(Source: ECI/ABP News)
ਪਿੰਡ ਵਾਸੀਆਂ ਨੇ ਬੋਲਿਆ ਪੁਲਿਸ ਚੌਂਕੀ 'ਤੇ ਧਾਵਾ, NDPS ਐਕਟ 'ਚ ਗ੍ਰਿਫ਼ਤਾਰ ਮੁਲਜ਼ਮ ਨੂੰ ਹੱਥਕੜੀ ਸਣੇ ਛੁੱਡਵਾ ਕੇ ਲੈ ਗਏ
ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਚਵਿੰਡਾ ਦੇਵੀ 'ਚ ਹੈਰੋਇਨ ਸਮੇਤ ਫੜੇ ਇਕ ਮੁਲਜ਼ਮ ਨੂੰ ਉਸ ਦੇ ਸਾਥੀ ਪੁਲਿਸ ਚੌਂਕੀ ਵਿਚੋਂ ਹੱਥਕੜੀ ਸਣੇ ਲੈ ਕੇ ਫਰਾਰ ਹੋ ਗਏ।
![ਪਿੰਡ ਵਾਸੀਆਂ ਨੇ ਬੋਲਿਆ ਪੁਲਿਸ ਚੌਂਕੀ 'ਤੇ ਧਾਵਾ, NDPS ਐਕਟ 'ਚ ਗ੍ਰਿਫ਼ਤਾਰ ਮੁਲਜ਼ਮ ਨੂੰ ਹੱਥਕੜੀ ਸਣੇ ਛੁੱਡਵਾ ਕੇ ਲੈ ਗਏ accomplice of the arrested accused along with Heroin escaped with handcuffs from the police station ਪਿੰਡ ਵਾਸੀਆਂ ਨੇ ਬੋਲਿਆ ਪੁਲਿਸ ਚੌਂਕੀ 'ਤੇ ਧਾਵਾ, NDPS ਐਕਟ 'ਚ ਗ੍ਰਿਫ਼ਤਾਰ ਮੁਲਜ਼ਮ ਨੂੰ ਹੱਥਕੜੀ ਸਣੇ ਛੁੱਡਵਾ ਕੇ ਲੈ ਗਏ](https://feeds.abplive.com/onecms/images/uploaded-images/2022/06/27/d1afae6d5cbb007c90b8410974d5ca99_original.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਚਵਿੰਡਾ ਦੇਵੀ 'ਚ ਹੈਰੋਇਨ ਸਮੇਤ ਫੜੇ ਇਕ ਮੁਲਜ਼ਮ ਨੂੰ ਉਸ ਦੇ ਸਾਥੀ ਪੁਲਿਸ ਚੌਂਕੀ ਵਿਚੋਂ ਹੱਥਕੜੀ ਸਣੇ ਆਪਣੇ ਨਾਲ ਲੈ ਗਏ।ਘਟਨਾ ਰਾਤ 10 ਵਜੇ ਦੀ ਹੈ। ਅਕਾਸ਼ਦੀਪ ਨਾਮ ਨੌਜਵਾਨ ਹੈਰੋਇਨ ਸਮੇਤ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਦੇਰ ਰਾਤ ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਐਸਟੀਐਫ ਦੀਆਂ ਟੀਮਾਂ ਨੇ ਵੱਖ-ਵੱਖ ਥਾਈਂ ਲਗਾਤਾਰ ਛਾਪੇਮਾਰੀ ਕੀਤੀ ਤੇ ਕੁਝ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਲਿਆ। ਇਸ ਸੰਬੰਧੀ ਥਾਣਾ ਕੱਥੂਨੰਗਲ ਵਿਖੇ ਪੁਲਿਸ ਵੱਲੋਂ ਵੱਖਰਾ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਸ਼ਹਿਰ 'ਚ ਰਾਤ ਸਮੇਂ ਪਿੰਡ ਦੀਆਂ ਔਰਤਾਂ ਸਮੇਤ ਕੁਝ ਲੋਕਾਂ ਨੇ ਪੁਲਿਸ ਚੌਕੀ 'ਤੇ ਧਾਵਾ ਬੋਲ ਦਿੱਤਾ। ਚੌਕੀ ਵਿੱਚ ਸਿਰਫ਼ 4 ਪੁਲੀਸ ਮੁਲਾਜ਼ਮ ਸਨ, ਜਿਨ੍ਹਾਂ ਦੇ ਸਾਹਮਣੇ ਐਨਡੀਪੀਐਸ ਐਕਟ ਤਹਿਤ ਫੜੇ ਗਏ ਇੱਕ ਮੁਲਜ਼ਮ ਨੂੰ ਲੋਕ ਭਜਾ ਕੇ ਲੈ ਗਏ। ਪਿੰਡ ਦੇ ਲੋਕਾਂ ਨੇ ਪੁਲੀਸ ’ਤੇ ਦੋਸ਼ ਲਾਇਆ ਕਿ ਜਿਸ ਨੌਜਵਾਨ ਨੂੰ ਫੜਿਆ ਗਿਆ ਹੈ, ਉਹ ਸਿਰਫ਼ ਨਸ਼ਾ ਕਰਦਾ ਹੈ। ਡੀਐਸਪੀ ਮਜੀਠਾ ਮਨਮੋਹਨ ਸਿੰਘ ਨੇ ਹਵਾਲਾਤੀ ਨੂੰ ਭਜਾਉਣ ਵਾਲੇ ਮਰਦਾਂ ਅਤੇ ਔਰਤਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ।
ਘਟਨਾ ਚਵਿੰਡਾ ਦੇਵੀ ਦੀ ਹੈ, ਜੋ ਮਜੀਠਾ ਕਸਬੇ ਦੇ ਕਥੇਨੰਗਲ ਥਾਣੇ ਅਧੀਨ ਆਉਂਦੀ ਹੈ। ਚੌਕੀ ਵਿੱਚ ਰਾਤ ਸਮੇਂ 4 ਪੁਲੀਸ ਮੁਲਾਜ਼ਮ ਮੌਜੂਦ ਸਨ। ਇਸੇ ਦੌਰਾਨ ਪਿੰਡ ਦੇ ਕੁਝ ਲੋਕ ਚੌਕੀ ’ਤੇ ਆ ਗਏ। ਇਨ੍ਹਾਂ ਵਿਚ ਔਰਤਾਂ ਵੀ ਸਨ। ਥਾਣਾ ਚਵਿੰਡਾ ਦੇਵੀ ਦੀ ਪੁਲੀਸ ਨੇ ਪਿੰਡ ਦੇ ਹੀ ਅਕਾਸ਼ਦੀਪ ਸਿੰਘ ਨਾਮਕ ਨੌਜਵਾਨ ਨੂੰ 9 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਅਕਾਸ਼ਦੀਪ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਪਰ ਰਾਤ ਸਮੇਂ ਪਿੰਡ ਦੇ ਲੋਕ ਆ ਗਏ ਅਤੇ ਪੁਲਿਸ 'ਤੇ ਦੋਸ਼ ਲਗਾਉਣ ਲੱਗੇ ਕਿ ਅਕਾਸ਼ਦੀਪ ਨਸ਼ਾ ਨਹੀਂ ਵੇਚਦਾ, ਖਰੀਦਦਾ ਹੈ। ਉਹ ਚਾਰ ਪੁਲਿਸ ਵਾਲਿਆਂ ਦੀ ਕੁੱਟਮਾਰ ਕਰਦੇ ਹੋਏ ਆਕਾਸ਼ਦੀਪ ਨੂੰ ਚੁੱਕ ਕੇ ਲੈ ਗਏ। ਪੁਲੀਸ ਨੇ ਮੁਲਜ਼ਮ ਅਕਾਸ਼ਦੀਪ ਕੋਲੋਂ 9 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦੋਸ਼ ਲਾਇਆ ਹੈ। ਦਰਅਸਲ, ਪੁਲਿਸ ਜਾਣਨਾ ਚਾਹੁੰਦੀ ਹੈ ਕਿ ਆਕਾਸ਼ਦੀਪ ਕਿੱਥੋਂ ਨਸ਼ੀਲੇ ਪਦਾਰਥਾਂ ਦੀ ਖਰੀਦਦਾਰੀ ਕਰ ਰਿਹਾ ਹੈ, ਇਸੇ ਲਈ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)