(Source: ECI/ABP News)
ਕੇਜਰੀਵਾਲ ਦਾ ਚੰਡੀਗੜ੍ਹ 'ਚ ‘ਵਿਕਟਰੀ ਮਾਰਚ’, ਅਗਲੇ ਦੋ ਦਿਨ ਪੰਜਾਬ ਦੀ ਵਾਰੀ
ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਪਹੁੰਚ ਕੇ ਜੇਤੂ ਮਾਰਚ ਕੀਤਾ। ਕੇਜਰੀਵਾਲ ਨੇ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਦੇ ਖੁਸ਼ੀ ਵਿੱਚ ‘ਵਿਕਟਰੀ ਮਾਰਚ’ ਕੱਢਿਆ।
![ਕੇਜਰੀਵਾਲ ਦਾ ਚੰਡੀਗੜ੍ਹ 'ਚ ‘ਵਿਕਟਰੀ ਮਾਰਚ’, ਅਗਲੇ ਦੋ ਦਿਨ ਪੰਜਾਬ ਦੀ ਵਾਰੀ Arvind Kejriwal Victory March in Chandigarh after Nagar Nigam Result ਕੇਜਰੀਵਾਲ ਦਾ ਚੰਡੀਗੜ੍ਹ 'ਚ ‘ਵਿਕਟਰੀ ਮਾਰਚ’, ਅਗਲੇ ਦੋ ਦਿਨ ਪੰਜਾਬ ਦੀ ਵਾਰੀ](https://feeds.abplive.com/onecms/images/uploaded-images/2021/12/22/c809c745fa255894f5a0427a296d9611_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਪਹੁੰਚ ਕੇ ਜੇਤੂ ਮਾਰਚ ਕੀਤਾ। ਕੇਜਰੀਵਾਲ ਨੇ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਦੇ ਖੁਸ਼ੀ ਵਿੱਚ ‘ਵਿਕਟਰੀ ਮਾਰਚ’ ਕੱਢਿਆ। ਇਹ ਮਾਰਚ ਦੁਪਹਿਰ 1 ਵਜੇ ਸੈਕਟਰ 22 ਦੇ ਅਰੋਮਾ ਲਾਈਟ ਪੁਆਇੰਟ ਤੋਂ ਸ਼ੁਰੂ ਹੋਇਆ। ਕਰੀਬ ਇੱਕ ਕਿਲੋਮੀਟਰ ਦੇ ਰੋਡ ਸ਼ੋਅ ਲਈ ਆਮ ਆਦਮੀ ਪਾਰਟੀ ਪੂਰਾ ਜ਼ੋਰ ਉਤਸ਼ਾਹ ਵਿਖਾਇਆ।
ਚੰਡੀਗੜ੍ਹ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਰਾਜਨੀਤੀ 'ਤੇ ਭਰੋਸਾ ਕੀਤਾ ਹੈ। ਸਾਨੂੰ ਪਹਿਲੀਆਂ ਚੋਣਾਂ ਵਿੱਚ ਹੀ ਜਿੱਤ ਦਿਵਾ ਦਿੱਤੀ ਹੈ। ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਜਿਵੇਂ ਦਿੱਲੀ ਨੂੰ ਸਵਾਰਿਆ ਹੈ, ਉਸੇ ਤਰ੍ਹਾਂ ਚੰਡੀਗੜ੍ਹ ਦਾ ਵੀ ਵਿਕਾਸ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਉਹ ਜਲਦੀ ਹੀ ਮੇਅਰ ਬਾਰੇ ਦੱਸਣਗੇ। ਇਸ ਦੌਰਾਨ ਉਹ ਟਰਾਂਸਪੋਰਟਰ ਨੂੰ ਵੀ ਮਿਲੇ। ਉਨ੍ਹਾਂ ਕਿਹਾ ਕਿ ਮੈਂ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕਰਨ ਆਇਆ ਹਾਂ।
ਦੱਸ ਦਈਏ ਕਿ ਚੰਡੀਗੜ੍ਹ ਤੋਂ ਬਾਅਦ ਕੇਜਰੀਵਾਲ ਭਲਕੇ ਪਟਿਆਲਾ ਜਾਣਗੇ, ਜਿੱਥੇ ਸ਼ਾਂਤੀ ਮਾਰਚ ਕੱਢਿਆ ਜਾ ਰਿਹਾ ਹੈ। ਉਹ ਨਵਾਂ ਸਾਲ ਅੰਮ੍ਰਿਤਸਰ ਵਿੱਚ ਮਨਾਉਣਗੇ। ਕੇਜਰੀਵਾਲ ਦਾ ਚੰਡੀਗੜ੍ਹ-ਪੰਜਾਬ ਦਾ 3 ਦਿਨਾ ਦੌਰਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੁੜਿਆ ਹੋਇਆ ਹੈ।
ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ ਚੋਣਾਂ ਲੜੀਆਂ ਹਨ। 35 ਵਾਰਡਾਂ ਲਈ ਹੋਈ ਚੋਣ ਵਿੱਚ ‘ਆਪ’ ਨੇ 14 ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੇਲੇ ਨਿਗਮ 'ਤੇ ਕਾਬਜ਼ ਭਾਜਪਾ ਸਿਰਫ਼ 12 ਸੀਟਾਂ ਹੀ ਜਿੱਤ ਸਕੀ। ਚੋਣਾਂ ਵਿੱਚ ‘ਆਪ’ ਪ੍ਰਤੀ ਲੋਕਾਂ ਦਾ ਸਮਰਥਨ ਅਜਿਹਾ ਸੀ ਕਿ ਭਾਜਪਾ ਦਾ ਮੌਜੂਦਾ ਮੇਅਰ ਵੀ ਹਾਰ ਗਿਆ।
ਇਹ ਵੀ ਪੜ੍ਹੋ :Sunny Leone Latest Look : ਏਅਰਪੋਰਟ 'ਤੇ ਸਪਾਟ ਹੋਈ ਸੰਨੀ ਲਿਓਨ , ਕੈਜ਼ੂਅਲ ਲੁੱਕ ਨਾਲ ਜਿੱਤ ਲਿਆ ਦਿਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)