Amritpal Singh Surrender Update : ਅੰਮ੍ਰਿਤਪਾਲ ਦੀ ਮਦਦ ਕਰਨ ਵਾਲੇ 2 ਵਿਅਕਤੀ ਗ੍ਰਿਫਤਾਰ, ਸੋਸ਼ਲ ਮੀਡੀਆ 'ਤੇ ਪੋਸਟ ਕਰਨ ਵਾਲੇ ਵਕੀਲ ਨੂੰ NIA ਨੇ ਕੀਤਾ ਗ੍ਰਿਫਤਾਰ
ਵਾਰਿਸ ਪੰਜਾਬ ਦੇ ਦਾ ਮੁਖੀ ਅੰਮ੍ਰਿਤਪਾਲ ਪਿਛਲੇ 29 ਦਿਨਾਂ ਤੋਂ ਫਰਾਰ ਹੈ। ਉਨ੍ਹਾਂ ਦੇ ਆਤਮ ਸਮਰਪਣ ਦੀ ਚਰਚਾ ਵਿਸਾਖੀ 'ਤੇ ਸ਼ੁਰੂ ਹੋ ਗਈ ਸੀ, ਪਰ ਹੁਣ ਵਿਸਾਖੀ ਲੰਘਣ ਤੋਂ ਬਾਅਦ ਹੁਣ ਇਸ ਉਤੇ ਪ੍ਰਸ਼ਨਚਿੰਨ ਲੱਗ ਗਿਆ ਹੈ
Amritpal Singh Surrender Update News : ਵਾਰਿਸ ਪੰਜਾਬ ਦੇ ਦਾ ਮੁਖੀ ਅੰਮ੍ਰਿਤਪਾਲ ਪਿਛਲੇ 29 ਦਿਨਾਂ ਤੋਂ ਫਰਾਰ ਹੈ। ਉਨ੍ਹਾਂ ਦੇ ਆਤਮ ਸਮਰਪਣ ਦੀ ਚਰਚਾ ਵਿਸਾਖੀ 'ਤੇ ਸ਼ੁਰੂ ਹੋ ਗਈ ਸੀ, ਪਰ ਹੁਣ ਵਿਸਾਖੀ ਲੰਘਣ ਤੋਂ ਬਾਅਦ ਹੁਣ ਇਸ ਉਤੇ ਪ੍ਰਸ਼ਨਚਿੰਨ ਲੱਗ ਗਿਆ ਹੈ। ਇਸ ਦੌਰਾਨ ਐਨਆਈਏ ਨੇ ਕਪੂਰਥਲਾ ਦੇ ਇੱਕ ਵਕੀਲ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਪੰਜਾਬ ਪੁਲਿਸ ਨੇ ਹੁਸ਼ਿਆਰਪੁਰ ਤੋਂ ਅੰਮ੍ਰਿਤਪਾਲ ਸਿੰਘ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰਿਆਂ ਤੋਂ ਪੁੱਛਗਿੱਛ ਜਾਰੀ ਹੈ।
ਅੰਮ੍ਰਿਤਪਾਲ ਸਿੰਘ ਨੂੰ ਦੋ ਵਿਅਕਤੀਆਂ ਨੇ ਦਿੱਤੇ 90 ਹਜ਼ਾਰ ਰੁਪਏ
ਅੰਮ੍ਰਿਤਪਾਲ ਸਿੰਘ ਦੀ ਹੁਸ਼ਿਆਰਪੁਰ ਵਿੱਚ ਉਸ ਦੇ ਦੋ ਸਾਥੀਆਂ ਵੱਲੋਂ ਆਰਥਿਕ ਮਦਦ ਕੀਤੀ ਗਈ। ਅੰਮ੍ਰਿਤਪਾਲ ਸਿੰਘ ਨੂੰ ਦੋ ਵਿਅਕਤੀਆਂ ਨੇ 90 ਹਜ਼ਾਰ ਰੁਪਏ ਦਿੱਤੇ ਸਨ, ਤਾਂ ਜੋ ਉਹ ਆਪਣੇ ਲਈ ਸੁਰੱਖਿਅਤ ਥਾਂ ਲੱਭ ਸਕੇ। ਪੁਲਿਸ ਨੇ ਜਾਂਚ ਤੇ ਸੂਚਨਾ ਮਿਲਣ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ। ਜਾਂਚ ਅਜੇ ਜਾਰੀ ਹੈ, ਜਿਸ ਕਾਰਨ ਕੋਈ ਵੀ ਅਧਿਕਾਰੀ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਤਿਆਰ ਨਹੀਂ ਹੈ।
ਕਪੂਰਥਲਾ ਦੇ ਵਕੀਲ ਨੇ ਪਾਈ ਸੀ ਅੰਮ੍ਰਿਤਪਾਲ ਦੀ ਪੋਸਟ
ਕਪੂਰਥਲਾ ਦੇ ਇੱਕ ਵਕੀਲ ਨੂੰ NIA ਨੇ ਹਿਰਾਸਤ ਵਿੱਚ ਲਿਆ ਹੈ। ਵਕੀਲ ਦੀ ਪਛਾਣ ਰਾਜਦੀਪ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਰਾਜਦੀਪ ਸਿੰਘ ਹਿਮਾਚਲ ਦੇ ਪਾਉਂਟਾ ਸਾਹਿਬ ਤੋਂ ਵਾਪਸ ਆ ਰਿਹਾ ਸੀ ਤਾਂ NIA ਦੀ ਟੀਮ ਨੇ ਉਸ ਨੂੰ ਫੜ ਲਿਆ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਜਦੀਪ ਸਿੰਘ ਨੇ ਕੁਝ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅੰਮ੍ਰਿਤਪਾਲ ਸਿੰਘ ਬਾਰੇ ਇਕ ਪੋਸਟ ਸ਼ੇਅਰ ਕੀਤੀ ਸੀ। NIA ਨੂੰ ਇਹ ਪੋਸਟ ਸ਼ੱਕੀ ਲੱਗੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।