹੀ ਪਤਾ ਲੱਗੇਗਾ।
ਇਹ ਵੀ ਪੜ੍ਹੋ: JN.1 Cases: ਕੋਰੋਨਾ ਦੇ ਨਵੇਂ ਵੇਰੀਐਂਟ ਨੇ ਵਧਾਈ ਲੋਕਾਂ ਦੀ ਟੈਂਸ਼ਨ, ਇਸ ਸੂਬੇ 'ਚ ਸਾਹਮਣੇ ਆਏ 19 ਮਾਮਲੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।