Farmers Protest: ਪਿੰਡਾਂ 'ਚ ਹੋਣ ਲੱਗੀ ਸਿਆਸੀ ਲੀਡਰਾਂ ਦੀ ਐਂਟਰੀ ਬੈਨ, ਪੋਸਟਰ ਲਾ ਕੇ ਬਾਈਕਾਟ ਦਾ ਐਲਾਨ
BJP Leader Entry Ban: ਪਿੰਡ ਨਮੋਲ ਸੰਗਰੂਰ ਤੋਂ 13 ਕਿਲੋਮੀਟਰ ਦੀ ਦੂਰੀ 'ਤੇ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ 'ਚ ਇਹ ਪੋਸਟਰ ਲਾਇਆ ਗਿਆ ਹੈ।
ਸੰਗਰੂਰ: ਸੰਯੁਕਤ ਕਿਸਾਨ ਮੋਰਚਾ ਦੇ ਐਲਾਨ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਮੋਲ ਵਿਖੇ ਕਿਸਾਨਾਂ ਨੇ ਬੀਜੇਪੀ ਦੇ ਲੀਡਰਾ ਦੇ ਵਿਰੋਧ ਦਾ ਪੋਸਟਰ ਲਾਇਆ ਹੈ। ਇਸ ਪੋਸਟਰ 'ਤੇ ਲਿਖਿਆ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਪਿੰਡ ਵਿੱਚ ਆਉਣ 'ਤੇ ਵਿਰੋਧ ਕੀਤਾ ਜਾਏਗਾ। ਸਿਆਸੀ ਲੀਡਰਾਂ ਤੋਂ ਸਵਾਲ ਪੁੱਛੇ ਜਾਣਗੇ।
ਦੱਸ ਦਈਏ ਕਿ ਪਿੰਡ ਨਮੋਲ ਸੰਗਰੂਰ ਤੋਂ 13 ਕਿਲੋਮੀਟਰ ਦੀ ਦੂਰੀ 'ਤੇ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ 'ਚ ਇਹ ਪੋਸਟਰ ਲਾਇਆ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ 70 ਸਾਲਾਂ ਤੋਂ ਸਰਕਾਰਾਂ ਸਾਨੂੰ ਲੁੱਟਦੀਆਂ ਆ ਰਹੀਆਂ ਹਨ। ਅਸੀਂ ਕਿਸਾਨ ਮੋਰਚੇ ਦੀ ਕਾਲ 'ਤੇ ਇਹ ਬਾਈਕਾਟ ਕੀਤਾ ਹੈ। ਨਾਲ ਹੀ ਕਿਸਾਨਾਂ ਨੇ ਸੂਬਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕੈਪਟਨ ਨੇ ਵੀ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ।
ਇਸ ਦੇ ਨਾਲ ਹੀ ਇੱਕ ਹੋਰ ਤਸਵੀਰ ਜਨਾਲ ਪਿੰਡ ਦੀ ਹੈ, ਜਿੱਥੇ ਕਿਸਾਨ ਨੇ ਪਿੰਡ ਵਿੱਚ ਇੱਕ ਫਲੈਕਸ ਲਗਾਈ ਹੋਈ ਹੈ ਜਿਸ 'ਤੇ ਕਿਸਾਨਾਂ ਦੀ ਹਮਾਇਤ ਤੇ ਸਿਆਸੀ ਪਾਰਟੀਆਂ ਦੇ ਵਿਰੋਧ ਬਾਰੇ ਲਿਖਿਆ ਹੈ। ਇਹ ਪਿੰਡ ਸੰਗਰੂਰ ਤੋਂ 20 ਕਿਲੋਮੀਟਰ ਦੂਰੀ 'ਤੇ ਹੈ।
ਦੱਸ ਦਈਏ ਕਿ ਅੱਜ ਕਿਸਾਨ ਅੰਦੋਲਨ ਨੂੰ ਸ਼ੁਰੂ ਹੋਏ ਪੂਰੇ 9 ਮਹੀਨੇ ਹੋ ਗਏ ਹਨ। ਇਸ ਦੇ ਨਾਲ ਹੀ ਇਹ ਭਾਰਤ ਦੇ ਇਤਿਹਾਸ ਦਾ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਲੰਮਾਂ ਸ਼ਾਂਤਮਈ ਢੰਗ ਨਾਲ ਚੱਲਣ ਵਾਲਾ ਸੰਗਰਸ਼ ਬਣ ਗਿਆ ਹੈ। ਕਿਸਾਨਾਂ ਨੇ ਇਹ ਅੰਦੋਲਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨੇ ਖੇਤੀ ਕਾਨੂੰਨਾਂ ਖਿਲਾਫ ਵਿੱਢਿਆ ਹੋਇਆ ਹੈ, ਜੋ ਲਗਾਤਾਰ ਦਿੱਲੀ ਦੀਆਂ ਬਰੂਹਾਂ 'ਤੇ ਜਾਰੀ ਹੈ।
ਪਿਛਲੇ ਸਾਲ ਸ਼ੁਰੂ ਹੋਏ ਇਸ ਅੰਦੋਲਨ ਦੌਰਾਨ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਕਰ ਰਹੇ ਹਨ। ਦਿੱਲੀ ਦੇ ਬਾਰਡਰਾਂ 'ਤੇ ਵੀ ਕਿਸਾਨ ਅੰਦੋਲਨ ਵਿੱਚ ਹਰ ਰੋਜ਼ ਨਵੀਂ ਰੂਹ ਫੂਕ ਰਹੇ ਹਨ। ਕੇਂਦਰ ਸਰਕਾਰ ਨਾਲ ਵਡੇ ਪੱਧਰ ਦੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਤੇ ਖੇਤੀ ਕਾਨੂਨ ਰੱਦ ਨਹੀਂ ਹੋਏ। ਬੀਜੇਪੀ ਦੀ ਕੇਂਦਰ ਸਰਕਾਰ ਆਪਣੀ ਜਿੱਦ 'ਤੇ ਅੜੀ ਹੋਈ ਹੈ ਤੇ ਕਿਸਾਨ ਵੀ ਲਗਾਤਾਰ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ।
ਇਹ ਵੀ ਪੜ੍ਹੋ: Houses For Sale: ਇਸ ਪਿੰਡ ਵਿੱਚ ਸਿਰਫ 87 ਰੁਪਏ ਵਿੱਚ ਮਿਲ ਰਿਹਾ ਘਰ, ਜਾਣੋ ਕਿ ਕਿਵੇਂ ਖਰੀਦ ਸਕਦੇ ਹੋ ਤੁਸੀਂ ਵੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin