(Source: ECI/ABP News)
ਪੰਜਾਬੀਆਂ ਦਾ ਕਰੋੜਾਂ ਰੁਪਏ ਖਰਚ ਕੇ ਮੁੱਖ ਮੰਤਰੀ ਸਾਹਿਬ ਨੇ ਕੁਝ ਅਰਜ਼ ਕੀਤਾ, ਜੇ ਸਮਝ ਆਵੇ ਤਾਂ.......
ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਫੇਸਬੁੱਕ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਪੋਸਟਰ ਸ਼ੇਅਰ ਕੀਤਾ ਹੈ। ਪਰ ਉਸ ਪੋਸਟਰ 'ਚ ਕਿਸ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਬਾਰੇ ਉਨ੍ਹਾਂ ਨੂੰ ਵੱਲੋਂ ਜਾਣਕਾਰੀ ਨਹੀਂ ਦਿੱਤੀ।
![ਪੰਜਾਬੀਆਂ ਦਾ ਕਰੋੜਾਂ ਰੁਪਏ ਖਰਚ ਕੇ ਮੁੱਖ ਮੰਤਰੀ ਸਾਹਿਬ ਨੇ ਕੁਝ ਅਰਜ਼ ਕੀਤਾ, ਜੇ ਸਮਝ ਆਵੇ ਤਾਂ....... After spending crores of rupees on Punjabis, the Chief Minister made some requests, if understood ....... ਪੰਜਾਬੀਆਂ ਦਾ ਕਰੋੜਾਂ ਰੁਪਏ ਖਰਚ ਕੇ ਮੁੱਖ ਮੰਤਰੀ ਸਾਹਿਬ ਨੇ ਕੁਝ ਅਰਜ਼ ਕੀਤਾ, ਜੇ ਸਮਝ ਆਵੇ ਤਾਂ.......](https://feeds.abplive.com/onecms/images/uploaded-images/2022/07/04/1b4c3625bc5166aed7c0300e5237ee41_original.jpg?impolicy=abp_cdn&imwidth=1200&height=675)
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਪੰਜਾਬ 'ਚ ਆਪ ਦੀ ਸਰਕਾਰ ਬਣੇ ਪੰਜ ਮਹੀਨੇ ਹੋ ਗਏ। ਪੰਜਾਬ 'ਚੋਂ ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਤੇ ਵਿਕਾਸ ਕਰਨ ਲਈ ਪੁਰਜ਼ੋਰ ਲਾ ਰਹੇ ਹਨ। ਹੁਣ ਮੁੱਖ ਮੰਤਰੀ ਮਾਨ ਆਪਣੇ ਕੰਮਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਇਸ਼ਤਿਹਾਰਾਂ ਦੀ ਵਰਤੋਂ ਕਰ ਰਹੇ ਹਨ।
ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਫੇਸਬੁੱਕ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਪੋਸਟਰ ਸ਼ੇਅਰ ਕੀਤਾ ਹੈ। ਪਰ ਉਸ ਪੋਸਟਰ 'ਚ ਕਿਸ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਬਾਰੇ ਉਨ੍ਹਾਂ ਨੂੰ ਵੱਲੋਂ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਪੰਜਾਬੀਆਂ ਦਾ ਕਰੋੜਾਂ ਰੁਪਏ ਖਰਚ ਕੇ ਮੁੱਖ ਮੰਤਰੀ ਸਾਹਿਬ ਨੇ ਕੁਝ ਅਰਜ਼ ਕੀਤਾ, ਜੇ ਸਮਝ ਆਵੇ ਤਾਂ.......
ਪਰ ਤੁਹਾਨੂੰ ਦੱਸ ਦੇਈਏ ਕਿ ਇਹ ਪੋਸਟਰ 'ਚ ਬੰਗਾਲੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਆਪ ਵੱਲੋਂ ਹੁਣ ਗੁਜਰਾਤ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਦੂਜੇ ਸੂਬਿਆਂ ਦੇ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ।
ਇਹੀ ਕਾਰਨ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਆਪਣੀ ਗਾਰੰਟੀਆਂ ਦੀ ਮਸ਼ਹੂਰੀ ਕਰਨ ਲਈ ਦੂਜੇ ਸੂਬਿਆਂ ਦੀ ਭਾਸ਼ਾ ਦਾ ਇਸਤੇਮਾਲ ਕਰ ਰਹੇ ਹਨ। ਤਾਂ ਜੋ ਉੱਥੋਂ ਦੇ ਲੋਕ ਆਸਾਨੀ ਨਾਲ ਸਮਝ ਸਕਣ।
ਪਰ ਕਿਤੇ ਨਾ ਕਿਤੇ ਨਾਲ ਦੂਜੀ ਭਾਸ਼ਾ 'ਚ ਪੋਸਟਰ ਸ਼ੇਅਰ ਕਰ ਕੇ ਸੀਐਮ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਕਿ ਆਖਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਿਹੀ ਕੀ ਮਜ਼ਬੂਰੀ ਸੀ ਜੋ ਦੂਜੀ ਭਾਸ਼ਾ 'ਚ ਪੋਸਟਰ ਸ਼ੇਅਰ ਕਰਨਾ ਪਿਆ।
ਉਨ੍ਹਾਂ ਵੱਲੋਂ ਸ਼ੇਅਰ ਕੀਤੇ ਪੋਸਟਰ 'ਚ ਕੀ ਲਿਖਿਆ ਹੈ ਕਿਸੇ ਕੁਝ ਸਮਝ ਨਹੀਂ ਆ ਰਿਹਾ। ਜਿਸ 'ਤੇ ਕਾਂਗਰਸ ਵਿਧਾਇਕ ਨੇ ਤਨਜ਼ ਕੱਸਿਆ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਗਾਤਾਰ ਪੰਜਾਬੀ ਦੇ ਤਰਜੀਹ ਦਿੱਤੀ ਜਾਂਦੀ ਹੈ।
ਪੰਜਾਬ ਦੇ ਸਕੂਲਾਂ ਦੀ ਸਥਿਤੀ ਸੁਧਾਰਨ ਲਈ ਸੀਐਮ ਮਾਨ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਰੋਧੀਆਂ ਵੱਲੋਂ ਪਹਿਲਾਂ ਹੀ ਤਨਜ਼ ਕੱਸੇ ਜਾਂਦੇ ਹਨ ਕਿ ਸੀਐਮ ਮਾਨ ਅਰਵਿੰਦ ਕੇਜਰੀਵਾਲ ਦੇ ਅੰਡਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ਨੂੰ ਦਿੱਲੀ ਦੇ ਹੱਥੀਂ ਵੇਚ ਦਿੱਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)