Punjab news: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 3 ਲੋਕ ਹੋਏ ਜ਼ਖ਼ਮੀ
Punjab news: ਲੰਬੀ ਦੇ ਨੇੜੇ ਪੈਂਦੇ ਪਿੰਡ ਮਾਹੂਆਣਾ ਕੋਲ ਦਿੱਲੀ-ਫਾਜ਼ਿਲਕਾ ਨੈਸ਼ਨਲ ਹਾਈਵੇ ਰੋਡ ‘ਤੇ ਇਕ ਤੇਜ਼ ਰਫਤਾਰ ਕਾਰ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
Punjab news: ਲੰਬੀ ਦੇ ਨੇੜੇ ਪੈਂਦੇ ਪਿੰਡ ਮਾਹੂਆਣਾ ਕੋਲ ਦਿੱਲੀ-ਫਾਜ਼ਿਲਕਾ ਨੈਸ਼ਨਲ ਹਾਈਵੇ ਰੋਡ ‘ਤੇ ਇਕ ਤੇਜ਼ ਰਫਤਾਰ ਕਾਰ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਦੌਰਾਨ ਮੋਟਰਸਾਈਕਲ ਚਾਲਕ, ਇੱਕ ਵਿਅਕਤੀ ਅਤੇ ਇੱਕ ਔਰਤ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਮਲੌਟ ਦੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਾਰ ਚਾਲਕ ਇੱਕ ਬੈਂਕ ਮੈਨੇਜਰ ਹੈ ਅਤੇ ਉਸ ਨੂੰ ਮੰਨਿਆ ਹੈ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਉੱਥੇ ਹੀ ਪੁਲਿਸ ਨੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ: Sangrur News: ਸਿੱਖਿਆ ਮੰਤਰੀ ਬੈਂਸ ਪਹੁੰਚੇ ਹਸਪਤਾਲ, ਜਾਣਿਆ ਬੱਚਿਆਂ ਦਾ ਹਾਲ, ਪ੍ਰਿੰਸੀਪਲ ਕੀਤਾ ਸਸਪੈਂਡ
ਦੂਜੇ ਪਾਸੇ ਚਮਸਦੀਦ ਪਿੰਡ ਮਾਹੂਆਣਾ ਦੇ ਵਾਸੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਨੈਸ਼ਨਲ ਹਾਈਵੇ ਦਾ ਕੰਮ ਅਧੂਰਾ ਹੋਣ ਕਰਕੇ ਅਤੇ ਵਹੀਕਲਾਂ ਦੀ ਤੇਜ਼ ਰਫਤਾਰ ਕਾਰਨ ਰੋਜ਼ ਹਾਦਸੇ ਵਾਪਰ ਰਹੇ ਹਨ।
ਮਲੋਟ ਤੋਂ ਡੱਬਵਾਲੀ ਜਾਣ ਵਾਲੀ ਦਿੱਲੀ-ਫਾਜ਼ਿਲਕਾ ਨੈਸ਼ਨਲ ਹਾਈਵੇ ਰੋਡ ਉੱਤੇ ਹਰ ਰੋਜ਼ ਵਾਪਰ ਰਹੇ ਹਾਦਸੇ ਚਿੰਤਾ ਦਾ ਕਾਰਨ ਬਣ ਰਹੇ ਹਨ ਪਰ ਫਿਰ ਵੀ ਲੋਕ ਤੇਜ਼ ਰਫਤਾਰ ਨਾਲ ਅਤੇ ਅਣਗਹਿਲੀ ਨਾਲ ਵਹੀਕਲ ਚਲਾਉਣ ਤੋਂ ਬਾਜ਼ ਨਹੀਂ ਆ ਰਹੇ।
ਇਹ ਵੀ ਪੜ੍ਹੋ: Punjab news: "...ਦਰਬਾਰ ਸਾਹਿਬ ਮੱਥਾ ਟੇਕਣ ਤਾਂ ਆਏ ਪਰ 40KM ਗੁਰਦਾਸਪੁਰ ਵਾਲਿਆਂ ਕੋਲ ਨਹੀਂ ਆਏ", ਮਾਨ ਨੇ ਸੰਨੀ ਦਿਓਲ 'ਤੇ ਕੱਸਿਆ ਤੰਜ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।