ਪੜਚੋਲ ਕਰੋ

ਕਾਲ਼ੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਿਸਾਨਾਂ ਦੀ ਜਿੱਤ :  ਭਗਵੰਤ ਮਾਨ

ਡੇਰਾ ਬਾਬਾ ਨਾਨਕ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ, ‘‘ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕਾਲ਼ੇ ਖੇਤੀ ਕਾਨੂੰਨ ਰੱਦ ਕਰਨ 'ਚ ਬਹੁਤ ਦੇਰੀ ਕੀਤੀ ਹੈ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੋਂ ਕਾਲ਼ੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਨੂੰ ਕਿਸਾਨਾਂ ਦੀ ਜਿੱਤ ਕਰਾਰ ਦਿੱਤਾ ਹੈ। ਇਸ ਮਹਾਨ ਜਿੱਤ ’ਤੇ ਦੇਸ਼ ਦੇ ਕਿਸਾਨਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਵੀ ਸੜਕ ਤੋਂ ਸੰਸਦ ਤਕ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੀ ਰਹੀ ਹੈ ਤੇ ਹੁਣ ਵੀ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਤੇ ਉਚਿਤ ਮੁਆਵਜ਼ਾ ਦੇਣ ਦੀ ਮੰਗ ਕਰੇਗੀ। 
ਸ਼ੁੱਕਰਵਾਰ ਨੂੰ ਡੇਰਾ ਬਾਬਾ ਨਾਨਕ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ, ‘‘ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕਾਲ਼ੇ ਖੇਤੀ ਕਾਨੂੰਨ ਰੱਦ ਕਰਨ 'ਚ ਬਹੁਤ ਦੇਰੀ ਕੀਤੀ ਹੈ ਤੇ ਇਕ ਸਾਲ ਦੇ ਸੰਘਰਸ਼ ਦੌਰਾਨ ਕਰੀਬ 700 ਕਿਸਾਨ ਸ਼ਹੀਦ ਹੋ ਚੁੱਕੇ ਸਨ। ਕਿਸਾਨਾਂ ਦੀਆਂ ਸ਼ਹੀਦੀਆਂ ਲਈ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਸਰਕਾਰ ਜ਼ਿੰਮੇਵਾਰ ਹਨ। ਚੰਗਾ ਹੁੰਦਾ ਪ੍ਰਧਾਨ ਮੰਤਰੀ 23 ਫ਼ਸਲਾਂ ’ਤੇ ਐਮ.ਐਸ.ਪੀ ਦਾ ਵੀ ਐਲਾਨ ਕਰਦੇ ਤਾਂ ਕਿਸਾਨ ਖੁਸ਼ੀ- ਖੁਸ਼ੀ ਆਪਣੇ ਖੇਤਾਂ ਵੱਲ ਨੂੰ ਚਲੇ ਜਾਂਦੇ।’’ ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਵੱਖਵਾਦੀ, ਨਕਸਲੀ, ਦੇਸ਼ ਧਰੋਹੀ ਕਹਿਣ ਵਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ ਨੂੰ ਕਿਸਾਨਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਨੂੰ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਵੀ ਦੇਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਕਿਹਾ ਕਾਲ਼ੇ ਕਾਨੂੰਨ ਰੱਦ ਕੀਤੇ ਜਾਣ ਦਾ ਕ੍ਰੈਡਿਟ (ਲਾਹਾ) ਕੇਵਲ ਤੇ ਕੇਵਲ ਕਿਸਾਨਾਂ ਨੂੰ ਹੀ ਜਾਂਦਾ ਹੈ, ਜਿਨ੍ਹਾਂ ਲੰਮਾਂ ਸਮਾਂ ਸੰਘਰਸ਼ ਕੀਤਾ ਅਤੇ ਸ਼ਹੀਦੀਆਂ ਪ੍ਰਾਪਤ ਕੀਤੀ। ਕੋਈ ਵੀ ਰਾਜਨੀਤਕ ਪਾਰਟੀ ਕਾਨੂੰਨ ਰੱਦ ਕਰਨ ਦਾ ਕ੍ਰੈਡਿਟ ਲੈਣ ਦੀ ਹੱਕਦਾਰ ਨਹੀਂ ਹੈ। ਮਾਨ ਨੇ ਕਿਹਾ, ‘‘ਪੰਜਾਬ 'ਚ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਨਫ਼ਰਤ ਦੀਆਂ ਪਾਤਰ ਬਣ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਭਾਜਪਾ ਨਾਲ ਸਰਕਾਰ ਸ਼ੇਅਰ (ਸਾਂਝੀ) ਕਰਦਾ ਸੀ ਅਤੇ ਹੁਣ ਸੀਟਾਂ ਸ਼ੇਅਰ ਕਰੇਗਾ। ਕੈਪਟਨ ਦੀ ਭਾਜਪਾ ਨਾਲ ਸਾਂਝ ਹੁਣ ਜੱਗ ਜਾਹਰ ਹੋ ਚੁੱਕੀ ਹੈ।’’
‘ਆਪ’ ਦੇ ਮੁੱਖ ਮੰਤਰੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਦੀ ਆਪਣੀ ਇਕ ਰਣਨੀਤੀ ਹੈ। ਇਸ ਵਾਰ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਨਾਲ ਹੀ ਪੰਜਾਬ ਦੀਆਂ ਚੋਣਾ ਵਿਚ ਉਤਰੇਗੀ ਅਤੇ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sikh News:
Sikh News: "ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਸੁਖਬੀਰ ਬਾਦਲ ਨੇ ਕਰਵਾਇਆ, ਹੁਣ ਸਿੱਖ ਸੰਸਥਾਵਾਂ ਤੋਂ ਇਨ੍ਹਾਂ ਨੂੰ ਕੱਢਣ ਦਾ ਆ ਗਿਆ ਵੇਲਾ"
Sikh News: ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਤਿੱਖਾ ਬਿਆਨ, ਕਿਹਾ-ਸੰਸਥਾਵਾਂ ਦੀ ਦੁਰਵਰਤੋਂ ਕਰਨ ਵਾਲੇ ਪਰਿਵਾਰ ਦੀ ਪੱਟੀ ਗਈ ਜੜ੍ਹ

