ਰਾਜੀਵ ਗਾਂਧੀ ਵਿਰੁੱਧ ਮਤਾ ਪਾਸ ਕਰਕੇ 'ਆਪ' ਦਾ ਯੂ-ਟਰਨ
ਜਰਨੈਲ ਸਿੰਘ ਨੇ ਹੁਣ ਕਿਹਾ ਹੈ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣਾ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤੇ ਦਾ ਹਿੱਸਾ ਨਹੀਂ ਹੈ, ਬਲਕਿ ਇਹ ਉਨ੍ਹਾਂ ਦੀ ਨਿਜੀ ਭਾਵਨਾ ਹੈ, ਜੋ ਉਨ੍ਹਾਂ ਵਿਧਾਨ ਸਭਾ ਦੇ ਬਾਹਰ ਆ ਕੇ ਦੱਸੀ ਹੈ। ਉਨ੍ਹਾਂ ਇਸ ਨੂੰ ਤਕਨੀਕੀ ਗ਼ਲਤੀ ਦੱਸਿਆ। ਹਾਲਾਂਕਿ ਬੀਤੀ ਸ਼ਾਮ ਜਰਨੈਲ ਸਿੰਘ ਨੇ ਕਿਹਾ ਸੀ ਕਿ ਸਦਨ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਭਾਰਤ ਦੀ ਕੌਮੀ ਰਾਜਧਾਨੀ ਦੇ ਇਤਿਹਾਸ ਵਿੱਚ ਸਭ ਤੋਂ ਖ਼ਤਰਨਾਕ ਮੰਨਿਆ ਹੈ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਵਿਧਾਨ ਸਭਾ ਨੇ ਮਤਾ ਪਾਸ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਦਾ ਖਿਤਾਬ ਵਾਪਸ ਲਿਆ ਜਾਵੇ।Jarnail Singh, AAP MLA: This (Bharat Ratna be taken back from Rajiv Gandhi) wasn’t a part of the original resolution, it was my feeling and I said it. Technically it wasn’t in the notice. pic.twitter.com/3KVYPKwNYZ
— ANI (@ANI) December 22, 2018
'ਆਪ' ਦੀ ਵਿਧਾਇਕਾ ਅਲਕਾ ਲਾਂਬਾ ਨੇ ਉਕਤ ਮਤਾ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਿਆਂ ਕਿਹਾ ਕਿ ਰਾਜੀਵ ਗਾਂਧੀ ਦੀ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਜਿਸ ਕਾਰਨ ਇਹ ਪੁਰਸਕਾਰ ਉਨ੍ਹਾਂ ਤੋਂ ਵਾਪਸ ਨਹੀਂ ਲਿਆ ਜਾਣਾ ਚਾਹੀਦਾ। ਉਨ੍ਹਾਂ ਲਿਖਿਆ ਨੂੰ ਸਹੀ ਨਹੀਂ ਲੱਗਾ ਤੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ ਅਤੇ ਇਸ ਲਈ ਉਨ੍ਹਾਂ ਨੂੰ ਕੋਈ ਵੀ ਸਜ਼ਾ ਦਿੱਤੀ ਜਾਵੇ ਉਹ ਭੁਗਤਣ ਲਈ ਤਿਆਰ ਹਨ। ਇਸ ਤੋਂ ਬਾਅਦ ਖ਼ਬਰਾਂ ਸਨ ਕਿ ਕੇਜਰੀਵਾਲ ਨੇ ਅਲਕਾ ਨੂੰ ਆਪਣੇ ਵਿਧਾਇਕ ਅਹੁਦੇ ਤੋਂ ਹਟ ਜਾਣ ਲਈ ਕਿਹਾ ਹੈ। ਲਾਂਬਾ ਵੱਲੋਂ ਜਾਰੀ ਕੀਤੀ ਫ਼ੋਟੋ ਵਿੱਚ ਰਾਜੀਵ ਗਾਂਧੀ ਦਾ ਨਾਂਅ ਵੀ ਸਾਫ਼ ਦਿਖਾਈ ਦੇ ਰਿਹਾ ਹੈ।आज @DelhiAssembly में प्रस्ताव लाया गया की पूर्व प्रधानमंत्री स्वर्गीय श्री राजीव गांधी जी को दिया गया भारत रत्न वापस लिया जाना चाहिये, मुझे मेरे भाषण में इसका समर्थन करने को कहा गया,जो मुझे मंजूर नही था,मैंने सदन से वॉक आउट किया। अब इसकी जो सज़ा मिलेगी,मैं उसके लिये तैयार हूँ। pic.twitter.com/ykZ54XJSAv
