ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਸ਼ਵਨੀ ਸ਼ਰਮਾ ਨੇ AAP’ਤੇ ਕਸਿਆ ਤੰਜ, ਕਿਹਾ - AAP ਹੁਣ ਗਾਰੰਟੀਆਂ ਤੋਂ ਭੱਜਣ ਦਾ ਲੱਭ ਰਹੀ ਰਸਤਾ
ਅੱਜ ਮੋਹਾਲੀ ਵਿਖੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾੜੇ ਹਾਲਾਤਾਂ ਵਿੱਚ ਵੀ ਵਰਕਰਾਂ ਨੇ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੈ।
![ਅਸ਼ਵਨੀ ਸ਼ਰਮਾ ਨੇ AAP’ਤੇ ਕਸਿਆ ਤੰਜ, ਕਿਹਾ - AAP ਹੁਣ ਗਾਰੰਟੀਆਂ ਤੋਂ ਭੱਜਣ ਦਾ ਲੱਭ ਰਹੀ ਰਸਤਾ Ashwani Sharma lashes out at AAP, Says AAP is now looking for a way to Escape Guarantees ਅਸ਼ਵਨੀ ਸ਼ਰਮਾ ਨੇ AAP’ਤੇ ਕਸਿਆ ਤੰਜ, ਕਿਹਾ - AAP ਹੁਣ ਗਾਰੰਟੀਆਂ ਤੋਂ ਭੱਜਣ ਦਾ ਲੱਭ ਰਹੀ ਰਸਤਾ](https://feeds.abplive.com/onecms/images/uploaded-images/2022/03/26/3306a9549f09f87fe2b194133da5ef51_original.jpg?impolicy=abp_cdn&imwidth=1200&height=675)
Ashwani_Sharma
ਮੋਹਾਲੀ : ਅੱਜ ਮੋਹਾਲੀ ਵਿਖੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾੜੇ ਹਾਲਾਤਾਂ ਵਿੱਚ ਵੀ ਵਰਕਰਾਂ ਨੇ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਹਿਲੀ ਵਾਰ ਇਕੱਲੇ 73 ਸੀਟਾਂ 'ਤੇ ਚੋਣ ਲੜੀ ਸੀ ਅਤੇ 10 ਲੱਖ 33 ਹਜ਼ਾਰ ਲੋਕਾਂ ਨੇ ਭਾਜਪਾ ਨੂੰ ਵੋਟ ਦਿੱਤੀ। ਇਸ ਵਾਰ ਭਾਜਪਾ ਨੂੰ 6 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ ਹਨ, ਜੋ ਪਿਛਲੀ ਵਾਰ ਨਾਲੋਂ ਵੱਧ ਹਨ।ਅਸੀਂ ਸਕਾਰਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਂਗੇ।
ਅਸ਼ਵਨੀ ਨੇ ਕਿਹਾ ਕਿ ਆਪ' ਨੇ ਦਿਲੀ ਤੋਂ ਆ ਕੇ ਪੰਜਾਬੀਆਂ ਨਾਲ ਜੋ ਵਾਅਦੇ ਕੀਤੇ ਹਨ, ਉਨ੍ਹਾਂ 'ਤੇ ਭਾਜਪਾ ਨਜ਼ਰ ਰੱਖੇਗੀ। ਕੇਜਰੀਵਾਲ ਤੇ CM ਭਗਵੰਤ ਮਾਨ ਦੇ ਰੋਡ ਸ਼ੋਅ 'ਤੇ ਸਰਕਾਰ ਨੇ ਖਰਚਾ ਕੀਤਾ ਹੈ ਅਤੇ 'ਆਪ' ਦੀ ਜਿੱਤ ਤੋਂ ਬਾਅਦ ਅੰਮ੍ਰਿਤਸਰ 'ਚ ਰੋਡ ਸ਼ੋਅ ਦਾ ਸਾਰਾ ਖਰਚਾ ਸਰਕਾਰੀ ਖਜ਼ਾਨੇ 'ਚੋਂ ਕੀਤਾ ਗਿਆ ਹੈ। ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਇਹ ਖਰਚਾ ਸਰਕਾਰੀ ਖਰਚੇ ਤੋਂ ਕੀਤਾ ਗਿਆ ਸੀ। ਮੈਂ ਮੁੱਖ ਸਕੱਤਰ ਨੂੰ ਪੱਤਰ ਭੇਜਿਆ ਹੈ, ਉਨ੍ਹਾਂ ਦਾ ਜਵਾਬ ਅਜੇ ਤੱਕ ਨਹੀਂ ਆਇਆ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ। ਭਾਜਪਾ ਨੇ ਮੁੱਖ ਸਕੱਤਰ ਨੂੰ ਵੀ ਪੱਤਰ ਲਿਖਿਆ ਹੈ ਪਰ ਅਜੇ ਤੱਕ ਜਵਾਬ ਨਹੀਂ ਮਿਲਿਆ ਹੈ।ਇਹ ਸਰਕਾਰ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੈ। ਪੰਜਾਬ ਦੇ ਲੋਕ ਰਾਜ ਸਭਾ ਵਿੱਚ ਭੇਜੇ ਗਏ ਗੈਰ ਪੰਜਾਬੀਆਂ ਤੋਂ ਨਿਰਾਸ਼ ਹੋਏ ਹਨ। 'ਆਪ' ਦੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਭਾਜਪਾ ਚੌਕਸੀ ਦੀ ਭੂਮਿਕਾ ਨਿਭਾਏਗੀ।
ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਯੂਕਰੇਨ ਅਤੇ ਰੂਸ ਕਾਰਨ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਚੱਲ ਰਹੀ ਹੈ, ਜਿਵੇਂ ਹੀ ਸਥਿਤੀ ਆਮ ਹੋਵੇਗੀ, ਕੀਮਤਾਂ ਹੇਠਾਂ ਆ ਜਾਣਗੀਆਂ। ਜਦੋਂ ਤੱਕ ਐਲਾਨਾਂ 'ਤੇ ਅਮਲ ਨਹੀਂ ਹੁੰਦਾ, ਉਦੋਂ ਤੱਕ ਸਰਕਾਰ ਦੇ ਐਲਾਨ ਕਾਗਜ਼ਾਂ 'ਤੇ ਹੀ ਰਹਿ ਗਏ ਹਨ। ਹੁਣ ਆਮ ਆਦਮੀ ਪਾਰਟੀ ਨੂੰ ਹੁਣ ਲੋਕਾਂ ਨੂੰ 300 ਯੂਨਿਟ ਦਾ ਰੀਚਾਰਜ ਦੇਣਾ ਚਾਹੀਦਾ ਹੈ , ਜੋ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ : ਖੇਤੀ ਨੂੰ ਘਾਟੇ ਦਾ ਸੌਦਾ ਨਹੀਂ ਰਹਿਣ ਦਿਆਂਗੇ , ਖੇਤੀ ਕਰਨ 'ਤੇ ਮਾਣ ਮਹਿਸੂਸ ਹੋਇਆ ਕਰੇਗਾ : ਭਗਵੰਤ ਮਾਨ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਖੇਤੀਬਾੜੀ ਖ਼ਬਰਾਂ
ਕ੍ਰਿਕਟ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)