Harish Rawat injured: ਕਾਂਗਰਸੀ ਲੀਡਰ ਹਰੀਸ਼ ਰਾਵਤ ਦੀ ਕਾਰ ਹਾਦਸੇ ਦੀ ਸ਼ਿਕਾਰ, ਹਸਪਤਾਲ ਦਾਖਲ
Harish Rawat injured in road: ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਕਾਸ਼ੀਪੁਰ ਦੌਰੇ ਮੌਕੇ ਕਾਰ ਹਾਦਸੇ ਵਿੱਚ ਮਾਮੂਲੀ ਜ਼ਖ਼ਮੀ ਹੋ ਗਏ।
Harish Rawat injured in road: ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਕਾਸ਼ੀਪੁਰ ਦੌਰੇ ਮੌਕੇ ਕਾਰ ਹਾਦਸੇ ਵਿੱਚ ਮਾਮੂਲੀ ਜ਼ਖ਼ਮੀ ਹੋ ਗਏ। ਹਲਦਵਾਨੀ ਤੋਂ ਊਧਮ ਸਿੰਘ ਨਗਰ ਦੇ ਕਾਸ਼ੀਪੁਰ ਜਾ ਰਹੇ ਸ੍ਰੀ ਰਾਵਤ ਦੀ ਕਾਰ ਬਾਜ਼ਪੁਰ ਵਿਖੇ ਡਿਵਾਈਡਰ ਨਾਲ ਟਕਰਾ ਗਈ। ਸੋਸ਼ਲ ਮੀਡੀਆ ਐਪ ਐਕਸ ‘ਤੇ ਪੋਸਟ ਵਿਚ ਉਨ੍ਹਾਂ ਕਿਹਾ ਕਿ ਟੱਕਰ ਤੋਂ ਬਾਅਦ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਬਾਅਦ ਹਸਪਤਾਲ ਵਿਚ ਆਪਣਾ ਚੈੱਕਅੱਪ ਕਰਵਾਇਆ। ਉਨ੍ਹਾਂ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ।’
हल्द्वानी से काशीपुर को आते वक्त बाजपुर में मेरी गाड़ी थोड़ा सा डिवाइडर से टकरा गई तो थोड़े हल्के-फुल्के झटके लगे हैं, तो उसके लिए हॉस्पिटल में चेकअप करवाया और डॉक्टर्स ने सब ठीक बताया है और डिस्चार्ज कर दिया है।
— Harish Rawat (@harishrawatcmuk) October 25, 2023
1/2 pic.twitter.com/DmUMZe88Mb
ਹਾਸਲ ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਹਲਦਵਾਨੀ ਤੋਂ ਕਾਸ਼ੀਪੁਰ ਜਾ ਰਹੇ ਸਾਬਕਾ ਸੀਐਮ ਹਰੀਸ਼ ਰਾਵਤ ਦੀ ਕਾਰ ਬਾਜ਼ਪੁਰ ਵਿੱਚ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਵਿੱਚ ਸਾਬਕਾ ਸੀਐਮ ਦੀ ਕਮਰ ਤੇ ਗਰਦਨ ਵਿੱਚ ਸੱਟਾਂ ਲੱਗੀਆਂ। ਜਦਕਿ ਇੱਕ ਸਾਥੀ ਦੇ ਹੱਥ ਤੇ ਦੂਜੇ ਦੀ ਲੱਤ 'ਤੇ ਸੱਟ ਲੱਗੀ ਹੈ। ਹਾਦਸੇ ਤੋਂ ਤੁਰੰਤ ਬਾਅਦ ਸਾਬਕਾ ਮੁੱਖ ਮੰਤਰੀ ਦੋ ਹੋਰ ਜ਼ਖਮੀ ਲੋਕਾਂ ਦੇ ਨਾਲ ਕਾਸ਼ੀਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਪਹੁੰਚੇ।
ਇਹ ਵੀ ਪੜ੍ਹੋ: Pollution: ਕੀ ਹੁੰਦਾ ਹੈ AQI ਸਿਸਟਮ, ਜਿਸ ਤੋਂ ਪਤਾ ਲੱਗਦਾ ਹੈ ਪ੍ਰਦੂਸ਼ਣ ਦਾ ਪੱਧਰ, ਇਹ ਕਿਵੇਂ ਕਰਦਾ ਕੰਮ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: NCERT: ਇੰਡੀਆ ਨਹੀਂ ਹੁਣ ਭਾਰਤ ਲਿਖੋ... ਸਕੂਲਾਂ ਦੀਆਂ ਕਿਤਾਬਾਂ ‘ਚ ਬਦਲੇਗਾ ਨਾਮ? NCERT ਪੈਨਲ ਨੇ ਕੀਤੀ ਸਿਫਾਰਿਸ਼