Moga news: ਟਰੱਕ ਆਪਰੇਟਰਾਂ ਨੂੰ ਜਾਗੀ ਆਸ, ਸਾਲਾਂ ਬਾਅਦ ਅੱਜ ਖੁੱਲ੍ਹਿਆ ਟਰੱਕ ਯੂਨੀਅਨ ਦਾ ਗੇਟ, ਬਣਾਇਆ ਨਵਾਂ ਪ੍ਰਧਾਨ
Moga news: ਪਿਛਲੇ 12 ਸਾਲਾਂ ਤੋਂ ਬੰਦ ਪਈ ਟਰੱਕ ਯੂਨੀਅਨ ਦਾ ਅੱਜ ਗੇਟ ਖੁਲ੍ਹਿਆ ਹੈ, ਜਿਸ ਵਿੱਚ ਅੱਜ ਆਗਿਆਪਾਲ ਨੂੰ ਟਰੱਕ ਯੂਨੀਅਨ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ।
Moga news: ਮੋਗਾ ਟਰੱਕ ਯੂਨੀਅਨ ਜੋ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਹੋਣ ਕਰਕੇ ਬੰਦ ਸੀ ਅਤੇ ਅੱਜ ਸਰਬਸੰਤੀ ਨਾਲ ਚੋਣ ਹੋਈ ਜਿਸ ਵਿੱਚ ਅੱਜ ਆਗਿਆਪਾਲ ਨੂੰ ਟਰੱਕ ਯੂਨੀਅਨ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਮੋਗਾ ਜੀਟੀ ਰੋਡ ਸਥਿਤ ਟਰੱਕ ਯੂਨੀਅਨ 'ਤੇ ਜਿੱਥੇ ਕਈ ਸਾਲਾਂ ਤੋਂ 145 ਲੱਗੀ ਹੋਈ ਸੀ ਅਤੇ ਟਰੱਕ ਯੂਨੀਅਨ ਦੀ ਇਮਾਰਤ ਕਈ ਸਾਲਾਂ ਤੋਂ ਖੰਡਰ ਬਣ ਚੁੱਕੀ ਸੀ, ਅੱਜ ਇਸ ਯੂਨੀਅਨ ਵਿੱਚੋਂ 145 ਨੂੰ ਹਟਵਾ ਕੇ ਆਗਿਆਪਾਲ ਨੂੰ ਟਰੱਕ ਯੂਨੀਅਨ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ।
ਇਸ ਮੌਕੇ ਉਨ੍ਹਾਂ ਨੂੰ ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ।
ਹੁਣ ਸਾਰੇ ਟਰੱਕ ਆਪਰੇਟਰ ਇਸ ਯੂਨੀਅਨ ਦੇ ਥੱਲੇ ਕੰਮ ਕਰਨਗੇ। ਇਸ ਮੌਕੇ ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਅਤੇ ਚੇਅਰਮੈਨ ਹਰਜਿੰਦਰ ਸਿੰਘ ਨੇ ਆਗਿਆਪਾਲ ਦੇ ਨਾਂ ਦਾ ਐਲਾਨ ਕੀਤਾ ਅਤੇ ਟਰੱਕ ਆਪਰੇਟਰ ਨੇ ਉਨ੍ਹਾਂ ਨੂੰ ਹਾਰ ਪਾ ਕੇ ਵਧਾਈ ਦਿੱਤੀ।
ਉੱਥੇ ਹੀ ਮੇਅਰ ਬਲਜੀਤ ਚਾਨੀ ਨੇ ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਟਰੱਕ ਆਪਰੇਟਰਾਂ ਦੀ ਲੁੱਟ ਹੁੰਦੀ ਸੀ ਜੋ ਹੁਣ ਰੁਕੇਗੀ ਅਤੇ ਆਗਿਆਪਾਲ ਇਨ੍ਹਾਂ ਟਰੱਕ ਅਪਰੇਟਰਾਂ ਨੂੰ ਨਾਲ ਲੈ ਕੇ ਚੱਲਣਗੇ।
ਇਹ ਵੀ ਪੜ੍ਹੋ: Punjab News: ਮੋਗਾ ਪੁਲਿਸ ਨੇ ਡੋਡੇ ਪੋਸਤ ਨਾਲ ਭਰਿਆ ਛੋਟਾ ਹਾਥੀ ਕੀਤਾ ਕਾਬੂ, ਟਰੱਕ ਯੂਨੀਅਨ ਦਾ ਪ੍ਰਧਾਨ ਤਸਕਰੀ ‘ਚ ਸਾਮਲ
ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਆਗਿਆਪਾਲ ਨੇ ਕਿਹਾ ਕਿ ਇਹ ਇਮਾਰਤ ਸਾਲਾਂ ਤੋਂ ਖੰਡਰ ਬਣੀ ਹੋਈ ਸੀ ਅਤੇ ਦੋ ਧੜਿਆਂ ਦੇ ਝਗੜੇ ਕਾਰਨ ਇੱਥੇ 145 ਲਗਾਈ ਗਈ ਸੀ, ਜਿਸ ਨੂੰ ਵਿਧਾਇਕ ਦੇ ਯਤਨਾਂ ਸਦਕਾ 145 ਹਟਾ ਦਿੱਤਾ ਗਿਆ ਅਤੇ ਅੱਜ ਸਾਲਾਂ ਬਾਅਦ ਮੁੜ ਇਸ ਯੂਨੀਅਨ ਨੂੰ ਇਸ ਦੇ ਰੂਪ ਵਿੱਚ ਪ੍ਰਧਾਨ ਮਿਲਿਆ।
ਦੂਜੇ ਪਾਸੇ ਟਰੱਕ ਆਪਰੇਟਰ ਨੇ ਵੀ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ 12 ਸਾਲਾਂ ਬਾਅਦ ਉਨ੍ਹਾਂ ਦੀ ਗੱਲ ਸੁਣੀ ਗਈ ਅਤੇ ਅੱਜ ਇਸ ਟਰੱਕ ਯੂਨੀਅਨ ਨੂੰ ਪ੍ਰਧਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਟਰੱਕ ਆਪਰੇਟਰਾਂ ਦੀ ਬਹੁਤ ਲੁੱਟ ਕੀਤੀ ਜਾਂਦੀ ਸੀ ਅਤੇ ਜਿਹੜਾ ਸਪੈਸ਼ਲ ਦਾ ਰੇਟ 14-15 ਹਜ਼ਾਰ ਰੁਪਏ ਸੀ ਫਿਰ ਇਸ ਨੂੰ 5600 ਰੁਪਏ ਕਰ ਦਿੱਤਾ ਗਿਆ ਅਤੇ ਉਹ ਝੋਨੇ ਦੀ ਪ੍ਰਤੀ ਬੋਰੀ 2.25 ਰੁਪਏ ਅਦਾ ਦਿੰਦੇ ਰਹੇ ਜਿਸ ਦਾ ਰੇਟ 11 ਤੋਂ 12 ਰੁਪਏ ਸੀ।
ਅਸੀਂ ਵਿਧਾਇਕ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਨ੍ਹਾਂ ਦੀ ਮਜਬੂਰੀ ਨੂੰ ਸਮਝਦੇ ਹੋਏ ਪਹਿਲਾਂ 145 ਨੂੰ ਹਟਾਇਆ ਅਤੇ ਅੱਜ ਅਗਿਆਪਾਲ ਨੂੰ ਇਸ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਕਾਫੀ ਪ੍ਰੇਸ਼ਾਨੀ ਹੁੰਦੀ ਸੀ, ਪਹਿਲਾਂ ਡਰਾਈਵਰਾਂ ਦਾ ਟੈਕਸ ਵੀ ਟੁੱਟ ਜਾਂਦਾ ਸੀ, ਕਿਸੇ ਦਾ ਬੀਮਾ ਨਹੀਂ ਹੁੰਦਾ ਸੀ। ਟੈਕਸ ਨਾ ਦੇਣ ਕਰਕੇ ਵਾਹਨ ਪਾਸ ਨਹੀਂ ਕਰਵਾ ਸਕੇ, ਜਿਸ ਕਰਕੇ ਟਰੱਕ ਆਪਰੇਟਰ ਨੂੰ ਪੂਰਾ ਰੇਟ ਨਹੀਂ ਮਿਲਦਾ ਸੀ। ਹੁਣ ਉਨ੍ਹਾਂ ਨੂੰ ਉਮੀਦ ਜਾਗੀ ਹੈ ਕਿ ਹੁਣ ਸਹੀ ਕੀਮਤ ਮਿਲਿਆ ਕਰੇਗੀ।
ਇਹ ਵੀ ਪੜ੍ਹੋ: Amritsar news: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪ੍ਰੀ ਵੈਡਿੰਗ ਫੋਟੋਸ਼ੂਟ ‘ਤੇ ਲਗਾਈ ਰੋਕ