'ਟਰੰਪ ਤੋਂ ਵੀ ਵੱਡਾ ਸੁਰੱਖਿਆ ਘੇਰਾ', ਵਾਇਰਲ ਹੋਇਆ ਕੇਜਰੀਵਾਲ ਦਾ ਕਾਫਿਲਾ, ਰਾਜ ਸਭਾ ਸਾਂਸਦ ਨੇ ਸੁਣਾਈਆਂ ਖਰੀਆਂ-ਖਰੀਆਂ
Arvind Kejriwal: ਦਿੱਲੀ ਵਿੱਚ ਆਮ ਆਦਮੀ ਪਾਰਟੀ (AAP) ਦੀ ਹਾਰ ਤੋਂ ਲਗਭਗ ਇੱਕ ਮਹੀਨੇ ਬਾਅਦ ਅਰਵਿੰਦ ਕੇਜਰੀਵਾਲ 'ਮਨ ਦੀ ਸ਼ਾਂਤੀ' ਦੀ ਭਾਲ ਵਿੱਚ ਵਿਪਾਸਨਾ ਕਰਨ ਲਈ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੇ ਹਨ।

Arvind Kejriwal: ਦਿੱਲੀ ਵਿੱਚ ਆਮ ਆਦਮੀ ਪਾਰਟੀ (AAP) ਦੀ ਹਾਰ ਤੋਂ ਲਗਭਗ ਇੱਕ ਮਹੀਨੇ ਬਾਅਦ ਅਰਵਿੰਦ ਕੇਜਰੀਵਾਲ 'ਮਨ ਦੀ ਸ਼ਾਂਤੀ' ਦੀ ਭਾਲ ਵਿੱਚ ਵਿਪਾਸਨਾ ਕਰਨ ਲਈ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੇ ਹਨ। ਮੰਗਲਵਾਰ ਸ਼ਾਮ ਨੂੰ ਉਹ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੇ। ਉਹ ਹੁਸ਼ਿਆਰਪੁਰ ਤੋਂ ਲਗਭਗ 11 ਕਿਲੋਮੀਟਰ ਦੂਰ ਆਨੰਦਗੜ੍ਹ ਪਿੰਡ ਵਿੱਚ ਸਥਿਤ ਵਿਪਾਸਨਾ ਕੇਂਦਰ ਵਿੱਚ 10 ਦਿਨਾਂ ਲਈ ਠਹਿਰਣਗੇ। ਇਸ ਦੌਰਾਨ, ਅਰਵਿੰਦ ਕੇਜਰੀਵਾਲ ਦੇ ਕਾਫਲੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
जिस पंजाब की जनता ने इतना प्यार दिया उससे इतना डर लगता है केजरीवाल जी को? सारी दुनिया को VIP कल्चर पर टोकने वाले केजरीवाल जी आज ख़ुद Donald Trump से बड़ा सुरक्षा घेरा लेकर घूम रहे हैं।
— Swati Maliwal (@SwatiJaiHind) March 5, 2025
ग़ज़ब ही है… कैसे पंजाब जैसे महान सूबे को सबने अपने ऐश आराम के साधन निकालने का ज़रिया बना… pic.twitter.com/opK5ygMM2W
ਕਦੇ ਵੀਆਈਪੀ ਕਲਚਰ ਦਾ ਵਿਰੋਧ ਕਰਨ ਵਾਲੇ ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਪਹੁੰਚੇ ਤਾਂ ਉਨ੍ਹਾਂ ਦੇ ਅੱਗੇ-ਪਿੱਛੇ ਗੱਡੀਆਂ ਦਾ ਲੰਬਾ ਕਾਫਿਲ ਨਜ਼ਰ ਆਇਆ। ਅੱਗੇ ਅਤੇ ਪਿੱਛੇ ਲਾਲ ਅਤੇ ਨੀਲੀਆਂ ਬੱਤੀਆਂ ਵਾਲੀਆਂ ਬਹੁਤ ਸਾਰੀਆਂ ਗੱਡੀਆਂ ਸਨ। ਸਾਬਕਾ ਮੁੱਖ ਮੰਤਰੀ ਦੇ ਇਸ ਕਾਫਲੇ ਦੀ ਵੀਡੀਓ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। 'ਆਪ' ਦੀ ਬਾਗ਼ੀ ਰਾਜ ਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਵੀ ਵੀਡੀਓ ਸਾਂਝੀ ਕੀਤੀ। ਉਨ੍ਹਾਂ ਕੇਜਰੀਵਾਲ 'ਤੇ ਤੰਜ ਕੱਸਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਦਾ ਕਾਫਲਾ ਟਰੰਪ ਨਾਲੋਂ ਵੀ ਵੱਡਾ ਹੈ।
ਸਵਾਤੀ ਮਾਲੀਵਾਲ ਨੇ ਐਕਸ 'ਤੇ ਲਿਖਿਆ, ' ਜਿਹੜੀ ਪੰਜਾਬ ਦੀ ਜਨਤਾ ਨੇ ਇੰਨਾ ਪਿਆਰ ਦਿੱਤਾ, ਉਸ ਤੋਂ ਇੰਨਾ ਡਰ ਲੱਗਦਾ ਕੇਜਰੀਵਾਲ ਜੀ ਨੂੰ? ਸਾਰੀ ਦੁਨੀਆ ਨੂੰ ਵੀਆਈਪੀ ਕਲਚਰ ‘ਤੇ ਟੋਕਣ ਵਾਲੇ ਕੇਜਰੀਵਾਲ ਜੀ ਅੱਜ ਖੁਦ ਡੋਨਾਲਡ ਟਰੰਪ ਨਾਲੋਂ ਵੀ ਵੱਡੀ ਸੁਰੱਖਿਆ ਲੈਕੇ ਘੁੰਮ ਰਹੇ ਹਨ। ਗਜਬ ਹੀ ਹੈ... ਕਿਵੇਂ ਪੰਜਾਬ ਵਰਗੇ ਮਹਾਨ ਸੂਬੇ ਨੂੰ ਆਪਣੇ ਐਸ਼ੋ-ਆਰਾਮ ਦੇ ਸਾਧਨ ਨਿਕਾਲਨੇ ਦਾ ਜਰੀਆ ਬਣਾ ਲਿਆ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ Z ਕੈਟੇਗਰੀ ਦੀ ਸੁਰੱਖਿਆ ਪ੍ਰਾਪਤ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















