ਪੜਚੋਲ ਕਰੋ

ਸਰਕਾਰੀ ਫਾਈਲ ਕਵਰ ਰਾਹੀਂ ਸਮਾਜਿਕ ਕੁਰੀਤੀਆਂ ਖਿਲਾਫ ਕੀਤਾ ਜਾਵੇਗਾ ਜਾਗਰੂਕ: ਮੀਤ ਹੇਅਰ

ਇਹ ਜਾਣਕਾਰੀ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਨਿਵੇਕਲੀ ਪਿਰਤ ਪਾਉਂਦੇ ਨਵੇਂ ਸਰਕਾਰੀ ਫਾਈਲ ਕਵਰ ਜਾਰੀ ਕਰਦਿਆਂ ਦਿੱਤੀ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਜਿਹੀਆਂ ਅਲਾਮਤਾਂ ਨੂੰ ਜੜ੍ਹੋਂ ਖਤਮ ਕਰਨ ਲਈ ਲਏ ਪ੍ਰਣ ਨੂੰ ਦੁਹਰਾਉਂਦਿਆਂ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਸਰਕਾਰੀ ਫਾਈਲ ਕਵਰਜ਼ ਰਾਹੀਂ ਸਮਾਜਿਕ ਅਲਾਮਤਾਂ ਖਿਲਾਫ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਦੇ ਨਾਲ ਹੀ ਸਾਖ਼ਰਤਾ ਅਭਿਆਨ ਅਤੇ ਚੌਗਿਰਦੇ ਤੇ ਜਲ ਦੀ ਸੰਭਾਲ ਦਾ ਵੀ ਹੋਕਾ ਦਿੱਤਾ ਜਾ ਰਿਹਾ ਹੈ।

ਇਹ ਜਾਣਕਾਰੀ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਨਿਵੇਕਲੀ ਪਿਰਤ ਪਾਉਂਦੇ ਨਵੇਂ ਸਰਕਾਰੀ ਫਾਈਲ ਕਵਰ ਜਾਰੀ ਕਰਦਿਆਂ ਦਿੱਤੀ। ਕੈਬਨਿਟ ਮੰਤਰੀ ਤੇ ਵਿਭਾਗ ਦੀ ਵਿਸ਼ੇਸ਼ ਸਕੱਤਰ ਡਾ. ਸੇਨੂੰ ਦੁੱਗਲ ਵੱਲੋਂ ਇਹ ਨਵੇਂ ਸਰਕਾਰੀ ਫਾਈਲ ਕਵਰ ਜਾਰੀ ਕੀਤੇ ਗਏ।

ਨਵੇਂ ਜਾਰੀ ਕੀਤੇ ਗਏ ਸਰਕਾਰੀ ਫਾਈਲ ਕਵਰ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਉਪਰ 'ਭ੍ਰਿਸ਼ਟਾਚਾਰ ਮੁਕਾਓ, ਸੁਧਾਰ ਲਿਆਓ', 'ਨਸ਼ਿਆਂ ਨੂੰ ਜੜ੍ਹੋ ਮੁਕਾਓ', 'ਹਰ ਮਨੁੱਖ ਲਾਵੇ ਰੁੱਖ', 'ਜਲ ਹੈ ਤਾਂ ਕੱਲ੍ਹ ਹੈ' ਤੇ 'ਪੜ੍ਹੋ ਅਤੇ ਪੜ੍ਹਾਓ' ਸਲੋਗਨ ਲਿਖੇ ਗਏ ਹਨ ਜਿਨ੍ਹਾਂ ਨਾਲ ਸਬੰਧਤ ਲੋਗੋ ਲਗਾਏ ਗਏ ਹਨ। ਇਸ ਤੋਂ ਇਲਾਵਾ ਫਾਈਲ ਉਪਰ ਲਗਾਏ ਜਾਂਦੇ ਫਲੈਪਰ (ਜੱਫ਼ੂ) ਉਤੇ ਵਿਭਾਗ, ਸ਼ਾਖਾ ਆਦਿ ਦੀ ਜਾਣਕਾਰੀ ਲਿਖਣ ਲਈ ਕਾਲਮ ਰੱਖੇ ਗਏ ਹਨ। ਇਸ ਤੋਂ ਪਹਿਲਾਂ ਹਰ ਵਾਰ ਕੋਈ ਵੀ ਸਰਕਾਰੀ ਫਾਈਲ ਤਿਆਰ ਕਰਦਿਆਂ ਵੱਖਰਾ ਪ੍ਰਿੰਟ ਕਢਵਾ ਕੇ ਲਾਉਣਾ ਪੈਂਦਾ ਸੀ।

