ਬੱਬੂ ਮਾਨ ਵੱਲੋਂ ਕਿਸਾਨਾਂ ਨੂੰ ਸਿਆਸੀ ਪਾਰਟੀ ਬਣਾਉਣ ਦੀ ਸਲਾਹ
ਬੱਬੂ ਮਾਨ ਨੇ ਕਿਹਾ ਕਿ ਹੁਣ ਤੱਕ ਅਸੀਂ ਸਾਰੀਆਂ ਪਾਰਟੀ ਦੇਖ ਲਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਅੰਦੋਲਨ ਨੇ ਪੰਜਾਬ ਤੇ ਹਰਿਆਣਾ ਇਕੱਠੇ ਕਰ ਦਿੱਤੇ ਹਨ।
ਨਵੀਂ ਦਿੱਲੀ: ਕਿਸਾਨ ਅੰਦੋਲਨ ਨੂੰ ਸ਼ੁਰੂ ਹੋਏ ਸਾਲ ਪੂਰਾ ਹੋਣ 'ਤੇ ਅੱਜ ਦਿੱਲੀ ਦੀਆਂ ਸਰਹੱਦਾਂ ਉੱਪਰ ਵੱਡੇ ਇਕੱਠ ਕੀਤੇ ਗਏ ਹਨ। ਇੱਥੇ ਪਹੁੰਚੇ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਆਪਣੀ ਪਾਰਟੀ ਬਣਾ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਪੰਜਾਬ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ।
ਬੱਬੂ ਮਾਨ ਨੇ ਕਿਹਾ ਕਿ ਹੁਣ ਤੱਕ ਅਸੀਂ ਸਾਰੀਆਂ ਪਾਰਟੀ ਦੇਖ ਲਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਅੰਦੋਲਨ ਨੇ ਪੰਜਾਬ ਤੇ ਹਰਿਆਣਾ ਇਕੱਠੇ ਕਰ ਦਿੱਤੇ ਹਨ। ਦੱਸ ਦਈਏ ਕਿ ਬੱਬੂ ਮਾਨ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨਾਲ ਡਟੇ ਹੋਏ ਹਨ। ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਕਿਸਾਨਾਂ ਨੂੰ ਚੋਣਾਂ ਲੜ ਕੇ ਸਿਸਟਮ ਬਦਲਣਾ ਚਾਹੀਦਾ ਹੈ।
ਬੁੱਬੂ ਮਾਨ ਨੇ ਕਿਹਾ ਕਿ ਟਵੀਟ 'ਤੇ ਲੜਾਈ ਨਾ ਕਰੋ। ਕਿਸੇ ਬੀਬੀ ਨੂੰ ਕੋਈ ਮਾੜਾ ਚੰਗਾ ਨਾ ਕਹੋ। ਉਨ੍ਹਾਂ ਕਿਹਾ ਕਿ ਸਭ ਕੁਝ TRP ਕਰਕੇ ਹੋ ਰਿਹਾ ਹੈ। ਬੱਬੂ ਮਾਨ ਦੀ ਕਿਸਾਨ ਨੂੰ ਅਪੀਲ ਕੀਤੀ ਕਿ ਵੋਟਾਂ ਤੱਕ ਇਕੱਠਾ ਰਹਿਣਾ, ਅਲੱਗ ਨਾ ਹੋ ਜਾਣਾ, ਕਿਸੇ ਪਾਰਟੀ ਦੇ ਲਾਲਚ 'ਚ ਨਾ ਆਉਣਾ। 3 ਰੁਪਏ ਵਾਧਾ ਘਾਟਾ ਵੋਟ ਤੱਕ ਹੀ ਹੈ। ਇਸ ਲਈ ਕੋਈ ਪੱਕੀ ਨੀਤੀ ਬਣੇ। ਬਿਜਲੀ ਕਰਾਰ ਰੱਦ ਹੋਣ।
ਦੱਸ ਦਈਏ ਕਿ ਦੇਸ਼ ਭਰ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਪਰ ਕਿਸਾਨ ਅਜੇ ਵੀ ਮੋਰਚੇ ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਸੰਸਦ ਵਿੱਚ ਰੱਦ ਨਹੀਂ ਕਰਦੀ ਤੇ ਕਿਸਾਨਾਂ ਦੇ ਹੋਰ ਮਸਲੇ ਹੱਲ ਨਹੀਂ ਕਰਦੀ ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।
ਵਿਦੇਸ਼ਾਂ ਤੋਂ ਵੀ ਵੱਡੀ ਹਮਇਤ
ਭਾਰਤ ਦੀ ਆਜ਼ਾਦੀ ਮਗਰੋਂ ਸ਼ੁਰੂ ਹੋਏ ਇਤਿਹਾਸਕ ਕਿਸਾਨ ਅੰਦੋਲਨ ਦਾ ਸਾਲ ਪੂਰੇ ਹੋਣ ਮੌਕੇ ਪਰਵਾਸੀ ਭਾਰਤੀਆਂ ਦੇ ਨਾਲ-ਨਾਲ ਅੰਤਰਰਾਸ਼ਟਰੀ ਕਿਸਾਨ ਸੰਗਠਨਾਂ ਵੱਲੋਂ ਵੀ ਵਿਸ਼ਵ ਭਰ ਵਿੱਚ ‘ਏਕਤਾ ਸਮਾਗਮਾਂ’ ਦੀ ਯੋਜਨਾ ਬਣਾਈ ਗਈ ਹੈ। ਲੰਡਨ ਵਿੱਚ ਅੱਜ ਭਾਰਤੀ ਹਾਈ ਕਮਿਸ਼ਨ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕੈਨੇਡਾ ਦੇ ਵੈਨਕੂਵਰ ਤੋਂ ਇਲਾਵਾ ਸਰੀ ਵਿੱਚ ਵੀ ਸਲੀਪ-ਆਊਟ ਹੋਵੇਗਾ। ਫਰਾਂਸ ਦੇ ਸ਼ਹਿਰ ਪੈਰਿਸ ਵਿੱਚ 30 ਨਵੰਬਰ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸੇ ਤਰ੍ਹਾਂ 4 ਦਸੰਬਰ ਨੂੰ ਕੈਲੀਫੋਰਨੀਆ ਵਿੱਚ ਕਾਰ ਰੈਲੀ ਤੇ ਨਿਊਯਾਰਕ ਸ਼ਹਿਰ ਵਿੱਚ ਮਾਰਚ ਕੱਢਿਆ ਜਾਵੇਗਾ। ਸਾਂ ਹੋਜ਼ੇ ਗੁਰਦੁਆਰੇ ’ਚ ਸ਼ਰਧਾਂਜਲੀ ਸਮਾਗਮ ਹੋਵੇਗਾ ਤੇ ਮੋਮਬੱਤੀਆਂ ਜਗਾਈਆਂ ਜਾਣਗੀਆਂ। ਨੀਦਰਲੈਂਡਜ਼ ਵਿੱਚ 5 ਦਸੰਬਰ ਤੇ 8 ਦਸੰਬਰ ਨੂੰ ਵੀਏਨਾ (ਆਸਟਰੀਆ) ਵਿੱਚ ਸਮਾਗਮ ਦੀ ਯੋਜਨਾ ਬਣਾਈ ਗਈ ਹੈ। ਆਸਟਰੇਲੀਆ ਦੇ ਨਾਲ-ਨਾਲ ਹੋਰ ਸ਼ਹਿਰਾਂ ’ਚ ਵੀ ਸਮਾਗਮ ਹੋਣਗੇ।
ਇਹ ਵੀ ਪੜ੍ਹੋ: IND vs NZ: ਡੈਬਿਊ ਟੈਸਟ 'ਚ ਸੈਂਕੜਾ ਜੜ ਕੇ ਸ਼੍ਰੇਅਸ ਅਈਅਰ ਨੇ ਤੋੜੇ ਸਾਰੇ ਰਿਕਾਰਡਜ਼
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904