ਅਕਾਲੀ ਲੀਡਰ ਦੇ ਘਰ ਚੋਰੀ, 75 ਤੋਲੇ ਸੋਨਾ ਤੇ 1.25 ਲੱਖ ਨਗਦੀ ਗਾਇਬ
ਹਾਸਲ ਜਾਣਕਾਰੀ ਮੁਤਾਬਕ ਨੀਟੂ ਦਾ ਪਰਿਵਾਰ ਰਾਤ ਕਰੀਬ 10 ਵਜੇ ਆਪੋ-ਆਪਣੇ ਕਮਰਿਆਂ ਵਿੱਚ ਸੁੱਤਾ ਸੀ। ਜਦ ਉਹ ਸਵੇਰੇ 3 ਵਜੇ ਚੰਡੀਗੜ੍ਹ ਵਿੱਚ ਅਕਾਲੀ ਦਲ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਜਾਣ ਲੱਗੇ।
ਸ੍ਰੀ ਮੁਕਤਸਰ ਸਾਹਿਬ: ਵਿਧਾਨ ਸਬਾ ਹਲਕਾ ਲੰਬੀ ਦੇ ਨੇੜਲੇ ਪਿੰਡ ਤਪਾ ਖੇੜਾ ਵਿੱਚ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਇੰਜਾਮ ਦਿੱਤਾ ਹੈ। ਲੰਬੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਨੀਟੂ ਤਪਾ ਖੇੜਾ ਦੇ ਘਰੋਂ ਚੋਰ 75 ਤੋਲੇ ਸੋਨਾ ਤੇ ਨਗਦੀ ਚੋਰੀ ਕਰਕੇ ਫਰਾਰ ਹੋ ਗਏ ਹਨ।
ਹਾਸਲ ਜਾਣਕਾਰੀ ਮੁਤਾਬਕ ਨੀਟੂ ਦਾ ਪਰਿਵਾਰ ਰਾਤ ਕਰੀਬ 10 ਵਜੇ ਆਪੋ-ਆਪਣੇ ਕਮਰਿਆਂ ਵਿੱਚ ਸੁੱਤਾ ਸੀ। ਜਦ ਉਹ ਸਵੇਰੇ 3 ਵਜੇ ਚੰਡੀਗੜ੍ਹ ਵਿੱਚ ਅਕਾਲੀ ਦਲ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਜਾਣ ਲੱਗੇ ਤਾਂ ਉਨ੍ਹਾਂ ਨੇ ਦੇਖਿਆ ਕਿ ਨਾਲ ਵਾਲੇ ਕਮਰੇ ਵਿੱਚ ਅਲਮਾਰੀ ਤੇ ਸੰਦੂਕ ਦੇ ਤਾਲੇ ਟੁੱਟੇ ਪਏ ਹਨ।
ਇਹ ਸਾਰਾ ਕੁਝ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਲਮਾਰੀ ਵਿੱਚੋਂ 75 ਤੋਲੇ ਸੋਨਾ ਤੇ 1.25 ਲੱਖ ਨਗਦੀ ਗਾਇਬ ਸੀ। ਇਸ ਚੋਰੀ ਦੀ ਵਾਰਦਾਤ ਦੀ ਸੂਚਨਾ ਲੰਬੀ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੀਟੂ ਤਪਾ ਖੇੜਾ ਨੇ ਦੱਸਿਆ ਕਿ ਚੋਰਾਂ ਨੇ ਮੇਰਾ ਰਿਵਾਲਵਰ ਵੀ ਚੋਰੀ ਕਰ ਲਿਆ ਸੀ ਪਰ ਉਹ ਰਿਵਾਲਵਰ ਦਰਵਾਜੇ ਕੋਲ ਰੱਖ ਗਏ। ਨੀਟੂ ਨੇ ਦੱਸਿਆ ਕਿ ਮੈਨੂੰ ਸ਼ੱਕ ਹੈ ਕਿ ਨਸ਼ੇੜੀਆਂ ਵੱਲੋਂ ਇਹ ਚੋਰੀ ਕੀਤੀ ਗਈ ਹੈ ਕਿਉਂਕਿ ਸਾਡੇ ਪਿੰਡ ਦੇ ਆਸ-ਪਾਸ ਨਸ਼ਾ ਵਿਕ ਰਿਹਾ ਹੈ ਤੇ ਨਸ਼ੇੜੀ ਕੁਝ ਵੀ ਕਰ ਸਕਦੇ ਹਨ।
ਐਸਐਚਓ ਚੰਦਰ ਸ਼ੇਖਰ ਨੇ ਦੱਸਿਆ ਸਵੇਰ ਸਮੇਂ ਇਤਲਾਹ ਮਿਲੀ ਸੀ ਕਿ ਜਗਮੀਤ ਸਿੰਘ ਉਰਫ ਨੀਟੂ ਤਪਾ ਖੇੜਾ ਦੇ ਘਰ ਵਿੱਚ ਚੋਰੀ ਹੋਈ ਹੈ। ਜਾਂਚ ਸ਼ੁਰੂ ਕਰ ਦਿੱਤੀ ਹੈ। 75 ਤੋਲੇ ਸੋਨਾ ਚੋਰੀ ਹੋਇਆ ਹੈ ਤੇ 1.25 ਲੱਖ ਨਗਦੀ ਚੋਰੀ ਹੋਈ ਹੈ। ਐਫਆਈਆਰ ਦਰਜ ਕਰ ਲਈ ਗਈ ਹੈ।
ਇਹ ਵੀ ਪੜ੍ਹੋ: Corona Survivors: ਕੋਰੋਨਾ ਤੋਂ ਠੀਕ ਹੋਏ ਲੋਕਾਂ ਦੀ Immunity ਸਾਲ ਤਕ ਰਹਿੰਦੀ ਮਜ਼ਬੂਤ, ਰਿਸਰਚ ਤੋਂ ਹੋਇਆ ਖੁਲਾਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin