ਪੜਚੋਲ ਕਰੋ

ਟਿੱਡੀ ਦਲ ਦੇ ਟਾਕਰੇ ਲਈ ਪੰਜਾਬ ਦੇ 11 ਵਿਭਾਗ ਡਟੇ, 36 ਟੀਮਾਂ ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਤਾਇਨਾਤ

ਟਿੱਡੀਆਂ ਜ਼ਿਆਦਾਤਰ ਦਿਨ ਦੇ ਸਮੇਂ ਫਸਲਾਂ ਤੇ ਹਮਲਾ ਕਰਦੀਆਂ ਹਨ। ਖੇਤੀਬਾੜੀ ਵਿਭਾਗ ਬਠਿੰਡਾ ਦੀ ਕੋਸ਼ਿਸ਼ ਹੈ ਕਿ ਟਿੱਡੀ ਦਲ ਨੂੰ ਜ਼ਲ੍ਹੇ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾਵੇ। ਇਸ ਲਈ ਕਿਸਾਨਾਂ ਦੀ ਮਦਦ ਵੀ ਲਈ ਜਾ ਸਕਦੀ ਹੈ।

ਰਮਨਦੀਪ ਕੌਰ ਦੀ ਵਿਸ਼ੇਸ਼ ਰਿਪੋਰਟ

ਚੰਡੀਗੜ੍ਹ: ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਬਠਿੰਡਾ ਖੇਤੀਬਾੜੀ ਵਿਭਾਗ ਪੂਰੀ ਤਰ੍ਹਾਂ ਅਲਰਟ 'ਤੇ ਹੈ। ਇਸ ਦੇ ਮੱਦੇਨਜ਼ਰ 11 ਵਿਭਾਗਾਂ ਵੱਲੋਂ 36 ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਸਟੈਂਡ ਬਾਏ ਕੀਤੀਆਂ ਹਨ। ਇਸ ਤੋਂ ਇਲਾਵਾ ਕੀਟਾਸ਼ਕ ਦਵਾਈਆਂ ਵੀ ਛਿੜਕਾਅ ਲਈ ਉਪਲਬਧ ਹਨ।

ਟਿੱਡੀਆਂ ਜ਼ਿਆਦਾਤਰ ਦਿਨ ਦੇ ਸਮੇਂ ਫਸਲਾਂ ਤੇ ਹਮਲਾ ਕਰਦੀਆਂ ਹਨ। ਖੇਤੀਬਾੜੀ ਵਿਭਾਗ ਬਠਿੰਡਾ ਦੀ ਕੋਸ਼ਿਸ਼ ਹੈ ਕਿ ਟਿੱਡੀ ਦਲ ਨੂੰ ਜ਼ਲ੍ਹੇ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾਵੇ। ਇਸ ਲਈ ਕਿਸਾਨਾਂ ਦੀ ਮਦਦ ਵੀ ਲਈ ਜਾ ਸਕਦੀ ਹੈ। ਵਿਭਾਗ ਵੱਲੋਂ ਵਟਸਐਪ ਗਰੁੱਪ ਤਿਆਰ ਕੀਤੇ ਗਏ ਹਨ ਤਾਂ ਜੋ ਕਿਸਾਨ ਪ੍ਰਸ਼ਾਸਨ ਨੂੰ ਟਿੱਡੀ ਦਲ ਨਾਲ ਜੁੜੀ ਹਰ ਜਾਣਕਾਰੀ ਦੇ ਸਕਣ।