— Alka Lamba (@LambaAlka) December 21, 2018
ਪਰ ਹੁਣ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ 'ਆਪ' ਦੇ ਦਿੱਗਜ ਨੇਤਾ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫ਼ਰੰਸ ਕਰਕੇ ਸਾਫ ਕੀਤਾ ਹੈ ਕਿ ਨਾ ਹੀ ਕਿਸੇ ਨੂੰ ਵੀ ਅਸਤੀਫ਼ੇ ਲਈ ਕਿਹਾ ਗਿਆ ਹੈ ਅਤੇ ਨਾ ਹੀ ਅਜਿਹਾ ਮਤਾ ਪਾਸ ਹੋਇਆ ਹੈ। ਉਨ੍ਹਾਂ ਸਾਰਾ ਠੀਕਰਾ ਜਰਨੈਲ ਸਿੰਘ ਸਿਰ ਭੰਨ੍ਹਦਿਆਂ ਕਿਹਾ ਹੈ ਕਿ ਉਨ੍ਹਾਂ ਭਾਵਨਾਵਾਂ ਵਿੱਚ ਵਹਿ ਕੇ ਅਜਿਹਾ ਕਹਿ ਦਿੱਤਾ ਪਰ ਮਤਾ ਨਹੀਂ ਪਾਸ ਹੋਇਆ। ਆਪ ਦੇ ਬੁਲਾਰੇ ਅਜੇ ਮਾਕਨ ਨੇ ਵੀ ਵਿਧਾਨ ਸਭਾ ਦੀ ਕਾਰਵਾਈ ਦਾ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਜਰਨੈਲ ਸਿੰਘ ਬੋਲਦੇ ਵਿਖਾਈ ਦੇ ਰਹੇ ਹਨ।Manjinder Singh Sirsa,Akali Dal-BJP MLA: Shocking behaviour by Delhi assembly speaker Ram Nivas Goel. A resolution naming Rajiv Gandhi was passed inside the house in front of him but after coming out he says Rajiv Gandhi name was not mentioned pic.twitter.com/WbDJkBJ5Yr
— ANI (@ANI) December 22, 2018
ਉੱਧਰ, ਦਿੱਲੀ ਵਿਧਾਨ ਸਭਾ ਦੇ ਮੈਂਬਰ ਤੇ ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਕੇਜਰੀਵਾਲ ਸਰਕਾਰ ਤੇ ਸਦਨ ਦੇ ਸਪੀਕਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਰਾਜੀਵ ਗਾਂਧੀ ਵਿਰੁੱਧ ਮਤਾ ਉਨ੍ਹਾਂ ਦੇ ਸਾਹਮਣੇ ਪਾਸ ਕੀਤਾ ਗਿਆ ਸੀ ਪਰ ਬਾਅਦ 'ਚ ਗਾਂਧੀ ਦਾ ਨਾਂਅ ਗ਼ਾਇਬ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ: ਰਾਜੀਵ ਗਾਂਧੀ ਤੋਂ ਸਨਮਾਨ ਵਾਪਸ ਲੈਣ 'ਤੇ 'ਆਪ' ਦੋਫਾੜLook at the video of the resolution being passed by AAP in Delhi Assembly.👇 Presiding over, is the speaker of Delhi Assembly, who was a BJP MLA in the 1st Delhi Assembly in 1993. Will not rest till Kejriwal apologises and withdraws this resolution! Call a special session. pic.twitter.com/bJLozQ65py
— Ajay Maken (@ajaymaken) December 21, 2018