Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?
ਅੰਮ੍ਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਮਹਾਰਾਜ ਜੀ ਦੇ ਓਟ ਆਸਰੇ ਨਾਲ ਅਸੀਂ ਜਲਦ ਹੀ ਨਵੀਂ ਪੰਥਕ ਸਿਆਸੀ ਪਾਰਟੀ ਦਾ ਨਾਮ ‘ਤੇ ਢਾਂਚੇ ਦਾ ਐਲਾਨ ਕਰਾਂਗੇ।
![Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ? Amritpal will soon announce the structure of the new party know full details Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?](https://feeds.abplive.com/onecms/images/uploaded-images/2024/09/30/d678a14deb19ff70e83dd1488f4c95141727682832952674_original.jpg?impolicy=abp_cdn&imwidth=1200&height=675)
Amritpal Singh: ਪੰਜਾਬ ਦੇ ਵਾਰਿਸ ਦੇ ਮੁਖੀ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਨੇ ਇੱਕ ਟਵੀਟ ਰਾਹੀਂ ਕਿਹਾ ਹੈ ਕਿ ਕੋਈ ਵੀ ਸਿਆਸੀ ਪਾਰਟੀ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕੀ। ਇਸੇ ਲਈ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਕੱਲ੍ਹ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਇਹ ਐਲਾਨ ਕੀਤਾ।
ਅੰਮ੍ਰਿਤਪਾਲ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ, ਮੇਰੇ ਪਿਤਾ ਭਾਈ ਭਾਈ ਤਰਸੇਮ ਸਿੰਘ ਜੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਨਵੀਂ ਪੰਥਕ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਪੰਥ-ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਹੱਲ ਹੋਣ ਦੀ ਥਾਂ ਹੋਰ ਤੀਬਰਤਾ ਨਾਲ ਪੰਥ ਨੂੰ ਦਰਪੇਸ਼ ਹੋ ਰਹੀਆਂ ਹਨ। ਪਿੱਛੇ ਝਾਤ ਮਾਰੀਏ ਤੇ ਇਹ ਸਪੱਸ਼ਟ ਹੈ ਕਿ ਨਾ ਤਾਂ ਮੌਜੂਦਾ ਪੰਥਕ ਤੇ ਨਾ ਹੀ ਗ਼ੈਰ-ਪੰਥਕ ਸਿਆਸੀ ਧਿਰਾਂ ਪੰਥ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਸਹੀ ਢੰਗ ਨਾਲ ਹੱਲ ਕਰ ਸਕੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਮਹਾਰਾਜ ਜੀ ਦੇ ਓਟ ਆਸਰੇ ਨਾਲ ਅਸੀਂ ਜਲਦ ਹੀ ਨਵੀਂ ਪੰਥਕ ਸਿਆਸੀ ਪਾਰਟੀ ਦਾ ਨਾਮ ‘ਤੇ ਢਾਂਚੇ ਦਾ ਐਲਾਨ ਕਰਾਂਗੇ।
ਮੇਰੇ ਪਿਤਾ ਭਾਈ ਭਾਈ ਤਰਸੇਮ ਸਿੰਘ ਜੀ ਵੱਲੋੰ ਆਪਣੇ ਸਾਥੀਆਂ ਨਾਲ ਮਿਲ ਕੇ ਨਵੀਂ ਪੰਥਕ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਪੰਥ-ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਹੱਲ ਹੋਣ ਦੀ ਥਾਂ ਹੋਰ ਤੀਬਰਤਾ ਨਾਲ ਪੰਥ ਨੂੰ ਦਰਪੇਸ਼ ਹੋ ਰਹੀਆਂ ਹਨ। ਪਿੱਛੇ ਝਾਤ ਮਾਰੀਏ ਤੇ ਇਹ ਸਪੱਸ਼ਟ ਹੈ ਕਿ ਨਾ ਤਾਂ ਮੌਜੂਦਾ ਪੰਥਕ ਅਤੇ ਨਾ ਹੀ ਗੈਰ-ਪੰਥਕ ਸਿਆਸੀ… pic.twitter.com/9pk0EiJf11
— Amritpal Singh (@singhamriitpal) September 30, 2024
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਆਵਾਜ਼ ਕੋਈ ਨਹੀਂ ਉਠਾਉਂਦਾ, ਇਸ ਲਈ ਉਹ ਖ਼ੁਦ ਆਵਾਜ਼ ਉਠਾਉਣਗੇ। ਅੰਮ੍ਰਿਤਪਾਲ ਸਿੰਘ ਦੀ ਮਾਤਾ ਅਨੁਸਾਰ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਜ਼ਰੂਰੀ ਹੈ, ਇਸੇ ਲਈ ਉਹ ਨਵੀਂ ਪਾਰਟੀ ਬਣਾਉਣਾ ਚਾਹੁੰਦੇ ਹਨ।
ਜ਼ਿਕਰ ਕਰ ਦਈਏ ਕਿ ਐਮਪੀ ਅੰਮ੍ਰਿਤਪਾਲ ਸਿੰਘ ਉੱਤੇ ਮਾਰਚ 2023 ਵਿੱਚ ਐਨਐਸਏ ਦਾ ਦੋਸ਼ ਲਾਕੇ ਉਸਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਸੀ, ਇਸ ਵਾਰ ਫਿਰ ਐਨਐਸਏ ਇੱਕ ਸਾਲ ਲਈ ਵਧਾ ਦਿੱਤਾ ਗਿਆ ਸੀ। ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਹਨ, ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਵੱਡੇ ਫਰਕ ਨਾਲ ਚੋਣ ਜਿੱਤੀ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ 'ਤੇ ਐਨ.ਐਸ.ਏ ਦੇ ਦੋਸ਼ ਵੱਧ ਗਏ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)