ਮੀਤ ਹੇਅਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ, ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਵੱਲੋਂ ਸਾਰੇ ਸਰਕਾਰੀ ਵਿਭਾਗਾਂ ਲਈ ਨਿੱਤ ਵਰਤੋਂ ਵਿੱਚ ਆਉਂਦੇ ਫਾਈਲ ਕਵਰ ਪ੍ਰਕਾਸ਼ਿਤ ਕਰਵਾਏ ਜਾਂਦੇ ਹਨ। ਵਿਭਾਗ ਨੇ ਫੈਸਲਾ ਕੀਤਾ ਹੈ ਕਿ ਸਮਾਜਿਕ ਅਲਾਮਤਾਂ ਖਿਲਾਫ ਜਾਗਰੂਕ ਕਰਦੇ ਅਤੇ ਚੌਗਿਰਦੇ ਦੀ ਸਾਂਭ ਸੰਭਾਲ ਵਾਲੇ ਸਲੋਗਨ ਫਾਈਲਾਂ ਉਪਰ ਲਿਖੇ ਜਾਣ।

ਪ੍ਰਿੰਟਿੰਗ ਤੇ ਸਟੇਸ਼ਟਨੀ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਕੰਮਕਾਜ ਕਰਦੇ ਦੌਰਾਨ ਸਰਕਾਰੀ ਦਫਤਰਾਂ ਦੀ ਫਾਈਲਾਂ ਕਈ ਸਰਕਾਰੀ ਕਰਮੀਆਂ ਦੇ ਹੱਥੋਂ ਨਿਕਲਦੀਆਂ ਹਨ ਅਤੇ ਚੰਗੇ ਸੰਦੇਸ਼ ਦੇਣ ਲਈ ਇਸ ਤੋਂ ਵਧੀਆ ਪਹਿਲਕਦਮੀ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਸਮੇਂ ਅਤੇ ਪੈਸੇ ਦੀ ਬੱਚਤ ਲਈ ਫਾਈਲ ਕਵਰ ਉਪਰ ਲੱਗਦੇ ਫਲੈਪਰ ਉਪਰ ਵਿਭਾਗ, ਸ਼ਾਖਾ ਆਦਿ ਦਾ ਨਾਮ ਛਪਵਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ ਤਾਂ ਜੋ ਹਰ ਫਾਈਲ ਤਿਆਰ ਕਰਦਿਆਂ ਵੱਖਰਾ ਪ੍ਰਿੰਟ ਨਾ ਕਢਵਾਉਣਾ ਪਵੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪਾਕਿਸਤਾਨ ਦੀ ਜ਼ਿੱਦ ਕਾਰਨ ICC ਨੂੰ ਹੋ ਸਕਦਾ ਵੱਡਾ ਨੁਕਸਾਨ, ਚੈਂਪੀਅਨਸ ਟਰਾਫੀ ਦਾ ਮੁੱਦਾ ਗਰਮਾਇਆ, ਜਾਣੋ ਹੁਣ ਤੱਕ ਕੀ ਕੁਝ ਹੋਇਆ ?

ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ

Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?

ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ, ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦਾ ਕੀਤਾ ਸੀ ਦਾਅਵਾ, ਜਾਣੋ ਕਿਸਨੇ ਕੱਢਿਆ ਨੋਟਿਸ ?