ਔਰਤਾਂ ਦੇ ਮਾਮਲੇ ‘ਚ ਮਰਦ ਅਕਸਰ ਕਰਦੇ ਗਲਤੀ, ਸਟੱਡੀ ਨੇ ਦੱਸਿਆ ਮਹਿਲਾਵਾਂ ਦੀ ਗੱਲ ਸੁਣਨੀ ਕਿਉਂ ਜ਼ਰੂਰੀ?

Sikh News: ਸੁਖਬੀਰ ਤੋਂ ਬਰਦਾਸ਼ਤ ਨਹੀਂ ਹੋਇਆ ਪਿਓ ਤੋਂ ਵਾਪਿਸ ਲਿਆ ਗਿਆ ਫਖ਼ਰ-ਏ-ਕੌਮ ਦਾ ਸਨਮਾਨ ਤਾਂ ਹੀ ਬਦਲੇ ਗਏ ਜਥੇਦਾਰ-ਦਾਦੂਵਾਲ

ABP Premium

ਵੀਡੀਓਜ਼

Sanjeev Arora| Ludhiana West|ਕੇਜਰੀਵਾਲ ਜਾਣਗੇ ਰਾਜ ਸਭਾ!, ਸੰਜੀਵ ਅਰੋੜਾ ਨੇ ਕਰ ਦਿੱਤਾ ਖੁਲਾਸਾRohtak Murder|ਦੋਸਤੀ, ਬਲੈਕਮੇਲਿੰਗ ਤੇ ਫਿਰ ਕਤਲ, ਹਿਮਾਨੀ ਦੇ ਕਤਲ ਬਾਰੇ ਵੱਡੇ ਖੁਲਾਸੇ |Congress|Himani NarwalSayunkat Kisam Morcha | ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਿਸਾਨ ਲੀਡਰSKM ਦੇ ਕਿਸਾਨ ਲੀਡਰਾਂ 'ਤੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ, ਹਿਰਾਸਤ 'ਚ ਲਏ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News:
Sikh News: "ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਸੁਖਬੀਰ ਬਾਦਲ ਨੇ ਕਰਵਾਇਆ, ਹੁਣ ਸਿੱਖ ਸੰਸਥਾਵਾਂ ਤੋਂ ਇਨ੍ਹਾਂ ਨੂੰ ਕੱਢਣ ਦਾ ਆ ਗਿਆ ਵੇਲਾ"
Sikh News: ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਤਿੱਖਾ ਬਿਆਨ, ਕਿਹਾ-ਸੰਸਥਾਵਾਂ ਦੀ ਦੁਰਵਰਤੋਂ ਕਰਨ ਵਾਲੇ ਪਰਿਵਾਰ ਦੀ ਪੱਟੀ ਗਈ ਜੜ੍ਹ