ਟਿੱਡੀ ਦਲ ਦਾ ਹਮਲਾ ਵੱਡਾ ਮੁੱਦਾ ਬਣਿਆ ਹੋਇਆ ਹੈ। ਹੁਣ ਤਕ ਰਾਜਸਥਾਨ, ਗੁਜਰਾਤ ਤੇ ਮੱਧ ਪ੍ਰਦੇਸ਼ 'ਚ 50 ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਫ਼ਸਲ ਟਿੱਡੀ ਦਲ ਨੇ ਤਬਾਹ ਕਰ ਦਿੱਤੀ ਹੈ। ਉੱਤਰ ਪ੍ਰਦੇਸ਼ 'ਚ ਵੀ ਕੁਝ ਹਿੱਸਿਆਂ 'ਚ ਟਿੱਡੀ ਦਲ ਨੇ ਦਸਤਕ ਦਿੱਤਾ ਹੈ। ਹੁਣ ਦਿੱਲੀ ਵਧ ਵਧਣ ਦਾ ਖਦਸ਼ਾ ਹੈ। ਦਰਅਸਲ ਟਿੱਡੀਆਂ ਦਾ ਝੁੰਡ ਹਵਾ ਦੇ ਰੁਖ਼ ਨਾਲ ਉੱਡਦਾ ਹੈ। ਇਹ ਟਿੱਡੀਆਂ ਦਾ ਇੱਕ ਝੁੰਡ 35 ਹਜ਼ਾਰ ਲੋਕਾਂ ਦੀ ਖੁਰਾਕ ਖਾ ਜਾਂਦਾ ਹੈ।

ਯੂਨਾਇਟਡ ਨੇਸ਼ਨ ਦੇ ਅਧੀਨ ਆਉਣ ਵਾਲੇ ਫੂਡ ਐਂਡ ਐਗਰੀਕਲਟਰ ਆਰਗੇਨਾਇਜੇਸ਼ਨ ਮੁਤਾਬਕ ਰੇਤਲੇ ਇਲਾਕਿਆਂ ਪਾਈਆਂ ਜਾਣ ਵਾਲੀਆਂ ਟਿੱਡੀਆਂ ਸਭ ਤੋਂ ਖਤਰਨਾਕ ਹੁੰਦੀਆਂ ਹਨ। ਇਹ 150 ਕਿਮੀ ਦੀ ਰਫ਼ਤਾਰ ਨਾਲ ਉੱਡ ਸਕਦੀਆਂ ਹਨ। ਇੱਕ ਕਿਮੀ ਦੇ ਦਾਇਰੇ 'ਚ ਫੈਲੇ ਝੁੰਡ 'ਚ 15 ਕਰੋੜ ਤੋਂ ਜ਼ਿਆਦਾ ਟਿੱਡੀਆਂ ਹੋ ਸਕਦੀਆਂ ਹਨ।

ਟਿੱਡੀਆਂ ਦਾ ਝੁੰਡ ਇੱਕ ਕਿਮੀ ਦੇ ਦਾਇਰੇ ਤੋਂ ਲੈਕੇ ਸੈਂਕੜੇ ਕਿਮੀ ਤਕ ਫੈਲਿਆ ਹੋ ਸਕਦਾ ਹੈ। ਸਾਲ 1875 'ਚ ਅਮਰੀਕਾ 'ਚ 5,12,817 ਸਕੁਏਅਰ ਕਿਮੀ ਦਾ ਝੁੰਡ ਸੀ। ਆਮ ਤੌਰ 'ਤੇ ਟਿੱਡੀਆਂ ਦਾ ਹਮਲਾ ਭਾਰਤ 'ਚ ਰਾਜਸਥਾਨ, ਗੁਜਰਾਤ ਤੇ ਹਰਿਆਣਾ 'ਚ ਹੁੰਦਾ ਹੈ। ਦਰਅਸਲ ਇਹ ਰੇਗਿਸਤਾਨੀ ਟਿੱਡੀਆਂ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਬ੍ਰੀਡਿੰਗ ਲਈ ਰੇਤਲਾ ਇਲਾਕਾ ਪਸੰਦ ਹੁੰਦਾ ਹੈ।

