ਪੜਚੋਲ ਕਰੋ
ਅੰਮ੍ਰਿਤਪਾਲ ਸਿੰਘ ਨੇ ਵਿਧਾਨ ਸਭਾ ਸੈਸ਼ਨ 'ਤੇ ਚੁੱਕੇ ਸਵਾਲ , ਕਿਹਾ -ਲੋਕਾਂ ਦੇ ਮੁੱਦੇ ਛੱਡ ਕੇ ਹੋਰ ਮੁੱਦਿਆਂ 'ਤੇ ਕੀਤੀ ਜਾ ਰਹੀ ਚਰਚਾ
(ਅਸ਼ਰਫ ਢੱਡੀ) Giddarbaha News : 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅੱਜ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਵਾਦੀਆਂ ਵਿਖੇ ਹੋ ਰਹੇ ਧਾਰਮਿਕ ਸਮਾਗਮ ਵਿੱਚ ਪਹੁੰਚੇ ਹਨ। ਜਦੋਂ ਅੰਮ੍ਰਿਤਪਾਲ ਸਿੰਘ ਤੋਂ ਸਵਾਲ ਪੁੱਛਿਆ ਗਿਆ ਕਿ ਅਜਨਾਲਾ ਕਾਂਡ ਦਾ ਮੁੱਦਾ ਪੰਜਾਬ ਵਿਧਾਨ
Amritpal Singh
(ਅਸ਼ਰਫ ਢੱਡੀ)
Giddarbaha News : 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅੱਜ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਵਾਦੀਆਂ ਵਿਖੇ ਹੋ ਰਹੇ ਧਾਰਮਿਕ ਸਮਾਗਮ ਵਿੱਚ ਪਹੁੰਚੇ ਹਨ। ਜਦੋਂ ਅੰਮ੍ਰਿਤਪਾਲ ਸਿੰਘ ਤੋਂ ਸਵਾਲ ਪੁੱਛਿਆ ਗਿਆ ਕਿ ਅਜਨਾਲਾ ਕਾਂਡ ਦਾ ਮੁੱਦਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਗੁੰਜਿਆ ਹੈ ਤਾਂ ਇਸ ਸਵਾਲ 'ਤੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਕਿਉਂ ਬੁਲਾਉਂਦੇ ਹਨ। ਜੇ ਮੇਰੀ ਗ੍ਰਿਫ਼ਤਾਰੀ ਕਰਕੇ ਲਾ ਰਹੇ ਹਨ ਤਾਂ ਉਸਦਾ ਨਾਮ ਬਦਲ ਦੇਣ। ਲੋਕਾਂ ਨੇ ਵੋਟ ਪਾਈ ਹੈ ,ਉਨ੍ਹਾਂ ਦੇ ਮੁੱਦੇ ਛੱਡ ਕੇ ਹੋਰ ਮੁੱਦਿਆਂ 'ਤੇ ਗੱਲ ਕਰ ਰਹੇ ਹਨ।
ਰਾਜਾ ਵੜਿੰਗ 'ਤੇ ਬੋਲਿਆ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਰਾਜਾ ਵੜਿੰਗ ਵਿਧਾਨ ਸਭਾ ਵਿਚ ਮੇਰੀ ਗ੍ਰਿਫ਼ਤਾਰੀ ਦੀ ਮੰਗ ਕਰ ਰਿਹਾ ਹੈ। ਉਸਦੇ ਆਪਣੇ ਇਲਾਕੇ 'ਚ ਚਿਟਾ ਵਿਕ ਰਿਹਾ ਹੈ। ਮੇਰੀ ਗ੍ਰਿਫ਼ਤਾਰੀ ਦੀ ਮੰਗ ਤੋਂ ਪਹਿਲਾਂ ਆਪਣੇ ਇਲਾਕੇ 'ਚ ਆ ਕੇ ਪਹਿਲਾਂ ਚਿਟਾ ਵਿਕਣਾ ਬੰਦ ਕਰਾਵੇ। ਉਸਨੂੰ ਮੁਆਫੀ ਮੰਗਣੀ ਚਾਹਦੀ ਹੈ ਕਿ ਆਪਣੇ ਇਲਾਕੇ 'ਚ ਚਿਟੇ 'ਤੇ ਕੰਟਰੋਲ ਨਹੀ ਕਰ ਸਕਿਆ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਸੋਚਣਾ ਪਏਗਾ। ਜਦੋਂ ਜਿੰਮੇਵਾਰੀ ਪੈ ਜਾਏ ਤਾਂ ਭੱਜਣਾ ਨਹੀਂ ਹੈ। ਆਈਲੈਟਸ ਕਰਕੇ ਕੈਨੇਡਾ ਭੱਜ ਰਹੇ ਹਨ , ਓਥੇ ਕੁੱਝ ਨਹੀਂ ਲੱਭਣਾ। ਕੈਨੇਡਾ ਜਾ ਕੇ ਆਪਾ ਵਸ ਜਾਵਾਂਗੇ ਪਰ ਸ੍ਰੀ ਦਰਬਾਰ ਸਾਹਿਬ ਸਾਡੇ ਹੱਥੋਂ ਖੁਸ ਜਾਉ , ਪਹਿਲਾਂ ਹੀ ਬਹੁਤ ਗੁਰਦੁਆਰੇ ਸਾਡੇ ਹੱਥੋਂ ਖੋਹੇ ਜਾ ਚੁਕੇ ਹਨ।
ਇਹ ਵੀ ਪੜ੍ਹੋ : ਮੌੜ ਮੰਡੀ ਬੰਬ ਧਮਾਕਾ: ਚੋਣ ਰੈਲੀ ਨੂੰ ਹਿਲਾ ਦੇਣ ਵਾਲੇ ਤਿੰਨ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ, 7 ਲੋਕਾਂ ਦੀ ਮੌਤ
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਡੇ ਹਥਿਆਰਾਂ ਦੇ ਲਾਇਸੈਂਸ ਕੈਂਸਲ ਕਰਕੇ ਸਰਕਾਰ ਸਾਡਾ ਸ਼ਿਕਾਰ ਖੇਡਣ ਦੀ ਤਿਆਰੀ ਕਰ ਰਹੀ ਹੈ। ਸਿੱਧੂ ਮੂਸਵਾਲਾ ਦਾ ਕਤਲ ਵੀ ਇਨ੍ਹਾਂ ਨੇ ਇਸ ਕਰਕੇ ਕਰਵਾ ਦਿਤਾ ਕਿਉਂਕਿ ਸਿਕਿਉਰਟੀ ਵਾਪਿਸ ਲਈ ਸੀ। ਉਸਦਾ ਪਿਉ ਧਰਨੇ 'ਤੇ ਬੈਠਾ ਹੈ। ਇਨ੍ਹਾਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਆਨੰਦਪੁਰ ਸਾਹਿਬ 'ਚ ਸਿੱਖ ਨੌਜਵਾਨ ਦਾ ਕਤਲ ਹੋਇਆ ਹੈ। ਉਸ ਨੌਜਵਾਨ ਨੇ ਨਿਹੰਗ ਦਾ ਬਾਣਾ ਪਾਇਆ ਸੀ , ਦੱਸੋਂ ਉਥੇ ਕਿਥੇ ਸ਼ਾੰਤੀ ਭੰਗ ਹੋਈ। ਸਿੱਖ ਨੌਜਵਾਨ ਕਿਸੇ ਨੂੰ ਮਰਿਆਦਾ ਭੰਗ ਕਰਨ ਤੋਂ ਰੋਕੇ ਤਾਂ ਸ਼ਾਂਤੀ ਭੰਗ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦੇ ਦੁਸ਼ਮਣ ਜਦੋਂ ਸਿੱਖਾਂ ਦਾ ਕਤਲ ਹੁੰਦਾ ਹੈ ਤਾਂ ਚੁੱਪ ਕਰਕੇ ਬੈਠ ਜਾਂਦੇ ਹਨ। ਜਦੋਂ ਸਿੱਖ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਹੈ ਤਾਂ ਇਹ ਸਾਰੇ ਬਾਹਰ ਆ ਕੇ ਸਿੱਖਾਂ ਦਾ ਵਿਰੋਧ ਕਰਦੇ ਹਨ। ਆਈਐਸਆਈ ਨਾਲ ਮੀਟਿੰਗ ਦੇ ਸਵਾਲ 'ਤੇ ਬੋਲਿਆ ਅੰਮ੍ਰਿਤਪਾਲ ਸਿੰਘ ਨੇ ਕਿਹਾ ਮੀਟਿੰਗ ਬਾਰੇ ਉਨ੍ਹਾਂ ਨੂੰ ਤੁਸੀਂ ਪੁਛੋ ਕਿ ਉਹ ਲਾਗੇ ਬੈਠਾ ਸੀ। ਜਦੋਂ ਬੀਬੀ ਪਾਕਿਸਤਾਨ ਤੋਂ ਆ ਕੇ ਪੰਜ ਸਾਲ ਇਥੇ ਬੈਠੀ ਰਹੀ ,ਓਦੋਂ ਤੁਹਾਨੂੰ ਨਹੀਂ ਪਤਾ ਲੱਗਿਆ ਕਿ ਆਈਐਸਆਈ ਕੀ ਕਰ ਰਹੀ ਹੈ। ਅੰਮ੍ਰਿਤਪਾਲ ਸਿੰਘ ਨੇ ਬਿਕਰਮ ਮਜੀਠੀਆ ਨੂੰ ਚਿਟੇ ਨਾਲ ਲੋਕਾਂ ਦੇ ਪੁੱਤ ਮਾਰਨ ਵਾਲਾ ਦੱਸਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















