Punjab News: ਪੰਜਾਬ 'ਚ ਮੁਫ਼ਤ ਬਿਜਲੀ ਨੂੰ ਸਾਲ ਪੂਰਾ ਹੁੰਦਿਆਂ ਹੀ CM ਮਾਨ ਨੇ ਕਰ ਦਿੱਤਾ ਇੱਕ ਹੋਰ ਐਲਾਨ, ਜਾਣੋ ਕੀ ਹੈ ਖ਼ਾਸ
Punjab News: ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਰਣਜੀਤ ਸਾਗਰ ਡੈਮ ਨੇੜੇ ਧਾਰਕਲਾਂ ਵਿਖੇ ਨਵਾਂ ਡੈਮ ਬਣਾ ਰਹੀ ਹੈ। ਇਸ ਤੋਂ ਬਿਜਲੀ ਵੀ ਪੈਦਾ ਹੋਵੇਗੀ ਅਤੇ ਜਿਹੜਾ ਪਾਣੀ ਲੀਕ ਹੁੰਦਾ ਸੀ ਉਹ ਵੀ ਪੰਜਾਬ ਦੀਆਂ ਨਹਿਰਾਂ ਵਿੱਚ ਆ ਜਾਵੇਗਾ।
Punjab News: ਪੰਜਾਬ ਵਿੱਚ ਘਰੇਲੂ ਖਪਤਕਾਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦੇਣ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ 1 ਜੁਲਾਈ 2022 ਨੂੰ 600 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਨਾਲ ਨਾ ਸਿਰਫ ਘਰੇਲੂ ਖਪਤਕਾਰਾਂ ਨੂੰ ਫਾਇਦਾ ਹੋਇਆ, ਸਗੋਂ ਖੇਤੀ ਸੈਕਟਰ ਨੂੰ ਵੀ ਨਿਰਵਿਘਨ ਬਿਜਲੀ ਮਿਲ ਰਹੀ ਹੈ।
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਦੱਸਿਆ ਕਿ ਖੇਤੀਬਾੜੀ ਖੇਤਰ ਖਾਸ ਕਰਕੇ ਝੋਨੇ ਦੀ ਫ਼ਸਲ ਲਈ ਜਿੱਥੇ ਪਹਿਲੇ 8 ਘੰਟੇ ਬਿਜਲੀ ਦੇ ਵਾਰ-ਵਾਰ ਕੱਟ ਲੱਗ ਜਾਂਦੇ ਸਨ। ਅਤੇ ਹੁਣ 10-14 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਦੇ ਬਾਵਜੂਦ ਬਿਜਲੀ ਬੋਰਡ ਨੂੰ ਘਾਟੇ ਵਿੱਚ ਨਹੀਂ ਜਾਣ ਦਿੱਤਾ ਗਿਆ। ਜਦੋਂਕਿ ਅਕਾਲੀ-ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਬਿਜਲੀ ਬੋਰਡ ਦਾ ਕਾਫੀ ਬਕਾਇਆ ਸੀ, ਜਿਸ ਨੂੰ ਹੁਣ ਕਲੀਅਰ ਕੀਤਾ ਜਾ ਰਿਹਾ ਹੈ।
ਪੰਜਾਬੀਓ ਬਹੁਤ-ਬਹੁਤ ਵਧਾਈਆਂ... 600 ਯੂਨਿਟ ਮੁਫ਼ਤ ਬਿਜਲੀ ਦੀ ਗਾਰੰਟੀ ਨੂੰ 1 ਸਾਲ ਪੂਰਾ ਹੋਣ 'ਤੇ ਪੰਜਾਬੀਆਂ ਦੇ ਨਾਮ ਸੰਦੇਸ਼... Live https://t.co/LHW8KmfXCm
— Bhagwant Mann (@BhagwantMann) July 2, 2023