ਇਨ੍ਹਾਂ ਟਿੱਡੀਆਂ ਦੀ ਬ੍ਰੀਡਿੰਗ ਜੂਨ-ਜੁਲਾਈ ਤੋਂ ਅਕਤਬੂਰ-ਨਵੰਬਰ ਤਕ ਹੁੰਦੀ ਹੈ। ਐਫਐਫਓ ਮੁਤਾਬਕ ਇੱਕ ਟਿੱਡੀ ਇਕ ਵਾਰ 'ਚ 150 ਅੰਡੇ ਦਿੰਦੀ ਹੈ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀ ਪਹਿਲੀ ਪੀੜ੍ਹੀ 16 ਗੁਣਾ, ਦੂਜੀ 400 ਗੁਣਾ ਤੇ ਤੀਜੀ 16 ਹਜ਼ਾਰ ਗੁਣਾ ਵਧ ਜਾਂਦੀ ਹੈ। ਆਮ ਤੌਰ 'ਤੇ ਟਿੱਡੀਆਂ ਉੱਥੇ ਪਾਈਆਂ ਜਾਂਦੀਆਂ ਹਨ ਜਿੱਥੇ ਸਾਲ 'ਚ 200 ਮਿਮੀ ਤੋਂ ਘੱਟ ਬਾਰਸ਼ ਹੁੰਦੀ ਹੈ।

ਭਾਰਤ 'ਚ ਟਿੱਡੀਆਂ ਪਾਕਿਸਤਾਨ ਤੋਂ ਆਉਂਦੀਆਂ ਹਨ। ਪਾਕਿਸਤਾਨ 'ਚ ਇਰਾਨ ਰਾਹੀਂ ਆਉਂਦੀਆਂ ਹਨ। ਇਸ ਸਾਲ ਫਰਵਰੀ 'ਚ ਟਿੱਡੀਆਂ ਦੇ ਹਮਲੇ ਨੂੰ ਦੇਖਦਿਆਂ ਪਾਕਿਸਤਾਨ ਨੇ ਰਾਸ਼ਟਰੀ ਐਮਰਜੈਂਸੀ ਐਲਾਨ ਦਿੱਤੀ ਸੀ। ਇਸ ਤੋਂ ਬਾਅਦ 11 ਅਪ੍ਰੈਲ ਤੋਂ ਟਿੱਡੀਆਂ ਨੇ ਭਾਰਤ 'ਚ ਵੀ ਦਸਤਕ ਦਿੱਤੀ।

ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਆਏ ਟਿੱਡੀ ਦਲ ਦੀ ਹੁਣ ਪੰਜਾਬ 'ਤੇ ਚੜ੍ਹਾਈ, ਤਿੰਨ ਜ਼ਿਲ੍ਹਿਆਂ 'ਚ ਅਲਰਟ

ਇਸ ਸਾਲ ਦੀ ਸ਼ੁਰੂਆਤ 'ਚ ਟਿੱਡੀਆਂ ਨੇ ਅਫ਼ਰੀਕੀ ਦੇਸ਼ ਕੀਨੀਆ ਚ ਭਿਆਨਕ ਤਬਾਹੀ ਮਚਾਈ ਸੀ। ਵਿਸ਼ਵ ਬੈਂਕ ਨੇ ਇਸ ਸਾਲ ਦੇ ਅੰਤ ਤਕ ਟਿੱਡੀਆਂ ਦੇ ਹਮਲੇ ਕਾਰਨ ਕੀਨੀਆ ਨੂੰ 8.5 ਅਰਬ ਡਾਲਰ ਯਾਨੀ 63,750 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਹੈ। ਕਿਹਾ ਜਾ ਰਿਹਾ ਕਿ ਪਿਛਲੇ 70 ਸਾਲ ਚ ਹੁਣ ਤਕ ਦਾ ਇਹ ਸਭ ਤੋਂ ਭਿਆਨਕ ਹਮਲਾ ਹੈ।

ਇਹ ਵੀ ਪੜ੍ਹੋ: ਟਿੱਡੀ ਦਲ ਬਹੁਤ ਖਤਰਨਾਕ, ਝੁੰਡ 'ਚ 15 ਕਰੋੜ ਮੈਂਬਰ, ਇੱਕ ਦਿਨ 'ਚ ਖਾ ਜਾਂਦਾ 35 ਹਜ਼ਾਰ ਲੋਕਾਂ ਦੀ ਰੋਟੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