ABP Premium

ਵੀਡੀਓਜ਼

'ਸਿਰ 'ਤੇ ਕਫ਼ਨ ਬੰਨ੍ਹ ਕੇ ਆਏ ਹਾਂ, ਆਖਰੀ ਸਾਹ ਤੱਕ ਮਰਨ ਵਰਤ ਜਾਰੀ ਰੱਖਾਂਗਾਂ'ਜਗਜੀਤ ਡੱਲੇਵਾਲ ਨੂੰ DMC ਮਿਲਣ ਪਹੁੰਚੇ ਕਿਸਾਨ, ਹੋ ਗਿਆ ਹੰਗਾਮਾPeel regional police arrested Punjabi boy related to Rape case| ਕੈਨੇਡਾ 'ਚ ਪੰਜਾਬੀ ਨੌਜਵਾਨ ਗ੍ਰਿਫਤਾਰ!ਤਹਿਸੀਲਦਾਰ ਨੂੰ 20 ਹਜ਼ਾਰ ਲੈਣੇ ਪਏ ਮਹਿੰਗੇ  ਵਿਜੀਲੈਂਸ ਨੇ ਪਾਇਆ ਘੇਰਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਾਕਿਸਤਾਨ ਦੀ ਜ਼ਿੱਦ ਕਾਰਨ ICC ਨੂੰ ਹੋ ਸਕਦਾ ਵੱਡਾ ਨੁਕਸਾਨ, ਚੈਂਪੀਅਨਸ ਟਰਾਫੀ ਦਾ ਮੁੱਦਾ ਗਰਮਾਇਆ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪਾਕਿਸਤਾਨ ਦੀ ਜ਼ਿੱਦ ਕਾਰਨ ICC ਨੂੰ ਹੋ ਸਕਦਾ ਵੱਡਾ ਨੁਕਸਾਨ, ਚੈਂਪੀਅਨਸ ਟਰਾਫੀ ਦਾ ਮੁੱਦਾ ਗਰਮਾਇਆ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ
ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ
Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?
Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?
ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ, ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦਾ ਕੀਤਾ ਸੀ ਦਾਅਵਾ, ਜਾਣੋ ਕਿਸਨੇ ਕੱਢਿਆ ਨੋਟਿਸ ?
ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ, ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦਾ ਕੀਤਾ ਸੀ ਦਾਅਵਾ, ਜਾਣੋ ਕਿਸਨੇ ਕੱਢਿਆ ਨੋਟਿਸ ?
Punjab News: ਪੰਜਾਬੀਆਂ ਲਈ ਖੁਸ਼ਖਬਰੀ! ਪਹਿਲੀ ਦਸੰਬਰ ਤੋਂ ਬਗੈਰ NOC ਹੋਣਗੀਆਂ ਰਜਿਸਟਰੀਆਂ

ਪ੍ਰਿਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਬੇਟਾ ਰੇਹਾਨ ਅਤੇ ਧੀ ਮਿਰਾਇਆ ਵਾਡਰਾ ਵੀ ਰਹੇ ਮੌਜੂਦ

ਕੈਨੇਡਾ 'ਚ ਰੇ*ਪ ਦੇ ਦੋਸ਼ 'ਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ, 3 ਔਰਤਾਂ ਨੂੰ ਬਣਾਇਆ ਆਪਣੀ ਹਵਸ਼ ਦਾ ਸ਼ਿਕਾਰ, ਇਦਾਂ ਦਿੰਦਾ ਸੀ ਵਾਰਦਾਤ ਨੂੰ ਅੰਜਾਮ

44 ਘੰਟਿਆਂ ਬਾਅਦ ਜਗਜੀਤ ਡੱਲੇਵਾਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਨਾਲ ਸਨ ਪੁਲਿਸ ਮੁਲਾਜ਼ਮ, ਜਾਣੋ ਅਪਡੇਟ

Embed widget