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੇ 9,020 ਕਰੋੜ ਰੁਪਏ ਦੇ ਬਕਾਏ ਸਬਸਿਡੀ ਸਮੇਤ ਕਿਸ਼ਤਾਂ ਵਿੱਚ ਅਦਾ ਕੀਤੇ ਗਏ ਹਨ। 1804 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਬਿਜਲੀ ਬੋਰਡ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਘਰੇਲੂ ਖਪਤਕਾਰਾਂ ਲਈ ਬਿਜਲੀ ਬੋਰਡ ਨੂੰ 20 ਹਜ਼ਾਰ 200 ਕਰੋੜ ਰੁਪਏ ਅਤੇ ਸਬਸਿਡੀ ਦੀ ਬਾਕੀ ਰਕਮ ਵੀ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੋਈ ਕਰਜ਼ਾ ਲੈ ਕੇ ਕੰਮ ਨਹੀਂ ਕਰ ਰਹੀ। ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾ ਕੇ ਮਾਲੀਏ ਦੇ ਸਰੋਤ ਵਧਾਏ ਗਏ ਹਨ, ਜਿਸ ਕਾਰਨ ਕਿਸਾਨਾਂ ਅਤੇ ਉਦਯੋਗਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ।
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਇਸ ਤੋਂ ਪਹਿਲਾਂ ਮਈ-ਜੂਨ-ਜੁਲਾਈ ਦੇ ਮਹੀਨਿਆਂ ਵਿੱਚ ਉਦਯੋਗਿਕ ਖੇਤਰ ਦੀਆਂ ਫੈਕਟਰੀਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਕਿਉਂਕਿ ਖੇਤੀ ਸੈਕਟਰ ਨੂੰ ਬਿਜਲੀ ਦਿੱਤੀ ਜਾਣੀ ਸੀ। ਪਰ ਹੁਣ ਸੂਬਾ ਸਰਕਾਰ ਵੱਲੋਂ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਅਤੇ ਫੈਕਟਰੀਆਂ ਲਗਾਤਾਰ ਚੱਲ ਰਹੀਆਂ ਹਨ। ਫੈਕਟਰੀਆਂ ਨੂੰ ਦਿੱਤੀ ਜਾ ਰਹੀ ਸਬਸਿਡੀ ਦੀ ਰਾਸ਼ੀ ਵੀ ਬਿਜਲੀ ਬੋਰਡ ਨੂੰ ਦੇ ਦਿੱਤੀ ਗਈ ਹੈ।
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਰਣਜੀਤ ਸਾਗਰ ਡੈਮ ਨੇੜੇ ਧਾਰਕਲਾਂ ਵਿਖੇ ਨਵਾਂ ਡੈਮ ਬਣਾ ਰਹੀ ਹੈ। ਇਸ ਤੋਂ ਬਿਜਲੀ ਵੀ ਪੈਦਾ ਹੋਵੇਗੀ ਅਤੇ ਜਿਹੜਾ ਪਾਣੀ ਲੀਕ ਹੁੰਦਾ ਸੀ ਉਹ ਵੀ ਪੰਜਾਬ ਦੀਆਂ ਨਹਿਰਾਂ ਵਿੱਚ ਆ ਜਾਵੇਗਾ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਰਜੀ ਊਰਜਾ ਅਤੇ ਹਰੀ ਊਰਜਾ 'ਤੇ ਧਿਆਨ ਦੇ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਸੂਰਜੀ ਊਰਜਾ ਨੂੰ ਵਧਾਉਣ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਹਰੀ ਊਰਜਾ ਵੱਲ ਵੀ ਧਿਆਨ, ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਜਾਵੇਗਾ। ਇੱਥੋਂ ਤੱਕ ਕਿ ਸਰਕਾਰਾਂ ਸਰਕਾਰੀ ਮਹਿਕਮਿਆਂ ਨੂੰ ਘਾਟਾ ਦਿਖਾ ਕੇ ਆਪਣੇ ਮਿੱਤਰਾਂ ਨੂੰ ਵੇਚ ਦਿੰਦੀਆਂ ਸਨ।