BJP ਆਗੂ ਦੇ ਭਤੀਜੇ ਦੇ ਕਤਲ ਦੇ ਮਾਮਲੇ 'ਚ ਪੁਲਿਸ ਦਾ ਵੱਡਾ Action, ਪੁਲਿਸ ਦੀ ਗ੍ਰਿਫਤ 'ਚ ਮੁੱਖ ਦੋਸ਼ੀ
BJP ਆਗੂ ਦੇ ਭਤੀਜੇ ਦੇ ਕਤਲ ਦੇ ਮਾਮਲੇ 'ਚ ਪੁਲਿਸ ਦਾ ਵੱਡਾ Action, ਪੁਲਿਸ ਦੀ ਗ੍ਰਿਫਤ 'ਚ ਮੁੱਖ ਦੋਸ਼ੀ
ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਭਲਕੇ ਪੰਜਾਬ ‘ਚ ਸ਼ਰਾਬ ਦੇ ਠੇਕੇ ਰਹਿਣਗੇ ਬੰਦ
ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਭਲਕੇ ਪੰਜਾਬ ‘ਚ ਸ਼ਰਾਬ ਦੇ ਠੇਕੇ ਰਹਿਣਗੇ ਬੰਦ
ਪੰਜਾਬ ਦੇ ਇਸ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਨਸ਼ੇ 'ਚ ਧੁੱਤ ਨੌਜਵਾਨ ਨੇ ਕੀਤਾ ਆਹ ਕੰਮ
ਪੰਜਾਬ ਦੇ ਇਸ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਨਸ਼ੇ 'ਚ ਧੁੱਤ ਨੌਜਵਾਨ ਨੇ ਕੀਤਾ ਆਹ ਕੰਮ
ਪੰਜਾਬ 'ਚ ਦਿਨ-ਦਿਹਾੜੇ ਵਪਾਰੀ ਨੇਤਾ ਦੀ ਹੱਤਿਆ, ਮੱਚਿਆ ਹੜਕੰਪ
ਪੰਜਾਬ 'ਚ ਦਿਨ-ਦਿਹਾੜੇ ਵਪਾਰੀ ਨੇਤਾ ਦੀ ਹੱਤਿਆ, ਮੱਚਿਆ ਹੜਕੰਪ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਆਗੂ ਦੇ ਭਤੀਜੇ ਦੇ ਕਤਲ ਦੇ ਮਾਮਲੇ 'ਚ ਪੁਲਿਸ ਦਾ ਵੱਡਾ Action, ਪੁਲਿਸ ਦੀ ਗ੍ਰਿਫਤ 'ਚ ਮੁੱਖ ਦੋਸ਼ੀ
BJP ਆਗੂ ਦੇ ਭਤੀਜੇ ਦੇ ਕਤਲ ਦੇ ਮਾਮਲੇ 'ਚ ਪੁਲਿਸ ਦਾ ਵੱਡਾ Action, ਪੁਲਿਸ ਦੀ ਗ੍ਰਿਫਤ 'ਚ ਮੁੱਖ ਦੋਸ਼ੀ
ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਭਲਕੇ ਪੰਜਾਬ ‘ਚ ਸ਼ਰਾਬ ਦੇ ਠੇਕੇ ਰਹਿਣਗੇ ਬੰਦ
ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਭਲਕੇ ਪੰਜਾਬ ‘ਚ ਸ਼ਰਾਬ ਦੇ ਠੇਕੇ ਰਹਿਣਗੇ ਬੰਦ
ਪੰਜਾਬ ਦੇ ਇਸ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਨਸ਼ੇ 'ਚ ਧੁੱਤ ਨੌਜਵਾਨ ਨੇ ਕੀਤਾ ਆਹ ਕੰਮ
ਪੰਜਾਬ ਦੇ ਇਸ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਨਸ਼ੇ 'ਚ ਧੁੱਤ ਨੌਜਵਾਨ ਨੇ ਕੀਤਾ ਆਹ ਕੰਮ
ਪੰਜਾਬ 'ਚ ਦਿਨ-ਦਿਹਾੜੇ ਵਪਾਰੀ ਨੇਤਾ ਦੀ ਹੱਤਿਆ, ਮੱਚਿਆ ਹੜਕੰਪ
ਪੰਜਾਬ 'ਚ ਦਿਨ-ਦਿਹਾੜੇ ਵਪਾਰੀ ਨੇਤਾ ਦੀ ਹੱਤਿਆ, ਮੱਚਿਆ ਹੜਕੰਪ
ਚੋਣਾਂ ਤੋਂ ਪਹਿਲਾਂ ਚੰਨੀ ਦਾ ਵੱਡਾ ਧਮਾਕਾ! AAP 'ਤੇ ਵੋਟ ਚੋਰੀ ਦਾ ਦੋਸ਼, ਕਿਹਾ- ਪੁਲਿਸ ਬੂਥਾਂ 'ਤੇ ਕਰਵਾਏਗੀ ਫਰਜ਼ੀ ਵੋਟਿੰਗ...
ਚੋਣਾਂ ਤੋਂ ਪਹਿਲਾਂ ਚੰਨੀ ਦਾ ਵੱਡਾ ਧਮਾਕਾ! AAP 'ਤੇ ਵੋਟ ਚੋਰੀ ਦਾ ਦੋਸ਼, ਕਿਹਾ- ਪੁਲਿਸ ਬੂਥਾਂ 'ਤੇ ਕਰਵਾਏਗੀ ਫਰਜ਼ੀ ਵੋਟਿੰਗ...
ਸਰਦੀਆਂ 'ਚ ਵਾਰ-ਵਾਰ ਡ੍ਰਾਈ ਹੋ ਰਹੀ ਸਕਿਨ, ਤਾਂ ਇਦਾਂ ਕਰੋ Heal
ਸਰਦੀਆਂ 'ਚ ਵਾਰ-ਵਾਰ ਡ੍ਰਾਈ ਹੋ ਰਹੀ ਸਕਿਨ, ਤਾਂ ਇਦਾਂ ਕਰੋ Heal
22 ਮਿੰਟ 'ਚ ਸਟੇਡੀਅਮ 'ਚੋਂ ਨਿਕਲੇ Lionel Messi, 10 ਹਜ਼ਾਰ ਖਰਚ ਕੀਤੇ ਪਰ ਨਹੀਂ ਦੇਖ ਸਕਦੇ ਝਲਕ; ਜਾਣੋ ਕਿਉਂ ਮੱਚੀ ਹਫੜਾ-ਦਫੜੀ
22 ਮਿੰਟ 'ਚ ਸਟੇਡੀਅਮ 'ਚੋਂ ਨਿਕਲੇ Lionel Messi, 10 ਹਜ਼ਾਰ ਖਰਚ ਕੀਤੇ ਪਰ ਨਹੀਂ ਦੇਖ ਸਕਦੇ ਝਲਕ; ਜਾਣੋ ਕਿਉਂ ਮੱਚੀ ਹਫੜਾ-ਦਫੜੀ
ਪੰਜਾਬ ਪੁਲਿਸ ਨੇ ਫਿਰੌਤੀ ਲੈਣ ਆਏ ਰੰਗਦਾਰ ਨੂੰ ਮਾਰੀ ਗੋਲੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ; ਮੱਚੀ ਹਫੜਾ-ਦਫੜੀ
ਪੰਜਾਬ ਪੁਲਿਸ ਨੇ ਫਿਰੌਤੀ ਲੈਣ ਆਏ ਰੰਗਦਾਰ ਨੂੰ ਮਾਰੀ ਗੋਲੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ; ਮੱਚੀ ਹਫੜਾ-ਦਫੜੀ
Embed widget