ਅਮਿਤ ਸ਼ਾਹ ਜੀ, ਪੰਜਾਬੀਆਂ ਨੂੰ ਧਮਕੀ ਨਾ ਦਿਓ ਨਹੀਂ ਤਾਂ ਪੰਜਾਬ 'ਚ ਵੜਨ ਨਹੀਂ ਦੇਣਗੇ ਪੰਜਾਬੀ-ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਮਿਤ ਸ਼ਾਹ ਜੀ, ਪੰਜਾਬ ਦੇ ਲੋਕਾਂ ਨੂੰ ਧਮਕੀਆਂ ਨਾ ਦਿਓ, ਨਹੀਂ ਤਾਂ ਪੰਜਾਬ ਦੇ ਲੋਕ ਤੁਹਾਡਾ ਪੰਜਾਬ 'ਚ ਵੜਨਾ ਮੁਸ਼ਕਿਲ ਕਰ ਦੇਣਗੇ।
Punjab Politics: ਅਮਿਤ ਸ਼ਾਹ ਵੱਲੋਂ ਬੀਤੇ ਕੱਲ ਲੁਧਿਆਣਾ ਵਿੱਚ ਚੋਣ ਰੈਲੀ ਦੌਰਾਨ ਦਿੱਤੇ ਗਏ ਭਾਸ਼ਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਪੰਜਾਬ ਵਿੱਚ ‘ਆਪ’ ਸਰਕਾਰ ਲੰਮੀ ਚੱਲਣ ਵਾਲੀ ਨਹੀਂ। ਇਸ ਤੋਂ ਬਾਅਦਦ ਅਰਵਿੰਦ ਕੇਜਰੀਵਾਲ ਨੇ ਅਮਿਤ ਸ਼ਾਹ ਦੇ ਬਿਆਨ ਉੱਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਮਿਤ ਸ਼ਾਹ ਨੇ ਕੱਲ ਕਿਹਾ ਕਿ ਉਹ 4 ਜੂਨ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡੇਗ ਦੇਣਗੇ, ਭਗਵੰਤ ਮਾਨ ਇਸ ਮਗਰੋਂ ਮੁੱਖ ਮੰਤਰੀ ਨਹੀਂ ਰਹਿਣਗੇ। ਕੇਜਰੀਵਾਲ ਨੇ ਕਿਹਾ, “ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਪੰਜਾਬੀ ਦਿਲ ਦੇ ਬਹੁਤ ਵੱਡੇ ਹੁੰਦੇ ਹਨ, ਪਿਆਰ ਨਾਲ ਮੰਗ ਲੈਂਦੇ ਤੁਹਾਨੂੰ 1-2 ਸੀਟਾਂ ਦੇ ਦਿੰਦੇ, ਧਮਕੀ ਨਾ ਦਿਓ
अमित शाह जी, पंजाब के लोगों को धमकी मत दो, वरना पंजाब के लोग आपका पंजाब में घुसना मुश्किल कर देंगे
— AAP (@AamAadmiParty) May 27, 2024
अमित शाह ने पंजाबियों को गालियाँ दी, धमकी देकर गये हैं कि 4 जून को पंजाब सरकार गिरा देंगे। उन्होंने आपके @BhagwantMann साहब को मुख्यमंत्री पद से हटाने की धमकी दी है।
अगर आप प्यार… pic.twitter.com/HRyJ2dGRyL
ਅਮਿਤ ਸ਼ਾਹ ਜੀ, ਪੰਜਾਬ ਦੇ ਲੋਕਾਂ ਨੂੰ ਧਮਕੀਆਂ ਨਾ ਦਿਓ, ਨਹੀਂ ਤਾਂ ਪੰਜਾਬ ਦੇ ਲੋਕ ਤੁਹਾਡਾ ਪੰਜਾਬ 'ਚ ਵੜਨਾ ਮੁਸ਼ਕਿਲ ਕਰ ਦੇਣਗੇ।
ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਅਮਿਤ ਸ਼ਾਹ ਨੇ ਲੁਧਿਆਣਾ ਵਿੱਚ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸੀ। ਜਿੱਥੇ ਉਨ੍ਹਾਂ ਕਿਹਾ ਕਿ 4 ਤਾਰੀਖ਼ ਨੂੰ 400 ਤੋਂ ਜ਼ਿਆਦਾ ਸੀਟਾਂ ਨਾਲ ਭਾਜਪਾ ਦੀ ਸਰਕਾਰ ਬਣਨ ਵਾਲੀ ਹੈ। ਬਿੱਟੂ ਮੇਰਾ 5 ਸਾਲਾਂ ਤੋਂ ਦੋਸਤ ਬਣਿਆ ਹੈ। ਜਦੋਂ ਇਹ ਕਾਂਗਰਸ 'ਚ ਸਨ, ਉਦੋਂ ਵੀ ਮੈਂ ਜਨਤਕ ਤੌਰ 'ਤੇ ਕਿਹਾ ਸੀ ਕਿ ਰਵਨੀਤ ਮੇਰਾ ਦੋਸਤ ਹੈ। ਜਿਨ੍ਹਾਂ ਨੇ ਵੀ ਇਨ੍ਹਾਂ ਦੇ ਦਾਦੇ ਦਾ ਕਤਲ ਕੀਤਾ ਹੈ, ਉਨ੍ਹਾਂ ਨੂੰ ਅਸੀਂ ਮੁਆਫ਼ ਨਹੀਂ ਕਰ ਸਕਦੇ। ਸ਼ਾਹ ਨੇ ਕਿਹਾ,‘‘ਮੈਂ ਅਪੀਲ ਕਰਨ ਆਇਆ ਹਾਂ ਕਿ ਲੁਧਿਆਣਾ ਤੋਂ ਸੰਸਦ ਭੇਜੋ, ਇਸ ਨੂੰ ਵੱਡਾ ਬਣਾਉਣ ਦਾ ਕੰਮ ਮੈਂ ਕਰਾਂਗਾ। ਇਕ ਜੂਨ ਨੂੰ ਕੇਜਰੀਵਾਲ ਨੂੰ ਜੇਲ੍ਹ ਜਾਣਾ ਹੈ ਅਤੇ 6 ਜੂਨ ਨੂੰ ਰਾਹੁਲ ਬਾਬਾ ਛੁੱਟੀ ‘ਤੇ ਬੈਂਕਾਕ ਜਾ ਰਹੇ ਹਨ।