Sikh News: ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਤਿੱਖਾ ਬਿਆਨ, ਕਿਹਾ-ਸੰਸਥਾਵਾਂ ਦੀ ਦੁਰਵਰਤੋਂ ਕਰਨ ਵਾਲੇ ਪਰਿਵਾਰ ਦੀ ਪੱਟੀ ਗਈ ਜੜ੍ਹ
ਔਰਤਾਂ ਦੇ ਮਾਮਲੇ ‘ਚ ਮਰਦ ਅਕਸਰ ਕਰਦੇ ਗਲਤੀ, ਸਟੱਡੀ ਨੇ ਦੱਸਿਆ ਮਹਿਲਾਵਾਂ ਦੀ ਗੱਲ ਸੁਣਨੀ ਕਿਉਂ ਜ਼ਰੂਰੀ?
ਔਰਤਾਂ ਦੇ ਮਾਮਲੇ ‘ਚ ਮਰਦ ਅਕਸਰ ਕਰਦੇ ਗਲਤੀ, ਸਟੱਡੀ ਨੇ ਦੱਸਿਆ ਮਹਿਲਾਵਾਂ ਦੀ ਗੱਲ ਸੁਣਨੀ ਕਿਉਂ ਜ਼ਰੂਰੀ?
Sikh News: ਸੁਖਬੀਰ ਤੋਂ ਬਰਦਾਸ਼ਤ ਨਹੀਂ ਹੋਇਆ ਪਿਓ ਤੋਂ ਵਾਪਿਸ ਲਿਆ ਗਿਆ ਫਖ਼ਰ-ਏ-ਕੌਮ ਦਾ ਸਨਮਾਨ ਤਾਂ ਹੀ ਬਦਲੇ ਗਏ ਜਥੇਦਾਰ-ਦਾਦੂਵਾਲ
Sikh News: ਸੁਖਬੀਰ ਤੋਂ ਬਰਦਾਸ਼ਤ ਨਹੀਂ ਹੋਇਆ ਪਿਓ ਤੋਂ ਵਾਪਿਸ ਲਿਆ ਗਿਆ ਫਖ਼ਰ-ਏ-ਕੌਮ ਦਾ ਸਨਮਾਨ ਤਾਂ ਹੀ ਬਦਲੇ ਗਏ ਜਥੇਦਾਰ-ਦਾਦੂਵਾਲ
Jathedar Giani Raghbir Singh: ਸਭ ਕੁਝ ਹੱਥੋਂ ਜਾਂਦਾ ਵੇਖ ਬਾਦਲ ਧੜੇ ਨੇ ਖੇਡਿਆ ਵੱਡਾ ਦਾਅ! ਜਥੇਦਾਰਾਂ ਦੀ ਛੁੱਟੀ ਕਰਕੇ ਪਲਟਿਆ ਪਾਸਾ

Asia Cup 2025: ਜੈ ਸ਼ਾਹ ਦੇ ਅਹੁਦੇ ਤੋਂ ਹਟਣ ਤੋਂ ਬਾਅਦ BCCI ਨੇ ਰਾਜੀਵ ਸ਼ੁਕਲਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ACC 'ਚ ਨਿਭਾਉਣਗੇ ਆਹ ਰੋਲ

Fatty Liver ਦੀ ਸਮੱਸਿਆ ਜੜ੍ਹੋਂ ਹੋ ਜਾਵੇਗੀ ਖਤਮ, ਬਸ ਇੱਕ ਚੀਜ਼ ਤੋਂ ਬਣਾ ਲਓ ਦੂਰੀ

ਡਿਲੀਵਰੀ ਵੇਲੇ ਪਰੇਸ਼ਾਨੀ ਹੋਣ 'ਤੇ ਡਾਕਟਰ ਮਾਂ ਨੂੰ ਬਚਾ ਸਕਦਾ ਜਾਂ ਬੱਚੇ ਨੂੰ? ਜਾਣ ਲਓ ਨਿਯਮ

Embed widget