Punjab News: ਪਟਵਾਰੀਆਂ ਨਾਲ ਪਏ ਕਲੇਸ਼ ਮਗਰੋਂ ਮਾਨ ਦਾ ਐਲਾਨ, ਰੱਖੇ ਜਾਣਗੇ ਨਵੇਂ ਪਟਵਾਰੀ, ਬਾਇਉਮੀਟਰਿਕ ਨਾਲ ਲੱਗੇਗੀ ਹਾਜ਼ਰੀ
Punjab News: ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਕਿ 741 ਅੰਡਰ ਟਰੇਨਿੰਗ ਪਟਵਾਰੀ ਜਿਨ੍ਹਾਂ ਦੀ ਟਰੇਨਿੰਗ 18 ਮਹੀਨਿਆਂ ਦੀ ਹੁੰਦੀ ਹੈ ਅਤੇ ਜਿਹੜੇ ਲਗਪਗ 15 ਮਹੀਨੇ ਦੀ ਟਰੇਨਿੰਗ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਫ਼ੀਲਡ ਵਿੱਚ ਉਤਾਰਿਆ ਜਾ ਰਿਹਾ ਹੈ।
Punjab News: ਪੰਜਾਬ ਸਰਕਾਰ ਅਤੇ ਪਟਵਾਰੀਆਂ ਤੇ ਹੋਰ ਮੁਲਾਜ਼ਮਾਂ ਵਿਚਾਲੇ ਸ਼ੁਰੂ ਹੋਇਆ ਵਿਵਾਦ ਘਟਣ ਦੀ ਥਾਂ ਵਧਦਾ ਨਜ਼ਰ ਆ ਰਿਹਾ ਹੈ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੁਝ ਹੋਰ ਅਹਿਮ ਐਲਾਨ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਪਟਵਾਰੀ ਰੱਖੇ ਜਾਣਗੇ ਤੇ ਖਾਲੀ ਪਈਆਂ ਅਸਾਮੀਆਂ ਨੂੰ ਛੇਤੀ ਹੀ ਭਰਿਆ ਜਾਵੇਗਾ।
ਨਵੇਂ ਪਟਵਾਰੀ ਰੱਖਣ ਦਾ ਕੀਤਾ ਐਲਾਨ
ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਕਿ 741 ਅੰਡਰ ਟਰੇਨਿੰਗ ਪਟਵਾਰੀ ਜਿਨ੍ਹਾਂ ਦੀ ਟਰੇਨਿੰਗ 18 ਮਹੀਨਿਆਂ ਦੀ ਹੁੰਦੀ ਹੈ ਅਤੇ ਜਿਹੜੇ ਲਗਪਗ 15 ਮਹੀਨੇ ਦੀ ਟਰੇਨਿੰਗ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਫ਼ੀਲਡ ਵਿੱਚ ਉਤਾਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਟਵਾਰ ਦਾ ਟੈੱਸਟ ਪਾਸ ਕਰ ਚੁੱਕੇ 710 ਉਮੀਦਵਾਰਾਂ ਨੂੰ ਪਟਵਾਰੀ ਵਜੋਂ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਪਟਵਾਰੀਆਂ ਦੀਆਂ 586 ਪੋਸਟਾਂ ਹੋਰ ਕੱਢ ਰਹੀ ਹੈ ਜਿਸਦੇ ਪੇਪਰ ਲੈਣ ਉਪਰੰਤ ਭਰਤੀ ਕੀਤੀ ਜਾਵੇਗੀ। ਇਹ ਭਰਤੀ ਮੈਰਿਟ ਦੇ ਆਧਾਰ ’ਤੇ ਹੋਵੇਗੀ। ਇਸ ਦੇ ਨਾਲ ਹੀ ਖਾਲੀ ਪਈਆਂ ਅਸਾਮੀਆਂ ਨੂੰ ਛੇਤੀ ਹੀ ਭਰਨ ਦਾ ਭਰੋਸਾ ਦਿੱਤਾ।
ਪੰਜਾਬ ‘ਚ ਕੁੱਲ 3660 ਪਟਵਾਰੀ ਸਰਕਲ ਨੇ ਪਿਛਲੇ ਸਮੇਂ ਤੋਂ ਭਰਤੀਆਂ ਨਾ ਹੋਣ ਕਰਕੇ ਇਨ੍ਹਾਂ ‘ਚੋਂ ਕੁੱਝ ਸਰਕਲ ਖ਼ਾਲੀ ਪਏ ਸੀ
— AAP Punjab (@AAPPunjab) September 2, 2023
▶️ 741 ਟ੍ਰੇਨਿੰਗ ਪਟਵਾਰੀਆਂ ਦੀ ਪੋਸਟਿੰਗ ਫੀਲਡ ‘ਚ ਕਰਨ ਜਾ ਰਹੇਂ ਹਾਂ ਤਾਂ ਜੋ ਕਿਸੇ ਵੀ ਸਰਕਲ ‘ਚ ਪਟਵਾਰੀਆਂ ਦੀ ਘਾਟ ਨਾ ਆਵੇ
▶️ 710 ਨਵੇਂ ਪਟਵਾਰੀਆਂ ਨੂੰ ਜਲਦ ਨਿਯੁਕਤੀ ਪੱਤਰ ਦੇਵਾਂਗੇ
▶️ ਪਟਵਾਰੀਆਂ ਦੀਆਂ… pic.twitter.com/o4vPcye5R8
ਬਾਇਉਮੀਟਰਿਕ ਨਾਲ ਲੱਗਿਆ ਕਰੇਗੀ ਪਟਵਾਰੀਆਂ ਦੀ ਹਾਜ਼ਰੀ
ਇਸ ਤੋਂ ਇਲਾਵਾ ਇੱਕ ਹੋਰ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਟਵਾਰੀਆਂ ਦੀ ਹਾਜ਼ਰੀ ਹੁਣ ‘ਬਾਇਉਮੀਟਰਿਕ’ ਕੀਤੀ ਜਾ ਰਹੀ ਹੈ ਭਾਵ ਉਨ੍ਹਾਂ ਨੂੰ ਦਫ਼ਤਰ ਵਿੱਚ ਆਉਣ ਵੇਲੇ ਅਤੇ ਜਾਣ ਵਾਲੇ ਆਪਣੇ ਅੰਗੂਠੇ ਨਾਲ ਮਸ਼ੀਨ ਰਾਹੀਂ ਹਾਜ਼ਰੀ ਲਾਉਣੀ ਪਵੇਗੀ।
ਲੋਕਾਂ ਨੂੰ ਨਹੀਂ ਹੋਣ ਦਿੱਤਾ ਜਾਵੇਗਾ ਖੱਜਲ ਖੁਆਰ
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਸ਼ਿਕਾਇਤਾਂ ਮਿਲਣ ਰਹੀਆਂ ਹਨ ਕਿ ਕਈ ਪਟਵਾਰੀਆਂ ਨੇ ਅੱਗੋਂ ਪਟਵਾਰ ਦਾ ਕੰਮ ਕਰਨ ਲਈ ਬਹੁਤ ਘੱਟ ਤਨਖ਼ਾਹਾਂ ’ਤੇ ਪ੍ਰਾਈਵੇਟ ਬੰਦੇ ਰੱਖੇ ਹੋਏ ਹਨ ਅਤੇ ਆਪ ਇਹ ਲੋਕ ਪ੍ਰਾਈਵੇਟ ਧੰਦਾ ਕਰ ਰਹੇ ਹਨ ਅਤੇ ਦਫ਼ਤਰਾਂ ਵਿੱਚ ਹਾਜ਼ਰ ਨਹੀਂ ਹੁੰਦੇ। ਮਾਨ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਟਵਾਰਖ਼ਾਨਿਆਂ ਅਤੇ ਤਹਿਸੀਲਾਂ ਵਿੱਚ ਉਨ੍ਹਾਂ ਨੂੰ ਕਿਸੇ ਖੱਜਲਖ਼ੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।