ਰਾਣਾ ਕੰਦੋਵਾਲੀਆ ਕਤਲ ਕੇਸ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ 'ਤੇ ਸ਼ਿਕੰਜਾ
ਅੰਮ੍ਰਿਤਸਰ ਪੁਲਿਸ ਜੱਗੂ ਭਗਵਾਨਪੁਰੀਆ ਨੂੰ ਦਿੱਲੀ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਏਗੀ। ਪੁਲਿਸ ਨੇ ਜੱਗੂ ਨੂੰ ਦਿੱਲੀ ਤੋਂ ਲਿਆਉਣ ਲਈ ਕਾਨੂੰਨੀ ਪ੍ਰਕਿਰਿਆ ਅਰੰਭ ਦਿੱਤੀ ਹੈ।
ਅੰਮ੍ਰਿਤਸਰ: ਗੈਂਗਸਟਰ ਰਾਣਾ ਕੰਦੋਵਾਲੀਆ ਕਤਲ ਕੇਸ 'ਚ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਅੰਮ੍ਰਿਤਸਰ ਪੁਲਿਸ ਜੱਗੂ ਭਗਵਾਨਪੁਰੀਆ ਨੂੰ ਦਿੱਲੀ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਏਗੀ। ਪੁਲਿਸ ਨੇ ਜੱਗੂ ਨੂੰ ਦਿੱਲੀ ਤੋਂ ਲਿਆਉਣ ਲਈ ਕਾਨੂੰਨੀ ਪ੍ਰਕਿਰਿਆ ਅਰੰਭ ਦਿੱਤੀ ਹੈ।
ਅੰਮ੍ਰਿਤਸਰ ਦੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਰਾਣਾ ਕੰਦੋਲਵਾਲੀਆ ਦੇ ਪਿਤਾ ਦੇ ਬਿਆਨਾਂ 'ਤੇ ਜੱਗੂ ਭਗਵਾਨਪੁਰੀਆ, ਜਗਰੋਸ਼ਨ ਤੇ ਮਨੀ ਰਈਆ ਖਿਲਾਫ ਮਾਮਲਾ ਦਰਜ ਕੀਤੀ ਸੀ। ਡੀਸੀਪੀ ਭੁੱਲਰ ਨੇ ਕਿਹਾ ਕਿ ਜੱਗੂ ਤੇ ਰਾਣਾ ਵਿਚਾਲੇ ਪੁਰਾਣੀ ਰੰਜਿਸ਼ਬਾਜੀ ਸੀ ਤੇ ਪੁਲਿਸ ਹੁਣ ਜੱਗੂ ਨੂੰ ਲਿਆ ਕੇ ਪੁੱਛਗਿੱਛ ਕਰੇਗੀ।
ਭੁੱਲਰ ਨੇ ਕਿਹਾ ਬਾਕੀ ਦੋ ਮੁਲਜ਼ਮਾਂ ਜਗਰੋਸ਼ਨ ਤੇ ਮਨੀ ਰਈਆ ਦੀ ਗ੍ਰਿਫਤਾਰੀ ਲਈ ਵੀ ਪੁਲਿਸ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। ਪੁਲਿਸ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਪੋਸਟ ਦੇ ਮੱਦੇਨਜਰ ਵੀ ਜਾਂਚ ਕੀਤੀ ਜਾ ਰਹੀ ਹੈ। ਭੁੱਲਰ ਨੇ ਦੱਸਿਆ ਕਿ ਵਾਰਦਾਤ 'ਚ ਚਾਰ ਲੋਕ ਸ਼ਾਮਲ ਸਨ, ਜਿਨਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਪੁਲਿਸ ਨੇ ਕੁਝ ਨੌਜਵਾਨਾਂ ਤੋਂ ਵੀ ਪੁੱਛਗਿੱਛ ਕੀਤੀ ਸੀ। ਪੁਲਿਸ ਮੁਤਾਬਕ ਵਾਰਦਾਤ ਤੋਂ ਪਹਿਲਾਂ ਹਸਪਤਾਲ ਦੀ ਰੇਕੀ ਕੀਤੀ ਗਈ ਸੀ। ਹਸਪਤਾਲ 'ਚ ਮੁਲਜ਼ਮਾਂ ਦਾ ਕੋਈ ਸਾਥੀ ਪਹਿਲਾਂ ਤੋਂ ਮੌਜੂਦ ਹੋਣ ਦੀ ਸੰਭਾਵਨਾ ਲੱਗ ਰਹੀ ਹੈ ਤੇ ਇਸ ਪਹਿਲੂ ਨੂੰ ਵੀ ਜਾਂਚਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਲਾਲ ਕਿਲ੍ਹੇ ਕੋਲ ਦਿੱਸਿਆ ਡ੍ਰੋਨ, ਪੁਲਿਸ ਨੂੰ ਭਾਜੜਾਂ, 16 ਅਗਸਤ ਤੱਕ ਪਾਬੰਦੀ
ਨਸ਼ੇ ਦੇ ਸੌਦਾਗਰਾਂ ਨੂੰ ਬਚਾਅ ਰਹੇ ਪੁਲਿਸ ਅਫਸਰ! ਹਾਈਕੋਰਟ ਨੇ ਸਖਤ ਰੁਖ਼ ਵਿਖਾਉਂਦਿਆਂ ਸੀਬੀਆਈ ਨੂੰ ਸੌਂਪਿਆ ਮਾਮਲਾ
Coronavirus India: ਦੇਸ਼ ’ਚ ਹੌਲੀ-ਹੌਲੀ ਮੁੜ ਵਧ ਰਹੇ ਕੋਰੋਨਾ ਕੇਸ, ਕੇਰਲ ਸਭ ਤੋਂ ਵੱਧ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin